ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ
ਤਪਾ ਮੰਡੀ 15 ਮਈ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਜਬਰਦਸਤ ਹੁੰਗਾਰਾਂ ਮਿਲਿਆ ਜਦ ਰਸੂਖਦਾਰ ਸਿਆਸੀ ਭੂਤ ਪਰਿਵਾਰ ਵਿਚਲੇ ਨੋਜਵਾਨ ਮੋਹਿਤ ਭੂਤ ਅਤੇ ਉਨ੍ਹਾਂ ਦੇ ਪਿਤਾ ਸੁਸ਼ੀਲ ਕੁਮਾਰ ਸ਼ੀਲਾ ਭੂਤ ਸਣੇ ਅੱਧੀ ਦਰਜਣ ਤੋ ਵੱਧ ਨੌਜਵਾਨ ਵੱਖ ਵੱਖ ਜੁੜੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨਾਲੋ ਸਿਆਸੀ ਨਾਤਾ ਤੋੜ ਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਸਮਾਗਮ ਦੋਰਾਨ ਵਿਧਾਇਕ ਉਗੋਕੇ ਦਾ ਪੁਰਾਣੀ ਅਨਾਜ ਮੰਡੀ ਵਿਚਲੇ ਮੋਹਿਤ ਭੂਤ ਦੇ ਦਫਤਰ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਵਿਧਾਇਕ ਲਾਭ ਸਿੰਘ ਉਗੋਕੇ ਨੇ ਪਾਰਟੀ ਵਿਚ ਰਲੇਵਾਂ ਕਰਨ ਵਾਲੇ
ਸੁਸੀਲ ਕੁਮਾਰ ਸ਼ੀਲਾ ਭੂਤ, ਮੋਹਿਤ ਭੂਤ, ਦੀਪਾਂਸ਼ੂ ਮਿੱਤਲ ਦੀਪੂ, ਐਡਵੋਕੈਟ ਪੰਕਜ ਸਿੰਗਲਾ, ਰਾਕੇਸ਼ ਸਿੰਗਲਾ ਸ਼ੈਲੀ, ਟਿੰਕਾ ਸਣੇ ਕਈ ਹੋਰ ਨੋਜਵਾਨ ਆਗੂਆਂ ਨੂੰ ਪਾਰਟੀ ਚੋਣ ਚਿੰਨ੍ਹ ਵਾਲੀ ਪੱਟੀ ਪਾ ਕੇ ਸਨਮਾਨਿਤ ਕੀਤਾ ਗਿਆ। ਵਿਧਾਇਕ ਉਗੋਕੇ ਨੇ ਵੱਡੀ ਗਿਣਤੀ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਲੋਕ ਸਭਾ ਹਲਕਾ ਸੰਗਰੂੁਰ ਤੋ ਉਮੀਦਵਾਰ ਬਣਾ ਕੇ ਲੋਕਾਂ ਦੀਆ ਆਸਾਂ ਅਤੇ ਉਮੀਦਾਂ ’ਤੇ ਖਰਾ ਉਤਰਣ ਦੀ ਕੋਸਿਸ ਕੀਤੀ ਹੈ ਕਿਉਕਿ ਪੜਿਆਂ ਲਿਖਿਆ ਨੌਜਵਾਨ ਆਗੂ ਮੀਤ ਹੇਅਰ ਨੇ ਸਰਕਾਰ ਦੇ ਦੋ ਸਾਲ ਦੇ ਵਧੀਆ ਕਾਰਜਕਾਲ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਉਨ੍ਹਾਂ ਸਰਕਾਰ ਦੀਆ ਪ੍ਰਾਪਤੀਆ ਗਿਣਾਉਦਿਆਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਕਣਕ, ਝੋਨੇ ਲਈ ਬਿਜਲੀ ਦੀ ਉਡੀਕ ਨਹੀ ਕਰਨੀ ਪਈ ਬਲਕਿ ਲਗਾਤਾਰ ਬਿਜਲੀ ਮਿਲਦੀ ਰਹੀ ਹੈ ਜਦਕਿ ਸਰਕਾਰ ਨੇ ਬਿਜਲੀ ਬਿੱਲ ਦੀ ਮੁਆਫੀ ਵਿਚ ਹਰੇਕ ਵਰਗ ਨੂੰ ਲਿਆ ਕੇ ਆਪਣੀ ਪਾਰਦਰਸ਼ਤਾ ਅਤੇ ਇਕਸਾਰ ਦੀ ਸਾਫ ਸੁਥਰੀ ਨੀਤੀ ਅਤੇ ਨੀਅਤ ਵਿਖਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆ ਅਨੇਕਾਂ ਪ੍ਰਾਪਤੀਆ ਕਾਰਨ ਹੀ ਵਿਰੋਧੀ ਧਿਰਾਂ ਕੋਲ ਅੱਜ ਕੋਈ ਮੁੱਦਾ ਨਹੀ ਹੈ।
ਉਨ੍ਹਾਂ ਲੋਕਾਂ ਨੂੰ ਆਪ ਪਾਰਟੀ ਦੇ ਹੱਕ ਵਿਚ ਭੁਗਤਣ ਦੀ ਆਪੀਲ ਕੀਤੀ ਤਾਂ ਜੋ ਸੰਵਿਧਾਨ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ। ਉਧਰ ਮੋਹਿਤ ਭੂਤ ਪਰਿਵਾਰ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਪਾਰਟੀ ਦੀ ਉਕਤ ਪ੍ਰਾਪਤੀ ਵਿਚ ਪਾਰਟੀ ਦੇ ਸਰਗਰਮ ਆਗੂਆਂ ਡਾ ਬਾਲ ਚੰਦ ਬਾਂਸਲ ਅਤੇ ਦੀਪਕ ਗੋਇਲ ਗੱਗ ਦਾ ਡਾਹਡਾ ਰੋਲ ਵਿਖਾਈ ਦਿੱਤਾ। ਜਿਸ ਦਾ ਸਿੱਧਾ ਫਾਇਦਾ ਚਲ ਰਹੀ ਚੋਣ ਵਿਚ ’ ਆਪ ‘ ਉਮੀਦਵਾਰ ਨੂੰ ਮਿਲੇਗਾ। ਇਸ ਮੌਕੇ ਹੇਮ ਰਾਜ ਸ਼ੰਟੀ ਮੌੜ ਸਾਬਕਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਜਵਾਹਰ ਲਾਲ ਬਾਂਸਲ ਚੇਅਰਮੈਨ ਅੱਗਰਵਾਲ ਸਭਾ, ਜੀਵਨ ਬਾਂਸਲ, ਜਸਵਿੰਦਰ ਚੱਠਾ, ਨਰਾਇਣ ਪੰਧੇਰ ਪ੍ਰਧਾਨ, ਬਲਜੀਤ ਸਿੰਘ ਬਾਸੀ, ਅਮਨਦੀਪ ਸਿੰਘ ਅਮਨਾ ਦਰਾਜ, ਹੈਰੀ ਧੂਰਕੋਟ, ਪੰਕਜ ਚੋਹਾਨ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸ਼ਹਿਰੀ ਹਾਜਰ ਸਨ।