ਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀ
7ਡੇਅ ਨਿੳੂਜ ਸਰਵਿਸ
ਤਪਾ ਮੰਡੀ, ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ :- ਸਥਾਨਕ ਸ਼ਹਿਰ ਅੰਦਰ ਵੀ ਫਿਰੋਤੀਆ ਮੰਗਣ ਦਾ ਸਿਲਸਿਲਾ ਚਲ ਪਿਆ ਹੈ, ਭਾਵੇਂ ਹੋਰਨਾਂ ਵੱਡੇ ਸ਼ਹਿਰਾਂ ਵਿਚ ਤਾਂ ਅਜਿਹੀਆ ਕਾਰਵਾਈਆ ਕਾਫੀ ਸਮੇਂ ਤੋ ਸੁਣੀਆ ਜਾ ਰਹੀਆ ਸਨ, ਪਰ ਤਪਾ ਅੰਦਰ ਅੱਤਵਾਦ ਦੇ ਦੌਰ ਤੋ ਬਾਅਦ ਅਜਿਹਾ ਕੁਝ ਨਹੀ ਸੁਣਿਆ ਗਿਆ। ਪਰ ਬੀਤੇ ਦਿਨੀ ਇਕ ਵੱਡੇ ਕਾਰੋਬਾਰੀ ਤੋ ਕਿਸੇ ਅਣਪਛਾਤੇ ਨੰਬਰ ਤੋ ਵਟਸਐਪ ਕਾਲ ਰਾਹੀ ਇਕ ਕਰੋੜ ਰੁਪੈ ਦੀ ਫਿਰੋਤੀ ਮੰਗਣ ਦੀ ਸੂਹ ਮਿਲੀ ਹੈ। ਜਿਸ ਦੀ ਪੁਸ਼ਟੀ ਪੁਲਿਸ ਨੇ ਵੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾ ਇਕ ਕਾਰੋਬਾਰੀ ਤੋ ਵਟਸਐਪ ਕਾਲ ਰਾਹੀ ਉਕਤ ਫਿਰੋਤੀ ਦੀ ਮੰਗ ਕੀਤੀ ਗਈ। ਜਿਸ ਤੋ ਬਾਅਦ ਕਾਰੋਬਾਰੀ ਨੇ ਆਪਣੇ ਖਾਸ ਸ਼ੁਭਚਿੰਤਕ ਰਾਹੀ ਉਕਤ ਗੱਲ ਦੀ ਘੋਖ ਕੀਤੀ ਪਰ ਫੋਨ ਕਰਨ ਵਾਲਿਆਂ ਬਾਰੇ ਕੁਝ ਪਤਾ ਨਾ ਲਗ ਸਕਿਆ। ਮਾਮਲੇ ਸਬੰਧੀ ਪੁਲਿਸ ਨੂੰ ਵੀ ਜਾਣੂੰ ਕਰਵਾਇਆ ਗਿਆ। ਜਿਸ ਤੋ ਬਾਅਦ ਪੁਲਿਸ ਨੇ ਹਰਕਤ ਵਿਚ ਆ ਕੇ ਉਕਤ ਘਟਨਾ ’ਤੇ ਸਵੱਲੀ ਨਜਰ ਰੱਖੀ ਗਈ, ਪਰ ਹੁਣ ਪਤਾ ਚਲਦਾ ਹੈ ਕਿ ਇਹ ਕੋੲਂੀ ਪਹਿਲੀ ਘਟਨਾ ਨਹੀ ਬਲਕਿ ਅਜਿਹੀਆ ਹੋਰਨਾਂ ਘਟਨਾਵਾਂ ਪਹਿਲਾ ਪਿਛੋ ਵੀ ਜਨਮ ਲੈ ਚੁੱਕੀਆ ਹਨ। ਜਿਸ ’ਤੇ ਅਜੇ ਤੱਕ ਪਰਦਾ ਹੀ ਪਿਆ ਹੋਇਆ ਹੈ। ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆਂ ਕਿ ਕਾਨੂੰਨ ਅਨੁਸਾਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਸਮੁੱਚੇ ਮਾਮਲੇ ਨੂੰ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਸ਼ਹਿਰੀ ਦੀ ਜਾਨ ਮਾਲ ਨੂੰ ਕੋਈ ਖਤਰਾ ਨਹੀ ਹੋਣ ਦਿੱਤਾ ਜਾਵੇਗਾ। ਸ਼ਹਿਰ ਦੇ ਸਮਾਜ ਸੇਵੀ ਧਰਮਪਾਲ ਸ਼ਰਮਾ ਨੇ ਸਰਕਾਰ ਅਤੇ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਸ਼ਹਿਰੀਆਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਕਿਉਕਿ ਕਾਰੋਬਾਰੀ ਤਾਂ ਪਹਿਲਾ ਹੀ ਅਨੋਕਾਂ ਕਾਰਨਾਂ ਕਰਕੇ ਪੀੜਿਤ ਹੈ।
ਚਲਦਾ