ਫਿਕਰਾਂ, ਚਿੰਤਾਵਾਂ ਭਰੀ ਲੰਬੀ ਉਡੀਕ ਹੋਈ ਛੂ-ਮੰਤਰ ਡਾ ਬਰਨਾਲੇ ਵਾਲੇ ਦੇ ਘਰ ਖੁਸ਼ੀਆਂ ਦੀ ਕਿਲਕਾਰੀ ਵੱਜੀ, ਡਾ ਸੋਨਿਕਾ ਬਾਂਸਲ ਨਗਰ ਕੌਂਸਲ ਪ੍ਰਧਾਨ ਅਤੇ ਰਿਸ਼ੂ ਬਾਂਸਲ ਮੀਤ ਪ੍ਰਧਾਨ ਬਣੇ,
ਤਪਾ ਮੰਡੀ, 9 ਸਤੰਬਰ (ਲੁਭਾਸ ਸਿੰਗ਼ਲਾ, ਵਿਸ਼ਵਜੀਤ ਸ਼ਰਮਾ,ਗੁਰਪ੍ਰੀਤ ਸਿੰਘ)
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੀ ਨਗਰ ਕੌਂਸਲ ਦੀ ਚੋਣ ਲਈ ਲੰਬੀ ਚੱਲੀ ਸਿਆਸੀ ਲੜਾਈ ਵਿੱਚ ਆਖਰ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਾਲੇ ਡਾਕਟਰ ਧੜੇ ਨੇ ਬਾਜ਼ੀ ਮਾਰ ਲਈ। ਸਬਰ, ਸੰਤੋਖ ਰੱਖ ਕੇ ਚਲੇ ਇਸ ਧੜੇ ਨੇ ਅਨੇਕਾਂ ਸਿਆਸੀ ਟਕੋਰਾਂ ਝੱਲੀਆ, ਪਰ ਆਪਣੀ ਜਗਾਂ ਤੇ ਅਡੋਲ ਰਹਿਣ ਦੇ ਨਾਲੋ ਨਾਲ ਡਾ ਸੋਨਿਕਾ ਬਾਂਸਲ ਦੇ ਪਤੀ ਡਾ ਬਾਲ ਚੰਦ ਬਾਂਸਲ ਨੇ ਅਪਣੇ ਨਾਲ ਜੁੜੇ ਧੜੇ ਦੇ ਕੌਂਸਲਰਾਂ ਤੇ ਚੋਣ ਤੱਕ ਭਰੋਸਾ ਜਤਾਉਂਦਿਆਂ ਆਖ਼ਿਰੀ ਵੇਲੇ ਵਿਰੋਧੀ ਧੜੇ ਦੇ ਕੌਂਸਲਰਾਂ ਵਿਚ ਵੀ ਸੰਨਮਾਰੀ ਲਾ ਕੇ ਉਲਟਾ ਆਪਣੇ ਹੱਕ ਵਿੱਚ ਕੌਂਸਲਰਾਂ ਦੀ ਗਿਣਤੀ ਪ੍ਰਧਾਨ ਬਣਨ ਲਈ ਲੋੜੀਂਦੇ ਕੌਂਸਲਰਾਂ ਤੋਂ ਵਧਾਈ। ਜਿਸ ਕਾਰਨ ਵਿਰੋਧੀ ਖੇਮੇ ਦੇ ਹੌਂਸਲੇ ਚੋਣ ਦੀ ਤਾਰੀਖ ਆਉਣ ਵੇਲੇ ਪਸਤ ਨਜਰ ਆਏ। ਜਿੰਨਾ ਨੇ ਇਹ ਲੜਾਈ ਲੜਣੀ ਹੀ ਮੁਨਾਸਿਬ ਨਹੀਂ ਸਮਝੀ, ਜ਼ੋ ਇਸ ਜਿੱਤ ਦਾ ਵੱਡਾ ਕਾਰਨ ਬਣਿਆ।