ਪੰਜਾਬ ਬਚਾਓ ਯਾਤਰਾ ਨੇ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਵਰਕਰਾਂ 'ਚ ਭਰਿਆ ਜੋਸ਼
ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ - ਸੁਖਬੀਰ ਬਾਦਲ
ਰਾਮਪੁਰਾ ਫੂਲ,30 ਮਾਰਚ (ਮਨਮੋਹਨ ਗਰਗ):-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਰਾਮਪੁਰਾ ਫੂਲ ਪਹੁੰਚਣ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਹੋਇਆਂ ਕਿਹਾ ਕਿ ਰਾਮਪੁਰਾ ਫੂਲ ਵਾਲੇ ਝਾੜੂ ਵਾਲਿਆਂ ਤੋਂ ਜ਼ਿਆਦਾ ਹੀ ਅੱਕੇ ਹੋਏ ਲੱਗਦੇ ਹਨ ਤੇ ਝਾੜੂ ਵਾਲਿਆਂ ਦਾ ਬੁਖਾਰ ਲਾਉਣ ਦਾ ਇੱਕੋ ਤਰੀਕਾ ਹੈ ਕਿ ਤੁਸੀਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿਉ ਫੇਰ ਤੁਹਾਡੀ ਜ਼ਿਮੇਵਾਰੀ ਖਤਮ ਤੇ ਮੇਰੀ ਸ਼ੁਰੂ ਤੇ ਜਿਹੜੀ ਗਲਤੀ 2022 ਦੀਆਂ ਚੋਣਾਂ ਵੇਲੇ ਝਾੜੂ ਵਾਲਿਆਂ ਨੂੰ ਵੋਟਾਂ ਪਾ ਕੇ ਕਰ ਦਿੱਤੀ ਸੀ ਉਸਨੂੰ ਸੁਧਾਰਨ ਦਾ ਸੁਨਿਹਰੀ ਮੌਕਾ ਹੱਥੋਂ ਨਾ ਜਾਣ ਦਿਓ। ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਨੇ ਜਵਾਨੀ ਤੇ ਕਿਸਾਨੀ ਨੂੰ ਮਾਰ ਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਹੁਣ ਆਪ ਵਾਲੇ ਝੂਠ ਬੋਲ ਕੇ ਦਿੱਲੀ ਤੋਂ ਆਏ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਦੇ ਰਹਿੰਦੇ ਹਨ ਤੇ ਦੋ ਸਾਲ ਦੇ ਕਾਰਜਕਾਲ ਵਿਚ ਪੰਜਾਬੀਆਂ ਦੇ ਪੈਸੇ ਨਾਲ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਹਵਾਈ ਸਫਰ ਕਰਾਕੇ ਪੰਜਾਬ ਨੂੰ ਕੰਗਲਾ ਪੰਜਾਬ ਬਨਾਉਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਇਸਨੂੰ ਬਦਲਾਅ ਬਦਲਾਅ ਕਹਿ ਕੇ ਸਾਰੇ ਪੰਜਾਬੀਆਂ ਨੂੰ ਟੋਪੀ ਪਾ ਗਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਮਾਂ ਪਾਰਟੀ ਹੈ ਤੇ ਇਹ ਦਿੱਲੀ ਤੋਂ ਪੰਜਾਬ 'ਚ ਰਾਜ਼ ਕਰਨ ਦੀ ਲਾਲਸਾ ਲੈਕੇ ਆਏ ਲੋਕ ਪੰਜਾਬ ਨੂੰ ਲੁੱਟ ਸਕਦੇ ਹਨ ਪਰ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਹੈ ਅਤੇ ਸਾਡੇ ਰੀਤੀ ਰਿਵਾਜ, ਜਿਉਣਾਂ ਮਰਨਾ ਤੇ ਤਿਉਹਾਰ ਸਾਂਝੀਵਾਲਤਾ ਦੇ ਪ੍ਰਤੀਕ ਹਨ ਤੇ ਹਿੰਦੂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜ਼ੋ ਸਦੀਆਂ ਤੋਂ ਇੱਕ ਦੂਜੇ ਦੇ ਸੁੱਖ ਦੁੱਖ ਵਿਚ ਸ਼ਰੀਕ ਹੁੰਦੇ ਆ ਰਹੇ ਹਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਰਕਰਾਂ ਦੇ ਭਰਵੇਂ ਇਕੱਠ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਝਾੜੂ ਦੀ ਸਰਕਾਰ ਦੇ ਦਿਨ ਪੁੱਗ ਗਏ ਤੇ ਲੋਕ ਹੁਣ ਆਪ ਦੇ ਵਿਧਾਇਕ ਨੂੰ ਪਿੰਡਾਂ ਵਿਚ ਵੜਨ ਨਹੀਂ ਦੇਣਗੇ ਅਤੇ ਸੋਸ਼ਲ ਮੀਡੀਆ ਤੋਂ ਬਣੀ ਸਰਕਾਰ ਨੂੰ ਚੱਲਦਾ ਕਰਨਗੇ।ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਜੀ ਤੁਸੀਂ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ ਦੇਖ ਹੀ ਲਿਆ ਤੇ ਸਾਰਾ ਹਲਕਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਕੇ ਲੋਕ ਸਭਾ ਚੋਣਾਂ 'ਚ ਸਭ ਤੋਂ ਵੱਡੀ ਲੀਡ ਨਾਲ ਆਪਣੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣਗੇ। ਸਿਕੰਦਰ ਸਿੰਘ ਮਲੂਕਾ ਨੇ ਮਾਨ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਦੂਜਿਆਂ ਨੂੰ ਮਖੌਲ ਕਰਦੇ ਸੀ ਕਿ ਦਰਵਾਜੇ ਬੰਦ ਰੱਖਿਆ ਕਰੋ ਕੋਈ ਰਾਜਨੀਤਕ ਪਾਰਟੀ ਤੁਹਾਡੇ ਦਰਵਾਜ਼ੇ ਤੇ ਟਿਕਟ ਨਾ ਸੁੱਟ ਜਾਵੇ ਤੇ ਹੁਣ ਆਮ ਆਦਮੀ ਪਾਰਟੀ ਵਲੋਂ ਜਿੱਤੇ ਵਿਧਾਇਕ ਤੇ ਲੋਕ ਸਭਾ ਚੋਣਾਂ ਲੜਨ ਲਈ ਦਿੱਤੀਆਂ ਟਿਕਟਾਂ ਵੀ ਛੱਡ ਛੱਡ ਭੱਜ ਰਹੇ ਆਪਣੇ ਆਗੂਆਂ ਨੂੰ ਗਦਾਰ ਦਾ ਖਿਤਾਬ ਦੇ ਰਹੇ ਹਨ ਜੋ ਕਿ ਥੋੜਾ ਸਮਾਂ ਪਹਿਲਾਂ ਆਪ ਦੇ ਬਹਾਦਰ ਯੋਧੇ ਸਨ ਅਤੇ ਇੰਨਾ ਦੀਆਂ ਸਟੇਜਾਂ ਤੇ ਚੁਟਕਲੇ ਸੁਣ ਕੇ ਹਾਸਾ ਆ ਸਕਦਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਇਸ ਮੌਕੇ ਰਾਮਪੁਰਾ ਫੂਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ, ਹਰਦਿਆਲ ਸਿੰਘ ਮਿੱਠੂ ਚੋਕੇ,ਸੱਤਪਾਲ ਗਰਗ, ਗੁਰਤੇਜ ਸਿੰਘ ਬਰਾੜ ਸਾਬਕਾ ਸਰਪੰਚ,ਸੁਰਿੰਦਰ ਗਰਗ ਮਹਿਰਾਜ, ਚੰਦਨ ਕਾਂਤ ਕਾਲਾ ਗਰਗ,ਸੁਰਿੰਦਰ ਜੋੜਾ,ਲਾਭ ਸ਼ਰਮਾ, ਸੁਰਿੰਦਰ ਗਰਗ ਖੂਨਦਾਨੀ,ਆਸੂ ਗਰਗ ਯੂਥ ਆਗੂ,ਅਰੁਨ ਕੁਮਾਰ ਯੂਥ ਆਗੂ, ਪ੍ਰਦੀਪ ਗਰਗ ਦੀਪੂ, ਸੁਰੇਸ਼ ਕੁਮਾਰ ਲੀਲਾ, ਨਿਰਮਲ ਸਿੰਘ ਪੀਜੀਆਰ, ਗੁਲਜ਼ਾਰ ਸਿੰਘ ਸਾਬਕਾ ਸਰਪੰਚ,ਸੰਦੀਪ ਸਿੰਘ ਗਿੱਲ,ਜਸਵਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਰੁਪਿੰਦਰ ਸਿੰਘ ਪਿੰਦਾ, ਜੱਸੀ ਫੋਜੀ ਤੇ ਵੱਡੀ ਗਿਣਤੀ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਬਚਾਓ ਯਾਤਰਾ ਵਿਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦਾ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ।