ਰਾਮਪੁਰਾ ਵਿੱਚ ਪ੍ਰਿੰਸ ਨੰਦਾ ਆਪ ਪਾਰਟੀ ਲਈ ਕਾਰਗਰ ਸਾਬਤ ਹੋਣਗੇ।
ਰਾਮਪੁਰਾ ਫੂਲ 20 ਸਤੰਬਰ (ਲੁਭਾਸ ਸਿੰਗ਼ਲਾ//ਮਨਮੋਹਨ ਗਰਗ/ਗੁਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਰਾਮਪੁਰਾ ਦੇ ਸ਼ਹਿਰ ਰਾਮਪੁਰਾ ਅੰਦਰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਫ ਸੁਥਰੀ ਦਿਖ ਵਾਲਾ ਆਗੂ ਪ੍ਰਿੰਸ ਨੰਦਾ ਪਾਰਟੀ ਲਈ ਕਾਰਗਾਰ ਸਿੱਧ ਹੋਵੇਗਾ। ਹਲਕਾ ਵਿਧਾਇਕ ਬਲਕਾਰ ਸਿੱਧੂ ਵੱਲੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤੇ ਸਿੱਖ ਆਗੂ ਪ੍ਰਿੰਸ ਨੰਦਾ ਦੀ ਸ਼ਹਿਰ ਦੀ ਸਿਆਸਤ ਅਤੇ ਸਮਾਜ ਸੇਵਾ ਵਿੱਚ ਕਾਫੀ ਵਧੀਆ ਪਕੜ ਹੈ। ਜਿਸ ਨੂੰ ਹਲਕਾ ਵਿਧਾਇਕ ਸਿੱਧੂ ਦੀ ਪਾਰਖੂ ਅੱਖ ਨੇ ਵੀ ਪਛਾਣ ਲਿਆ ਹੈ ਕਿਉਂਕਿ ਪ੍ਰਿੰਸ ਨੰਦਾ ਨੇ ਆਪਣੇ ਪਿਛਲੇ ਕੌਂਸਲਰ (ਪਰਿਵਾਰਿਕ ਮੈਂਬਰ) ਕਾਰਜਕਾਲ ਦੌਰਾਨ ਅਨੇਕਾਂ ਲੋਕ ਭਲਾਈ ਦੇ ਕਾਰਜਾਂ ਨੂੰ ਅੱਗੇ ਹੋ ਕੇ ਅੰਜਾਮ ਦਿੱਤਾ ਸੀ। ਜਿਸ ਕਾਰਨ ਸ਼ਹਿਰੀਆਂ ਅੰਦਰ ਇਹਨਾਂ ਦਾ ਮਾਣ ਸਤਿਕਾਰ ਤੇ ਸਿਆਸੀ ਪ੍ਰਭਾਵ ਪਹਿਲਾਂ ਨਾਲੋਂ ਵੀ ਵਧੇਰੇ ਵਿਖਾਈ ਦੇਣ ਲੱਗਾ। ਰਾਮਪੁਰਾ ਅੰਦਰ ਬੇਸ਼ਕ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਟੀਮ ਪਹਿਲਾਂ ਹੀ ਕੰਮ ਕਰ ਰਹੀ ਹੈ ਪਰ ਪ੍ਰਿੰਸ ਨੰਦਾ ਦੇ ਇਸ ਵਿੱਚ ਇੱਕ ਕੜੀ ਵਾਂਗ ਜੁੜਨ ਨਾਲ ਮਜਬੂਤੀ ਨੂੰ ਹੋਰ ਵੀ ਵਧੇਰੇ ਬਲ ਮਿਲੇਗਾ। ਹਲਕਾ ਵਿਧਾਇਕ ਬਲਕਾਰ ਸਿੱਧੂ ਵੱਲੋਂ ਵੀ ਆਪਣੀ ਟੀਮ ਸਣੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਪ੍ਰਿੰਸ ਨੰਦਾ ਦੀਆਂ ਲੋਕ ਸੇਵਾਵਾਂ ਵਾਲੀ ਮੁਹਿੰਮ ਨੂੰ ਹਰ ਸਾਰਥਿਕ ਸਾਥ ਦੇਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਜੋ ਸ਼ਹਿਰ ਅੰਦਰ ਪਾਰਟੀ ਦਾ ਅਕਸ ਹੋਰ ਵਧੇਰੇ ਨਿਖਰ ਕੇ ਸਾਹਮਣੇ ਆਵੇ। ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਪ੍ਰਿੰਸ ਨੰਦਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਸਿਆਸੀ ਅਤੇ ਸਮਾਜਿਕ ਤੌਰ ਤੇ ਬਲ ਮਿਲਿਆ ਹੈ।