ਚੰਗਾ ਸੁਲਝਿਆ ਟਰੱਕ ਯੂਨੀਅਨ ਮਸਲਾ- ਹੋਕਾ ਦਿੱਤਾ ਵੰਗਾਂ ਦਾ ’ਤੇ ਕੱਢ ਵਿਖਾਇਆ ਘੁੱਗੂ
ਬਰਨਾਲਾ, 7ਡੇਅ ਨਿੳੂੁਜ ਸਰਵਿਸ, ਜਿਲਾ ਬਰਨਾਲਾ ਦੇ ਸ਼ਹਿਰ ਤਪਾ ਵਿਖੇ ਬੀਤੇ ਦਿਨੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਸੱਤਾਧਾਰੀ ਧਿਰ ਆਪ ਪਾਰਟੀ ਦੀਆ ਦੋਵੇ ਧਿਰਾਂ ਵਿਚ ਹੋਈ ਜਬਰਦਸਤ ਖਿੱਚੋਤਾਣ ਤੋ ਬਾਅਦ ਪ੍ਰਸਾਸਨ ਨੇ ਦੋਵੇ ਧਿਰਾਂ ਨੂੰ ਯੂਨੀਅਨ ਤੋ ਬਾਹਰ ਕਰਕੇ ਪੰਜ ਦਿਨ ਲਈ ਇਕ ਵਾਰ ਮਸਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਸੀ ਪਰ ਯੂਨੀਅਨ ’ਤੇ ਪਹਿਲਾ ਹੀ ਕਾਬਜ ਧਿਰ ਦੇ ਦੋਵੇ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ ਅਤੇ ਨਰਾਇਣ ਸਿੰਘ ਪੰਧੇਰ ਦੇ ਹੱਕ ਵਿਚ ਉਤਰੀ ਹਲਕੇ ਵਿਚ ਵਿਚਰ ਰਹੀ ਇਕ ਧਿਰ ਨੇ ਬੀਤੇ ਦਿਨੀ ਹਲਕੇ ਦੀ ਇਕ ਮਹਿਲਾ ਆਗੂ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨਾਲ ਮੁਲਾਕਾਤ ਕਰਨ ਤੋ ਬਾਅਦ ਤਪਾ ਦੀ ਅੱਗਰਵਾਲ ਧਰਮਸ਼ਾਲਾ ਵਿਖੇ ਆਪਣੇ ਹਮਾਇਤੀਆਂ ਦਾ ਇਕ ਵੱਡਾ ਇਕਠ ਕਰਨ ਦਾ ਹੋਕਾ ਦਿੱਤਾ। ਜਿਸ ਵਿਚ ਹਲਕੇ ਭਰ ਵਿਚੋ ਉਨ੍ਹਾਂ ਆਗੂਆਂ/ਪਾਰਟੀ ਦੇ ਨਵੇਂ ਪੁਰਾਣੇ ਵਰਕਰਾਂ ਅਤੇ ਆਪਣੇ ਹਮਾਇਤੀਆਂ ਨੂੰ ਬੁਲਾਕੇ ਪਾਰਟੀ ਹਾਈਕਮਾਂਡ ਦੀ ਇਕ ਸੀਨੀਅਰ ਲੀਹਡਰਸ਼ਿਪ ਨੂੰ ਇਥੇ ਆ ਕੇ ਮਸਲੇ ਦੇ ਪੱਕੇ ਹੱਲ ਕਰਨ ਦੀ ਗੁਹਾਰ ਲਗਾਈ ਸੀ। ਜਿਸ ਤੋ ਬਾਅਦ ਇਲਾਕੇ ਅੰਦਰ ਜਨਤਕ ਤੌਰ ’ਤੇ ਇਹ ਸੁਨੇਹਾ ਸੁਣਿਆ ਜਾ ਰਿਹਾ ਸੀ ਕਿ ਪਾਰਟੀ ਹਾਈਕਮਾਂਡ ਨੇ ਲੋਕ ਸਭਾ ਹਲਕਾ ਦੀ ਭੇਜੀ ਜਾ ਰਹੀ ਲੀਡਰਸ਼ਿਪ ਤਪਾ ਵਿਖੇ ਪੁੱਜ ਕੇ ਮਸਲੇ ਦੀ ਤਹਿ ਤੱਕ ਜਾਣ ਅਤੇ ਤੱਥ ਇਕਠੇ ਕਰਕੇ ਆਪਣਾ ਫੈਸਲਾ ਦੇਵੇਗੀ। ਉਧਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਹਮਾਇਤੀਆਂ ਨੂੰ ਵੀ ਇਸ ਮੀਟਿੰਗ ਦੀ ਭਿਣਕ ਲੱਗ ਗਈ ਸੀ। ਜਿਨ੍ਹਾਂ ਨੇ ਵੀ ਅੱਗਰਵਾਲ ਧਰਮਸ਼ਾਲਾ ਵਿਖੇ ਹੋ ਰਹੇ ਵਿਰੋਧੀਆਂ ਦੇ ਇੱਕਠ ਵਿਚ ਆਪਣੇ ਹਮਾਇਤੀਆਂ, ਸਮਰੱਥਕਾਂ ਸਣੇ ਵਿਧਾਇਕ ਦੇ ਦੋਵੇ ਨਿੱਜੀ ਸਹਾਇਕ ਵੀ ਮੀਟਿੰਗ ਵਿਚ ਚਲੇ ਗਏ। ਦੋ ਧੜਿਆਂ ਵਿਚ ਵੰਡੀ ਹਲਕੇ ਭਦੌੜ ਦੀ ਆਪ ਪਾਰਟੀ ਦੀ ਉਕਤ ਮੀਟਿੰਗ ਵਿਚ ਦੋ ਕਤਾਰਾਂ ਬਣੀਆ ਹੋਈਆ ਸਨ। ਜਿਨ੍ਹਾਂ ਵਿਚ ਦੋਵੇ ਧੜਿਆਂ ਦੇ ਆਪੋ ਆਪਣੇ ਬੰਦੇ ਪੂਰਨ ਤਿਆਰੀ ਵਿਚ ਉੱਠਣ ਵਾਲੇ ਹਰੇਕ ਵਿਵਾਦ ’ਤੇ ਆਪੋ ਆਪਣਾ ਪੱਖ ਰੱਖਣ ਲਈ ਤਿਆਰ ਬਰ ਤਿਆਰ ਵਿਖਾਈ ਦੇ ਰਹੇ ਸਨ, ਭਾਵੇਂ ਸਟੇਜ ’ਤੇ ਪੂਰੀ ਤਰ੍ਹ੍ਾਂ ਮੀਟਿੰਗ ਦੇ ਪ੍ਰਬੰਧਕਾਂ ਪਹਿਲੀ ਧਿਰ ਦਾ ਕਬਜਾ ਵਿਖਾਈ ਦੇ ਰਿਹਾ ਸੀ ਜਦਕਿ ਵਿਧਾਇਕ ਪੱਖੀ ਧਿਰ ਇਧਰ ਉਧਰ ਖਿੰਡੀ ਹੋਈ ਖੜੀ ਸੀ। ਜਿਸ ਵਿਚੋ ਇਕ ਅੱਧੇ ਨੇ ਸਟੇਜ ਵਾਲੇ ਪਤਵੰਤਿਆਂ ਵਿਚ ਵੀ ਆਖਿਰੀ ਵੇਲੇ ਕੁਰਸੀ ਡਾਹੀ। ਲੀਡਰਸ਼ਿਪ ਵਿਚ ਪੁੱਜੇ ਜਿਲਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਮਾਲਵਾ ਜੋਨ ਦੇ ਇੰਚਾਰਜ ਸ਼ਵਿੰਦਰ ਸਿੰਘ ਖੰਡਾ, ਮਹਿੰਦਰ ਸਿੰਘ ਸਿੱਧੂ, ਪਰਮਿੰਦਰ ਭੰਗੂ ਆਦਿ ਸਨ। ਪਾਰਟੀ ਦੇ ਆਗੂਆਂ ਦੇ ਪਹੁੰਚਣ ’ਤੇ ਥੋੜੀ ਹਲਚਲ ਹੋਣੀ ਸ਼ੁਰੂ ਹੋਈ ਪਰ ਹਾਜਰੀਨ ਨੂੰ ਇਹੋ ਸੀ ਕਿ ਸਭ ਕੁਝ ਸਟੇਜ ਤੋ ਬੋਲਿਆ ਜਾਵੇਗਾ। ਜਿਸ ਕਾਰਨ ਇੰਤਜਾਰ ਕਰਨਾ ਹੀ ਵਾਜਿਬ ਹੈ ਅਤੇ ਸਮਾਂ ਆਉਣ ’ਤੇ ਹੀ ਜਵਾਬ ਦਿੱਤਾ ਜਾਵੇਗਾ। ਪਰ ਸਟੇਜ ਸਕੱਤਰ ਤਰਸੇਮ ਸਿੰਘ ਕਾਹਨੇਕੇ ਚੇਅਰਮੈਨ ਮਾਰਕੀਟ ਕਮੇਟੀ ਵੱਲੋ ਵਾਰੋ ਵਾਰੀ ਸਟੇਜ ’ਤੇ ਸੰਬੋਧਨ ਲਈ ਬੁਲਾਏ ਬੁਲਾਰਿਆਂ ਵਿਚ ਗੁਰਦੀਪ ਸਿੰਘ ਬਾਠ ਜਿਲਾ ਪ੍ਰਧਾਨ ਨੇ ਟਰੱਕ ਯੂਨੀਅਨ ਦੇ ਮਸਲੇ ਦਾ ਜਿਕਰ ਤੱਕ ਨਾ ਕਰਕੇ ਉਕਤ ਦੋਰੇ ਨੂੰ ਪਾਰਟੀ ਉਮੀਦਵਾਰ ਮੀਤ ਹੇਅਰ ਦੀ ਲੋਕ ਸਭਾ ਚੋਣਾਂ ਵਿਚ ਹੋਈ ਜਬਰਦਸਤ ਜਿੱਤ ਲਈ ਹਲਕਾ ਭਦੌੜ ਵਾਸੀਆਂ ਦਾ ਧੰਨਵਾਦ ਕਰਦਿਆਂ ਉਕਤ ਮੀਟਿੰਗ ਨੂੰ ਧੰਨਵਾਦੀ ਦੋਰੇ ਵਿਚ ਬਦਲਦਿਆਂ ਕਿਹਾ ਕਿ ਸਰਕਾਰ ਵਿਚਲੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਹੋਣ ਕਾਰਨ ਨਵੇਂ ਚੁਣੇ ਸੰਸਦ ਮੈਂਬਰ ਮੀਤ ਹੇਅਰ ਨੂੰ ਉਥੇ ਜਾਣਾ ਪਿਆ, ਜਿਸ ਕਾਰਨ ਹੀ ਉਹ ਆ ਨਹੀ ਸਕੇ, ਜਦਕਿ ਪਾਰਟੀ ਦਾ ਪਰਿਵਾਰ ਹੁਣ ਵੱਡਾ ਹੋ ਗਿਆ ਹੈ। ਜਿਸ ਦੇ ਚਲਦਿਆਂ ਮਤਭੇਦ ਹੋਣੇ ਸੁਭਾਵਿਕ ਹਨ। ਜਿਨ੍ਹਾਂ ਦੇ ਹੱਲ ਲਈ ਪਾਰਟੀ ਨੇ ਪੂਰੇ ਪੰਜਾਬ ਵਾਂਗ ਬਰਨਾਲਾ ਜਿਲ੍ਹੇਂ ਅੰਦਰ ਵੀ ਮਾਲਵਾ ਜੋਨ ਇੰਚਾਰਜ ਸ਼ਵਿੰਦਰ ਖੰਡਾ ਅਤੇ ਮਹਿੰਦਰ ਸਿੰਘ ਸਿੱਧੂ ਸਣੇ ਹੋਰ ਆਗੂ ਬੈਠਿਆ ਕਰਨਗੇ ਜੋ ਉਥੇ ਬਹਿ ਕੇ ਪੂਰੇ ਜਿਲ੍ਹੇਂ ਵਿਚਲੇ ਪਾਰਟੀ ਅੰਦਰਲੇ ਮਸਲੇ ਹੱਲ ਕਰਿਆ ਕਰਨਗੇ। ਉਧਰ ਦੋਵੇ ਆਗੂਆਂ ਨੇ ਵੀ ਟਰੱਕ ਯੂਨੀਅਨ ਵਿਚਲੇ ਕਿਸੇ ਵੀ ਮਸਲੇ ਨੂੰ ਛੂਹਣਾ ਚੰਗਾ ਨਾ ਸਮਝਿਆ, ਉਲਟਾ ਆਪਣੀ ਫੇਰੀ ਨੂੰ ਧੰਨਵਾਦੀ ਦੋਰੇ ਵਿਚ ਹੀ ਤਬਦੀਲ ਕਰ ਦਿੱਤਾ। ਇਕ ਨੇ ਇਥੇ ਤੱਕ ਕਹਿ ਦਿੱਤਾ ਕਿ ਨਵੇਂ ਚੁਣੇ ਸੰਸਦ ਮੈਂਬਰ ਮੀਤ ਹੇਅਰ ਅਤੇ ਹਲਕਾ ਵਿਧਾਇਕ ਉਗੋਕੇ ਨੇ ਵੀ ਪਹੁੰਚਣਾ ਸੀ ਪਰ ਉਹ ਵਿਆਹ ਕਾਰਨ ਨਾ ਆ ਸਕੇ। ਇਸ ਸਭ ਵਿਚ ਦੋਵੇ ਧਿਰਾਂ ਦੇ ਹਮਾਇਤੀਆਂ ਅੰਦਰ ਘੁਸਰ ਮੁਸਰ ਜਰੁੂਰ ਚਲਦੀ ਰਹੀ। ਜਿਨ੍ਹਾਂ ਦੀ ਸੋਚ ਸੀ ਕਿ ਪਾਰਟੀ ਹਾਈਕਮਾਂਡ ਉਕਤ ਮਸਲੇ ਦਾ ਪੱਕਾ ਅਤੇ ਸਥਾਈ ਹੱਲ ਕਰੇ ਤਾਂ ਜੋ ਇਥੇ ਮਾਹੋਲ ਖਰਾਬ ਨਾ ਹੋਵੇ। ਮੀਟਿੰਗ ਨੂੰ ਲੈ ਕੇ ਪੁਲਿਸ ਪ੍ਰਸਾਸਨ ਪੂਰੀ ਤਰ੍ਹਾਂ ਪੱਬੁਾਂ ਭਾਰ ਸੀ। ਜਿਸ ਨੇ ਮਹਿਲਾ ਪੁਲਿਸ ਵੀ ਤੈਨਾਤ ਕੀਤੀ ਹੋਈ ਸੀ ਤਾਂ ਜੋ ਕਿਸੇ ਵੀ ਵਾਦ ਵਿਵਾਦ ਨਾਲ ਨਜਿੱਠਿਆ ਜਾ ਸਕੇ। ਮੀਟਿੰਗ ਵਿਚ ਮੁਨੀਸ਼ ਕੁਮਾਰ ਭਦੌੜ ਪ੍ਰਧਾਨ ਨਗਰ ਕੌਸਲ, ਦੀਪਕ ਗੋਇਲ ਗੱਗ, ਧਰਮਪਾਲ ਸ਼ਰਮਾਂ ਕੌਸਲਰ, ਬੁੱਧ ਰਾਮ ਕਾਲਾ, ਜੱਗੀ ਭਦੌੜ ਪ੍ਰਧਾਨ ਟਰੱਕ ਯੂਨੀਅਨ, ਪਰਗਟ ਸਿੰਘ ਮੌੜ, ਕੁਲਵਿੰਦਰ ਚੱਠਾ, ਅਮਨਦੀਪ ਅਮਨਾ, ਹੈਰੀ ਧੂਰਕੋਟ, ਕਾਲਾ ਚੱਠਾ ਸਣੇ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ/ਵਰਕਰ ਹਾਜਰ ਸਨ।