ਅਕਾਲੀ ਦਲ ਦਾ ਵੱਡਾ ਸਿਆਸੀ ਫੈਸਲਾ-ਮਲੂਕਾ ਦੀ ਥਾਂ ਸਾਢੇ ਤਿੰਨ ਵਰ੍ਹਿਆਂ ਬਾਅਦ ਸਾਬਕਾ ਵਜੀਰ ਸੇਖੋ ਨੇ ਮੁੜ ਸੰਭਾਲੀ ਮੌੜ ਦੀ ਕਮਾਂਡ
ਬਠਿੰਡਾ 12 ਅਪ੍ਰੈਲ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਅੰਦਰੋ ਸੀਨੀਅਰ ਆਗੂ ਸਿੰਕਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਵੱਲੋ ਬੀਤੇ ਕੱਲ ਭਾਜਪਾ ਵਿਚ ਸਮੂਲੀਅਤ ਕਰ ਲੈਣ ਤੋ ਬਾਅਦ ਅਕਾਲੀ ਦਲ ਨੇ ਇਕ ਵੱਡਾ ਸਿਆਸੀ ਫੈਸਲਾ ਲੈਦਿਆਂ ਸਾਬਕਾ ਵਜੀਰ ਸਿੰਕਦਰ ਸਿੰਘ ਮਲੂਕਾ ਨੂੰ ਵੀ ਹਲਕਾ ਮੋੜ ਦੀ ਇੰਚਾਰਜਗੀ ਤੋ ਲਾਂਭੇਂ ਕਰਕੇ ਹੋਈ ਸਿਆਸੀ ਟੁੱਟ ਭੱਜ ਤੋ ਬਾਹਰ ਨਿਕਲਣ ਦਾ ਯਤਲ ਕੀਤਾ ਹੈ। ਜਿਸ ਵਿਚ ਪਾਰਟੀ ਨੇ ਅੱਜ ਲੰਬਾਂ ਸਮਾਂ ਹਲਕਾ ਮੋੜ ਨਾਲ ਸਿਆਸੀ ਸਾਂਝ ਰੱਖਣ ਵਾਲੇ ਸਾਬਕਾ ਕੈਬਨਿਟ ਮੰਤਰੀ ਅਤੇ ਧੜੱਲੇਦਾਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋ ਨੂੰ ਮੁੜ ਇਕ ਵਾਰ ਹਲਕਾ ਇੰਚਾਰਜ ਲਗਾਇਆ ਗਿਆ। ਪਾਰਟੀ ਨੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਦੀ ਇਹ ਨਿਯੁਕਤੀ ਬਾਦਲ ਪਰਿਵਾਰ ਨੇ ਆਪਣੇ ਪਿੰਡ ਲੰਬੀ ਵਿਖੇ ਹਲਕੇ ਮੋੜ ਦੀ ਸੀਨੀਅਰ ਲੀਡਰਸ਼ਿਪ ਦੀ ਹਾਜਰੀ ਵਿਚ ਕੀਤੀ। ਕਰੀਬ ਸਵਾ ਤਿੰਨ ਵਰ੍ਹਿਆਂ ਤੋ ਬਾਅਦ ਸਾਬਕਾ ਮੰਤਰੀ ਸੇਖੋ ਹਲਕਾ ਮੌੜ ਤੋ ਆਪਣੀ ਦੂੁਜੀ ਵਾਰ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ, ਭਾਵੇਂ ਸਿਆਸੀ ਗਲਿਆਰਿਆਂ ਅਨੁਸਾਰ ਇਹ ਨਿਯੁਕਤੀ ਆਰਜੀ ਹੈ, ਪਰ ਨਾਲ ਹੀ ਇਹ ਗੱਲ ਵੀ ਚਲ ਪਈ ਹੈ ਕਿ ਜੇਕਰ 2024 ਦੀਆ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੰਦਰੋ ਮੋੜ ਹਲਕੇ ਦੇ ਲੋਕ 2012 ਤੋ 2017 ਤੱਕ ਅਕਾਲੀ ਦਲ ਦੀ ਸਰਕਾਰ ਵਿਚ ਸਾਬਕਾ ਕੈਬਨਿਟ ਮੰਤਰੀ ਸੇਖੋ ਵੱਲੋ ਕਰਵਾਏ ਅਥਾਹ ਵਿਕਾਸ ਕਾਰਜਾਂ ’ਤੇ ਮੋਹਰ ਭਾਵ ਵੋਟਾ ਪਾ ਕੇ ਵੱਡੀ ਲੀਡ ਦਿਵਾ ਦਿੰਦੇ ਹਨ ਤਦ ਇਨ੍ਹਾਂ ਦਾ 2027 ਵਿਚ ਮੋੜ ਤੋ ਚੋਣ ਲੜਣਾ ਪੱਕਾ ਵੀ ਹੋ ਸਕਦਾ ਹੈ, ਕਿਉਕਿ ਦੱਬੀ ਆਵਾਜ ਵਿਚ ਇਹ ਵੀ ਚਰਚਾ ਸੁਣਾਈ ਦੇ ਰਹੀ ਹੈ ਕਿ ਮੋੜ ਹਲਕੇ ਦੇ ਅਕਾਲੀ ਵਰਕਰਾਂ ਨੇ ਕਮਰਕੱਸੇ ਕਸ ਲਏ ਹਨ ਕਿ ਇਸ ਵਾਰ ਮੋੜ ਹਲਕੇ ਤੋ ਅਕਾਲੀ ਦਲ ਉਮੀਦਵਾਰ ਨੂੰ 15 ਹਜਾਰ ਤੋ ਵੱਧ ਵੋਟਾਂ ਦੀ ਲੀਡ ਦਿਵਾਉਣੀ ਹੈ ਤਾਂ ਜੋ ’ ਇਕ ਪੰਥ ਦੋ ਕਾਜ ‘ ਦੀ ਕਹਾਵਤ ਅਨੁਸਾਰ ਪਾਰਟੀ ਉਮੀਦਵਾਰ ਲਈ ਜਿੱਥੇ ਇਂਹ ਲੀਡ ਜਿੱਤ ਵਿਚ ਆਪਣਾ ਯੋਗਦਾਨ ਪਾਵੇ, ਉਥੇ ਹਲਕੇ ਨੂੰ ਮੁੜ ਵਿਕਾਸ ਦੀ ਸੋਚ ਰੱਖਣ ਵਾਲਾ ਅਤੇ ਪਾਰਟੀ ਵਰਕਰ ਵੀ ਬਾਂਹ ਫੜਣ ਵਾਲਾ ਜਨਮੇਜਾ ਸਿੰਘ ਸੇਖੋ ਦੇ ਰੂਪ ਵਿਚ ਇੰਚਾਰਜ ਮਿਲ ਜਾਵੇ। ਸਿਆਸੀ ਪੱਖ ਤੋ ਇਹ ਸਹੀ ਸਾਬਿਤ ਹੁੰਦਾ ਹੈ ਜਾਂ ਸਿਰਫ ਦਿਨ ਵਿਚ ਵੇਖੇ ਸੁਪਨੇ ਹਨ, ਇਹ ਤਾਂ ਸਮੇਂ ਦੇ ਗਰਭ ਵਿਚ ਲੁੱਕੀ ਹੋਈ ਗੱਲ ਹੈ, ਪਰ ਮੌੜ ਹਲਕੇ ਵਿਚਲੇ ਅਕਾਲੀਆਂ ਦੇ ਚੇਹਰਿਆਂ ’ਤੇ ਰੋਣਕ ਜਰੁਰ ਵਿਖਾਈ ਦੇਣ ਲੱਗ ਪਈ ਹੈ। ਸਾਬਕਾ ਕੈਬਨਿਟ ਮੰਤਰੀ ਸੇਖੋ ਦੀ ਨਿਯੁਕਤੀ ਦਾ ਵੱਖ ਵੱਖ ਆਗੂਆਂ ਨੇ ਭਰਵਾਂ ਸੁਆਗਤ ਕੀਤਾ।