ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾ
ਤਪਾ ਮੰਡੀ, 7ਡੇਅ ਨਿੳੂੁਜ ਸਰਵਿਸ :- ਸਥਾਨਕ ਅੰਦਰਲੇ ਬੱਸ ਅੱਡੇ ਕੋਲ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਵਿਚੋ ਆਪਣੀ ਘਰੈਲੂ ਲੋੜ ਲਈ ਇਕ ਲੱਖ ਰੁਪੈ ਕਢਵਾ ਕੇ ਲਿਜਾਣ ਵਾਲੇ ਕਿਸਾਨ ਦੀਆ ਅੱਖਾਂ ਸਾਹਮ੍ਰਣੇ ਹੀ ਬੈਂਕ ਦੇ ਦਰਾਂ ਤੋ ਇਕ ਨਿਆਣਾ ਲੱਖ ਰੁਪੈ ਨੂੰ ਹੱਥ ਮਾਰ ਕੇ ਚਲਦਾ ਬਣਿਆ ਜਦਕਿ ਨੌਜਵਾਨ ਕਿਸਾਨ ਹੱਥ ਮਲਦਾ ਹੀ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਮੋੜ ਕੋਠੇ ਦੇ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਜਦ ਦੁਪਿਹਰ ਵੇਲੇ ਬੈਂਕ ਦੀ ਤਪਾ ਸ਼ਾਖਾਹ ਵਿਚੋ ਇਕ ਲੱਖ ਰੁਪੈ ਕੳਖਾਉਣ ਉਪਰੰਤ ਬੈਂਕ ਦੇ ਬਾਹਰ ਖੜੇ ਆਪਣੇ ਮੋਟਰਸਾਈਕਲ ਦੇ ਲੱਗੇ ਝੋਲੇ ਵਿਚ ਪਾ ਕੇ ਅੱਗੇ ਖੜੇ ਮੋਟਰਸਾਈਕਲ ਨੂੰ ਹਟਾਉਣ ਗਿਆ ਤਦ ਪਹਿਲਾ ਹੀ ਘਾਤ ਲਾਈ ਖੜੇ ਇਕ ਨਿੱਕੇ ਨਿਆਣੇ ਨੇ ਅੱਖੇ ਦੇ ਝਪਕੇ ਨਾਲ ਹੀ ਮੋਟਰਸਾਈਕਲ ਦੇ ਝੋਲੇ ਵਿਚੋ ਰੁਪਇਆ ਵਾਲਾ ਝੋਲਾ ਕੱਢਿਆ ਅਤੇ ਪਲਾਂ ਵਿਚ ਹੀ ਗਾਇਬ ਹੋ ਗਿਆ। ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਕੈਮਰੇ ਵਿਚ ਕੈਦ ਹੋ ਗਈ ਹੈ। ਪਰ ਫੁਟੇਜ ਵਿਚ ਇਹ ਵੀ ਸਪੱਸਟ ਵਿਖਾਈ ਦੇ ਰਿਹਾ ਹੈ ਕਿ ਉਕਤ ਕਾਂਡ ਨੂੰ ਕੁਝ ਔਰਤਾਂ ਵੀ ਖੜੀਆ ਵੇਖ ਰਹੀਆ ਹਨ, ਭਾਵੇਂ ਕੈਮਰੇ ਵਿਚ ਬੱਚੇ ਦੀ ਪਛਾਣ ਧੁੱਪ ਕਾਰਨ ਪੂਰੀ ਨਹੀ ਆ ਰਹੀ, ਫੇਰ ਵੀ ਜੇਕਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਤਦ ਸ਼ਾਤਿਰ ਦਿਮਾਗ ਬੱਚੇ ਅਤੇ ਉਸ ਦੇ ਪਿੱਛੇ ਕੰਮ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ। ਪੀੜਿਤ ਧਿਰ ਨੇ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆਂ ਕਿ ਉਹ ਚੋਣਾਂ ਸਬੰਧੀ ਸਵੇਰ ਤੋ ਹੀ ਮਹਿਲ ਕਲਾਂ ਵਿਖੇ ਭਾਜਪਾ ਆਗੂ ਦੀ ਹੋ ਰਹੀ ਰੈਲੀ ਵਿਚ ਸੁਰੱਖਿਆਂ ਦੇ ਮੱਦੇਨਜਰ ਗਏ ਹੋਏ ਸਨ, ਹੁਣ ਆ ਕੇ ਮਾਮਲੇ ਦੀ ਜਾਂਚ ਕਰਾਗੇ।