ਮਹਿਲਾ ਦਿਵਸ ’ਤੇ ਆਦਰਸ ਸਕੂਲ ਚਾਉਕੇ ਦੇ ਪਿ੍ਰੰਸੀਪਲ ਖਿਲਾਫ ਮਹਿਲਾ ਅਧਿਆਪਕਾਵਾਂ ਆਪਣੇ ਨਾਲ ਕੀਤੇ ਦੁਰ ਵਿਵਹਾਰ ਨੂੰ ਲੈ ਕੇ ਇਨਸਾਫਪਸੰਦ ਜੱਥੇਬੰਦੀਆ ਦੇ ਝੰਡੇ ਹੇਠ ਨਿੱਤਰੀਆ, ਉੱਚ ਪੁਲਿਸ ਅਧਿਕਾਰੀ ਤੋ ਕਾਨੂੰਨੀ ਕਾਰਵਾਈ ਦੀ ਮੰਗ
7ਡੇਅ ਨਿੳੂਜ ਸਰਵਿਸ
ਬਠਿੰਡਾ 8 ਮਾਰਚ, : ਮਹਿਲਾ ਦਿਵਸ ’ਤੇ ਜਿੱਥੇ ਪੂਰਾ ਦੇਸ਼ ਔਰਤਾਂ ਪ੍ਰਤੀ ਮਾਣ ਸਨਮਾਨ ਬਾਰੇ ਆਪਣੀਆ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ, ਉਥੇ ਜਿਲ੍ਹੇਂ ਦੇ ਵੱਡੇ ਪਿੰਡ ਚਾਉਕੇ ਵਿਖੇ ਖੁੱਲੇ ਆਦਰਸ਼ ਸਕੂਲ ਦੇ ਮੁੱਖੀ ਖਿਲਾਫ ਅੱਧੀ ਦਰਜਣ ਦੇ ਕਰੀਬ ਮਹਿਲਾ ਅਧਿਆਪਿਕਾਵਾਂ ਆਪਣੇ ਪ੍ਰਤੀ ਕੀਤੀਆ ਅਸੱਿਭਅਕ ਟਿੱਪਣੀਆ ਖਿਲਾਫ ਇਨਸਾਫਪਸੰਦ ਜੱਥੇਬੰਦੀਆਂ ਦੇ ਝੰਡੇ ਹੇਠ ਆਪਣੇ ਮਾਣ ਸਨਮਾਨ ਦੀ ਬਹਾਲੀ ਅਤੇ ਸਕੂਲ ਮੁੱਖੀ ਖਿਲਾਫ ਕਾਰਵਾਈ ਨੂੰ ਲੈ ਕੇ ਕਾਨੂੰਨੀ ਲੜਾਈ ਲੜ੍ਹ ਰਹੀਆ ਹਨ। ਮਿਲੀ ਜਾਣਕਾਰੀ ਅਨੁਸਾਰ ਆਦਰਸ ਸਕੂਲ ਚਾਉਕੇ ਦੇ ਪਿ੍ਰੰਸੀਪਲ ਵੱਲੋਂ ਔਰਤ ਅਧਿਆਪਕਾਂ ਨਾਲ ਕਥਿਤ ਤੋਰ ’ਤੇ ਸਰੀਰਕ ਸੋਸਣ ਕਰਨ ਦੇ ਮਨਸੇ ਤਹਿਤ ਕੀਤੇ ਜਾ ਰਹੇ ਦੁਰਵਿਹਾਰ ਦੇ ਮੁੱਦੇ ‘ਤੇ ਆਦਰਸ ਸਕੂਲ ਦੇ ਪੀੜਤ ਅਧਿਆਪਕਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਅਧਿਆਪਕ ਯੂਨੀਅਨ ਡੈਮੋਕ੍ਰੇਟਿਕ ਟੀਚਰਜ ਫਰੰਟ ਦਾ ਵਫਦ ਐਸ.ਪੀ.ਐੱਚ. ਬਠਿੰਡਾ ਨੂੰ ਮਿਲਿਆ। ਪਿ੍ਰੰਸੀਪਲ ਨੂੰ ਅਹੁਦੇ ਤੋਂ ਫੌਰੀ ਬਰਖਾਸਤ ਕਰਨ ਤੇ ਉਸ ਖਿਲਾਫ ਕੇਸ ਦਰਜ ਕਰਕੇ ਬਣਦੀ ਕਾਰਵਾਈ ਕਰਕੇ ਪੀੜਤ ਅਧਿਆਪਕਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ।
ਪੀੜਤ ਅਧਿਆਪਕਾਂ ਨੇ ਜਾਰੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਆਦਰਸ ਸਕੂਲ ਚਾਉਕੇ ਦੇ ਪਿ੍ਰੰਸੀਪਲ ਵੱਲੋਂ ਪਿਛਲੇ ਦਿਨਾਂ ਵਿਚ ਸਕੂਲ ਦੀਆਂ ਮਹਿਲਾ ਅਧਿਆਪਕਾਂ ਨਾਲ ਕੀਤੀਆਂ ਅਸੱਭਿਅਕ ਟਿੱਪਣੀਆਂ ਤੇ ਹਰਕਤਾਂ ਕਾਰਨ ਪਿ੍ਰੰਸੀਪਲ ਖਿਲਾਫ ਪੰਜ ਔਰਤ ਅਧਿਆਪਕਾਂ ਨੇ ਬਿਆਨ ਦਰਜ ਕਰਵਾਏ ਸਨ, ਜਿਸਦੇ ਕਾਰਨ ਸਕੂਲ ਪਿ੍ਰੰਸੀਪਲ ਵੱਲੋਂ
ਉਹਨਾਂ ਨੂੰ ਝੂਠੀਆਂ ਸ਼ਿਕਾਇਤਾਂ ਵਿਚ ਉਲਝਾ ਕੇ ਨੌਕਰੀ ਤੋਂ ਕੱਢਣ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਛੇ ਮਹੀਨੇ ਪਹਿਲਾਂ ਵੀ ਇਸ ਜਬਰ ਖਿਲਾਫ ਮਹਿਲਾ ਅਧਿਆਪਕਾ ਵੱਲੋਂ ਅਵਾਜ ਉਠਾਉਣ ‘ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਸਕੂਲ ਵਿਚੋਂ ਅਸਭਿੱਅਕ ਤਰੀਕੇ ਨਾਲ ਬਾਹਰ ਕੱਢ ਦਿੱਤਾ ਗਿਆ। ਉਹ ਮਹਿਲਾ ਅਧਿਆਪਕਾ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੀਆ ਹਨ। ਇੱਥੇ ਹੋਰਨਾਂ ਅਧਿਆਪਕਾਂ ਵੱਲੋਂ ਇਹ ਵੀ ਦੋਸ਼ ਲਗਾਏ ਕਿ ਉਹਨਾਂ ਦਾ ਆਰਥਿਕ ਸੋਸਣ ਵੀ ਕੀਤਾ ਜਾਂਦਾ ਹੈ। ਆਦਰਸ ਸਕੂਲ ਦੇ ਨਿਯਮਾਂ ਦੇ ਉਲਟ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ। ਪੀੜਤ ਅਧਿਆਪਕਾਂ ਵੱਲੋਂ
ਸਮਾਜ ਦੇ ਇਨਸਾਫ ਪਸੰਦ ਲੋਕਾਂ ਨੂੰ ਉਹਨਾਂ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਡੈਮੋਕ੍ਰੇਟਿਕ ਟੀਚਰਜ ਫਰੰਟ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਇਸ ਮਸਲੇ ਦੀ ਪੜਤਾਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਪਿ੍ਰੰਸੀਪਲ ਦਾ ਵਿਹਾਰ ਕਿਸੇ ਵੀ ਤਰ੍ਹਾਂ ਬਰਦਾਸਤ ਕਰਨ ਯੋਗ ਨਹੀਂ ਹੈ ਤੇ ਪੀੜਤ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਤੱਕ ਇਹ ਲੜਾਈ ਜਾਰੀ ਰਹੇਗੀ। ਜਿਕਰਯੋਗ ਹੈ ਕਿ ਔਰਤ ਅਧਿਆਪਕਾਵਾਂ ਦੀ ਇਸ ਲੜਾਈ ਵਿਚ ਅਧਿਆਪਿਕਾਂ ਦੀ ਸਭ ਤੋ ਵੱਡੀ ਜੱਥੇਬੰਦੀ ਉਨ੍ਹਾਂ ਦੇ ਹੱਕ ਵਿਚ ਨਿੱਤਰੀ ਹੈ ਜਦਕਿ ਉਕਤ ਸਕੂਲ ਮੁੱਖੀ ਪਹਿਲਾ ਵੀ ਸਮੇਂ-2 ’ਤੇ ਸੁਰਖੀਆ ਵਿਚ ਰਹਿੰਦਾ ਹੈ। ਮਾਮਲੇ ਸਬੰਧੀ ਸਕੂਲ ਮੁੱਖੀ ਨਾਲ ਗੱਲ ਕਰਨੀ ਚਾਹੀ ਤਦ ਸਪੰਰਕ ਨਹੀ ਹੋ ਸਕਿਆ। ਇਸ ਮੌਕੇ ਡੀ.ਟੀ.ਐਫ.ਜਿਲਾ ਪ੍ਰਧਾਨ ਰੇਸਮ ਸਿੰਘ, ਸਕੱਤਰ ਜਸਵਿੰਦਰ ਸਿੰਘ, ਨਵਚਰਨਪ੍ਰੀਤ ਕੌਰ, ਵਿਕਾਸ ਗਰਗ, ਹਰਪ੍ਰੀਤ ਸਿੰਘ, ਅਨਿਲ ਭੱਟ ਤੇ ਵੱਡੀ ਗਿਣਤੀ ਅਧਿਆਪਕ, ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਜਵੰਧਾ, ਬਲਦੇਵ ਸਿੰਘ, ਅਰਸਦੀਪ ਸਿੰਘ, ਨਿਰਮਲ ਸਿੰਘ ਤੇ ਹੋਰ ਆਗੂ ਹਾਜਰ ਸਨ।