Saturday, January 11, 2025
BREAKING NEWS
ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂਮੁੱਖ ਮੰਤਰੀ ਮਾਨ ਨੇ ਰੋਡ ਸ਼ੋਅ ਦੌਰਾਨ ਖੁੱਲ ਕੇ ਸਰਕਾਰੀ ਤੰਤਰ ਦੀ ਵਰਤੋ ਕੀਤੀ-ਕਾਲਾ ਢਿਲੋਨਗਰ ਕੋਂਸਲ ਰਾਮਪੁਰਾ ਦੀ ਚੋਣ ’ਚ ਹਾਕਮ ਧਿਰ ’ ਆਪ ’ ਨੂੰ ਟੱਕਰ ਦੇਣ ਲਈ ਬਣੀ ਵਿਉਤ , ਚੋਣਾਂ ਦਾ ਐਲਾਣ ਜਲਦ ਕਾਂਗਰਸ ਹਾਈਕਮਾਂਡ ਨੇ ਬਰਨਾਲਾ ਹਲਕੇ ਦੀ ਚੋਣ ਮੁਹਿੰਮ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸੌਂਪੀਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ

Chandigarh

ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀ

ਮਿਉਂਸਪਲ ਕਮੇਟੀ ਰਾਮਪੁਰਾ ਫੂਲ ਦੇ ਵਾਰਡ ਨੰਬਰ 10 ਜਿਸ ਉੱਪਰ ਸਾਰੇ ਸ਼ਹਿਰ ਵਾਸੀਆ ਦੀਆ ਨਜਰਾ ਟਿੱਕੀਆਂ ਹੋਈਆਂ ਸਨ ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਆਪਣੇ ਨਿਕਟਤਮ ਵਿਰੋਧੀ ਉਮੀਦਵਾਰ ਸੁਰੇਸ਼ ਕੁਮਾਰ ਬਾਹੀਆ ਨੂੰ 47ਵੋਟਾ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਹੈ । ਜਿੱਤ ਪ੍ਰਾਪਤ ਕਰਨ ਉਪਰੰਤ ਅੰਕੁਸ਼ ਗਰਗ ਰਾਈਆ ਨੇ ਕਿਹਾ ਕਿ ਉਹ ਵਾਰਡ ਨੰਬਰ 10 ਦੇ ਵੋਟਰਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਹਨਾਂ ਨੇ ਉਹਨਾਂ ਉਪਰ ਵਿਸਵਾਸ਼ ਕਰਕੇ ਜਿੱਤ ਦਿਵਾਈ ਹੈ ਅਤੇ ਬਿਨਾਂ ਕਿਸੇ ਪੱਖਪਾਤ ਤੋ ਵਾਰਡ ਦੀ ਬਿਹਤਰੀ ਲਈ ਕੰਮ ਕਰਨਗੇ

ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ

ਮਿਉਂਸਪਲ ਕਮੇਟੀ ਰਾਮਪੁਰਾ ਫੂਲ ਦੇ ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਆਪਣੇ ਨਿਕਟਤਮ ਵਿਰੋਧੀ ਉਮੀਦਵਾਰ ਕਿਰਨਾ ਰਾਣੀ ਨੂੰ 96ਵੋਟਾ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਹੈ । ਜਿੱਤ ਪ੍ਰਾਪਤ ਕਰਨ ਉਪਰੰਤ ਪੂਜਾ ਰਾਣੀ ਨੇ ਕਿਹਾ ਕਿ ਉਹ ਵਾਰਡ ਨੰਬਰ9 ਦੇ ਵੋਟਰਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਹਨਾਂ ਨੇ ਉਹਨਾਂ ਉਪਰ ਵਿਸਵਾਸ਼ ਕਰਕੇ ਜਿੱਤ ਦਿਵਾਈ ਹੈ ਅਤੇ ਬਿਨਾਂ ਕਿਸੇ ਪੱਖਪਾਤ ਤੋ ਵਾਰਡ ਦੀ ਬਿਹਤਰੀ ਲਈ ਕੰਮ ਕਰਨਗੇ।

ਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ

ਮਿਉਂਸਪਲ ਕਮੇਟੀ ਰਾਮਪੁਰਾ ਫੂਲ ਦੇ ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਵਜੋ ਚੋਣ ਲੜ ਰਹੇ ਅਤੇ ਲੰਬੇ ਸਮੇਂ ਤੋਂ ਗਊਆ ਨੂੰ ਬੁੱਚੜਾਂ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਸਮਾਜਸੇਵੀ ਅੰਕੁਸ਼ ਗਰਗ ਰਾਈਆ ਦੀ ਇਮਾਨਦਾਰੀ ,ਕੰਮ ਕਰਨ ਦਾ ਜਜ਼ਬਾ ,ਲੋਕਾਂ ਵਿੱਚ ਰੁਝਾਨ ਦੇਖਦੇ ਹੋਏ ਰਾਮਪੁਰਾ ਫੂਲ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਸਮਰਥਕ,ਧਾਰਮਿਕ ਸੰਗਠਨ , ਪਾਰਟੀ ਬਾਜੀ ਤੋ ਉੱਪਰ ਉੱਠ ਕੇ ਅੰਕੁਸ਼ ਗਰਗ ਦੀ ਸਪੋਰਟ ਕਰਕੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।

ਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ,

ਸਬ ਡਿਵੀਜ਼ਨ ਤਪਾ ਦੀ ਤਹਿਸੀਲ ਤਪਾ ਅੰਦਰ ਤੈਨਾਤ ਤਹਿਸੀਲਦਾਰ ਨੂੰ ਵਿਜਲੈਂਸ ਵੱਲੋਂ ਵੱਢੀ ਲੈਣ ਦੇ ਦੋਸ਼ ਹੇਠ ਰੰਗੇ ਹੱਥੀ ਕਾਬੂ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਵਿਜੀਲੈਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲਦਾਰ ਸੁਖਚਰਨ ਸਿੰਘ ਉਰਫ ਚੰਨੀ ਖਿਲਾਫ ਵਿਜੀਲੈਂਸ ਕੋਲ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਟੱਲੇਵਾਲ ਦੇ ਅਮਰੀਕ ਸਿੰਘ ਨਾਂਅ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਤਹਿਸੀਲਦਾਰ ਉਸ ਕੋਲੋਂ ਕਥਿਤ ਤੌਰ ਤੇ ਕੁਝ

ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ -ਅਮਨਦੀਪ ਸਿੰਘ ਖਾਲਸਾ

ਵਿਧਾਨ ਸਭਾ ਹਲਕਾ ਮੌੜ ਦੇ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਵਾਰਡ ਨੰਬਰ 9 ਤੋ ਬਤੌਰ ਪੰਚ ਦੀ ਚੋਣ ਲੜਣ ਵਾਲੇ ਸਮਾਜ ਸੇਵੀ ਅਮਨਦੀਪ ਸਿੰਘ ਖਾਲਸਾ ਦੀ ਚੋਣ ਮੁਹਿੰਮ ਸਿਖਰਾਂ ’ਤੇ ਵਿਖਾਈ ਦੇ ਰਹੀ ਹੈ। ਉਮੀਦਵਾਰ ਅਮਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਹਮੇਸ਼ਾਂ ਹੀ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਹੈ ਜਦਕਿ ਪਿੰਡ ਦੇ ਵਿਕਾਸ ਲਈ ਉਹ ਤੱਤਪਰ ਰਹੇ ਹਨ। ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਪਿੰਡ ਅੰਦਰ ਅਨੇਕਾਂ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਇਆ। ਜਿਨ੍ਹਾਂ ਵਿਚ 55 ਲੱਖ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਦੇ ਫੜ੍ਹ ਨੂੰ ਪੱਕਾ ਕਰਵਾਉਣ ਦੇ ਨਾਲੋ ਨਾਲ ਖਰੀਦ ਕੇਂਦਰ ਦੀ ਚਾਰਦੀਵਾਰੀ ਕਰਵਾਈ, ਕੱਚੇ ਰਾਹ ਤੋਂ ਸੜਕ ਬਣਵਾਈ, 

ਨਗਰ ਕੌਂਸਲ ਦੀ ਸਿਆਸੀ ਖੇਡ ਵਿਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਵਾਲਾ ਦੀਪਕ ਗੋਇਲ ਗੱਗ

ਨਗਰ ਕੌਂਸਲ ਤਪਾ ਵਿਖੇ ਪ੍ਰਧਾਨ ਡਾ ਸੋਨਿਕਾ ਬਾਂਸਲ ਦੀ ਅੱਜ ਨਗਰ ਕੌਂਸਲ ਦੇ ਵੇਹੜੇ ਵਿਖੇ ਹੋਣ ਜਾ ਰਹੀ ਤਾਜਪੋਸ਼ੀ ਤੱਕ ਦਾ ਰਾਹ ਬਹੁਤ ਔਕੜਾਂ ਭਰਿਆ ਰਿਹਾ ਹੈ ਕਿਉਂਕਿ ਲੰਬੀ ਚੱਲੀ ਸਿਆਸੀ ਖੇਡ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਆਏ, ਪਰ ਡਾ ਬਾਲ ਚੰਦ ਬਾਂਸਲ ਬਰਨਾਲੇ ਵਾਲੇ ਨਾਲ ਸਾਏ ਦੀ ਤਰ੍ਹਾਂ ਖੜਨ ਵਾਲਾ ਇੱਕ ਚਿਹਰਾ ਕੌਂਸਲਰ ਦੀਪਿਕਾ ਮਿੱਤਲ ਦੇ ਪਤੀ ਦੀਪਕ ਗੋਇਲ ਗੱਗ ਦਾ ਵੀ ਅੱਜ ਇਸ ਸਫਲਤਾ ਭਰਿਆ ਦਿਨ ਲਿਆਉਣ ਵਿੱਚ ਵੱਡਾ ਯੋਗਦਾਨ ਹੈ। 

ਤਾਜੋਕੇ ਖੁਰਦ ਵਿਖੇ ਬੀਬਾ ਹਰਜਿੰਦਰ ਕੌਰ ਨੇ ਡੋਰ ਟੂ ਡੋਰ ਚੋਣ ਮੁਹਿੰਮ ਭਖਾਈ

ਨੇੜਲੇ ਪਿੰਡ ਤਾਜੋਕੇ ਖੁਰਦ ਵਿਖੇ ਬੀਬਾ ਹਰਜਿੰਦਰ ਕੌਰ ਪਤਨੀ ਬੇਅੰਤ ਸਿੰਘ ਬਬਲੀ ਨੇ ਡੋਰ ਟੂ ਡੋਰ ਚੋਣ ਮਹਿਮ ਨੂੰ ਭਖਾ ਦਿੱਤਾ ਹੈ। ਸਰਪੰਚ ਦੀ ਚੋਣ ਲਈ ਉਮੀਦਵਾਰ ਹਰਜਿੰਦਰ ਕੌਰ ਤੇ ਉਹਨਾਂ ਦੇ ਪਤੀ ਬੇਅੰਤ ਸਿੰਘ ਬਬਲੀ ਨੇ ਦੱਸਿਆ ਕਿ ਪਿੰਡ ਅੰਦਰਲੇ ਲਗਭਗ ਸਮੁੱਚੇ ਵੋਟਰਾਂ ਤੱਕ ਉਨਾਂ ਰਾਬਤਾ ਕਾਇਮ ਕਰ ਲਿਆ ਹੈ। ਜਿੰਨ੍ਹਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਬੇਸ਼ੱਕ ਇਹ ਚੋਣਾਂ ਭਾਈਚਾਰਕ ਤੌਰ ਤੇ ਹੋਣੀਆਂ ਹਨ। ਜਿਸ ਕਾਰਨ ਸਮੁੱਚੇ ਪਿੰਡ ਵਾਸੀਆਂ ਦਾ ਉਹਨਾਂ ਨੂੰ ਸਮਰਥਨ ਹਾਸਲ ਹੈ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਢਾਈ ਸਾਲ ਪਹਿਲਾਂ ਬਣੀ ਸਰਕਾਰ ਵਿਚ ਉਨ੍ਹਾਂ ਅਨੇਕਾਂ ਕਾਰਜ ਪਿੰਡ ਅੰਦਰ ਕਰਵਾਏ ਹਨ ਜਦਕਿ ਗ੍ਰਾਮ 

ਪੰਚਾਇਤੀ ਚੋਣਾਂ ਵਿਚ ਜਾਗਰੁਕ ਹੋਇਆ ਐਸ.ਸੀ.ਭਾਈਚਾਰਾ ਦੇ ਰਿਹਾ ਹੈ ਜਨਰਲ ਵਰਗ ਨੂੰ ਸਿਆਸੀ ਚੁਣੋਤੀ, ਸਰਬਸੰਮਤੀਆਂ ਟੁੱਟਣ ਦਾ ਮੁੱਖ ਕਾਰਨ ਬਣਿਆ

ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਬੇਸ਼ੱਕ ਸਰਬਸੰਮਤੀ ਨਾਲ ਚੁਣੀਆ ਜਾਣ ਵਾਲੀਆ ਗ੍ਰਾਮ ਪੰਚਾਇਤਾਂ ਨੂੰ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋ ਸਰਕਾਰ ਵੱਲੋਂ 5 ਲੱਖ ਰੁਪਏ ਦੀ ਵਿਸੇਸ ਗਰਾਂਟ ਦਾ ਐਲਾਣ ਕੀਤਾ ਹੈ। ਜਿਸ ਤੋਂ ਬਾਅਦ ਕੁਝ ਪਿੰਡਾਂ ਵਿਚ ਸਰਬਸੰਮਤੀਆਂ ਹੁੰਦੀਆ ਸਾਹਮਣੇ ਵੀ ਆਈਆਂ ਪਰ ਜਿਉਂ ਜਿਉਂ ਨਾਮਜਾਦਗੀਆਂ ਦਾਖਲ ਕਰਨ ਦੀ ਤਾਰੀਖ ਨੇੜੇ ਆਈ, ਤਿਉਂ ਤਿਉਂ ਪਿਛਲੇ ਦਿਨੀ ਹੋਂਈਆ ਸਰਬਸੰਮਤੀਆਂ ਦਾ ਸਿਆਸੀ ਤੋਰ ’ਤੇ ਭੋਗ ਪੈਦਾ ਨਜਰ ਆਇਆ। ਜਿਸ ਦਾ ਪ੍ਰਮੁੱਖ ਕਾਰਨ ਇਹ ਰਿਹਾ ਕਿ ਜਿਨਾਂ ਪਿੰਡਾਂ ਵਿਚ ਜਿਆਦਾਤਰ ਇਹ ਸਰਬਸੰਮਤੀਆਂ ਹੋਈਆਂ ਸਨ, ਉਨਾਂ ਵਿਚੋਂ ਜਿਆਦਾਤਰ 

ਢਿਲਵਾਂ ਨਾਭਾ ਵਿਖੇ ਸਰਪੰਚੀ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣੀ

ਤਪਾ ਮੰਡੀ 30 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਜਿਲਾ ਬਰਨਾਲਾ ਦੇ ਬਲਾਕ ਸਹਿਣਾ ਅਧੀਨ ਪੈਂਦੇ ਪਿੰਡ ਢਿਲਵਾਂ ਨਾਭਾ ਵਿਖੇ ਸਰਪੰਚ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਰਪੰਚੀ ਦੀ ਚੋਣ ਵਿਚ ਮੁਢਲੇ ਦੌਰ ਦੌਰਾਨ ਹੀ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਢਿਲਵਾਂ ਨੇ ਜਿੱਥੇ ਚੋਣ ਲੜਨ ਦਾ ਐਲਾਨ ਕੀਤਾ, ਉਥੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਚੋਣਾਂ ਦੀ ਉਡੀਕ ਕਰ ਰਹੇ ਕੌਡਾ ਪਰਿਵਾਰ ਦੇ ਫਰਜੰਦ ਕੁਲਵਿੰਦਰ ਸਿੰਘ ਕਿੰਦੀ ਨੇ ਵੀ ਚੋਣਾਂ ਦਾ ਐਲਾਣ ਹੁੰਦਿਆਂ ਹੀ ਚੋਣ ਅਖਾੜਾ ਮਲ ਲਿਆ। ਇਨਾਂ ਦੋਵੇਂ ਜਰਨਲ ਸ੍ਰੇਣੀ ਦੇ ਉਮੀਦਵਾਰਾਂ ਨੂੰ ਸਾਹਮਣਿਓ ਸਿਆਸੀ ਟੱਕਰ ਦੇਣ ਵਾਲੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਗੁਰਜੰਟ ਸਿੰਘ ਢਿਲਵਾਂ 

ਪੰਜਾਬ ਅੰਦਰ ਪਹਿਲੀ ਵਾਰ ਪੰਚਾਇਤੀ ਚੋਣਾਂ ਸਿਆਸੀ ਤੋਰ ’ਤੇ ਭੈਅ ਮੁਕਤ ਹੋ ਰਹੀਆ ਹਨ-ਵਿਧਾਇਕ ਉਗੋਕੇ

ਸੂਬੇ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿਚ ਪਹਿਲੀ ਵਾਰ ਵਿਖਾਈ ਦੇਵੇਗਾ ਕਿ ਇਹ ਚੋਣਾਂ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਸਰਕਾਰੀ ਮਸੀਨਰੀ ਮੁਕਤ ਹੋਣਗੀਆਂ, ਕਿਉਂਕਿ ਅਜੇ ਤੱਕ ਕਿਤੇ ਵੀ ਕੁਝ ਅਜਿਹਾ ਸੁਣਾਈ ਜਾਂ ਵਿਖਾਈ ਨਹੀਂ ਦਿੱਤਾ ਕਿ ਸਰਕਾਰ ਨੇ ਇਹਨਾਂ ਚੋਣਾਂ ਵਿਚ ਕਿਸੇ ਪ੍ਰਕਾਰ ਦਾ ਦਖਲ ਦਿੱਤਾ ਹੋਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੱਸਟ ਤੌਰ ਤੇ ਐਲਾਨ ਕੀਤਾ ਗਿਆ ਹੈ ਕਿ ਪੰਚਾਇਤੀ ਚੋਣਾਂ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਜਿਸ ਕਾਰਨ ਇਹਨਾਂ ਵਿਚ ਰਾਜਨੀਤੀ ਨਹੀਂ ਸਗੋਂ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਨੂੰ ਮੁੱਖ ਰੱਖਦਿਆਂ ਹੀ ਚੋਣਾਂ ਨੂੰ ਕਰਵਾਇਆ ਜਾਣਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤ

ਫਿਕਰਾਂ, ਚਿੰਤਾਵਾਂ ਭਰੀ ਲੰਬੀ ਉਡੀਕ ਹੋਈ ਛੂ - ਮੰਤਰ ਡਾ ਬਰਨਾਲੇ ਵਾਲੇ ਦੇ ਘਰ ਖੁਸ਼ੀਆਂ ਦੀ ਕਿਲਕਾਰੀ ਵੱਜੀ, ਡਾ ਸੋਨਿਕਾ ਬਾਂਸਲ ਨਗਰ ਕੌਂਸਲ ਪ੍ਰਧਾਨ ਅਤੇ ਰਿਸ਼ੂ ਬਾਂਸਲ ਮੀਤ ਪ੍ਰਧਾਨ ਬਣੇ,

ਫਿਕਰਾਂ, ਚਿੰਤਾਵਾਂ ਭਰੀ ਲੰਬੀ ਉਡੀਕ ਹੋਈ ਛੂ - ਮੰਤਰ ਡਾ ਬਰਨਾਲੇ ਵਾਲੇ ਦੇ ਘਰ ਖੁਸ਼ੀਆਂ ਦੀ ਕਿਲਕਾਰੀ ਵੱਜੀ, ਡਾ ਸੋਨਿਕਾ ਬਾਂਸਲ ਨਗਰ ਕੌਂਸਲ ਪ੍ਰਧਾਨ ਅਤੇ ਰਿਸ਼ੂ ਬਾਂਸਲ ਮੀਤ ਪ੍ਰਧਾਨ ਬਣੇ, ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੀ ਨਗਰ ਕੌਂਸਲ ਦੀ ਚੋਣ ਲਈ ਲੰਬੀ ਚੱਲੀ ਸਿਆਸੀ ਲੜਾਈ ਵਿੱਚ ਆਖਰ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਾਲੇ ਡਾਕਟਰ ਧੜੇ ਨੇ ਬਾਜ਼ੀ ਮਾਰ ਲਈ। ਸਬਰ, ਸੰਤੋਖ ਰੱਖ ਕੇ ਚਲੇ ਇਸ ਧੜੇ ਨੇ ਅਨੇਕਾਂ ਸਿਆਸੀ ਟਕੋਰਾਂ ਝੱਲੀਆ, 

ਸ੍ਰੀ ਰਾਮਲੀਲਾ ਦੁਸਿਹਰਾ ਕਮੇਟੀ ਦੇ ਨਾਜ ਸਿੰਗਲਾ ਸਰਬਸੰਮਤੀ ਨਾਲ ਬਣੇ ਪਧਾਨ, ਰਾਜੀਵ ਗਰਗ ਮੀਤ ਪ੍ਰਧਾਨ, ਜੀਵਨ ਭੂਤ ਚੈਅਰਮੈਨ ਅਤੇ ਸੋਮਨਾਥ ਸ਼ਰਮਾ ਵਾਈਸ ਚੈਅਰਮੈਨ ਨਿਯੁਕਤ

ਸਥਾਨਕ ਸ਼ਹਿਰ ਦੀ ਪ੍ਰਸਿੱਧ ਧਾਰਮਿਕ ਸੰਸਥਾਂ ਆਜਾਦ ਕਲਚਰਲ ਐਂਡ ਡਰਾਮਾਟਿਕ ਕਲੱਬ ਅਤੇ ਸ੍ਰੀ ਰਾਮਲੀਲਾ ਦੁਸਿਹਰਾ ਕਮੇਟੀ ਦੀ ਇਕ ਭਰਵੀਂ ਮੀਟਿੰਗ ਸ੍ਰੀ ਰਾਮਲੀਲਾ ਮੈਦਾਨ ਵਿਖੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪਿਛਲੇ ਸਾਲ ਹੋਏ ਧਾਰਮਿਕ ਸਮਾਗਮ ਸ੍ਰੀ ਰਾਮ ਲੀਲਾ ਅ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਖਿਲਾਫ ਖੁੱਲ ਕੇ ਸਾਹਮਣੇ ਆਏ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ, ਮਾਮਲਾ ਬਹੁ ਕਰੋੜੀ ਨਰੂਆਣਾ ਜਮੀਨ ਦਾ, ਗੋਇਲ ਨੇ ਮਹਿਤਾ ਦੇ ਪੀਸੀਏ ਦੇ ਪ੍ਰਧਾਨ ਬਣਨ ਤੇ ਵੀ ਸਵਾਲ ਖੜੇ ਕੀਤੇ

ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਜੀਰਤ ਮਹਿਤਾ ਤੇ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਗੰਭੀਰ ਦੋਸ਼ ਲਾਉਂਦਿਆਂ ਰੈੱਡਕਰਾਸ ਬਠਿੰਡਾ ਦੀ ਇੱਕ ਬਹੁਕਰੋੜੀ ਪਰਾਈਮ ਲੈਂਡ ਨੂੰ ਗੈਰਕਨੂੰਨੀ ਢੰਗ ਨਾਲ 30 ਸਾਲਾਂ ਲਈ ਲੀਜ਼ ਤੇ ਲੈਣ ਦਾ ਦਾਅਵਾ ਕੀਤਾ ਹੈ।ਮਾਨਿਕ ਗੋਇਲ ਨੇ ਖੁਲਾਸਾ ਕੀਤਾ ਸੀ ਕਿ ਇੱਕ ਬਜੁਰਗ ਔਰਤ ਦੁਆਰਾ ਸਮਾਜਿਕ ਕੰਮਾਂ ਲਈ ਪਿੰਡ ਨਰੂਆਣਾ ਦੀ 11 ਏਕੜ ਤੋਂ ਵੱਧ ਜਮੀਨ ਰੈੱਡ ਕਰਾਸ ਨੂੰ ਦਾਨ ਕੀਤੀ ਸੀ। 

ਸ਼ਹਿਰ ਦਾ ਸੱਚਾ ਸਮਾਜ ਸੇਵੀ ਅਤੇ ਲੋਕ ਸਘੰਰਸ਼ ਦਾ ਹਾਣੀ ਕੌਸਲਰ ਧਰਮਪਾਲ ਸ਼ਰਮਾ

ਅਜੌਕੇ ਯੁੱਗ ਵਿਚ ਬੇਸ਼ੱਕ ਹਰੇਕ ਸ਼ਹਿਰ ਪਿੰਡ ਅੰਦਰ ਲੋਕਾਂ ਵਿਚਕਾਰ ਵਿਚਰਣ ਵਾਲਾ ਵਿਅਕਤੀ ਖੁਦ ਨੂੰ ਸਮਾਜ ਸੇਵੀ ਅਖਵਾਉਣ ਨੂੰ ਪਹਿਲ ਦਿੰਦਾ ਹੈ, ਪਰ ਲੋਕ ਦਿਲਾਂ ਵਿਚ ਵਸੇ ਹਰੇਕ ਸ਼ਹਿਰ/ਪਿੰਡ ਅੰਦਰ ਚੰਦ ਬੰਦਿਆਂ ਨੂੰ ਹੀ ਦਿਲੋ ਇਹ ਖਿਤਾਬ ਦਿੱਤਾ ਜਾਂਦਾ ਹੈ। ਤਪਾ ਸ਼ਹਿਰ ਅੰਦਰ ਧਰਮਪਾਲ ਸ਼ਰਮਾਂ ਇਸ ਵੇਲੇ ਸ਼ਹਿਰ ਦਾ ਸੱਚਾ ਸੁੱਚਾ ਸਮਾਜ ਸੇਵੀ ਕਹਾਉਣ ਦਾ ਹੱਕਦਾਰ ਬਣਿਆ ਹੋਇਆ ਹੈ ਕਿਉਕਿ ਮੌਜੂਦਾ ਸਮੇਂ ਅੰਦਰ ਲੋਕਾਂ ਲਈ 

ਤਾਜੋਕੇ ’ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪੁੱਟਣਾ ਮਹਿੰਗਾ ਪਿਆ, ਮਾਮਲਾ ਦਰਜ

  ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਪਹਿਲੀ ਜੂਨ ਭਾਵ ਚੋਣਾਂ ਵਾਲੇ ਦਿਨ ਪਿੰਡ ਦੇ ਅੱਡੇ ’ਤੇ ਭਾਜਪਾ ਦਾ ਬੂਥ ਪੁੱਟਣ ਅਤੇ ਬੂਥ ’ਤੇ ਬੈਠੇ ਭਾਜਪਾ ਵਰਕਰ ਨਾਲ ਲੜਾਈ ਕਰਨ ਦੇ ਮਾਮਲੇ ਵਿਚ ਆਖਿਰ ਭਾਜਪਾ ਵਰਕਰ ਦੀ ਸੁਣੀ ਗਈ ਅਤੇ ਬੂਥ ਪੁੱਟਣ ਵਾਲੇ ਕਿਸਾਨ ਜੱਥੇਬੰਦੀ ਦੇ ਵਰਕਰ ਕਮ ਪਿੰਡ ਵਾਸੀ ’ਤੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਿਸ ਤੋ ਮਿਲੀ ਜਾਣਕਾਰੀ 

ਵੋਟ ਪਾਉਣਾ ਮੇਰਾ ਹੱਕ ਐ- ਪਰ ਕੀਹਨੂੰ ਪਾਵਾਂ?

ਅੱਜ ਲੋੜ ਹੈ ਸਾਨੂੰ, ਪੜਚੋਲ ਕਰਨ ਦੀ ਕਿਉਂਕਿ ਦਿਨ ਥੋੜੇ ਰਹਿ ਗਏ, ਚੋਣਾਂ ਦਾ ਆਖਰੀ ਦੌਰ ਮੁਕੰਮਲ ਹੋਣ ਜਾ ਰਿਹਾ ਹੈ ਤੇ ਤੈਅ ਕੀਤਾ ਜਾਣਾ ਹੈ ਕਿ ਕਿਸ ਵਿਅਕਤੀ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਜਾਵੇ ਜੋ ਕੇਂਦਰ ਵਿੱਚ ਜਾ ਕੇ ਪੰਜਾਬ ਦੀ ਗੱਲ ਕਰੋ, ਪਰੰਤੂ ਅਚੰਭਾ ਇਹ ਹੈ ਕਿ ਨਜਰ ਵੱਜਦੇ ਸਾਰ ਅਸੀਂ ਆਪਣੇ ਆਪ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਤੇ ਕਹਿੰਦੇ ਹਾਂ ਕਿ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਇਕੱਠੇ ਹੋਏ ਨੇ ਵਿਸ਼ਵਾਸ਼ ਕਿਸ ਤੇ ਕਰੀਏ ਪਰ

ਲੋਕਾਂ ਨਾਲ ਜੁੜੇ ਹਰ ਮੁੱਦੇ ਨੂੰ ਸੰਸਦ ਵਿੱਚ ਚੁੱਕਣਗੇ ਮੀਤ ਹੇਅਰ : ਪ੍ਰਧਾਨ ਮਨੀਸ਼ ਗਰਗ

 ਪਾਰਲੀਮੈਂਟ ਵਿੱਚ ਲੋਕਾਂ ਨਾਲ ਜੁੜੇ ਹਰ ਮੁੱਦੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਬੜੀ ਬੇਬਾਕੀ ਨਾਲ ਚੁੱਕਣਗੇ ਅਤੇ ਉਨ੍ਹਾਂ ਦਾ ਹੱਲ ਕਰਵਾਉਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਭਦੌੜ ਦੇ ਵਾਰਡ ਨੰਬਰ 2 ਵਿਖੇ ਮੀਤ ਹੇਅਰ ਦੇ ਹੱਕ ਵਿੱਚ ਰੱਖੀ ਮੀਟਿੰਗ ਦੌਰਾਨ ਚੋਣ ਪ੍ਰਚਾਰ ਕਰਦਿਆਂ ਕੀਤਾ। ਇਹ ਮੀਟਿੰਗ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਅ

ਮੁੱਖ ਮੰਤਰੀ ਭਗਵੰਤ ਮਾਨ ਦਾ ਨਗਰ ਕੌਸਲ ਭਦੌੜ ਦੇ ਪ੍ਰਧਾਨ ਨੇ ਕੀਤਾ ਸਨਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਕਰੀਬ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਅਥਾਹ ਵਿਕਾਸ ਕਾਰਜ ਕੀਤੇ ਗਏ ਹਨ, ਜੋ ਲਗਾਤਾਰ ਜਾਰੀ ਹਨ, ਜਿਸ ਕਰਕੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਧਿਰਾਂ ਕੋਲ ‘ਆਪ‘ ਸਰਕਾਰ ਖਿਲਾਫ ਬੋਲਣ ਲਈ ਇਕ ਵੀ ਨੁਕਤਾ ਨਹੀਂ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ ਕੁਮਾਰ ਗਰਗ ਨੇ ਲੋਕ ਸਭਾ ਹਲਕਾ ਸੰਗਰੂਰ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਲਕਾ ਭਦੌੜ ਅੰਦਰ ਪਾਰਟੀ ਉਮੀਦਵਾਰ ਐਡਵੋਕੈਟ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਅਜੇ ਟਿਕਾਣੇ ’ਤੇ ਉਪੜੀ ਵੀ ਨਹੀ ਹੋਣੀ ਕਿ ਸੁਖਬੀਰ ਬਾਦਲ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਇਕ ਦੂਜੇ ਖਿਲਾਫ ਅਸ਼ਲੀਲ ਅਤੇ ਅਸੱਭਿਅਕ ਭਾਸ਼ਾ ਦੀ ਵਰਤੋ ਕਰਨ ਲੱਗੇ। ਜਿਸ ਦਾ ਦੌਰ ਅਜੇ ਵੀ ਜਾਰੀ ਹੈ। 

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਸਥਾਨਕ ਅੰਦਰਲੇ ਬੱਸ ਅੱਡੇ ਕੋਲ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਵਿਚੋ ਆਪਣੀ ਘਰੈਲੂ ਲੋੜ ਲਈ ਇਕ ਲੱਖ ਰੁਪੈ ਕਢਵਾ ਕੇ ਲਿਜਾਣ ਵਾਲੇ ਕਿਸਾਨ ਦੀਆ ਅੱਖਾਂ ਸਾਹਮ੍ਰਣੇ ਹੀ ਬੈਂਕ ਦੇ ਦਰਾਂ ਤੋ ਇਕ ਨਿਆਣਾ ਲੱਖ ਰੁਪੈ ਨੂੰ ਹੱਥ ਮਾਰ ਕੇ ਚਲਦਾ ਬਣਿਆ ਜਦਕਿ ਨੌਜਵਾਨ ਕਿਸਾਨ ਹੱਥ ਮਲਦਾ ਹੀ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਮੋੜ ਕੋਠੇ ਦੇ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਜਦ ਦੁਪਿਹਰ ਵੇਲੇ 

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਸਿਆਸੀ ਹੁਲਾਰਾ ਮਿਲਿਆ ਜਦ ਹਲਕੇ ਦੇ ਪਿੰਡ ਕੋਟਦੁੰਨਾ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਦਰਜਣਾਂ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਪਾਰਟੀ ਚੋਣ ਚਿੰਨ ਵਾਲੀ ਪੱਟੀ ਪਾ ਕੇ ਵਿਧਾਇਕ ਉਗੋਕੇ ਨੇ ਸਨਮਾਨ ਕੀਤਾ।

ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੇ ਸਿਰ ਤੋ ਕੋਈ ਵਾਰੋ ਮਿਰਚਾਂ, ਚੰਦਰਿਆਂ ਨੂੰ ਨਜਰਾਂ ਨੇ ਖਾ ਲਿਆ

ਪੰਜਾਬ ਵਿਚ ਕਿਸੇ ਵੇਲੇ ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੀ ਧਾਕ ਪੈਂਦੀ ਸੀ ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ 2002 ਦੇ ਰਾਜ ਆਉਣ ਤੋ ਪਹਿਲਾ ਕੈਪਟਨ ਦੇ ਹੱਕ ਵਿਚ ਚਲੀ ਸਿਆਸੀ ਹਨੇਰੀ ਨੂੰ ਵੀ ਅਕਾਲੀਆਂ ਨੇ ਬਰਨਾਲਾ ਜਿਲ੍ਹੇਂ ਅੰਦਰ ਠੱਲ ਦਿੱਤਾ ਸੀ ਅਤੇ ਉਸ ਵੇਲੇ ਦੀਆ ਵਿਧਾਨ ਸਭਾ ਦੀਆ ਤਿੰਨੇ ਹੀ ਸੀਟਾਂ ਬਰਨਾਲਾ, ਸ਼ੇਰਪੁਰ ਅਤੇ ਧਨੌਲਾ ਵਿਚ ਅਕਾਲੀਆਂ ਨੇ ਕਾਂਗਰਸ ਨੂੰ ਧੂੜ ਚਟਾ ਦਿੱਤੀ ਸੀ ਪਰ ਹੋਲੀ ਹੋਲੀ ਅਕਾਲੀਆਂ ਦਾ ਇਹ ਸਿਆਸੀ ਕਿਲਾ ਢਹਿ ਢੇਰੀ ਹੋਣ ਲੱਗਿਆ

ਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੁੂਲ ਨਾਲ ਲੰਬੀ ਸਿਆਸੀ ਸਾਂਝ ਰੱਖਣ ਵਾਲੇ ਸਿੰਕਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਦੇ ਭਾਜਪਾ ਵਿਚ ਸਿਆਸੀ ਰਲੇਵਾਂ ਅਤੇ ਭਾਜਪਾ ਵੱਲੋ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋ ਪਾਰਟੀ ਉਮੀਦਵਾਰ ਬਣਾਏ ਜਾਣ ਤੋ ਬਾਅਦ ਰਾਮਪੁਰਾ ਫੂਲ ਹਲਕੇ ਅੰਦਰਲੇ ਅਕਾਲੀ ਦਲ ਦੇ ਇਕ ਧੜੇ ਵਿਚ ਸਿਆਸੀ ਸੁੰਨ ਜਿਹੀ ਪਸਰ ਗਈ ਹੈ, 

ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਤੋ ਦੋ ਵਾਰ ਚੋਣ ਲੜ੍ਹ ਚੁੱਕੇ ਜਨਮੇਜਾ ਸਿੰਘ ਸੇਖੋ ਨੇ ਹਲਕਾ ਮੌੜ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਸਣੇ ਆਪਣੇ ਸਮੱਰਥਕਾਂ ਅਤੇ ਹਲਕਾ ਵਾਸੀਆਂ ਦੇ ਇਕ ਰੈਲੀ ਰੂੁਪੀ ਮੌੜ ਦੇ ਇਕ ਪੈਲੇਸ ਵਿਚ ਰੱਖੇ ਭਰਵੇਂ ਇੱਕਠ ਨੂੰ ਆਉਦੀਆ ਲੋਕ ਸਭਾ ਦੀਆ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਲਈ ਕੀਤੀ। ਸਾਬਕਾ ਕੈਬਨਿਟ ਮੰਤਰੀ ਸੇਖੋ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਸਿਆਸੀ ਦਲ ਹਨ,

ਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀ

ਸਥਾਨਕ ਸ਼ਹਿਰ ਅੰਦਰ ਵੀ ਫਿਰੋਤੀਆ ਮੰਗਣ ਦਾ ਸਿਲਸਿਲਾ ਚਲ ਪਿਆ ਹੈ, ਭਾਵੇਂ ਹੋਰਨਾਂ ਵੱਡੇ ਸ਼ਹਿਰਾਂ ਵਿਚ ਤਾਂ ਅਜਿਹੀਆ ਕਾਰਵਾਈਆ ਕਾਫੀ ਸਮੇਂ ਤੋ ਸੁਣੀਆ ਜਾ ਰਹੀਆ ਸਨ, ਪਰ ਤਪਾ ਅੰਦਰ ਅੱਤਵਾਦ ਦੇ ਦੌਰ ਤੋ ਬਾਅਦ ਅਜਿਹਾ ਕੁਝ ਨਹੀ ਸੁਣਿਆ ਗਿਆ। ਪਰ ਬੀਤੇ ਦਿਨੀ ਇਕ ਵੱਡੇ ਕਾਰੋਬਾਰੀ ਤੋ ਕਿਸੇ ਅਣਪਛਾਤੇ ਨੰਬਰ ਤੋ ਵਟਸਐਪ ਕਾਲ ਰਾਹੀ ਇਕ ਕਰੋੜ ਰੁਪੈ ਦੀ ਫਿਰੋਤੀ ਮੰਗਣ ਦੀ ਸੂਹ ਮਿਲੀ ਹੈ। ਜਿਸ ਦੀ ਪੁਸ਼ਟੀ ਪੁਲਿਸ ਨੇ ਵੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ 

ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ

ਸਥਾਨਕ ਸ਼ਹਿਰ ਅੰਦਰੋ ਬੀਤੇ ਕੱਲ ਤੋ ਇਕ ਸ਼ੈਲਰ ਵਿਚਲ ਲੱਗੇ ਨੋਜਵਾਨ ਮੁਨਸ਼ੀ ਨੂੰ ਪੁਲਿਸ ਵੱਲੋ ਚੁੱਕੇ ਜਾਣ ਦੀ ਪਹੇਲੀ ਬਣੀ ਹੋਈ ਹੈ। ਜਿਸ ਲਈ ਖੁਦ ਲੋਕਲ ਪੁਲਿਸ ਵੀ ਹੈਰਾਨ ਪ੍ਰੇਸ਼ਾਨ ਹੋਈ ਖੜੀ ਹੈ। ਮਿਲੀ ਜਾਣਕਾਰੀ ਅਨੁਸਾਰ ਚੋਲ ਮਿੱਲ ਵਿਚ ਬਤੌਰ ਮੁਨਸ਼ੀ ਕੰਮ ਕਰਦੇ ਪਵਨ ਸਿੰਘ ਨਾਮਕ ਨੋਜਵਾਨ ਨੂੰ ਬੀਤੇ ਕੱਲ ਇਕ ਨਾਈ ਦੀ ਦੁਕਾਨ ਤੋ ਪੁਲਿਸ ਦੀ ਇਕ ਗੱਡੀ ਵਿਚ ਸਵਾਰ ਲੋਕਾਂ ਨੇ ਆ ਦਬੋਚਿਆ। ਹਾਜਰੀਨ ਅਨੁਸਾਰ ਉਕਤ ਨੋਜਵਾਨ ਨੂੰ ਦਬੋਚਣ ਆਈ ਪੁਲਿਸ ਸਕਾਰਪਿਓ ਗੱਡੀ ’ਤੇ ਆਈ।

ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਦੀ ਸਿਆਸੀ ਖੇਡ ਵਿਗੜੀ, ਲੋਕ ਸਭਾ ਅਧੀਨਲੇ 9 ਹਲਕਿਆਂ ਵਿਚੋ ਅਕਾਲੀ ਦਲ ਦੀ ਚੋਣ ਲੜਣ ਵਾਲਾ ਕੋਈ ਪਾਰਟੀ ’ਚ ਵਿਖਾਈ ਨਹੀ ਦੇ ਰਿਹਾ

ਲੋਕ ਸਭਾ ਹਲਕਾ ਬਠਿੰਡਾ ਅੰਦਰ ਸ੍ਰੋਮਣੀ ਅਕਾਲੀ ਦਲ ਅਤੇ ਖਾਸਕਰ ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਟੇਢੀ ਖੀਰ ਬਣਦੀ ਜਾ ਰਹੀ ਹੈ ਕਿਉਕਿ ਕਿਸੇ ਵੇਲੇ ਅਕਾਲੀ ਦਲ ਦੀ ਤੂਤੀ ਸਭ ਤੋ ਵਧੇਰੇ ਲੋਕ ਸਭਾ ਹਲਕਾ ਬਠਿੰਡਾ ਅਧੀਨਲੇ 9 ਹਲਕਿਆਂ ਵਿਚ ਵੱਜਦੀ ਸੀ ਪਰ ਅਜਿਹੀ ਕੋਈ ਐਸੀ ਚੰਦਰੀ ਸਿਆਸੀ ਨਜਰ ਲੱਗੀ ਕਿ ਪੂਰੇ ਦਾ ਪੂਰਾ ਸਿਆਸੀ ਭਾਂਡਾ ਹੀ ਭੰਜ ਕੇ ਰੱਖ ਦਿੱਤਾ। ਲੋਕ ਸਭਾ ਹਲਕੇ ਅਧੀਨਲੇ 9 ਵਿਧਾਨ ਸਭਾ ਹਲਕਿਆਂ ਅੰਦਰ ਸਿਆਸੀ ਤਸਵੀਰ ਤਾਂ 2017 ਵਿਚ ਹੀ ਬਦਲੀ ਨਜਰ ਆਈ 

ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਵੀ ਮੱਲਿਆ ਮੈਦਾਨ, 7 ਉਮੀਦਵਾਰ ਐਲਾਣੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਸੰਸਦੀ ਚੋਣਾਂ ਲਈ ਉਮੀਦਵਾਰਾਂ ਵਜੋਂ ਪਾਰਟੀ ਦੇ 7 ਸੀਨੀਅਰ ਆਗੂਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ‘ਖਾਲਸਾ ਸਿਰਜਣਾ ਦਿਵਸ’ ਦੇ ਇਤਿਹਾਸਕ

ਵਿਧਾਇਕ ਉਗੋਕੇ ਨੇ ਜੰਗੀਆਣਾ ਵਿਖੇ ਅਕਾਲੀ ਦਲ ਅਤੇ ਕਾਂਗਰਸ ਨੂੰ ਦਿੱਤਾ ਸਿਆਸੀ ਝਟਕਾ,

ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੱਖੋ ਵੱਖ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ
ਉਸ ਵੇਲੇ ਸਿਆਸੀ ਝਟਕਾ ਦਿੱਤਾ ਜਦ ਹਲਕੇ ਦੇ ਪਿੰਡ ਜੰਗੀਆਣਾ ਵਿਖੇ ਦਰਜਣਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ’ਤੇ ਪੱਲਾ ਫੜ ਲਿਆ। ਵਿਧਾਇਕ ਉਗੋਕੇ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਨੋਜਵਾਨਾਂ ਨੂੰ ਪਾਰਟੀ ਚਿੰਨ੍ਹ ਵਾਲੀ ਪੱਟੀ ਪਾ ਕੇ ਸਨਮਾਨਿਤ ਕੀਤਾ। ਵਿਧਾਇਕ ਉਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ

ਸਿਆਸਤ ਦੀਆ ਨਵੀਆ ਪਿਰਤਾਂ- ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਰਾਮਪੁਰਾ ਫੇਰੀ ਮੌਕੇ ਵੱਡੀ ਗਿਣਤੀ ’ਚ ਸ਼ਹਿਰੀ ਜੁੜੇ, ਸਿਆਸਤ ਦੇ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ ਸੁਣਨ ਜਾਂ ਮਿਲਣ ਲਈ ਸ਼ਹਿਰੀਆਂ ’ਚ ਉਤਸੁਕਤਾ ਵਿਖਾਈ ਦਿੱਤੀ

ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਸ਼ਹਿਰ ਰਾਮਪੁਰਾ ਫੂਲ ਵਿਖੇ ਪਲੇਠੀ ਫੇਰੀ ਨੇ ਹੀ ਭਾਜਪਾ ਵਰਕਰਾਂ ਅਤੇ ਸ਼ਹਿਰੀਆਂ ਦੇ ਚੇਹਰੇ ’ਤੇ ਰੋਣਕ ਲਿਆ ਦਿੱਤੀ, ਭਾਵੇਂ ਇਸ ਫੇਰੀ ਤੋ ਪਹਿਲਾ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਘਿਰਾਓ ਕੀਤਾ, ਪਰ ਆਪਣੇ ਮਿੱਥੇ ਸਮੇਂ ’ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਸ਼ਹਿਰ ਅੰਦਰ ਦਸਤਕ ਦਿੱਤੀ। ਸਿਆਸੀ ਮਾਹੋਲ ਦੇ ਕਰੀਬ ਸਵਾ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ 

ਅਰਵਿੰਦ ਕੇਜਰੀਵਾਲ ਗਿ੍ਰਫਤਾਰੀ ਮਾਮਲਾ, ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ, ਲੋਕ ਭਾਜਪਾ ਦਾ ਸਿਆਸੀ ਤਖਤਾ ਪਲਟਣ ਦੀ ਤਿਆਰੀ ’ਚ-ਵਿਧਾਇਕ ਉਗੋਕੇ

ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਦਿੱਲੀ ਵਿਖੇ ਬੀਤੇ ਦਿਨੀ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਹੋਏ ਇਕਠ ਸਬੰਧੀ ਬੋਲਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਆਪ ਮੁਹਾਰੇ ਹੋ ਕੇ ਪੁੱਜਣਾ ਸਾਬਿਤ ਕਰਦਾ ਹੈ ਕਿ ਦੇਸ਼ ਦੇ ਲੋਕ ਈਮਾਨਦਾਰ ਆਗੂ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਪਣਾ ਗੁੱਸਾ ਜਾਹਿਰ ਕਰਨਾ ਚਾਹੁੰਦੇ ਸਨ 

ਮਜਦੂਰਾਂ ਦੀ ਜੱਥੇਬੰਦੀ ਫੂਡ ਐਂਡ ਅਲਾਇੰਡ ਯੂਨੀਅਨ ਨੇ ਹੈਪੀ ਸਿੰਘ ਨੂੰ ਪ੍ਰਧਾਨ ਥਾਪਿਆ

ਫੂਡ ਐਂਡ ਅਲਾਇੰਡ ਯੂਨੀਅਨ ਵਿਖੇ ਨਵੀ ਤਬਦੀਲੀ ਨਜਰ ਆਈ, ਜਦ ਹੈਪੀ ਸਿੰਘ ਨੂੰ ਮੁੜ ਲੇਬਰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ ਗਿਆ। ਨਵ ਨਿਯੁਕਤ ਪ੍ਰਧਾਨ ਹੈਪੀ ਸਿੰਘ ਨੇ ਜਿੱਥੇ ਮਜਦੂਰ ਯੂਨੀਅਨ ਦੇ ਸਾਥੀਆਂ ਦਾ ਉਸ ਨੂੰ ਮੁੜ ਪ੍ਰਧਾਨ ਬਣਾਉਣ ‘ਤੇ ਧੰਨਵਾਦ ਕੀਤਾ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਉਨ੍ਹਾਂ ਦੀ ਟੀਮ ਦਾ ਵੀ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਜਿਨ੍ਹਾਂ ਦੇ ਅਸ਼ਰੀਰਵਾਦ ਸਦਕਾ ਉਹ ਮਜਦੁੂਰ ਯੂਨੀਅਨ ਵਿਖੇ ਮੁੜ ਪ੍ਰਧਾਨ ਬਣੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਅਤੇ

ਫਰੀਦਕੋਟ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਭ ਨੂੰ ਪਾ ਸਕਦੇ ਨੇ ਸਿਆਸੀ ਤੌਰ ’ਤੇ ਪੜਣੇ,

ਭਾਰਤੀ ਜਨਤਾ ਪਾਰਟੀ ਵੱਲੋ ਬੀਤੇ ਕੱਲ ਆਪਣੀ ਜਾਰੀ ਕੀਤੀ ਸੂਚੀ ਵਿਚ ਪੰਜਾਬ ਅੰਦਰਲੇ ਅੱਧੀ ਦਰਜਣ ਉਮੀਦਵਾਰਾਂ ਦਾ ਐਲਾਣ ਤੋ ਬਾਅਦ ਸੂਬੇ ਅੰਦਰ ਕਿਸੇ ਵੀ ਸਿਆਸੀ ਧਿਰ ਨਾਲ ਇਨ੍ਹਾਂ ਚੋਣਾਂ ਵਿਚ ਹੋਣ ਵਾਲੇ ਸਿਆਸੀ ਗਠਜੋੜ ਨੂੰ ਵਿਰਾਮ ਲਗਾ ਦਿੱਤਾ ਹੈ। ਜਾਰੀ ਸੂਚੀ ਵਿਚ ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਨੇ ਗਾਇਕੀ ਦੇ ਖੇਤਰ ਵਿਚਲੇ ਵੱਡੇ ਨਾਂਅ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜੇ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਪਾਰਟੀ ਉਮੀਦਵਾਰ ਵਜੋ ਉਤਾਰ ਕੇ ਆਮ ਆਦਮੀ ਪਾਰਟੀ 

ਪੰਜਾਬ ਬਚਾਓ ਯਾਤਰਾ ਨੇ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਵਰਕਰਾਂ 'ਚ ਭਰਿਆ ਜੋਸ਼, ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਰਾਮਪੁਰਾ ਫੂਲ ਪਹੁੰਚਣ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਹੋਇਆਂ ਕਿਹਾ ਕਿ ਰਾਮਪੁਰਾ ਫੂਲ ਵਾਲੇ ਝਾੜੂ ਵਾਲਿਆਂ ਤੋਂ ਜ਼ਿਆਦਾ ਹੀ ਅੱਕੇ ਹੋਏ ਲੱਗਦੇ ਹਨ ਤੇ ਝਾੜੂ ਵਾਲਿਆਂ ਦਾ ਬੁਖਾਰ ਲਾਉਣ ਦਾ ਇੱਕੋ ਤਰੀਕਾ ਹੈ ਕਿ ਤੁਸੀਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿਉ 

ਰਾਮਪੁਰਾ ਫੂਲ, ਐਫ.ਸੀ.ਆਈ ਦਾ ਬਹੁ-ਕਰੋੜੀ ਰਿਸ਼ਵਤ ਮਾਮਲਾ, ਅਦਾਲਤੀ ਰੁਖ ਅਤੇ ਪ੍ਰਧਾਨ ਮੰਤਰੀ ਦਫਤਰ ਤੱਕ ਪੁੱਜਣ ਦੀ ਤਿਆਰੀ ’ਚ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2014 ਵਿਚ ਕੁਰਸੀ ’ਤੇ ਬੈਠਦਿਆਂ ਐਲਾਣ ਕੀਤਾ ਸੀ ਕਿ ਨਾ ਖਾਵਾਗੇਂ ਅਤੇ ਨਾ ਹੀ ਖਾਣ ਦੇਵਾਗੇ, ਜਿਸ ’ਤੇ ਸ਼ਾਇਦ ਡੱਟਵਾਂ ਪਹਿਰਾ ਵੀ ਦਿੱਤਾ ਗਿਆ, ਪਰ ਅਫਸੋਸ ਦੇਸ਼ ਦੀ ਅੰਨ ਭੰਡਾਰਨ ਕਰਨ ਵਾਲੀ ਕੇਂਦਰੀ ਫੂਡ ਏਜੰਸੀ ਐਫ.ਸੀ.ਆਈ ’ਤੇ ਸ਼ਾਇਦ ਕਾਬੂ ਪਾਉਣ ਵਿਚ ਕੇਂਦਰ ਦੀਆ ਸਾਰੀਆ ਸਰਕਾਰੀ ਭਿ੍ਰਸਟਾਚਾਰ ਰੋਕੂ ਏਜੰਸੀਆਂ ਵੀ ਅਸਫਲ ਰਹੀਆ ਹਨ। ਜਿਸ ਦੀ ਤਾਜਾ ਮਿਸਾਲ ਰਾਮਪੁਰਾ ਫੂੁਲ ਤੋ ਮਿਲਦੀ ਹੈ, 

ਕਾਂਗਰਸ ਪਾਰਟੀ ਬਠਿੰਡਾ ਲੋਕ ਸਭਾ ਸੀਟ ਲਈ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਨਾਂਅ ’ਤੇ ਲਾ ਸਕਦੀ ਐ ਮੋਹਰ

ਜਾਬ ਦੀ ਸਭ ਤੋ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਸੀਟ ਤੋ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋ ਜੀਤਮਹਿੰਦਰ ਸਿੰਘ ਸਿੱਧੂ ਦਾ ਨਾਂਅ ਸਿਆਸੀ ਹਲਕਿਆਂ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਭਾਵੇਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋ ਪਿਛਲੇ ਦਿਨੀ ਚਾਹਵਾਨ ਉਮੀਦਵਾਰਾਂ ਤੋ ਮੰਗੀਆ ਅਰਜੀਆ ਦੇ ਵਿਚ ਸਾਬਕਾ ਵਿਧਾਇਕ ਸਿੱਧੂ ਤੋ ਇਲਾਵਾ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋ ਕਈ ਵਾਰ ਵਿਧਾਇਕ ਰਹੇ ਅਜੀਤਇੰਦਰਪਾਲ ਸਿੰਘ ਮੋਫਰ, ਪਾਰਟੀ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਸਮੇਤ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਿ੍ਰੰਤਾ ਵੜਿੰਗ ਵੀ ਇਥੋ ਚੋਣ ਲੜਣ ਦੇ ਚਾਹਵਾਨ ਹਨ। 

ਮਹਿਲਾ ਦਿਵਸ ’ਤੇ ਆਦਰਸ ਸਕੂਲ ਚਾਉਕੇ ਦੇ ਪਿ੍ਰੰਸੀਪਲ ਖਿਲਾਫ ਮਹਿਲਾ ਅਧਿਆਪਕਾਵਾਂ ਆਪਣੇ ਨਾਲ ਕੀਤੇ ਦੁਰ ਵਿਵਹਾਰ ਨੂੰ ਲੈ ਕੇ ਇਨਸਾਫਪਸੰਦ ਜੱਥੇਬੰਦੀਆ ਦੇ ਝੰਡੇ ਹੇਠ ਨਿੱਤਰੀਆ, ਉੱਚ ਪੁਲਿਸ ਅਧਿਕਾਰੀ ਤੋ ਕਾਨੂੰਨੀ ਕਾਰਵਾਈ ਦੀ ਮੰਗ

ਮਹਿਲਾ ਦਿਵਸ ’ਤੇ ਜਿੱਥੇ ਪੂਰਾ ਦੇਸ਼ ਔਰਤਾਂ ਪ੍ਰਤੀ ਮਾਣ ਸਨਮਾਨ ਬਾਰੇ ਆਪਣੀਆ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ, ਉਥੇ ਜਿਲ੍ਹੇਂ ਦੇ ਵੱਡੇ ਪਿੰਡ ਚਾਉਕੇ ਵਿਖੇ ਖੁੱਲੇ ਆਦਰਸ਼ ਸਕੂਲ ਦੇ ਮੁੱਖੀ ਖਿਲਾਫ ਅੱਧੀ ਦਰਜਣ ਦੇ ਕਰੀਬ ਮਹਿਲਾ ਅਧਿਆਪਿਕਾਵਾਂ ਆਪਣੇ ਪ੍ਰਤੀ ਕੀਤੀਆ ਅਸੱਿਭਅਕ ਟਿੱਪਣੀਆ ਖਿਲਾਫ ਇਨਸਾਫਪਸੰਦ ਜੱਥੇਬੰਦੀਆਂ ਦੇ ਝੰਡੇ ਹੇਠ ਆਪਣੇ ਮਾਣ ਸਨਮਾਨ ਦੀ ਬਹਾਲੀ ਅਤੇ ਸਕੂਲ ਮੁੱਖੀ ਖਿਲਾਫ ਕਾਰਵਾਈ

ਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁਦਾ ਸੰਭਾਲ਼ਿਆ।

ਡੀ ਐਮ ਸਕੂਲ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦੇ ਅਹੁਦੇ ਤੇ ਬਿਰਾਜਮਾਨ ਹੋਏ। ਇਸ ਮੌਕੇ ਤੇ ਸੰਸਥਾ ਵਿੱਚ ਉਲੀਕੇ ਗਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਡਾ. ਪਰਮਿੰਦਰ ਕੌਰ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਤਕਰੀਬਨ ਦੋ ਦਹਾਕਿਆਂ ਤੋਂ ਐਜੂਕੇਸ਼ਨ ਦੇ ਖੇਤਰ ਵਿੱਚ ਸਰਗਰਮ ਹਨ। ਡਾ. ਪਰਮਿੰਦਰ ਕੌਰ, ਐਮ.ਐਸ.ਸੀ ਗਣਿਤ, ਬੀ.ਐਡ, ਸਾਹਿਤ ਦੇ ਡਾਕਟਰੀ (ਪੀ.ਐਚ.ਡੀ) , 

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਨੇ ਰਚਿਆ ਇਤਿਹਾਸ, ਜੇ ਈ, ਈ ਮੇਨ ਵਿੱਚੋਂ 99.9 ਫੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੁਨਹਿਰੀ ਮੈਡਲ ਨਾਲ ਕੀਤਾ ਸਨਮਾਨਿਤ

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਨੀਰੁੱਧ ਕਾਂਤ ਗਰਗ ਨੇ ਨੈਸਨਲ ਟੈਸਟਿੰਗ ਏਜੰਸੀ ਦੁਆਰਾ ਜੇ. ਈ. ਈ ਮੇਨ 2024 ਸੈਸਨ-1 ਮੁਤਾਬਕ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀ ਨੇ ਫਿਜ਼ਿਕਸ ਅਤੇ ਕੈਮਿਸਟਰੀ ਵਿਚੋਂ 100 ਫੀਸਦੀ ਅੰਕ ਅਤੇ ਮੈਥਮੈਟਿਕਸ ਵਿਚੋਂ 99.9 ਫੀਸਦੀ 

ਕੀ ਪੰਜਾਬ ਦੀਆ ਸਮੁੱਚੀਆ ਸਿਆਸੀ ਧਿਰਾਂ ਤੋ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਿਆ ਹੈ?

ਦੇਸ਼ ਅੰਦਰ ਜਲਦ ਹੋਣ ਜਾ ਰਹੀਆ ਆਮ ਚੋਣਾਂ ਦੇ ਮੱਦੇਨਜਰ ਭਾਵੇਂ ਕੋਈ ਵੀ ਕੌਮੀ ਜਾਂ ਖੇਤਰੀ ਸਿਆਸੀ ਪਾਰਟੀ ਜਿੰਨੀਆਂ ਮਰਜੀ ਫੜਾਂ ਆਪਣੀ ਹੋਂਦ ਦੀਆ ਲੋਕਾਂ ਜਾਂ ਮੀਡੀਆ ਵਿਚਕਾਰ ਮਾਰੀ ਜਾਵੇ ਪਰ ਅਸਲੀਅਤ ਇਸ ਤੋ ਕੋਹਾਂ ਦੂਰ ਹੈ ਕਿਉਕਿ ਪੰਜਾਬ ਅੰਦਰੋ ਸਮੁੱਚੀਆ ਸਿਆਸੀ ਧਿਰਾਂ ਆਪਣੀ ਹੋਂਦ ਇਸ ਵੇਲੇ ਪੂਰੀ ਤਰ੍ਹਾਂ ਗੁਆ ਚੁੱਕੀਆ ਹਨ। ਪਿਛਲੇ ਦੋ ਵਰ੍ਹਿਆਂ ਤੋ ਸੂਬੇ ਦੀ ਸੱਤਾ ਦੀ ਕੁਰਸੀ ਕਾਬਜ ਆਮ ਆਦਮੀ ਪਾਰਟੀ ਵੱਲੋ 

12345678910...