ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ
ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000/15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ
ਬਠਿੰਡਾ/ਮੌੜ 16 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਤੋ ਦੋ ਵਾਰ ਚੋਣ ਲੜ੍ਹ ਚੁੱਕੇ ਜਨਮੇਜਾ ਸਿੰਘ ਸੇਖੋ ਨੇ ਹਲਕਾ ਮੌੜ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਸਣੇ ਆਪਣੇ ਸਮੱਰਥਕਾਂ ਅਤੇ ਹਲਕਾ ਵਾਸੀਆਂ ਦੇ ਇਕ ਰੈਲੀ ਰੂੁਪੀ ਮੌੜ ਦੇ ਇਕ ਪੈਲੇਸ ਵਿਚ ਰੱਖੇ ਭਰਵੇਂ ਇੱਕਠ ਨੂੰ ਆਉਦੀਆ ਲੋਕ ਸਭਾ ਦੀਆ ਚੋਣਾਂ ਵਿਚ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਭੁਗਤਣ ਲਈ ਕੀਤੀ। ਸਾਬਕਾ ਕੈਬਨਿਟ ਮੰਤਰੀ ਸੇਖੋ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਸਿਆਸੀ ਦਲ ਹਨ, ਜਿਹੜੇ ਇਕ ਥਾਂ ਤੋ ਵੋਟਾਂ ਲੈਣ ਲਈ ਦੂਜੀ ਥਾਂ ਨੂੰ ਨਜਰਅੰਦਾਜ ਕਰ ਸਕਦੇ ਹਨ ਭਾਵ ਜੇਕਰ ਇਨ੍ਹਾਂ ਨੂੰ ਪੰਜਾਬ ਬਦਲਿਓ ਹਰਿਆਣਾ ਵਿਚੋ ਵੋਟਾਂ ਮਿਲਦੀਆ ਹੋਣ ਤਦ ਇਹ ਪੰਜਾਬ ਦੇ ਹਿੱਤਾਂ ਨੂੰ ਵੇਚ ਸਕਦੇ ਹਨ, ਕਿਉਕਿ ਇੰਨ੍ਹਾਂ ਦਾ ਮਕਸਦ ਸਿਰਫ ਸੱਤਾ ਹਾਸਲ ਕਰਨਾ ਅਤੇ ਪੰਜਾਬ ਵਰਗੇ ਵਧੀਆ ਸੂਬੇ ਦੀ ਲੁੱਟ ਖਸੁੱਟ ਕਰਨਾ ਹੈ। ਪਰ ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੀ ਪੰਜਾਬੀਆਂ ਦੀ ਮਾਂ ਪਾਰਟੀ ਸ੍ਰੋਮਣੀ ਅਕਾਲੀ ਦਲ ਹ੍ਰੇਸ਼ਾਂ ਸੂਬੇ ਦੀ ਭਲਾਈ ਲਈ ਕੰਮ ਕਰੇਗੀ ਪਰ ਇਹ ਤਿੰਨੋ ਕੌਮੀ ਪਾਰਟੀਆਂ ਪੰਜਾਬ ਦੇ ਪਾਣੀਆਂ, ਪੰਜਾਬ ਦੀ ਖੇਤੀ ਉੱਪਰ ਕਬਜ਼ਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਹੈ। ਜਿਸ ਦੀ ਤਾਜਾ ਮਿਸਾਲ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 27 ਮੰਡੀਆਂ ਨੂੰ ਖਤਮ ਕਰਕੇ ਪ੍ਰਾਈਵੇਟ ਸੈਲੋਜ਼ ਨੂੰ ਦੇਣ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਪ੍ਰੰਤੂ ਪੰਜਾਬ ਦੇ ਲੋਕਾਂ ਏ ਵਿਰੋਧ ਕਾਰਨ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ਲੈਣੀ ਪਈ ਹੈ ਪਰ ਇੰਂਨ੍ਹਾਂ ਪਾਰਟੀਆਂ ਦੀ ਮੰਸ਼ਾ ਦਾ ਸਾਫ ਹੋ ਹੀ ਗਈ ਹੈ। ਇਸ ਲਈ ਜੇਕਰ ਪੰਜਾਬ ਦਾ ਭਲਾ ਕੋਈ ਰਾਜਨੀਤਕ ਪਾਰਟੀ ਕਰ ਸਕਦੀ ਹੈ ਤਾਂ ਉਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਅੱਗੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿਚੋਂ ਜਾਣ ਤੋਂ ਬਾਅਦ ਪਿਛਲੇ 7 ਸਾਲਾਂ ਵਿਚ ਵਿਕਾਸ ਦੇ ਤੌਰ ਤੇ ਇਕ ਨਵੀਂ ਇੱਟ ਤੱਕ ਨਹੀ ਲੱਗੀ। ਪਹਿਲਾਂ 5 ਸਾਲ ਕਾਂਗਰਸ ਅਤੇ ਹੁਣ ਆਹ 2 ਸਾਲ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਸਿਰਫ ਅਤੇ ਸਿਰਫ ਲੁੱਟਿਆ ਹੀ ਹੈ। ਇੰਨ੍ਹਾਂ ਸਰਕਾਰਾਂ ਵੱਲੋਂ ਇਕ ਵੀ ਨਵਾਂ ਪ੍ਰਾਜੈਕਟ ਪੰਜਾਬ ਲਈ ਨਹੀ ਲਗਾਇਆ ਗਿਆ ਅਤੇ ਨਾਂ ਹੀ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ, ਅਤੇ ਨਾ ਹੀ ਵਪਾਰੀਆਂ, ਦੁਕਾਨਦਾਰਾਂ ਲਈ ਕੋਈ ਸਹੂਲਤ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ 5 ਰਾਜ ਸਭਾ ਮੈਂਬਰ ਭੇਜੇ ਪਰ ਇਕ ਨੇ ਵੀ ਪੰਜਾਬ ਦੇ ਮੁੱਦਿਆਂ ਲਈ ਆਵਾਜ਼ ਤੱਕ ਨਹੀ ਉੱਠਾਈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਜੇਕਰ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਅਤੇ ਪੰਜਾਬ ਨਾਲ ਹੋ ਰਹੇ ਧੱਕੇ ਖਿਲਾਫ ਬੋਲਿਆਂ ਹੈ ਤਾਂ ਉਹ ਸਿਰਫ ਬੀਬਾ ਹਰਸਿਮਰਤ ਕੌਰ ਬਾਦਲ ਹੀ ਬੋਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਹਿੱਤਾਂ ਦੀ ਰਾਖੀ ਕਰਦੇ ਹੋਏ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ ਅਤੇ 13 ਦੀਆਂ 13 ਸੀਟਾਂ ਜਿੱਤਾ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਉਣਗੇ। ਸਟੇਜ ਸਕੱਤਰ ਦੀ ਭੂਮਿਕਾ ਹਰਦਿਆਲ ਸਿੰਘ ਮਿੱਠੂ ਨੇ ਨਿਭਾਈ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ। ਉਨ੍ਹਾਂ ਨਾਲ ਬਲਕਾਰ ਸਿੰਘ ਬਰਾੜ, ਤੇਜਪਾਲ ਸਿੰਘ ਢਿੱਲੋਂ, ਪੀ ਏ ਸੀ ਦੇ ਮੈਂਬਰ ਰਾਜਦੀਪ ਸਿੰਘ ਕਾਲਾ, ਪੀ ਏ ਸੀ ਦੇ ਮੈਂਬਰ ਸੰਦੀਪ ਸਿੰਘ, ਸਰਕਲ ਜਥੇਦਾਰ ਬਲਵੀਰ ਸਿੰਘ ਭੂੰਦੜ ਸਰਕਲ ਜਥੇਦਾਰ ਜਸਵੀਰ ਸਿੰਘ ਬਦਿਆਲਾ, ਸਰਕਲ ਜਥੇਦਾਰ ਕੁਲਵੰਤ ਸਿੰਘ ਗਿੱਲ, ਬਲਵੀਰ ਸਿੰਘ ਚਾਉਕੇ, ਸੁਖਦੀਪ ਸਿੰਘ ਮਿੰਟੂ, ਸਾਬਕਾ ਸਰਪੰਚ ਗੁਲਜ਼ਾਰ ਸਿੰਘ ਗਿੱਲ, ਸਾਬਕਾ ਸਰਪੰਚ ਗਿਆਨ ਸਿੰਘ ਭੂੰਦੜ, ਸੁਖਪਾਲ ਸਿੰਘ ਹੈਪੀ ਬਾਲਿਆਂਵਾਲੀ, ਨੰਬਰਦਾਰ ਅਮਨਦੀਪ ਸਿੰਘ ਬਾਲਿਆਂਵਾਲੀ, ਅਕਾਲੀ ਆਗੂ ਬਲਜਿੰਦਰ ਸਿੰਘ ਘੜੈਲਾ, ਤਵਿੰਦਰ ਸਿੰਘ ਸਿੱਧੂ ਫੁਲਕਾ, ਖੁਸ਼ਵਿੰਦਰ ਸਿੰਘ ਢਿੱਲੋਂ, ਪਰਦੀਪ ਸਿੰਘ ਢਿੱਲੋਂ ਕਰਾੜਵਾਲਾ, ਸੋਨੀ ਮਾਨ ਪਿੱਥੋ ਯੂਥ ਵਿੰਗ, ਜੁਗਰਾਜ ਸਿੰਘ ਬੁ੍ਰਗਰ, ਨੰਬਰਦਾਰ ਚਮਕੌਰ ਸਿੰਘ ਚੋਟੀਆਂ, ਨਛਤਰ ਸਿੰਘ ਗੋਰਾ ਕਰਾੜਵਾਲਾ, ਭੋਲਾ ਸਿੰਘ ਕਰਾੜਵਾਲਾ, ਸਾਬਕਾ ਸਰਪੰਚ ਜੱਜ ਸਿੰਘ ਪਿੱਥੋ, ਜਰਨੈਲ ਸਿੰਘ ਪੱਪੀ, ਬਲਪ੍ਰੀਤ ਸਿੰਘ ਮਾਨ ਯੂਥ ਵਿੰਗ ਆਗੂ, ਸਾਬਕਾ ਸਰਪੰਚ ਧਰਮ ਸਿੰਘ ਜੇਠੂਕੇ, ਕੁਲਦੀਪ ਸਿੰਘ ਮੰਡੀ ਕਲਾਂ ਯੂਥ ਆਗੂ, ਦਰਸ਼ਨ ਸਿੰਘ ਗਿੱਲ, ਯੂਥ ਵਿੰਗ ਦੇ ਆਗੂ ਜਸਵਿੰਦਰ ਸਿੰਘ ਗਿੱਲ, ਸੱਤਪਾਲ ਸਿੰਘ ਢੱਡੇ , ਕਰਮਜੀਤ ਸਿੰਘ ਜਿਉਂਦ ਆਦਿ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਹਾਜ਼ਰ ਸਨ।