ਸਵ: ਸ਼ਾਮ ਲਾਲ ਬਾਂਸਲ ਤਾਜੋਕੇ ਵਾਲਿਆਂ ਨੂੰ ਵੱਖ ਵੱਖ ਆਗੂਆਂ ਵੱਲੋ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ
7ਡੇਅ ਨਿੳੂਜ ਸਰਵਿਸ
ਤਪਾ ਮੰਡੀ, ਸਥਾਨਕ ਸ਼ਹਿਰ ਦੇ ਕਾਰੋਬਾਰੀ ਰਾਵਿੰਦਰ ਬਾਂਸਲ ਅਤੇ ਡਾਕਟਰ’ਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਨਰੇਸ਼ ਬਾਂਸਲ ਦੇ ਪਿਤਾ ਸਵ: ਸ਼ਾਮ ਲਾਲ ਬਾਂਸਲ (ਤਾਜੋਕੇ ਵਾਲਿਆਂ) ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਧਾਰਮਿਕ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸ਼ਾਂਤੀ ਹਾਲ ਵਿਖੇ ਪਾਏ ਗਏ। ਅਚਾਰੀਆ ਰਾਕੇਸ਼ ਸ਼ਰਮਾ ਵੱਲੋ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੀ ਕਥਾ ਸੁਣਨ ਦੀ ਮਹੱਤਤਾ ਜੋ ਸਾਨੂੰੂ ਜੀਵਨ ਮਰਨ ਤੋ ਭੈਅ ਮੁਕਤ ਕਰਦੀ ਹੈ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਭੋਗ ਉਪਰੰਤ ਮਸ਼ਹੂਰ ਕਥਾਵਾਚਕ ਰਾਕੇਸ਼ ਰਾਧੇ ਬਰਨਾਲਾ ਵਾਲਿਆਂ ਨੇ ਵੱਡੀ ਗਿਣਤੀ ’ਚ ਹਾਜਰ ਸੰਗਤ ਨੂੰ ਵੈਰਾਗਮਈ ਕੀਰਤਨ ਰਾਹੀ ਪ੍ਰਮਾਤਮਾ ਦੀ ਸਿ੍ਰਸ਼ਟੀ ਬਾਰੇ ਚਾਣਨਾ ਪਾਇਆ। ਉਨ੍ਹਾਂ ਨਿਤਨੇਮ ਪ੍ਰਮਾਤਮਾ ਦੀ ਭਗਤੀ ਰਾਹੀ ਸੰਗਤ ਨੂੰ ਪ੍ਰਮਾਤਮਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਜਦਕਿ ਪ੍ਰਭੂ ਚਰਨਾਂ ਵਿਚ ਅਨੇਕਾਂ ਧਾਰਮਿਕ ਭਜਨਾਂ ਰਾਹੀ ਇਨਸਾਨ ਨੂੰ ਮੋਹ ਮਾਇਆ ਦੇ ਜਾਲ ਵਿਚੋ ਨਿਕਲ ਕੇ ਭਗਤੀ ਅਤੇ ਸਮਾਜਿਕ ਕਾਰਜਾਂ ’ਚ ਵਿਚਰਣ ਲਈ ਪ੍ਰੇਰਿਤ ਕੀਤਾ। ਲਾਲਾ ਸ਼ਾਮ ਲਾਲ ਬਾਂਸਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ
ਇਲਾਕੇ ਭਰ ਦੀਆ ਧਾਰਮਿਕ, ਸਮਾਜਿਕ, ਰਾਜਸੀ ਜੱਥੇਬੰਦੀਆਂ ਸਣੇ ਵੱਖ ਵੱਖ ਵਪਾਰਿਕ ਜੱਥੇਬੰਦੀਆਂ ਦੇ ਨੁੰਮਾਇਦਿਆਂ ਅਤੇ ਵੱਡੀ ਗਿਣਤੀ ਵਿਚ ਪਰਿਵਾਰ ਨਾਲ ਜੁੜੇ ਸੁਨੇਹੀ ਅਤੇ ਰਿਸ਼ਤੇਦਾਰ ਪੁੱਜੇ ਹੋਏ ਸਨ। ਸ਼ਾਮ ਲਾਲ ਬਾਂਸਲ ਜੀ ਨੂੰ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੰਤ ਬਾਬਾ ਰਾਜਗਿਰ ਜੀ ਆਸ਼ਰਮ ਸੰਚਾਲਕ ਸੰਤ ਵੀਰਗਿਰ ਜੀ, ਬਾਬਾ ਭਗਵਾਨ ਦਾਸ ਡੇਰਾ ਸੰਚਾਲਕ ਬਾਬਾ ਇੰਦਰ ਦਾਸ ਜੀ, ਆਪ ਪਾਰਟੀ ਦੇ ਉਮੀਦਵਾਰ ਕਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ,
ਕਾਂਗਰਸ ਦੇ ਲੋਕ ਸਭਾ ਹਲਕਾ ਸੰਗਰੂਰ ਤੋ ਉਮੀਦਵਾਰ ਸੁਖਪਾਲ ਸਿੰਘ ਖਹਿਰਾ, ਭਾਜਪਾ ਉਮੀਦਵਾਰ ਕਮ ਸਾਬਕਾ ਵਿਧਾਇਕ ਅਰਵਿੰਦ ਖੰਨਾ,
ਜਿਲਾ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋ, ਹਲਕਾ ਭਦੌੜ ਦੇ ਅਕਾਲੀ ਦਲ ਦੇ ਇੰਚਾਰਜ ਐਡਵੋਕੈਟ ਸਤਨਾਮ ਸਿੰਘ ਰਾਹੀ, ਬਾਬਾ ਟੇਕ ਸਿੰਘ ਧਨੋਲਾ ਨੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਥੇ ਸ਼ਹਿਰ ਦੀਆ ਸਮੁੱਚੀਆ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਸਣੇ ਗ੍ਰਾਮ ਪੰਚਾਇਤਾਂ ਦੇ ਨੁੰਮਾਇਦਿਆਂ ਨੇ ਆਪਣੇ ਸ਼ੋਕ ਸੰਦੇਸ਼ ਭੇਜ ਕੇ ਲਾਲਾ ਜੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸੰਤ ਰਾਜਗਿਰ ਜੀ ਨੇ ਸ਼ਰਧਾਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਾਮ ਲਾਲ ਬਾਂਸਲ ਜੀ ਦੇ ਵਿਖਾਏ ਰਾਹ ’ਤੇ ਹੀ ਚਲ ਕੇ ਅੱਜ ਉਨ੍ਹਾਂ ਦਾ ਸਮੁੱਚਾ ਪਰਿਵਾਰ ਧਾਰਮਿਕ ਵਿਰਤੀ ਨਾਲ ਜੁੜਿਆ ਹੈ ਅਤੇ ਸਮਾਜ ਸੇਵਾ ਦੇ ਰਾਹ ਨੂੰ ਆਪਣਾ ਰਿਹਾ ਹੈ। ਪਰਿਵਾਰ ਵੱਲੋ
ਨਗਰ ਕੌਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ, ਉਥੇ ਸ਼ਾਮ ਲਾਲ ਬਾਂਸਲ ਦੀ ਦੇ ਜੀਵਨ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਸਟੇਜ ਦੀ ਕਾਰਵਾਈ ਦੌਰਾਨ ਵਿਪਿਨ ਗੁਪਤਾ ਨੇ ਉਨ੍ਹਾਂ ਦੀ ਸਾਦਗੀ ਭਰੀ ਜੀਵਨ ਸ਼ੈਲੀ ’ਤੇ ਚਾਨਣਾ ਪਾਇਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਡਾ ਸੁਰਿੰਦਰ ਬਾਂਸਲ ਸਾਬਕਾ ਡਾਇਰੈਕਟਰ ਸਿਹਤ ਵਿਭਾਗ, ਲੋਕਲ ਡਾਕਟਰਜ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਗਸੀਰ ਸਿੰਗਲਾ ਲੱਕੀ, ਸੰਜੇ ਗਰਗ ਮੀਤ ਪ੍ਰਧਾਨ ਰਾਈਸ ਮਿੱਲਰਜ ਐਸੋ, ਜਵਾਹਰ ਲਾਲ ਬਾਂਸਲ ਤਾਜੋਕੇ ਵਾਲੇ ਚੇਅਰਮੈਨ ਅੱਗਰਵਾਲ ਸਭਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਅਮਰਜੀਤ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਅਰਵਿੰਦ ਰੰਗੀ ਪ੍ਰਧਾਨ ਕਾਂਵੜ ਸੰਘ ਤਪਾ, ਡਾ ਬਾਲ ਚੰਦ ਬਾਂਸਲ, ਸੰਜੂ ਗੁਪਤਾ ਉਦਯੋਗਪਤੀ, ਸੰਜੀਵ ਕੁਮਾਰ ਆਸ਼ੂ, ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਲੁਭਾਸ਼ ਸਿੰਗਲਾ, ਅਸ਼ੋਕ ਕੁਮਾਰ ਭੂਤ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਗਦੇਵ ਸਿੰਘ ਮੈਨੇਜਰ ਪੰਜਾਬ ਰਾਜ ਵੇਅਰਹਾੳੂਸ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਰ ਮਿੱਤਲ ਮੌਟੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਜਿੰਦਲ, ਮਨੋਜ ਸਿੰਗਲਾ, ਕਾਕਾ ਸਿੰਗਲਾ, ਪਰਮਜੀਤ ਸਿੰਘ ਪੰਮਾਂ ਤਾਜੋਕੇ ਸਮਾਜ ਸੇਵੀ, ਗੁਰਮੀਤ ਸਿੰਘ ਤਾਜੋਕੇ ਸਰਪੰਚ, ਰਾਵਿੰਦਰ ਗਰਗ ਨਿਉਲਾ, ਸੁਰੇਸ਼ ਕੁਮਾਰ ਪੱਖੋ ਸਾਬਕਾ ਪ੍ਰਧਾਨ, ਪ੍ਰੋ ਅਮਰੀਸ਼ ਕੁਮਾਰ, ਮਨੋਜ ਚੋਧਰੀ, ਅਸ਼ਵਨੀ ਕੁਮਾਰ ਬਹਾਵਲਪੁਰੀਆ ਭਾਜਪਾ ਆਗੂ, ਰਾਕੇਸ਼ ਕੁਮਾਰ ਟੋਨਾ ਸਾਬਕਾ ਪ੍ਰਧਾਨ, ਧਰਮਪਾਲ ਬਾਂਸਲ ਸਮਾਜ ਸੇਵੀ, ਧਰਮਪਾਲ ਸ਼ਰਮਾ ਕੌਸਲਰ, ਰਾਜ ਕੁਮਾਰ ਲੁਹਾਰੇ ਵਾਲੇ, ਪਵਨ ਕੁਮਾਰ ਪੱਖੋ, ਦਵਿੰਦਰ ਗੁਪਤਾ, ਰਾਜ ਕੁਮਾਰ ਮੋੜ, ਪ੍ਰਸੋਤਮ ਲਾਲ ਮੋੜ, ਵਿਕਾਸ ਗਰਗ ਸ਼ੰਟੀ, ਬਿਮਲ ਕੁਮਾਰ ਧੂੁਰਕੋਟ, ਤਰਸੇਮ ਲਾਲ ਬਾਂਸਲ ਸਾਬਕਾ ਮੈਨੇਜਰ, ਪਵਨ ਕੁਮਾਰ ਭੂਤ, ਜੀਵਨ ਕੁਮਾਰ ਭੂਤ, ਦਵਿੰਦਰ ਦੀਕਿਸ਼ਤ ਟੀਟੂ ਸਾਬਕਾ ਕੌਸਲਰ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਸੁਰੇਸ਼ ਬਾਂਸਲ ਸ਼ੇਸ਼ੀ, ਦੀਪਕ ਗੋਇਲ ਗੱਗ, ਵਿਨੋਦ ਬਾਂਸਲ, ਵਿਜੈ ਗੋਇਲ, ਰਾਜੇਸ਼ ਕੁਮਾਰ ਆਰ.ਕੇ, ਰਾਜੇਸ਼ ਕੁਮਾਰ ਮੱਖਣ, ਬੁੱਧ ਰਾਮ ਕਾਲਾ ਸਾਬਕਾ ਕੌਸਲਰ, ਮਦਨ ਲਾਲ ਘੜੈਲਾ, ਤਰਲੋਕ ਚੰਦ ਤੋਤੀ, ਮਦਨ ਲਾਲ ਮਿੱਤਲ ਸਾਬਕਾ ਕੌਸਲਰ, ਰਾਕੇਸ਼ ਕੁਮਾਰ ਡਿੰਪੀ, ਮਦਨ ਲਾਲ ਸਿੰਗਲਾ ਉਦਯੋਗਪਤੀ, ਧਰਮਪਾਲ ਸ਼ਰਮਾ ਕੌਸਲਰ ਅਤੇ ਸਮਾਜ ਸੇਵੀ, ਅਸ਼ਵਨੀ ਕੁਮਾਰ ਮੁੰਦਰੀ, ਡਾ ਧੀਰਜ ਸ਼ਰਮਾ, ਪ੍ਰੋ ਅਮਰੀਸ਼ ਕੁਮਾਰ, ਐਡਵੋਕੈਟ ਜਨਕ ਰਾਜ ਗਾਰਗੀ, ਡਾ ਅਮਿਤ ਕੁਮਾਰ, ਬੇਅੰਤ ਸਿੰਘ ਮਾਂਗਟ ਪ੍ਰਧਾਨ, ਵਿਪਿਨ ਬਾਂਸਲ, ਨਰੇਸ਼ ਕੁਮਾਰ ਪ੍ਰਦੂਸ਼ਨ ਵਿਭਾਗ, ਪਰਮਜੀਤ ਸਿੰਘ ਪੰਮੀ ਢਿਲਵਾਂ, ਸੁਸੀਲ ਸ਼ੀਲੀ ਤਾਜੋਕੇ, ਮੰਗਾਂ ਰਾਮ ਫਰਮਾਸਿਸਟ, ਸੱਤਪਾਲ ਗੋਇਲ ਲੈਬ, ਰਮੇਸ਼ ਕੁਮਾਰ ਅਕਾਉਟੈਂਟ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ, ਰਿਸ਼ਤੇਦਾਰਾਂ ਸਣੇ ਪਰਿਵਾਰ ਦੇ ਸੁਨੇਹੀ ਹਾਜਰ ਸਨ।