ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ -ਅਮਨਦੀਪ ਸਿੰਘ ਖਾਲਸਾ
ਰਾਮਪੁਰਾ ਫੂਲ 10 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪੀਤ ਸਿੰਘ) :- ਵਿਧਾਨ ਸਭਾ ਹਲਕਾ ਮੌੜ ਦੇ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਵਾਰਡ ਨੰਬਰ 9 ਤੋ ਬਤੌਰ ਪੰਚ ਦੀ ਚੋਣ ਲੜਣ ਵਾਲੇ ਸਮਾਜ ਸੇਵੀ ਅਮਨਦੀਪ ਸਿੰਘ ਖਾਲਸਾ ਦੀ ਚੋਣ ਮੁਹਿੰਮ ਸਿਖਰਾਂ ’ਤੇ ਵਿਖਾਈ ਦੇ ਰਹੀ ਹੈ। ਉਮੀਦਵਾਰ ਅਮਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਹਮੇਸ਼ਾਂ ਹੀ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਹੈ ਜਦਕਿ ਪਿੰਡ ਦੇ ਵਿਕਾਸ ਲਈ ਉਹ ਤੱਤਪਰ ਰਹੇ ਹਨ। ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਪਿੰਡ ਅੰਦਰ ਅਨੇਕਾਂ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਇਆ। ਜਿਨ੍ਹਾਂ ਵਿਚ 55 ਲੱਖ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਦੇ ਫੜ੍ਹ ਨੂੰ ਪੱਕਾ ਕਰਵਾਉਣ ਦੇ ਨਾਲੋ ਨਾਲ ਖਰੀਦ ਕੇਂਦਰ ਦੀ ਚਾਰਦੀਵਾਰੀ ਕਰਵਾਈ, ਕੱਚੇ ਰਾਹ ਤੋਂ ਸੜਕ ਬਣਵਾਈ, 55 ਲੱਖ ਰੁਪਏ ਨਾਲ ਸ਼ਮਸ਼ਾਨਘਾਟ ਦੇ ਨਾਲ ਦੀ ਸੜਕ ਬਣਵਾਉਣ ਦੇ ਨਾਲੋ ਨਾਲ ਪਿੰਡ ਵਿਚ ਲਾਇਬਰੇਰੀ ਹੋਂਦ ਵਿਚ ਲਿਆਂਦੀ ਤਾਂ ਜੋ ਨੌਜਵਾਨ ਵਰਗ ਪੜਾਈ ਨਾਲ ਜੁੜ ਸਕਣ ਸਣੇ 10 ਲੱਖ ਰੁਪਏ ਦੀ ਲਾਗਤ ਨਾਲ ਨੱਤਾਂ ਵਾਲੀ ਧਰਮਸਾਲਾ ਦਾ ਨਿਰਮਾਣ, 10 ਲੱਖ ਰੁਪਏ ਦੀ ਲਾਗਤ ਨਾਲ ਜੱਸਾ-ਮੱਸਾ ਪੱਤੀ ਦੀ ਧਰਮਸਾਲਾ ਤੇ ਲਗਵਾਏ, 6 ਲੱਖ ਰੁਪਏ ਦੀ ਲਾਗਤ ਨਾਲ ਡੇਰਾ ਬਾਬਾ ਤਿ੍ਰਵੈਣੀ ਦਾਸ ਦੇ ਕੋਲ ਡਾ. ਅੰਬੇਡਕਰ ਪਾਰਕ ਬਣਾਉਣ, 5 ਲੱਖ ਰੁਪਏ ਦੀ ਲਾਗਤ ਨਾਲ ਮਾਤਾ ਰਾਣੀਆਂ ਦੇ ਕੋਲ ਪਾਰਕ, 50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿਚ ਸੜਕ ਦੇ ਨਾਲ ਇੰਟਰਲਾਕ ਟਾਇਲਾਂ ਲਗਵਾਈਆ, 5 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਅੰਦਰ ਵਿਕਾਸ ਕਾਰਜ, 1.5 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਸਕੂਲ ਵਿਚ ਸੈੱਡ, 6 ਲੱਖ ਰੁਪਏ ਦੀ ਲਾਗਤ ਨਾਲ ਬਾਜੀਗਰ ਭਾਈਚਾਰੇ ਦੀ ਧਰਮਸਾਲਾ ਦਾ ਨਵਨਿਰਮਾਣ, 2.5 ਲੱਖ ਰੁਪਏ ਦੀ ਲਾਗਤ ਨਾਲ ਬਾਗ ਵਾਲੇ ਛੱਪੜ ਦੀ ਸਫਾਈ ਕਰਵਾਈ ਅਤੇ ਜਿੰਮ ਲਈ ਕਮਰਾ, ਬਹੁ ਗਿਣਤੀ ਵਿਚ ਆਟਾ ਦਾਲ ਸਕੀਮ ਵਾਲੇ ਕਣਕ ਦੇ ਕੱਟੇ ਹੋਏ ਕਾਰਡ ਦੀ ਮੁੜ ਬਹਾਲੀ ਅਤੇ ਬੁਢਾਪਾ ਅਤੇ ਅੰਗਹੀਣ ਪੈਨਸ਼ਨਾਂ ਲਗਵਾ ਕੇ ਆਪਣਾ ਯੋਗਦਾਨ ਪਾਇਆ। ਜਿਸ ਨਾਲ ਪਿੰਡ ਦੀ ਨੁਹਾਰ ਬਦਲਣ ਵਿਚ ਰੋਲ ਅਦਾ ਹੋਇਆ। ਖਾਲਸਾ ਨੇ ਅੱਗੇ ਦੱਸਿਆ ਕਿ ਹੁਣ ਵੀ ਪਿੰਡ ਅੰਦਰ ਪਾਰਟੀਬਾਜੀ ਤੋ ਹਟ ਕੇ ਪਿੰਡ ਦੀ ਪੰਚਾਇਤ ਅਤੇ ਪੰਚ ਬਣਨਾ ਹੀ ਇਕ ਸੁਪਨਾ ਹੈ। ਉਨ੍ਹਾਂ ਪਿੰਡ ਵਾਸੀਆਂ ਦੇ ਮਿਲਦੇ ਭਰਵੇਂ ਹੁੰਗਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨਾਲ ਖੜਣਾ ਅਤੇ ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ। ਇਸ ਮੌਕੇ ਪਿੰਡ ਵਾਸੀ ਅਤੇ ਵਾਰਡ ਵਾਸੀ ਵੀ ਹਾਜਰ ਸਨ।