ਰਾਮਪੁਰਾ ਫੂਲ, ਐਫ.ਸੀ.ਆਈ ਦਾ ਬਹੁ-ਕਰੋੜੀ ਰਿਸ਼ਵਤ ਮਾਮਲਾ, ਅਦਾਲਤੀ ਰੁਖ ਅਤੇ ਪ੍ਰਧਾਨ ਮੰਤਰੀ ਦਫਤਰ ਤੱਕ ਪੁੱਜਣ ਦੀ ਤਿਆਰੀ ’ਚ
ਰਾਮਪੁਰਾ ਫੂਲ, 7ਡੇਅ ਨਿੳੂਜ ਸਰਵਿਸ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2014 ਵਿਚ ਕੁਰਸੀ ’ਤੇ ਬੈਠਦਿਆਂ ਐਲਾਣ ਕੀਤਾ ਸੀ ਕਿ ਨਾ ਖਾਵਾਗੇਂ ਅਤੇ ਨਾ ਹੀ ਖਾਣ ਦੇਵਾਗੇ, ਜਿਸ ’ਤੇ ਸ਼ਾਇਦ ਡੱਟਵਾਂ ਪਹਿਰਾ ਵੀ ਦਿੱਤਾ ਗਿਆ, ਪਰ ਅਫਸੋਸ ਦੇਸ਼ ਦੀ ਅੰਨ ਭੰਡਾਰਨ ਕਰਨ ਵਾਲੀ ਕੇਂਦਰੀ ਫੂਡ ਏਜੰਸੀ ਐਫ.ਸੀ.ਆਈ ’ਤੇ ਸ਼ਾਇਦ ਕਾਬੂ ਪਾਉਣ ਵਿਚ ਕੇਂਦਰ ਦੀਆ ਸਾਰੀਆ ਸਰਕਾਰੀ ਭਿ੍ਰਸਟਾਚਾਰ ਰੋਕੂ ਏਜੰਸੀਆਂ ਵੀ ਅਸਫਲ ਰਹੀਆ ਹਨ। ਜਿਸ ਦੀ ਤਾਜਾ ਮਿਸਾਲ ਰਾਮਪੁਰਾ ਫੂੁਲ ਤੋ ਮਿਲਦੀ ਹੈ, ਜਿੱਥੇ ਇਕ ਅਧਿਕਾਰੀ ਖਿਲਾਫ ਬੀਤੇ ਦਿਨੀ ਇਕ ਚੋਲ ਉਦਯੋਗ ਨਾਲ ਜੁੜੇ ਵਪਾਰੀ ਨੇ ਐਨਾ ਵੱਡਾ ਸੱਚ ਉਗਲਿਆ ਕਿ ਸੁਣਨ ਵਾਲਾ ਹੈਰਾਨ ਹੀ ਰਹਿ ਜਾਵੇਗਾ ਕਿ ਐਨੀ ਛੋਟੇ ਜਿਹੇ ਕਸਬੇ/ਸ਼ਹਿਰ ਵਿਚੋ ਐਫ.ਸੀ ਆਈ ਦਾ ਇਕ ਅਧਿਕਾਰੀ ਕਰੋੜਾਂ ਰੁਪੈ ਬਤੌਰ ਰਿਸ਼- ਹੀ ਹੜੱਪ ਕਰ ਗਿਆ, ਉਹ ਵੀ ਡੰਡੇ ਦੇ ਜੋਰ ਨਾਲ, ਕਿਉਕਿ ਵਪਾਰੀ ਵੱਲੋ ਮੀਡੀਆ ਅਤੇ ਉੱਚ ਅਧਿਕਾਰੀਆਂ ਨੂੰ ਭੇਜੇ ਤਸਦੀਕਸ਼ੁਦਾ ਹਲਫੀਆ ਬਿਆਨ ਵਿਚ ਦੱਸਿਆ ਗਿਆ ਸੀ ਕਿ ਉਕਤ ਅਧਿਕਾਰੀ ਪ੍ਰਤੀ ਗੱਡੀ (580 ਗੱਟੇ) ਚੋਲਾਂ ਦੇ ਲਈ ਕਰੀਬ 4750 ਰੁਪੈ ਕਥਿਤ ਤੌਰ ’ਤੇ ਦੋ ਨੰਬਰ ਵਿਚ ਬਟੋਰਦਾ ਹੈ, ਜੇਕਰ ਅੰਕੜਿਆ ਨੂੰ ਜੋੜਿਆ ਜਾਵੇ ਤਦ ਇਹ ਦੋ ਨੰਬਰੀ ਕਮਾਈ ਅਧਿਕਾਰੀ ਨੂੰ ਸਿਰਫ ਹਜਾਰਾਂ ਰੁਪੈ ਵਿਚ ਹੀ ਨਹੀ ਬਲਕਿ ਇਸ ਦਾ ਜੋੜ ਕਰੋੜਾਂ ਰੁਪੈ ਵਿਚ ਬਣਦਾ ਹੈ, ਜਦਕਿ ਅਧਿਕਾਰੀ ਇਥੇ ਹੀ ਵਸ ਨਹੀ ਕੀਤਾ ਬਲਕਿ ਉਸ ਨੇ ਉਕਤ ਦੋ ਨੰਬਰੀ ਰਾਸ਼ੀ ਵਧਾਉਣ ਲਈ ਕਈ ਹੋਰ ਤਰ੍ਹਾਂ ਦੇ ਪੇਂਤੜੇ ਵੀ ਵਰਤਣੇ ਸ਼ੁਰੂ ਕੀਤੇ। ਮਿਲੀ ਜਾਣਕਾਰੀ ਅਨੁਸਾਰ ਇਲਾਕੇ ਅੰਦਰ 10 ਹਜਾਰ ਦੇ ਕਰੀਬ ਚੋਲਾਂ ਦੀ ਗੱਡੀ ਦਾ ਕੰਮ ਹੈ। ਜਿਸ ਦਾ ਅੱਧ ਤੋ ਜਿਆਦਾ ਕੰਮ ਨਿਬੜ ਚੁੱਕਿਆ ਹੈ, ਭਾਵ ਵਪਾਰੀ ਅਨੁਸਾਰ ਅਧਿਕਾਰੀ ਕੋਲ ਢਾਈ ਕਰੋੜ ਤੋ ਜਿਆਦਾ ਧਨ ਇਕਠਾ ਹੋ ਚੁੱਕਿਆ ਹੈ, ਵਪਾਰੀ ਨੇ ਇਥੋ ਤੱਕ ਵੀ ਕਿਹਾ ਸੀ ਕਿ ਉਕਤ ਚੋਧਰੀ ਨਾਂਅ ਦਾ ਅਧਿਕਾਰੀ ਬੇਝਿਜਕ ਹੋ ਕੇ ਉਗਰਾਹੀ ਆਪਣੇ ਅਤੇ ਆਪਣੇ ਅਕਾਵਾਂ ਦੇ ਨਾਂਅ ’ਤੇ ਕਰਦਾ ਹੈ ਜਦਕਿ ਉਸ ਵਿਚ ਆਪਣੇ ਉਪਰਲੇ ਅਧਿਕਾਰੀਆਂ ਨੂੰ ਵੀ ਹਿੱਸਾ ਦੇਣ ਦੇ ਨਾਲ ਦਿੱਲੀ ਦਰਬਾਰ ਤੱਕ ਹਿੱਸਾ ਜਾਣ ਦੀਆ ਗੱਲਾਂ ਸ਼ਰੇਆਮ ਕਹਿੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਅਧਿਕਾਰੀ ਸਰਕਾਰੀ ਮਾਪਦੰਡਾਂ ਵਾਲਾ ਚੋਲ ਹੀ ਪਾਸ ਕਰਦੇ ਹਨ, ਪਰ ਰਿਸ਼-ਪਤਾ ਨਹੀ ਕਿਹੜਾ ਡਰ ਵਿਖਾ ਕੇ ਕਾਰੋਬਾਰੀਆਂ ਤੋ ਬਟੋਰਦੇ ਹਨ। ਇਲਾਕੇ ਦੇ ਸਮਾਜ ਸੇਵੀ ਇਕ ਵਿਅਕਤੀ ਨੇ ਆਪਣਾ ਨਾਂਅ ਨਾ ਛਾਪਣ ਦੀ ਸੂਰਤ ਵਿਚ ਦੱਸੀਆਂ ਕਿ ਉਕਤ ਅਧਿਕਾਰੀ ਖਿਲਾਫ ਸੀ.ਬੀ.ਆਈ ਅਤੇ ਪੀ.ਐਮ.ਓ ਦਫਤਰ ਨੂੰ ਇਕ ਪੱਤਰ ਲਿਖਿਆ ਜਾਵੇਗਾ ਤਾਂ ਜੋ ਉਕਤ ਕਰੋੜਾਂ ਰੁਪੈ ਦੀ ਕਥਿਤ ਰਿਸ਼-ਦਾ ਸੱਚ ਕੱਚ ਬਾਹਰ ਲਿਆਂਦਾ ਜਾ ਸਕੇ ਜਦਕਿ ਪਹਿਲਾ ਅਧਿਕਾਰੀ ਨੂੰ ਮੁਅੱਤਲ ਕੀਤਾ ਜਾਵੇ ਤਾਂ ਜੋ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ, ਕਿਉਕਿ ਦੇਸ਼ ਨੂੰ ਘੁਣ ਵਾਂਗ ਖਾ ਰਹੀ ਇਹ ਫੈਲ ਰਹੇ ਭਿ੍ਰਸ਼ਟਾਚਾਰ ਰੁਪੀ ਦੈਂਤ ਨੂੰ ਫੜ ਕੇ ਕਿਸੇ ਨੂੰ ਤਾਂ ਬੋਤਲ ਵਿਚ ਪਾਉਣਾ ਹੀ ਪਵੇਗਾ। ਜਿਸ ਦੀ ਪਹਿਲ ਰਾਮਪੁਰਾ ਤੋ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਉਕਤ ਵਪਾਰੀ ਨਾਲ ਆਪਣੇ ’ਤੇ ਉੱਠ ਰਹੀਆ ਸਿੱਧੀਆ ਉੱਗਲਾਂ ਕਾਰਨ ਚੋਧਰੀ ਨਾਂਅ ਦੇ ਅਧਿਕਾਰੀ ਨੇ ਉਦਯੋਗ ਨਾਲ ਜੁੜੇ ਕੁਝ ਵਪਾਰੀਆਂ ਨੂੰ ਵਿਚਕਾਰ ਪਾ ਕੇ ਵਪਾਰੀ ਨਾਲ ਸਮਝੋਤਾ ਕਰ ਲਿਆ, ਪਰ ਰਿਸ਼-ਰੁਪੀ ਰਾਸ਼ੀ ਨੂੰ ਜਿਉ ਦਾ ਤਿਉ ਹੀ ਰੱਖਿਆ ਗਿਆ ਹੈ। ਹੁਣ ਵੇਖਦੇ ਹਾਂ ਕਿ ਉਕਤ ਬਿੱਲੀ ਦੇ ਗਲ ਕਿਵੇ ਟੱਲੀ ਬੰਝਦੀ ਹੈ, ’ਤੇ ਕੇਂਦਰ ਦੀ ਕਿਹੜੀ ਏਜੰਸੀ ਇਸ ਭਿ੍ਰਸ਼ਟਾਚਾਰ ਰੁਪੀ ਰਾਸ਼ੀ ਦੀ ਜਾਂਚ ਕਰਕੇ ਅਧਿਕਾਰੀ ਖਿਲਾਫ ਕਾਰਵਾਈ ਨੂੰ ਅਮਲ ਵਿਚ ਲਿਆਉਦੀ ਹੈ। - ਚਲਦਾ
-----
रामपुरा फ़ूल, एफसीआई का करोड़ों रुपये का रिश्वतखोरी मामला, अदालत व् प्रधान मंत्री दफ्तर तक जाने की तैयारी,
रामपुरा फ़ूल, समाचार सेवा - देश के प्रधान मंत्री नरेंद्र मोदी के नेतृत्व वाली सरकार ने 2014 में कुर्सी पर बैठकर घोषणा की थी कि न खाएँगे और न खाने देंगे, जिस पर शायद दोहरी नज़र रखी गई हो, लेकिन अफ़सोस.केंद्र सरकार की सभी भ्रष्टाचार विरोधी एजेंसियां अन्न भंडारण करने वाली केंद्रीय खाद्य एजेंसी एफ.सी.आई पर भी नियंत्रण रखने में विफल रही हैं. जिसका ताजा उदाहरण रामपुरा फूल में देखने को मिला है, जहां चावल उद्योग से जुड़े एक कारोबारी ने एक अधिकारी के खिलाफ इतना बड़ा सच उगला कि सुनने वाला हैरान रह जाएगा कि इतने छोटे कस्बे/शहर में एफसीआई अधिकारी ने करोड़ों की कमाई कर डाली। जबकि रिश-के रुपए भी धमका के लिए जाते है. पीड़ित व्यपारी ने मीडिया और आला अधिकारियों को भेजे सत्यापित शपथ पत्र में बताया है कि उक्त अधिकारी कथित तौर पर दो नंबरों में प्रति गाड़ी लगभग 4750 रुपये (580 गट्टे) की वसूली करता है,यदि आंकड़ों को जोड़ा जाए, तो अधिकारी की यह दो अंकों की कमाई न केवल हजारों रुपये में है, बल्कि इसकी राशि करोड़ों रुपए बनता है,जबकि अधिकारी यहां नहीं रहते थे, बल्कि अपनी दो नुम्ब्री कमाई को बढ़ाने के लिए अनेय हथकंडे अपनाते है. प्राप्त जानकारी के अनुसार, क्षेत्र में लगभग 10,000 चावल की गाड़ियों का काम हैं। जिसमें से आधे से ज्यादा काम पूरा हो चुका है यानी कारोबारी के मुताबिक अधिकारी ने ढाई करोड़ से ज्यादा की रकम वसूल की है, कारोबारी ने यहां तक कहा था कि चौधरी नाम के अधिकारी को वसूली करने में कोई हिचकिचाहट नहीं हुई.उच्च अधिकारिओ के नाम पर पैसा वसूलते है जबकि वह खुलेआम अपने वरिष्ठों को हिस्सेदारी देने के साथ-साथ दिल्ली दरबार का हिससा होने की बात भी शरेआम कहते है, इस में कितनी सचाई है यह तो अधिकारी व् कहने वाला व्यपारी जनता है. सूत्रों की मानें तो ये अधिकारी सरकारी मापदंडो पर खरा उतरने वाला चावल ही लेता है, लेकिन पता नहीं किस तरह का डर दिखाकर व्यपारिओ से वसूली करता है. इलाके के एक सामाजिक कार्यकर्ता ने नाम नहीं छापने की शर्त पर बताया कि उक्त अधिकारी के खिलाफ सीबीआई और पीएमओ कार्यालय को पत्र लिखा जायेगा. ताकि पहले अधिकारी को निलंबित करते हुए करोड़ों रुपये के कथित भ्रष्टाचार का सच सामने लाया जा सके ताकि वह जांच को प्रभावित न कर सके. क्योंकि किसी को तो देश को कीड़े की तरह खा रहे इस भ्रष्टाचार के दानव को पकड़कर एक बोतल में डालना ही होगा। जिसकी प्राथमिकता रामपुरा से रहेगी। सूत्रों की मानें तो चौधरी नामक अधिकारी ने शकयतकर्ता व्यपारी से कुछ अन्य व्यपारिओ को बीच में समझौता कर लिया है, पर रिश-- रुपी धन की राशि कम नहीं की। अब देखते हैं कि उक्त अधिकारी पर किस तरह से गाज गिरती है और केंद्र की कौन सी एजेंसी भ्रष्टाचार के रूप में िक्तर की राशि की जांच कर अधिकारी के खिलाफ कार्रवाई करती है। - चलता