’ ਸੰਤਾਂ ਨੇ ਪਾਈ ਫੇਰੀ ਰਹੇ ਵਸਦੀ ਨਗਰੀ ਤੇਰੀ ’ ਮੋੜ ਨਾਭਾ ’ਚ ਤਾਂਤਰਿਕ ਲੱਖਾਂ ਦਾ ਸੋਨਾ ਲੈ ਕੇ ਫਰੁਰ
ਬਰਨਾਲਾ, 7ਡੇਅ ਨਿੳੂਜ ਸਰਵਿਸ
ਦੁਨਿਆ ਭਾਵੇਂ ਚੰਨ ਸੂਰਜ ’ਤੇ ਉਪੜ ਗਈ ਪਰ ਅੰਧ ਵਿਸ਼ਵਾਸ ਅਜੇ ਵੀ ਬਰਕਰਾਰ ਹੈ। ਜਿਸ ਸਬੰਧੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਗਾਣਾ ਇਥੇ ਖੂਬ ਢੁੱਕਦਾ ਹੈ। ਜਿਸ ਵਿਚ ‘ ਸੰਤਾਂ ਨੇ ਪਾਈ ਫੇਰੀ, ਰਹੇ ਵੱਸਦੀ ਨਗਰੀ ਤੇਰੀ, ਜੈ ਸ਼ਿਵ ਸ਼ੰਕਰ, ਜੈ ਸ਼ਿਵ ਭੋਲੇ ਭਾਗ ਤੇਰਾ ਚਮਕੀਲਾ ਖੋਲੇ ’ ਅਜਿਹੇ ਹੀ ਫੇਰੀ ਪਵਾਉਣ ਵਾਲਿਆਂ ਦੇ ਭਾਗ ਇਕ ਪੰਡਿਤ ਖੋਲ ਕੇ ਚਲਦਾ ਬਣਿਆ। ਜਿਲਾ ਬਰਨਾਲਾ ਦੇ ਪਿੰਡ ਮੌੜ ਨਾਭਾ ਵਿਖੇ ਕੁਝ ਦਿਨ ਰਹਿਣ ਵਾਲੇ ਇਕ ਪੰਡਿਤ ਨੇ ਲੋਕਾਂ ਨੂੰ ਸੋਨਾ ਦੁੱਗਣਾ ਕਰਨ ਦਾ ਝਾਸਾਂ ਦੇ ਕੇ ਲੱਖਾਂ ਦਾ ਸੋਨਾ ਲੈ ਕੇ ਤਿੱਤਰ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੋੜ ਨਾਭਾ ਦੇ ਇਕ ਘਰ ਵਿਚ ਆ ਕੇ ਬੀਤੇ ਦਿਨੀ ਮੁਕੇਸ਼ ਕੁਮਾਰ (ਲੋਕਾਂ ਅਨੁਸਾਰ) ਨੇ ਕਿਰਾਏ ’ਤੇ ਦੁਕਾਨ ਲੈ ਲਈ ਅਤੇ ਆਪਣੇ ਪਾਠ ਪੂਜਾ ਅਤੇ ਤੰਤਰ ਮੰਤਰ ਵਿੱਦਿਆ ਰਾਹੀ ਲੋਕਾਂ ਦੇ ਦੁੱਖ ਤਕਲੀਫ ਹਰਨ ਦਾ ਦਾਅਵਾ ਕਰਨ ਲੱਗਿਆ। ਜਿਸ ਦਾ ਸ਼ਿਕਾਰ ਖੁਦ ਕਿਰਾਏ ’ਤੇ ਦੁਕਾਨ ਦੇਣ ਵਾਲਾ ਪਰਿਵਾਰ ਅਤੇ ਕੁਝ ਹੋਰ ਪਿੰਡ ਦੇ ਲੋਕ ਹੋ ਗਏ। ਆਪਣੀ ਤੰਤਰ ਵਿੱਦਿਆ ਰਾਹੀ ਮੁਕੇਸ਼ ਕੁਮਾਰ ਨਾਂਅ ਦਾ ਪੰਡਤ ਜੋ ਖੁਦ ਨੂੰ ਬਰਨਾਲਾ ਦਾ ਰਹਿਣ ਵਾਲਾ ਦੱਸਦਾ ਸੀ, ਨੇ ਕੁਝ ਹੀ ਦਿਨਾਂ ਵਿਚ ਮਾਲਿਕਾਂ ਸਣੇ ਆਲੇ ਦੁਆਲੇ ਦੇ ਲੋਕਾਂ ਦਾ ਦਿਲ ਪਾਠ ਪੂਜਾ ਰਾਹੀ ਜਿੱਤ ਲਿਆ। ਜਿਸ ਦੀ ਗੱਲਾਂ ਵਿਚ ਆ ਕੇ ਉਕਤ ਪਰਿਵਾਰਾਂ ਦੇ ਵਿਅਕਤੀ ਆਪਣਾ ਲੱਖਾਂ ਦਾ ਸੋਨਾ ਦੁੱਗਣਾ ਕਰਵਾਉਣ ਦੇ ਲਾਲਚ ਵਿਚ ਠੱਗੀ ਮਰਵਾ ਬੈਠੇ। ਤਿੰਨ ਪੀੜਿਤ ਲੋਕਾਂ ਨੇ ਆਪਣੇ ਨਾਲ ਹੋਈ ਠੱਗੀ ਵਿਚ ਭਾਵੇਂ ਅਜੇ ਤੱਕ ਚਾਰ ਤੋਲੇ ਸੋਨੇ ਦਾ ਹੀ ਜਿਕਰ ਕੀਤਾ ਹੈ, ਪਰ ਪਿੰਡ ਵਾਸੀਆਂ ਅਨੁਸਾਰ ਸੋਨਾ ਦੀ ਠੱਗੀ ਹੋਰਨਾ ਪਰਿਵਾਰਾਂ ਨਾਲ ਵੀ ਹੋਈ ਹੈ, ਜੋ ਆਉਦੇਂ ਦਿਨਾਂ ਵਿਚ ਅੱਗੇ ਆਉਣਗੇ ਜਾਂ ਫੇਰ ਆਪਣੀ ਮੂਰਖਤਾ ਕਾਰਨ ਲੋਕ ਹਾਸੇ ਕਾਰਨ ਚੁੱਪ ਵੱਟ ਲੈਣਗੇ ਕਿਉਕਿ ਪਿਛਲੇ ਕਈ ਦਿਨ ਤੋ ਉਕਤ ਦੁਕਾਨ ਵਿਚ ਪਿੰਡ ਦੇ ਲੋਕਾਂ ਸਣੇ ਹੋਰਨਾਂ ਲੋਕਾਂ ਦਾ ਦਾ ਜਮਵਾੜਾ ਲੱਗਿਆ ਰਹਿੰਦਾ ਸੀ, ਜੋ ਬਾਬੇ ਦੀ ਖੁੂਬ ਮਹਿਮਾ ਪਿੰਡ ਵਿਚ ਗਾਉਦੇ ਰਹਿੰਦੇ ਸਨ। ਪੰਡਿਤ ਆਪਣੇ ਭਗਤਾਂ ਨੂੰ ਅੱਖਾਂ ਮੁੰਦ ਕੇ ਭਜਨ ਵਿਚ ਲਾ ਦਿੰਦਾ ਸੀ ਅਤੇ ਖੁਦ ਸੋਨਾ ਦੁੱਗਣਾ ਕਰਨ ਲਈ ਇਕਾਂਤ ਵਿਚ ਧਿਆਨ ਲਿਆਉਣ ਦਾ ਦਾਅਵਾ ਕਰਦਾ ਸੀ ਜਦਕਿ ਸ਼ਾਤਰ ਵਿਅਕਤੀ ਮਾਲਿਕਾਂ ਦੇ ਹੀ ਮੋਟਰਸਾਈਕਲ ’ਤੇ ਅਰਾਮ ਨਾਲ ਗਿਆ। ਪਿੰਡ ਦੇ ਇਕ ਵਿਆਕਤੀ ਨੇ ਦੱਸਿਆਂ ਕਿ ਉਕਤ ਢੋਗੀ ਇਥੋ ਤੱਕ ਚਲਾਕ ਸੀ ਕਿ ਉਸ ਨੇ ਮੋਟਰਸਾਈਕਲ ਬਰਨਾਲਾ ਤੱਕ ਜਾਣ ਲਈ ਲੈਣ ਵੇਲੇ ਉਸ ਦੀ ਆਰ.ਸੀ ਵੀ ਇਹ ਕਹਿ ਕੇ ਲੈ ਲਈ ਕਿ ਰਾਹ ਵਿਚ ਕੋਈ ਘੇਰ ਲੈਦਾ ਹੈ। ਜਿਸ ਕਾਰਨ ਆਰ.ਸੀ ਕੋਲ ਹੋਣੀ ਚਾਹੀਦੀ ਹੈ। ਹੁਣ ਫਰਜੀ ਪੰਡਿਤ ਜੀ ਦੀ ਦੁਕਾਨ ਵਿਚ ਕੁਝ ਤਸਵੀਰਾਂ ਅਤੇ ਇਕ ਤਾਂਬੇ ਦੀ ਗੜਬੀ ਰਹਿ ਗਈ ਹੈ। ਉਧਰ ਮਾਮਲਾ ਸ਼ਹਿਣਾ ਪੁਲਿਸ ਕੋਲ ਵੀ ਪੁੱਜ ਗਿਆ ਹੈ। ਜਿਹੜੀ ਆਪਣੇ ਪੱਧਰ ’ਤੇ ਪੜਤਾਲ ਕਰ ਰਹੀ ਹੈ।