ਭਦੌੜ ਸ਼ਹਿਰ ਦੀ ਬਦਲੀ ਸਿਆਸੀ ਫਿਜਾ ਦਾ ਅਸਰ ਵਿਖਾਈ ਦੇਣ ਲੱਗਿਆ।
ਪ੍ਰਧਾਨ ਮਨੀਸ਼ ਭਦੌੜ ਵੱਲੋ ਆਯੋਜਿਤ ਮੀਟਿੰਗ ’ਚ ਸੀਨੀਅਰ ਆਗੂ ਪਰਮਿੰਦਰ ਭੰਗੂ ਸਣੇ ਵੱਡੀ ਗਿਣਤੀ ’ਚ ਵਲੰਟੀਅਰਜ ਨੇ ਕੀਤੀ ਸ਼ਿਰਕਤ
ਭਦੌੜ (ਬਰਨਾਲਾ), 7ਡੇਅ ਨਿੳੂਜ ਸਰਵਿਸ : ਲੋਕ ਸਭਾ ਹਲਕਾ ਸੰਗਰੂਰ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸਿਆਸੀ ਕਾਫਲੇ ਵਿਚ ਲਗਾਤਾਰ ਵਾਧਾ ਹੋਇਆ ਹੈ। ਜਿਲਾ ਬਰਨਾਲਾ ਦੇ ਸ਼ਹਿਰ ਭਦੌੜ ਨਗਰ ਕੌਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਵੱਲੋ ਆਮ ਆਦਮੀ ਪਾਰਟੀ ’ਚ ਸਮੂਲੀਅਤ ਕਰਨ ਸਾਰ ਹੀ ਵਲੰਟੀਅਰ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਲੇਠੀ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਕਮ ਕੌ-ਆਰਡੀਨੇਟਰ ਪਰਮਿੰਦਰ ਭੰਗੂ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਅਗਵਾਈ ਕੌ-ਆਰਡੀਨੇਟਰ ਪਰਮਿੰਦਰ ਭੰਗੂ ਨੇ ਕਰਦਿਆਂ ਕਿਹਾ ਕਿ ਹਲਕਾ ਭਦੌੜ ਪਾਰਟੀ ਦਾ ਥੰਮ ਹੈ, ਜਿੱਥੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਕਾਰੁਗਜਾਰੀ ਕਾਬਿਲ ਏ ਤਾਰੀਫ ਹੈ। ਜਿਨ੍ਹਾਂ ਨੇ ਹਮੇਸ਼ਾਂ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਕੰਮ ਕੀਤਾ। ਉਨ੍ਹਾਂ ਪਾਰਟੀ ਵਿਚ ਹੋਏ ਵਾਧੇ ਦੇ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਹੁਣ ਭਦੌੜ ਵਿਚ ਆਪ ਪਾਰਟੀ ਹੋਰ ਵੀ ਵਧੇਰੇ ਵਧੀਆ ਢੰਗ ਨਾਲ ਕੰਮ ਕਰੇਗੀ, ਕਿਉਕਿ ਨਗਰ ਕੌਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਸਣੇ ਸਾਥੀਆਂ ਵੱਲੋ ਵੀ ਪਾਰਟੀ ਲਈ ਲਗਾਤਾਰ ਮਿਹਨਤ ਕੀਤੀ ਜਾਵੇਗੀ।
ਪ੍ਰਧਾਨ ਮੁਨੀਸ਼ ਕੁਮਾਰ ਨੇ ਪਾਰਟੀ ਹਾਈਕਮਾਂਡ ਸਣੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਜਿਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ ਤੋ ਹਰ ਪੰਜਾਬੀ ਪ੍ਰਭਾਵਿਤ ਹੈ। ਉਨ੍ਹਾਂ ਪਾਰਟੀ ਵਿਚਲੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਦੌੜ ਇਲਾਕੇ ਅੰਦਰੋ ਆਪ ਪਾਰਟੀ ਹਰ ਸਿਆਸੀ ਚੁਣੋਤੀ ਨੂੰ ਪਾਰ ਕਰਕੇ ਵਿਧਾਇਕ ਉਗੋਕੇ ਦੀ ਅਗਵਾਈ ਵਿਚ ਅੱਗੇ ਵਧੇਗੀ ਅਤੇ ਪਾਰਟੀ ਉਮੀਦਵਾਰ ਮੀਤ ਹੇਅਰ ਦੀ ਜਿੱਤ ਵਿਚ ਵੱਡਮੁੱਲਾ ਯੋਗਦਾਨ ਪਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਅਤੇ ਸਰਕਾਰ ਦੀ ਸਾਫ ਸੁਥਰੀ ਨੀਅਤ ਅਤੇ ਲੋਕ ਪੱਖੀ ਨੀਤੀਆ ਨੂੰ ਘਰ-2 ਤੱਕ ਪਹੁੰਚਾਉਣ ਲਈ ਭਦੌੜ ਅੰਦਰਲੇ ਹਰੇਕ ਵਾਰਡ, ਮੁਹੱਲੇ ਗਲੀ ਅੰਦਰ ਪਾਰਟੀ ਵਲੰਟੀਅਰਜ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ ਕੀਤਾ ਜਾਵੇਗਾ ਤਾਂ ਜੋ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਅਲਕੜਾ ਤੋਂ ਜੋਗਾ ਸਿੰਘ, ਬੱਬੂ ਸਿੰਘ, ਸ਼ਹਿਣਾ ਤੋਂ ਅਮਨਦੀਪ ਸਿੰਘ, ਮੱਝੂਕੇ ਤੋਂ ਹਰਜੀਵਨ ਸਿੰਘ, ਨੈਣੇਵਾਲ ਤੋਂ ਮੱਖਣ ਸਿੰਘ, ਗੁਰਸੇਵਕ ਸਿੰਘ, ਛੰਨਾ ਗੁਲਾਬ ਸਿੰਘ ਵਾਲਾ ਤੋਂ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ, ਦੀਪਗੜ੍ਹ ਤੋਂ ਜੋਗਿੰਦਰ ਸਿੰਘ ਸਰਕਲ ਪ੍ਰਧਾਨ, ਜੰਗੀਆਣਾ ਤੋਂ ਰੇਸ਼ਮ ਸਿੰਘ ਪ੍ਰਧਾਨ ਟਰੱਕ ਯੂਨੀਅਨ, ਅਸ਼ੋਕ ਰਾਮ ਮੀਤ ਪ੍ਰਧਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ, ਭਦੌੜ ਤੋਂ ਮੋਨੂੰ ਸ਼ਰਮਾ ਬਲਾਕ ਪ੍ਰਧਾਨ, ਕੀਰਤ ਸਿੰਗਲਾ ਜੁਆਇੰਟ ਸੈਕਟਰੀ ਲੀਗਲ ਸੈੱਲ ਪੰਜਾਬ, ਜਸਵੰਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਰਾਜਿੰਦਰ ਕਾਲਾ, ਸ਼ਕਤੀ ਬੱਤਾ, ਗਗਨਦੀਪ ਪੰਜੂ ਬਲਾਕ ਪ੍ਰਧਾਨ ਸ਼ੋਸ਼ਲ ਮੀਡੀਆ, ਕੁਲਦੀਪ ਸਿੰਘ, ਗੋਰਾ ਸਿੰਘ, ਨਛੱਤਰ ਸਿੰਘ, ਬਿੰਦਰੀ ਸ਼ਰਮਾ, ਸੁਰਜੀਤ ਸਿੰਘ, ਕਾਲਾ ਸਿੰਘ, ਮਿੰਕੂ ਆਨੰਦ, ਆਪ ਦੇ ਸੀਨੀਅਰ ਆਗੂ ਹੇਮ ਰਾਜ ਸ਼ਰਮਾ, ਚਮਕੌਰ ਸਿੰਘ ਕੌਰਾ, ਅਮਨਦੀਪ ਸਿੰਘ ਦੀਪਾ ਇੰਚਾਰਜ ਸਪੋਰਟਸ ਵਿੰਗ, ਰਾਜਵਿੰਦਰ ਕੌਰ ਰੂਬੀ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ ਅਤੇ ਵਲੰਟੀਅਰਜ ਹਾਜ਼ਰ ਸਨ।