ਪੰਜਾਬ ਵਿਚ ਚੋਣਾਂ ਮੌਕੇ ਸਾਬਕਾ ਕੈਬਨਿਟ ਮੰਤਰੀ ਮਲੂਕਾ ਵੱਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜਵੀ ਤਾਰੀਫ ਵਾਲੀ ਵੀਡੀਓ ਜਨਤਕ
7ਡੇਅ ਨਿੳੂਜ ਸਰਵਿਸ
ਬਾਦਲਾਂ ਨਾਲ ਲੰਬਾਂ ਸਮਾਂ ਸਿਆਸੀ ਸਾਂਝ ਰੱਖਣ ਵਾਲੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਆਪਣੇ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਦੇ ਭਾਜਪਾ ਵਿਚ ਜਾਣ ਅਤੇ ਨੂੰਹ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਦੇ ਬਠਿੰਡਾ ਲੋਕ ਸਭਾ ਹਲਕਾ ਤੋ ਭਾਜਪਾ ਉਮੀਦਵਾਰ ਬਣਾਏ ਜਾਣ ਤੋ ਬਾਅਦ ਆਪਣੀ ਸਿਆਸੀ ਚੁੱਪੀ ਤੋੜਦਿਆਂ ਅੱਜ ਇਕ ਵੀਡੀਓ ਜਨਤਕ ਕੀਤੀ ਹੈ। ਜਿਸ ਰਾਹੀ ਮਲੂਕਾ ਨੇ ਇਸ ਵੀਡੀਓ ’ਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈ ਕੇ ਦਸਾਂ ਗੁਰੂਆਂ ਦੀਆ ਧਰਮ ਪ੍ਰਤੀ ਵੱਡਮੁੱਲੇ ਯੋਗਦਾਨ, ਉਨ੍ਹਾਂ ਦੇ ਵਿਖਾਏ ਰਾਹ ਅਤੇ ਸਿੱਖਾਂ ਅਤੇ ਪੰਜਾਬੀਆਂ ’ਤੇ ਹਮੇਸ਼ਾਂ ਉਨ੍ਹਾਂ ਦੇ ਓਟ ਆਸਰੇ ਨੂੰ ਜਿੱਥੇ ਮਾਣ ਵਾਲੀ ਗੱਲ ਕਹੀ, ਉੱਥੇ ਮੁਗਲਾਂ ਦੇ ਜਬਰ ਜੁਲਮ ਦੀ ਗੱਲ ਕਰਨ ਦੇ ਨਾਲੋ ਨਾਲ ਗੁਰੂ ਸਾਹਿਬਾਨਾਂ ਵੱਲੋ ਜਬਰ ਖਿਲਾਫ ਬੋਲਣ, ਲੜਣ ਅਤੇ ਕੁਰਬਾਨੀਆਂ, ਦੇ ਜਜਬੇ ਦੀਆ ਭਾਵਨਾਤਮਿਕ ਗੱਲਾਂ ਕੀਤੀਆ ਗਈਆ, ਜਦਕਿ ਵੀਡੀਓ ਵਿਚ ਅੰਗਰੇਜਾਂ ਵੱਲੋ ਸਿੱਖਾਂ ਨੂੰ ਫੋਜ ਵਿਚਲੀ ਭਰਤੀ, ਹੋਰਨਾਂ ਦਿੱਤੀਆ ਸਹੂਲਤਾਂ ਦਾ ਜਿਕਰ ਕਰਦਿਆਂ ਹੀ ਇਨ੍ਹਾਂ ਵੱਲੋ ਦੇਸ਼ ਦੀ ਆਜਾਦੀ ਵਿਚ ਪਾਏ ਯੋਗਦਾਨ, ਦਿੱਤੀਆ ਕੁਰਬਾਨੀਆਂ ਬਾਰੇ ਵੀ ਕਹਿੰਦਿਆਂ ਇਹ ਵੀ ਕਿਹਾ ਕਿ ਸਭ ਕੁਝ ਦੇ ਬਾਵਜੂਦ ਸਿੱਖ ਲੀਡਰ ਸ਼ਾਇਦ ਆਜਾਦ ਭਾਰਤ ਸਰਕਾਰ ਤੋ ਆਪਣੀਆ ਕੀਤੀਆ ਕੁਰਬਾਨੀਆਂ ਬਦਲੇ ਬਣਦਾ ਹੱਕ ਪ੍ਰਾਪਤ ਨਹੀ ਕਰ ਸਕੇ, ਜਿਸ ਦੇ ਉਹ ਹੱਕਦਾਰ ਸਨ, ਕਿਉਕਿ ਇਨ੍ਹਾਂ ਨੂੰ ਪੰਜਾਬੀ ਸੂਬਾ ਲੈਣ ਵਿਚ ਆਏ ਅੜਿੱਕੇ, ਪੰਜਾਬੀ ਬੋਲੀ ਬੋਲਦੇ ਇਲਾਕਿਆਂ ਦਾ ਪੰਜਾਬ ਨਾਲ ਨਾ ਜੁੜਣਾ, ਰਾਜਧਾਨੀ ਲਈ ਜੱਦੋ ਜੱਹਿਦ ਸਭ ਕੁਝ ਦਰਸਾਉਦੀ ਹੈ। ਜਿਸ ਲਈ ਮਲੂੁਕਾ ਨੇ ਸਿੱਖ ਲੀਡਰਸ਼ਿਪ ’ਤੇ ਸਵਾਲ ਚੁੱਕੇ। ਮਲੂਕਾ ਨੇ ਅਜਿਹੀਆ ਗੱਲਾਂ ਕਰਦਿਆਂ-2 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜਵੀ ਤਾਰੀਫ ਦੇ ਪੁੱਲ ਬੰਨਣੇ ਵੀ ਸ਼ੁਰੂ ਕੀਤੇ, ਜਿਸ ਵਿਚ ਉਨ੍ਹਾਂ ਮੋਦੀ ਨੂੰ ਪੂਰਨ ਸੰਸਾਰ ਵੱਲੋ ਇਕ ਤਾਕਤਵਰ ਪ੍ਰਧਾਨ ਮੰਤਰੀ ਮੰਨਦਿਆਂ ਇਥੋ ਤੱਕ ਕਿਹਾ ਕਿ ਇਹ ਆਪਣੇ ਕੀਤੇ ਵਾਅਦੇ ’ਤੇ ਖਰਾ ਉਤਰਣ ਵਾਲੇ ਵਿਅਕਤੀ ਹਨ। ਜਿਨ੍ਹਾਂ ਦਾ ਸਿੱਖ ਧਰਮ ਵਿਚ ਅਥਾਹ ਵਿਸ਼ਵਾਸ਼ ਹੈ, ਜੋ ਗੁਰੂ ਸਾਹਿਬਾਨਾਂ ਦੇ ਸ਼ਰਧਾਪੂਰਵਕ ਦਿਨ ਦਿਹਾੜਿਆਂ ਨੂੰ ਮੰਨਾਉਣਾ ਨਹੀ ਭੁੱਲਦੇ, ਉਥੇ ਉਨ੍ਹਾਂ ਨੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਨੂੰ ਵੀਰ ਬਾਲ ਦਿਵਸ ਦੇ ਰੂਪ ਵਿਚ ਬਣਾ ਕੇ ਜਿੱਥੇ ਪੂਰੀ ਦੁਨਿਆਂ ਅੰਦਰ ਸਿੱਖ ਫਲਸਫੇ ਦੇ ਪ੍ਰਚਾਰ ਵਿਚ ਆਪਣਾ ਯੋਗਦਾਨ ਪਾਇਆ ਹੈ, ਉਥੇ ਗੁਰੂ ਘਰ ਵਿਚ ਲੰਗਰ ਦੌਰਾਨ ਸੇਵਾ ਅਤੇ ਲੰਗਰ ਲਈ ਆਉਣ ਵਾਲੀਆ ਵਸਤੂਆਂ ਨੂੰ ਜੀ.ਐਸ.ਟੀ ਮੁਕਤ ਕਰਕੇ ਆਪਣੇ ਸ਼ਰਧਾਲੂ ਹੋਣ ਦਾ ਵੀ ਵਿਸ਼ਵਾਸ਼ ਦਿਵਾਇਆ ਹੈ। ਮਲੂਕਾ ਨੇ ਇਥੋ ਤੱਕ ਵੀ ਕਿਹਾ ਕਿ ਪੰਜਾਬੀ ਅਤੇ ਖਾਸ ਕਰ ਸਿੱਖ ਮੇਜ ’ਤੇ ਬੈਠ ਕੇ ਗੱਲ ਕਰਨ ਦੀ ਥਾਂ ਅੰਦੋਲਣ/ਸਘੰਰਸ਼/ਰੋਸ/ਧਰਨਿਆਂ ਨੂੰ ਤਵੱਜੋ ਦਿੰਦੇ ਹਨ, ਪਰ ਅਸਲ ਲੀਡਰ ਉਹ ਹੁੰਦਾ ਜੋ ਸਘੰਰਸ਼ ਘੱਟ ਅਤੇ ਪ੍ਰਾਪਤੀਆ ਵਧੇਰੇ ਕਰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਾਂਝੇਂ ਵਫਦ ਦੇ ਰੂਪ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਪੰਜਾਬ, ਸਿੱਖਾਂ ਅਤੇ ਪੰਜਾਬੀਆਂ ਦੀ ਮੁੱਖ ਮੰਗਾਂ ਬਾਰੇ ਸ਼ਾਂਤੀਪੂਰਵਕ ਢੰਗ ਨਾਲ ਗੱਲਬਾਤ ਕੀਤੀ ਜਾਵੇ, ਤਾਂ ਜੋ ਪੰਜਾਬ ਦੇ ਲਟਕਦੇ ਮਸਲੇ ਹੱਲ ਹੋ ਸਕਣ। ਪਰ ਉਧਰ ਸਿਆਸੀ ਮਾਹਿਰ ਮਲੂਕਾ ਦੀ ਇਸ ਵੀਡੀਓ ਨੂੰ ਬਹੁ ਅਰਥੀ ਸਿਆਸੋੀ ਮਾਨਸਿਕਤਾ ਵਜੋ ਵੇਖ ਰਹੇ ਹਨ, ਕਿਉਕਿ ਪੰਜਾਬ ਵਿਚ ਜਦ ਆਮ ਚੋਣਾਂ ਵਿਚ ਕੁਝ ਦਿਨ ਬਾਕੀ ਹਨ ਤਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਨਾਲ ਇਨ੍ਹਾਂ ਦਾ ਸੁਨੇਹਾ ਪੰਜਾਬੀਆਂ ਲਈ ਕਿਹੋ ਜਿਹਾ ਹੋਵੇਗਾ, ਇਹ ਕਿਸੇ ਤੋ ਭੁਲਿਆ ਨਹੀ।