ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੇ ਸਿਰ ਤੋ ਕੋਈ ਵਾਰੋ ਮਿਰਚਾਂ, ਚੰਦਰਿਆਂ ਨੂੰ ਨਜਰਾਂ ਨੇ ਖਾ ਲਿਆ
7ਡੇਅ ਨਿੳੂਜ ਸਰਵਿਸ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
-ਪੰਜਾਬ ਵਿਚ ਕਿਸੇ ਵੇਲੇ ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੀ ਧਾਕ ਪੈਂਦੀ ਸੀ ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ 2002 ਦੇ ਰਾਜ ਆਉਣ ਤੋ ਪਹਿਲਾ ਕੈਪਟਨ ਦੇ ਹੱਕ ਵਿਚ ਚਲੀ ਸਿਆਸੀ ਹਨੇਰੀ ਨੂੰ ਵੀ ਅਕਾਲੀਆਂ ਨੇ ਬਰਨਾਲਾ ਜਿਲ੍ਹੇਂ ਅੰਦਰ ਠੱਲ ਦਿੱਤਾ ਸੀ ਅਤੇ ਉਸ ਵੇਲੇ ਦੀਆ ਵਿਧਾਨ ਸਭਾ ਦੀਆ ਤਿੰਨੇ ਹੀ ਸੀਟਾਂ ਬਰਨਾਲਾ, ਸ਼ੇਰਪੁਰ ਅਤੇ ਧਨੌਲਾ ਵਿਚ ਅਕਾਲੀਆਂ ਨੇ ਕਾਂਗਰਸ ਨੂੰ ਧੂੜ ਚਟਾ ਦਿੱਤੀ ਸੀ ਪਰ ਹੋਲੀ ਹੋਲੀ ਅਕਾਲੀਆਂ ਦਾ ਇਹ ਸਿਆਸੀ ਕਿਲਾ ਢਹਿ ਢੇਰੀ ਹੋਣ ਲੱਗਿਆ ਕਿਉਕਿ ਉਸ ਤੋ ਬਾਅਦ 2007 ਵਿਚ ਅਕਾਲੀ ਦਲ ਥੋੜਾ ਪਛੜਿਆ, 2012 ਵਿਚ ਇਸ ਕਿਲ੍ਹੇਂ ਤੇ ਪੂਰੀ ਤਰ੍ਹਾਂ ਕਾਂਗਰਸ ਨੇ ਤਿੰਨੇ ਹੀ ਸੀਟਾਂ ’ਤੇ ਜਿੱਤ ਦਰਜ ਕਰਕੇ ਕਬਜਾ ਕਰ ਲਿਆ, ਪਰ ਸੂਬੇ ਅੰਦਰ ਸਰਕਾਰ ਅਕਾਲੀ ਦਲ ਦੀ ਬਣ ਗਈ, ਪਰ 2017 ਵਿਚ ਵੀ ਭਾਵੇਂ ਰਾਜ ਭਰ ਵਿਚ ਕੈਪਟਨ ਦੀ ਇਕ ਵਾਰ ਫੇਰ ਸਿਆਸੀ ਹਵਾ ਵਗੀ, ਪਰ ਬਰਨਾਲਾ ਜਿਲ੍ਹੇਂ ਅੰਦਰ ਕਾਂਗਰਸ ਦਾ ਖਾਤਾ ਵੀ ਨੀ ਖੁੱਲਿਆ ਕਿਉਕਿ ਤਿੰਨੇ ਹੀ ਸੀਟਾਂ ’ਤੇ ਸਿਆਸੀ ਤੌਰ ’ਤੇ ਝਾੜੂ ਫਿਰ ਗਿਆ ਪਰ ਅਕਾਲੀਆਂ ਦੀ ਹਾਲਤ ਜਿਆਦਾ ਹੀ ਪਤਲੀ ਹੋ ਗਈ, ਬੇਸ਼ੱਕ ਇਹ ਅਕਾਲੀਆ ਦੀ ਇਹ ਸਿਆਸੀ ਹਾਲਤ 2009 ਵਿਚ ਹੋਈ ਲੋਕ ਸਭਾ ਚੋਣ ਤੋ ਹੀ ਲਗਾਤਾਰ ਪਤਲੀ ਹੁੰਦੀ ਜਾ ਰਹੀ ਸੀ, ਕਿਉਕਿ ਪਾਰਟੀ ਦਾ ਦਿੱਗਜ ਆਗੂ ਸੁਖਦੇਵ ਸਿੰਘ ਢੀਡਸਾਂ ਨੂੰ ਉਸ ਵੇਲੇ ਸਿਆਸਤ ਵਿਚ ਨਵ ਕੁੱਦਣ ਵਾਲੇ ਨੌਜਵਾਨ ਵਿਜੈਇੰਦਰ ਸਿੰਗਲਾ ਨੇ ਸੰਸਦੀ ਚੋਣ ਵਿਚ ਹਰਾ ਕੇ ਸ਼ੀਸ਼ਾ ਵਿਖਾ ਦਿੱਤਾ ਸੀ ਪਰ ਅਕਾਲੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀ ਸੀ ਕਿਉਕਿ ਪਿਛਲੇ ਲੰਬੇਂ ਸਮੇਂ ਤੋ ਢੀਡਸਾਂ ਪਰਿਵਾਰ ’ਤੇ ਵੀ ਪਹਿਲਾ ਬਰਨਾਲਾ ਪਰਿਵਾਰ ਨੂੰ ਸਿਆਸੀ ਤੌਰ ’ਤੇ ਪਾਰਟੀ ਉਮੀਦਵਾਰ ਹੋਣ ਦੇ ਬਾਵਜੂਦ ਠਿੱਬੀ ਲਾਉਣ ਦੇ ਦੋਸ਼ ਲੱਗਦੇ ਰਹੇ ਸਨ, ਚਰਚਾਵਾਂ ’ਤੇ ਇਹ ਵੀ ਰਹੀਆ ਸਨ ਕਿ ਬਾਦਲਾਂ ਦਾ ਢੀਡਸਾਂ ’ਤੇ ਹੱਥ ਹੋਣ ਕਾਰਨ ਹੀ ਉਹ ਅਜਿਹਾ ਕਰਦੇ ਸਨ ਕਿਉਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਨ੍ਹਾਂ ਨੇ ਆਪਣੇ ਕਿਸੇ ਵੀ ਸਿਆਸੀ ਸ਼ਰੀਕ ਨੂੰ ਉਨ੍ਹਾਂ ਦੀ ਇੱਛਾ ਤੋ ਬਗੈਰ ਸਿਆਸੀ ਸਾਹ ਭਰਨ ਨਹੀ ਦਿੱਤਾ ਸੀ। ਜਿਸ ਦੀ ਹੀ ਪੰਜਾਬ ਦੀ ਰਾਜਨੀਤੀ ਵਿਚੋ ਢੀਡਸਾਂ ਰਾਹੀ ਬਰਨਾਲਾ ਪਰਿਵਾਰ ਨੂੰ ਆੳੂਟ ਕਰਨ ਦੀ ਇਹ ਵੀ ਇਕ ਕੜੀ ਸੀ, ਪਰ ਅਕਾਲੀ ਸੱਤਾ ਵਿਚ ਹੋਣ ਕਾਰਨ ਹੇਠਲੀਆ ਪੰਚਾਇਤੀ, ਨਗਰ ਕੌਸਲ, ਪੰਚਾਇਤ ਸੰਮਤੀਆਂ ਜਾਂ ਜਿਲਾ ਪ੍ਰੀਸਦ ਦੀਆ ਚੋਣਾ ਜਿੱਤ ਜਾਂਦੇ ਸਨ ਕਿਉਕਿ ਪਾਰਟੀ ਅੰਦਰ ਕਈ ਅਸਰ ਰਸੂਖ ਵਾਲੇ ਵੀ ਆਗੂ ਸਨ, ਜਿਹੜੇ ਚੋਣਾਂ ਵਿਚ ਨਿੱਤਰਣ ’ਤੇ ਜਿੱਤ ਜਾਂਦੇ ਸਨ, ਜਿਸ ਕਾਰਨ ਅਕਾਲੀਆਂ ਦਾ ਭਰਮ ਬਣਿਆ ਰਹਿੰਦਾ ਸੀ ਪਰ 2017 ਤੋ ਅਕਾਲੀਆਂ ਦਾ ਸਿਆਸੀ ਨਸ਼ਾਂ ਉਤਰਦਾ-2 ਅਜਿਹਾ ਉਤਰਿਆਂ ਕਿ ਹੁਣ ਇਨ੍ਹਾਂ ਦਾ ਬਰਨਾਲਾ ਜਿਲ੍ਹੇਂ ਅੰਦਰ ਸਿਆਸੀ ਤੌਰ ’ਤੇ ਸੂਫੜਾ ਸਾਫ ਵਿਖਾਈ ਦੇ ਰਿਹਾ ਹੈ। ਚਲ ਰਹੀਆ ਲੋਕ ਸਭਾ ਦੀਆ ਚੋਣਾਂ ਵਿਚ ਬਰਨਾਲਾ ਜਿਲ੍ਹੇਂ ਦੀਆ ਤਿੰਨੇ ਹੀ ਵਿਧਾਨ ਸਭਾ ਸੀਟਾਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਅੰਦਰ ਅਕਾਲੀਆਂ ਦੇ ਜੋ ਹਾਲਾਤ ਬਣੇ ਹੋਏ ਹਨ। ਬਰਨਾਲਾ ਜਿਲ੍ਹੇਂ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਅੰਦਰ ਅਜੇ ਤੱਕ ਕਿਤੇ ਵੀ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੀ ਕੋਈ ਖੁਦ ਦੀ ਜਾਂ ਫੇੋਰ ਪਾਰਟੀ ਵਰਕਰਾਂ ਵੱਲੋ ਘਰ-2 ਜਾ ਕੇ ਚੋਣ ਮੁਹਿੰਮ ਨੂੰ ਭਖਾਉਣ ਦੇ ਨਾਲੋ ਨਾਲ ਕਿਸੇ ਕੰਧ ਕੋਲੇ ’ਤੇ ਕਿਤੇ ਵੀ ਝੂੰਦਾ ਸਾਹਿਬ ਦੀ ਪੋਸਟਰ, ਬੈਨਰ ਦੀ ਸਰਗਰਮੀ ਵਿਖਾਈ ਨਹੀ ਦੇ ਰਹੀ। ਇਕੋ ਤੱਕ ਕਿ ਪਾਰਟੀ ਦਾ ਕੋਈ ਵੀ ਵਰਕਰ ਸ਼ੋਸ਼ਲ ਮੀਡੀਆ ’ਤੇ ਵੀ ਪਾਰਟੀ ਉਮੀਦਵਾਰ ਝੂੰਦਾਂ ਦੀ ਕੋਈ ਪੋਸਟ ਅਪਲੋਡ ਨਹੀ ਕਰਦਾ। ਅਕਾਲੀ ਦਲ ਦੇ ਪੁਰਾਣੇ ਅਤੇ ਟਕਸਾਲੀ ਵਰਕਰ ਤਾਂ ਇਥੋ ਤੱਕ ਕਹਿੰਦੇ ਹਨ ਕਿ ਇਨ੍ਹਾਂ ਨੇ ਹੀ ਪੰਜਾਬ ਅੰਦਰ ਦਲ ਬਦਲੂਆਂ ਦੀ ਸਿਆਸਤ ਦੀ ਖੇਡ ਸ਼ੁਰੂ ਕੀਤੀ ਸੀ, ਅਪਣਿਆਂ ਤੋ ਖੋਹ ਕੇ ਦਲ ਬਦਲੂਆਂ ਹੱਥ ਜਿੱਥੇ ਸੱਤਾ ਫੜਾਈ, ਉਥੇ ਇਨ੍ਹਾਂ ਨੂੰ ਨਜਰ ਲੱਗ ਗਈ ਹੈ। ਜਿਵੇਂ ਕੋਈ ਨਿੱਕਾ ਨਿਆਣਾ ਰੋਣੋ ਨਹੀ ਹਟਦਾ ਤਾਂ ਬਜੁਰਗ ਮਾਵਾਂ ਨਿਆਣੇ ਉਪਰੋ ਦੀਆ ਲਾਲ ਮਿਰਚਾਂ ਵਾਰ ਕੇ ਚੁੱਲੇ ਵਿਚ ਸਾੜ ਦਿੰਦੀਆ ਸਨ ਤਾਂ ਜੋ ਨਿਆਣੇ ਦੀ ਨਜਰ ਉਤਰ ਜਾਵੇ, ’ਤੇ ਉਹ ਰਿਹਾੜ ਜਿਹੀ ਕਰਨੋ ਹਟ ਜਾਵੇ। ਜਿਸ ਕਾਰਨ ਹੁਣ ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੇ ਸਿਰਾਂ ਤੋ ਮਿਰਚਾਂ ਵਾਰਨ ਦਾ ਸਮਾਂ ਆ ਗਿਆ ਹੈ, ਨਹੀ ਤਾਂ ਇਨ੍ਹਾਂ: ਦੀ ਨਜਰ ਲੱਥਣੀ ਔਖੀ ਹੈ ਅਤੇ ਜਿਲ੍ਹੇਂ ਅੰਦਰ ਅਕਾਲੀਆ ਲਈ ਸਭ ਅੱਛਾ ਨਹੀ ਵਿਖਾਈ ਦੇ ਰਿਹਾ।