ਨੇੜਲੇ ਪਿੰਡ ਢਿਲਵਾਂ ਨਾਭਾ ਵਿਖੇ ਸਰਪੰਚੀ ਦੀ ਚੋਣ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ, ਹਰੇਕ ਗਲੀ-2, ਘਰ2 ਉਮੀਦਵਾਰ ਵੋਟਾਂ ਮੰਗਦੇ ਫਿਰਦੇ ਹਨ, ਜਦਕਿ ਪਿੰਡ ਦਾ ਨੌਜਵਾਨ ਵਕੀਲ ਢਿਲਵਾਂ ਵਿਰੋਧੀਆਂ ਨੂੰ ਟੱਕਰ ਦੇਣ ਲਈ ਆਪਣੀ ਚੋਣ ਮੁਹਿੰਮ ਨਾਲ ਲਗਾਤਾਰ ਜੁੜਿਆ ਹੋਇਆ ਹੈ। ਵਕੀਲ ਢਿਲਵਾਂ ਦਾ ਦਾਅਵਾ ਹੈ ਕਿ ਉਹਨਾਂ ਰਾਜਨੀਤੀ ਨਹੀਂ ਬਲਕਿ ਸੇਵਾ ਨੀਤੀ ਦੀ ਨੀਯਤ ਨਾਲ ਮੈਦਾਨ ਵਿਚ ਡਟੇ ਹਨ ਜਦਕਿ ਰਾਜਨੀਤੀ ਤਾਂ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਅੰਦਰ ਹੁੰਦੀ ਆ ਰਹੀ ਹੈ। ਜਿਸ ਨੇ ਪਿੰਡ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਪਰ ਹੁਣ ਲੋਕ ਅਜਿਹੇ ਕਿਸੇ ਵੀ ਆਗੂ ਨੂੰ ਮੂੰਹ ਨਹੀਂ ਲਾਉਣਗੇ ਜੋ ਅਜਿਹੀਆਂ ਭਾਈਚਾਰਕ ਚੋਣਾਂ ਨੂੰ ਰਾਜਨੀਤੀ