ਤਪਾ ’ਚ ਚੋਰਾਂ ਦੀ ਹੂੰਝਾਫੇਰ ਜਿੱਤ, ਕੰਜਰ ਦਿਆਂ ਨੇ ਗੰਜੇ ਸਟੈਚੂ ਦੀ ਟੋਪੀ ਵੀ ਨਾ ਛੱਡੀ।
7ਡੇਅ ਨਿੳੂਜ ਸਰਵਿਸ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਬੰਟੀ ਦੀਕਸ਼ਿਤ,
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਬੀਤੀ ਰਾਤ ਬੇਖੋਫ ਹਏ ਅਣਪਛਾਤੇ ਚੋਰਾਂ ਨੇ ਅੱਧੀ ਦਰਜਣ ਦੇ ਕਰੀਬ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜਿਸ ਦੀ ਭਿਣਕ ਸਬੰਧਤ ਦੁਕਾਨ ਦੇ ਮਾਲਿਕਾਂ ਨੂੰ ਸਵੱਖਤੇ ਲੱਗੀ। ਜਿਸ ਕਾਰਨ ਦਿਨ ਚੜਦੇ ਹੀ ਸ਼ਹਿਰ ਅੰਦਰਲੇ ਕਾਰੋਬਾਰੀਆਂ ਨੇ ਇਨ੍ਹਾਂ ਚੋਰੀਆਂ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰੁਗਜਾਰੀ ’ਤੇ ਰੋਸ ਜਾਹਿਰ ਕਰਦਿਆਂ ਧਰਨਾ ਲਾਉਣ ਅਤੇ ਪੱਕੇ ਤੌਰ ’ਤੇ ਕਾਰੋਬਾਰਾਂ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ। ਪੀੜਿਤ ਦੁਕਾਨਦਾਰ ਹਰੀਸ਼ ਤਨੇਜਾ ਅਤੇ ਉਨ੍ਹਾਂ ਦੇ ਪਿਤਾ ਜੀਤ ਤਨੇਜਾ ਨੇ ਦੱਸਿਆਂ ਕਿ ਚੋਰਾਂ ਨੇ ਉਨ੍ਹਾਂ ਦੀ ਸਦਰ ਬਾਜਾਰ ਅੰਦਰ ਸਥਿਤ ਤਨੇਜਾ ਗਾਰਮੈਂਟਸ ਦੀ ਰੇਡੀਮੇਡ ਕੱਪੜੇ ਦੀ ਦੁਕਾਨ ਵਿਚੋ ਦੋ ਲੱਖ ਦੇ ਕਰੀਬ ਦੀ ਚੋਰੀ, ਨਿਆਣਿਆਂ ਦੇ ਕੱਪੜਿਆਂ ਸਣੇ ਸੁਰਖੀ ਪਾੳੂਡਰ ਅਤੇ ਇਥੋ ਤੱਕ ਕਿ ਸਟੇਚੂ ’ਤੇ ਪਾਈ ਟੋਪੀ ਸਣੇ ਕੁਝ ਨਗਦੀ ਵੀ ਲੈ ਗਏ, ਜਦਕਿ ਚੋਰਾਂ ਨੇ ਸ਼ਰੇਆਮ ਦੁਕਾਨ ਦੇ ਮੁੱਖ ਸ਼ਟਰ ਨੂੰ ਤੋੜ/ਖੋਲ ਕੇ ਉਸ ਵਿਚੋ ਚੋਰੀ ਕੀਤੀ ਅਤੇ ਉਸ ਦੇ ਨਾਲ ਲੱਗਦੀ ਦੁਕਾਨ ਲਵਲੀ ਮੈਡੀਕੋਜ ਦੇ ਮੈਡੀਕਲ ਸਟੋਰ ਦਾ ਸਟਰ ਤੋੜ ਕੇ 40/45 ਹਜਾਰ ਦੀ ਨਗਦੀ ਲੈ ਗਏ। ਉਧਰ ਬਾਲਮੀਕ ਚੌਂਕ ਵਿਚਲੇ ਬਬਲੀ ਮੈਡੀਕਲ ਸਟੋਰ ਵਾਲਿਆਂ ਦੀ ਦੁਕਾਨ ਵਿਚੋ ਵੀ ਚੋਰ ਨਗਦੀ ਲੈ ਗਏ। ਇੰਝ ਹੀ ਗੳੂਸ਼ਾਲਾ ਰੋਡ ’ਤੇ ਸਥਿਤ ਇਕ ਮੋਬਾਇਲ ਵੇਚਣ ਵਾਲਾ ਵੀ ਚੋਰਾਂ ਦਾ ਨਿਸ਼ਾਨਾ ਬਣਿਆ। ਜਿਸ ਦੇ ਮਾਲਿਕ ਆਤਮਾ ਰਾਮ ਨੇ ਦੱਸਿਆ ਕਿ ਚੋਰ ਉਸਦੀ ਦੁਕਾਨ ਦੇ ਜਿੰਦਰੇ ਭੰਨ ਕੇ 1 ਲੱਖ 20 ਹਜਾਰ ਰੁਪਏ ਦੀ ਨਗਦੀ ਅਤੇ ਵੱਡੀ ਪੱਧਰ ’ਤੇ ਮੋਬਾਇਲਾਂ ਸਣੇ ਸੀ.ਸੀ.ਟੀ.ਵੀ ਕੈਮਰਿਆਂ ਵਾਲਾ ਡੀ.ਵੀ.ਆਰ ਵੀ ਲੈ ਗਏ। ਚੋਰਾਂ ਨੇ ਢਿਲਵਾਂ ਫਾਟਿਕ ਲਾਗੇ ਗਰਗ ਮੈਡੀਕਲ ਹਾਲ ਦੇ ਮਾਲਕ ਸੰਜੀਵ ਕੁਮਾਰ ਦੀ ਦੁਕਾਨ ਵਿਚੋਂ 37 ਹਜਾਰ ਰੁਪਏ ਦੀ ਨਗਦੀ ਅਤੇ ਸਿਵਲ ਹਸਪਤਾਲ ਤਪਾ ਨਜਦੀਕ ਮੋਦੀ ਮੈਡੀਕੋਜ ਦੁਕਾਨ ਦੇ ਸਟਰ ਦੀ ਭੰਨ ਤੋੜ ਕਰਕੇ ਵਿਚੋਂ ਕੁਝ ਰੁਪਏ ਚੋਰੀ ਕੀਤੇ, ਭਾਵੇਂ ਚੋਰਾਂ ਨੇ ਕਈ ਹੋਰਨਾਂ ਦੁਕਾਨਾਂ ਨੂੰ ਵੀ ਆਪਣਾ ਸਿਕਾਰ ਬਣਾਉਣਾ ਚਾਹਿਆ ਪਰ ਕਿਸਮਤ ਪੱਖੋ ਬਚਾਅ ਰਹਿ ਗਿਆ। ਪੀੜਿਤ ਦੁਕਾਨਦਾਰਾਂ ਅਨੁਸਾਰ ਉਨ੍ਹਾਂ ਦੁਕਾਨਾਂ ਦੀ ਰਾਤ ਦੀ ਰਾਖੀ ਲਈ ਰੱਖੇ ਚੋਕੀਦਾਰਾਂ ਨੂੰ ਵੀ ਘਟਨਾਵਾਂ ਨੂੰ ਅੰਜਾਮ ਦੇਣ ਆਏ ਚੋਰਾਂ ਨੇ ਡਰਾਇਆ ਧਮਕਾਇਆ। ਜਿਸ ਕਾਰਨ ਬੇਖੋਫ ਹੋਈਆ ਘਟਨਾਵਾਂ ਕਾਰਨ ਵਪਾਰੀਆ ਵਿਚ ਰੋਸ ਹੈ। ਉਧਰ ਕੈਮਰਿਆਂ ਵਿਚ ਕੈਦ ਹੋਈਆ ਘਟਨਾਵਾਂ ਤੋ ਸਾਹਮਣੇ ਆਇਆ ਕਿ ਉਕਤ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਕਾਰ ’ਤੇ ਸਵਾਰ ਹੋ ਕੇ ਆਏ ਸਨ। ਉਧਰ ਇਕਠੇ ਹੋਏ ਦੁਕਾਨਦਾਰ ਵਪਾਰ ਮੰਡਲ ਦੀ ਅਗਵਾਈ ਹੇਠ ਸਦਰ ਬਾਜਾਰ ਵਿਚ ਇਕੱਤਰ ਹੋਏ।
ਜਿੱਥੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਅਤੇ ਸਾਥੀ ਸੰਦੀਪ ਵਿੱਕੀ ਨੇ ਇਸ ਨੂੰ ਪੂਰੀ ਤਰ੍ਹਾਂ ਪੁਲਿਸ ਦੀ ਢਿੱਲੀ ਕਾਰੁਗਜਾਰੀ ਕਰਾਰ ਦਿੱਤਾ। ਉਧਰ ਘਟਨਾ ਸਥਾਨ ਦਾ ਦੋਰਾ ਕਰਨ ਅਤੇ ਵਪਾਰੀਆਂ ਨਾਲ ਗੱਲਬਾਤ ਲਈ
ਉਪ ਕਪਤਾਨ ਪੁਲਿਸ ਡਾ ਮਾਨਵਜੀਤ ਸਿੰਘ, ਥਾਣਾ ਮੁੱਖੀ ਧਰਮਪਾਲ ਪੁਲਿਸ ਫੋਰਸ ਨਾਲ ਪੁੱਜੇ। ਜਿਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਚੋਰਾਂ ਦੀ ਪੈੜ ਨੱਪ ਲਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਭਾਵੇਂ ਘਟਨਾ ਵਿਚ ਵਰਤੀ ਕਾਰ ਦੇ ਨੰਬਰ ਵਾਲੀ ਇਕ ਕਾਰ ਕਬਜੇ ਵਿਚ ਲੈ ਲਈ ਗਈ ਹੈ, ਪਰ ਚੋਰ ਫਰਜੀ ਨੰਬਰ ਵਾਲੇ ਵਾਹਨ ਵਰਤ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਹੋਰ ਤਰੀਕਿਆਂ ਰਾਹੀ ਪੁਲਿਸ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਤੱਕ ਉਪੜ ਕੇ ਰਹੇਗੀ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਅੰਦਰ ਰਾਤਰੀ ਗਸ਼ਤ ਸਣੇ ਕੁਝ ਖਾਸ ਥਾਵਾਂ ’ਤੇ ਪੁਲਿਸ ਦੀ ਖਾਸ ਨਿਗ੍ਹਾਂ ਬਣੀ ਰਹੇਗੀ ਅਤੇ ਸ਼ਹਿਰੀਆਂ ਸਣੇ ਆਮ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਲੀ ਸਾਫਾ ਮੁੱਢਲਾ ਫਰਜ ਹੈ। ਜਿਸ ਨੂੰ ਨਿਭਾਇਆ ਜਾਵੇਗਾ। ਪੁਲਿਸ ਦੇ ਭਰੋਸੇ ਤੋ ਬਾਅਦ ਸਮੁੱਚੇ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਖੋਲੇ, ਪਰ ਸਭ ਕੁਝ ਦੇ ਬਾਵਜੂਦ ਲੋਕਾਂ ਦੇ ਮਨਾਂ ਅੰਦਰ ਇਨ੍ਹਾਂ ਚੋਰੀਆਂ ਨੂੰ ਲੈ ਕੇ ਜਰੂਰ ਡਰ ਭੈਅ ਬਣਿਆ ਹੋਇਆ ਹੈ। ਸਮਾਜ ਸੇਵੀ ਧਰਮਪਾਲ ਸ਼ਰਮਾ ਨੇ ਪੁਲਿਸ ਤੋ ਇਨ੍ਹਾਂ ਚੋਰੀ ਦੀਆ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਸਣੇ ਹੋਰ ਫਿਰ ਰਹੇ ਕੁਝ ਅਸਮਾਜਿਕ ਤੱਤਾਂ ਨੂੰ ਵੀ ਦਬੋਚਣ ਦੀ ਮੰਗ ਕੀਤੀ ਹੈ ਤਾਂ ਜੋ ਸ਼ਹਿਰੀ ਅਮਨ ਅਮਾਨ ਨਾਲ ਜਿੰਗੀ ਜਿਉ ਸਕਣ।