ਸ਼ਹਿਰ ਦਾ ਸੱਚਾ ਸਮਾਜ ਸੇਵੀ ਅਤੇ ਲੋਕ ਸਘੰਰਸ਼ ਦਾ ਹਾਣੀ ਕੌਸਲਰ ਧਰਮਪਾਲ ਸ਼ਰਮਾ
7ਡੇਅ ਨਿੳੂਜ ਸਰਵਿਸ , ਅਜੌਕੇ ਯੁੱਗ ਵਿਚ ਬੇਸ਼ੱਕ ਹਰੇਕ ਸ਼ਹਿਰ ਪਿੰਡ ਅੰਦਰ ਲੋਕਾਂ ਵਿਚਕਾਰ ਵਿਚਰਣ ਵਾਲਾ ਵਿਅਕਤੀ ਖੁਦ ਨੂੰ ਸਮਾਜ ਸੇਵੀ ਅਖਵਾਉਣ ਨੂੰ ਪਹਿਲ ਦਿੰਦਾ ਹੈ, ਪਰ ਲੋਕ ਦਿਲਾਂ ਵਿਚ ਵਸੇ ਹਰੇਕ ਸ਼ਹਿਰ/ਪਿੰਡ ਅੰਦਰ ਚੰਦ ਬੰਦਿਆਂ ਨੂੰ ਹੀ ਦਿਲੋ ਇਹ ਖਿਤਾਬ ਦਿੱਤਾ ਜਾਂਦਾ ਹੈ। ਤਪਾ ਸ਼ਹਿਰ ਅੰਦਰ ਧਰਮਪਾਲ ਸ਼ਰਮਾਂ ਇਸ ਵੇਲੇ ਸ਼ਹਿਰ ਦਾ ਸੱਚਾ ਸੁੱਚਾ ਸਮਾਜ ਸੇਵੀ ਕਹਾਉਣ ਦਾ ਹੱਕਦਾਰ ਬਣਿਆ ਹੋਇਆ ਹੈ ਕਿਉਕਿ ਮੌਜੂਦਾ ਸਮੇਂ ਅੰਦਰ ਲੋਕਾਂ ਲਈ ਅਵਾਜ ਬੁਲੰਦ ਕਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ। ਜਿਸ ਦਾ ਪ੍ਰਮੁੱਖ ਕਾਰਨ ਪਦਾਰਥੀਵਾਦੀ ਯੁੱਗ ਦਾ ਭਾਰੂ ਪੈਣਾ ਹੈ, ਪਰ ਇਸ ਦੇ ਉੱਲਟ ਧਰਮਪਾਲ ਸ਼ਰਮਾਂ ਰੋਜਾਨਾਂ ਤੜਕਸਾਰ ਲੋਕ ਮੁੱਦਿਆਂ ਨੂੰ ਉੱਠਾ ਕੇ ਉੱਠਦਾ ਹੈ। ਜਿਸ ਲਈ ਭਾਵੇਂ ਸਮੇਂ ਦੇ ਹਾਕਮਾਂ ਖਿਲਾਫ ਹੀ ਕਿਉ ਨਾ ਆਵਾਜ ਬੁਲੰਦ ਕਰਨੀ ਪਵੇ, ਪਰ ਇਹ ਪ੍ਰਵਾਹ ਘੱਟ ਕੰਮ ਜਿਆਦਾ ਕਰਨ ਨੂੰ ਤਰਜੀਹ ਦਿੰਦੇ ਹੈ। ਅਜਿਹੇ ਵਿਅਕਤੀਆਂ ਨੇ ਸ਼ੁਭਚਿੰਤਕ ਘੱਟ ਨੁਕਤਾਚੀਨੀ ਵਾਲੇ ਵਧ ਹੁੰਦੇ ਹਨ, ਪਰ ਇਸ ਗੱਲੋ ਸ਼ਾਇਦ ਇਹ ਕਿਸਮਤ ਦਾ ਧਨੀ ਹੈ ਕਿ ਇਸ ਦੇ ਨੁਕਤਾਚੀਨੀ ਵਾਲਿਆਂ ਦੀ ਗਿਣਤੀ ਵੀ ਘੱਟ ਹੈ। ਸ਼ਹਿਰ ਅੰਦਰ ਨਗਰ ਕੌਸਲ ਦੀ ਪ੍ਰਧਾਨਗੀ ਦਾ ਉਲਝਿਆ ਮਸਲਾ ਇਸ ਵੇਲੇ ਚੰਡੀਗੜ੍ਹ ਦਰਬਾਰ ਵਿਚ ਪਿਆ ਹੈ, ਕਿਉਕਿ ਸ਼ਹਿਰ ਅੰਦਰ ਪ੍ਰਧਾਨਗੀ ਪਦ ਦੀਆ ਦੋਵੇ ਦਾਅਵੇਦਾਰ ਧਿਰਾਂ ਆਪੋ ਆਪਣੇ ਕਦਮ ਪਿਛਾਂਹ ਹਟਾਉਣ ਲਈ ਰੱਤੀ ਭਰ ਵੀ ਟੱਸ ਤੋ ਮੱਸ ਨਹੀ ਹੋ ਰਹੀਆ, ਭਾਵੇਂ ਲੋਕ ਸਭਾ ਚੋਣਾਂ ਵਿਚ ਸ਼ਹਿਰ ਅੰਦਰ ਪਾਰਟੀ ਪ੍ਰਦਰਸ਼ਨ ਨੇ ਕਈ ਗੱਲਾਂ ਅਤੇ ਮੁੱਦੇ ਉਜਾਗਰ ਕੀਤੇ ਕਿਉਕਿ ਚੋਣਾਂ ਤੋ ਪਹਿਲਾ ਸ਼ਰਤਾਂ ਦੇ ਅਧਾਰ ’ਤੇ ਆਪਣੇ ਹੱਥ ਸਿਆਸੀ ਵਾਂਗਡੋਰ ਲੈਣ ਦੇ ਚਾਹਵਾਨਾਂ ਦਾ ਕੱਦ ਬੁੱਤ ਇਨ੍ਹਾਂ ਚੋਣ ਨਤੀਜਿਆਂ ਦੇ ਰਿਪੋਰਟ ਕਾਰਡ ਨੇ ਸਭ ਦੇ ਸਾਹਮਣੇ ਲਿਆ ਦਿੱਤੇ, ਪਰ ਇਨ੍ਹਾਂ ਚੋਣਾਂ ਤੋ ਪਹਿਲਾ ਡੀਪੂ ਹੋਲਡਰਜ ਯੂਨੀਅਨ ਵੱਲੋ ਧਰਮਪਾਲ ਸ਼ਰਮਾਂ ਨੂੰ ਜੱਥੇਬੰਦੀ ਦੀਆ ਮੰਗਾਂ ਨਾ ਮੰਨਣ ਦੇ ਰੋਸ ਵਜੋ ਚੋਣ ਲੜਾਉਣ ਦੀ ਇੱਛਾ ਜਾਹਿਰ ਕੀਤੀ ਗਈ ਸੀ ਪਰ ਇਨ੍ਹਾਂ ਆਪਣੀ ਸਿਆਣਪ ਅਤੇ ਪੰਜਾਬ ਕੈਬਨਿਟ ਦਾ ਹਿੱਸਾ ਆਪ ਉਮੀਦਵਾਰ ਮੀਤ ਹੇਅਰ ਦੇ ਰਾਹ ਵਿਚ ਕਿਸੇ ਵੀ ਪ੍ਰਕਾਰ ਦਾ ਰੋੜਾ ਅਟਕਾਉਣ ਤੋ ਗੁਰੇਜ ਕਰਦਿਆਂ ਚੋਣ ਲੜਣ ਤੋ ਕੋਰੀ ਨਾਂਹ ਕਰਕੇ ਜੱਥੇਬੰਦੀ ਦੇ ਮਸਲੇ ਪੰਜਾਬ ਸਰਕਾਰ ਤੋ ਹੱਲ ਕਰਵਾਉਣ ਦਾ ਭਰੋਸਾ ਦਿਵਾ ਕੇ ਆਪਣੀ ਸਾਰਥਿਕ ਭੂਮਿਕਾ ਨਿਭਾਈ। ਸ਼ਰਮਾਂ ਦੀ ਇੱਛਾ ਹੈ ਕਿ ਨਗਰ ਕੌਸਲ ਦੀ ਪ੍ਰਧਾਨਗੀ ਦੀ ਚੋਣ ਜਲਦ ਕਰਵਾਈ ਜਾਵੇ ਭਾਵੇਂ ਉਹ ਕੌਸਲਰ ਅਤੇ ਪਾਰਟੀ ਆਗੂ/ਵਰਕਰ ਵਜੋ ਚਾਹੁੰਦੇ ਹਨ ਕਿ ਉਕਤ ਕਾਰਜ ਸਰਬਸੰਮਤੀ ਨਾਲ ਨੇਪਰੇ ਚਾੜਿਆ ਜਾਵੇ ਤਾਂ ਜੋ ਸ਼ਹਿਰ ਦਾ ਬਹੁਪੱਖੀ ਵਿਕਾਸ ਹੋ ਸਕੇ, ਪਰ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਜੇਕਰ ਦੋਵੇ ਧਿਰਾਂ ਪਿਛਾਂਹ ਨਹੀ ਹਟਦੀਆ ਤਦ ਉਨ੍ਹਾਂ ’ਤੇ ਟੇਕ ਲਾ ਲਈ ਜਾਵੇ, ਕਿਉਕਿ ਉਨ੍ਹਾਂ ਅੰਦਰ ਵੀ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਦਾ ਜਜਬਾ ਹੈ। ਸ਼ਰਮਾ ਦੀ ਗੱਲ ’ਤੇ ਹਾਈਕਮਾਂਡ ਧਿਆਨ ਦੇਵੇ ਅਤੇ ਸ਼ਹਿਰੀਆਂ ਦੇ ਪਸੰਦੀਦਾ ਆਗੂ ਨੂੰ ਸ਼ਹਿਰ ਦੀ ਨਗਰ ਕੌਸਲ ਅੰਦਰ ਢੁੱਕਵਾਂ ਥਾਂ ਦੇ ਕੇ ਨਿਵਾਜਿਆ ਜਾਵੇ, ਇਹ ਸ਼ਹਿਰੀਆਂ ਦੀ ਵੀ ਮੰਗ ਹੈ।