ਅਰਵਿੰਦ ਕੇਜਰੀਵਾਲ ਗਿ੍ਰਫਤਾਰੀ ਮਾਮਲਾ, ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ, ਲੋਕ ਭਾਜਪਾ ਦਾ ਸਿਆਸੀ ਤਖਤਾ ਪਲਟਣ ਦੀ ਤਿਆਰੀ ’ਚ-ਵਿਧਾਇਕ ਉਗੋਕੇ
ਤਪਾ ਮੰਡੀ, 7ਡੇਅ ਨਿੳੂਜ ਸਰਵਿਸ, ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਦਿੱਲੀ ਵਿਖੇ ਬੀਤੇ ਦਿਨੀ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਹੋਏ ਇਕਠ ਸਬੰਧੀ ਬੋਲਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਆਪ ਮੁਹਾਰੇ ਹੋ ਕੇ ਪੁੱਜਣਾ ਸਾਬਿਤ ਕਰਦਾ ਹੈ ਕਿ ਦੇਸ਼ ਦੇ ਲੋਕ ਈਮਾਨਦਾਰ ਆਗੂ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਪਣਾ ਗੁੱਸਾ ਜਾਹਿਰ ਕਰਨਾ ਚਾਹੁੰਦੇ ਸਨ ਜਦਕਿ ਲੋਕ ਇਹ ਗੁੱਸਾ ਚਲ ਰਹੀਆ ਆਮ ਚੋਣਾਂ ਵਿਚ ਭਾਜਪਾ ਦੇ ਵਿਰੋਧ ਵਿਚ ਵੋਟਾਂ ਪਾ ਕੇ ਕੱਢਣ ਲਈ ਤਿਆਰ ਬੈਠੇ ਹਨ। ਵਿਧਾਇਕ ਉਗੋਕੇ ਨੇ ਅੱਗੇ ਬੋਲਦਿਆਂ ਕਿਹਾ ਕਿ ਦੇਸ਼ ਦੀ ਭਿ੍ਰਸ਼ਟ ਰਾਜਨੀਤੀ ਨੂੰ ਬਦਲਣ ਵਾਲੇ ਕੌਮੀ ਆਗੂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਆਪ ਪਾਰਟੀ ਨੂੰ ਲੋਕ ਦਿਲ ਤੋ ਪਿਆਰ ਕਰਦੇ ਹਨ। ਜਿਸ ਕਾਰਨ ਹੀ ਦਿੱਲੀ ਵਿਖੇ ਹੋਈ ਰੈਲੀ ਵਿਚ ਭਾਜਪਾ ਦੀਆ ਹਜਾਰਾਂ ਰੋਕਾਂ ਅਤੇ ਕੋਸ਼ਿਸਾ ਦੇ ਬਾਵਜੂਦ ਲੋਕ ਹਮਦਰਦੀ ਵਜੋ ਪੁੱਜੇ। ਉਨ੍ਹਾਂ ਅੱਗੇ ਕਿਹਾ ਕਿ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਜਿਸ ਕਾਰਨ ਹੀ ਕੇਜਰੀਵਾਲ ਦੀ ਈਮਾਨਦਾਰ ਸੋਚ ਨੂੰ ਸਿਆਸੀ ਹੱਥਾਂ ਵਿਚ ਖੇਡਣ ਵਾਲੀਆ ਕੇਂਦਰ ਦੀਆ ਏਜੰਸੀਆਂ ਵੀ ਕੈਦ ਨਹੀ ਕਰ ਸਕਦੀਆ ਜਦਕਿ ਅਜਿਹੀਆ ਸਿਆਸਤ ਭਰੀਆ ਗਿ੍ਰਫਤਾਰੀਆਂ ਦੇ ਰੋਸ ਵਜੋ ਹੀ ਦੇਸ਼ ਦੇ ਲੋਕ ਭਾਜਪਾ ਦਾ ਸਿਆਸੀ ਤੌਰ ’ਤੇ ਤਖਤਾ ਪਲਟ ਕੇ ਰੱਖ ਦੇਣਗੇ। ਵਿਧਾਇਕ ਉਗੋਕੇ ਨੇ ਆਪ ਆਗੂ ਸੰਜੇ ਸਿੰਘ ਨੂੰ ਮਾਣਯੋਗ ਅਦਾਲਤ ਤੋ ਮਿਲੀ ਜਮਾਨਤ ’ਤੇ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਹਲਕਾ ਭਦੌੜ ਦੇ ਆਪ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਆਪਣੇ ਮਹਿਬੂਬ ਆਗੁੂ ਕੇਜਰੀਵਾਲ ਦੀ ਗਿ੍ਰਫਤਾਰੀ ਖਿਲਾਫ ਬੱਸਾਂ, ਰੇਲ ਗੱਡੀਆ ਰਾਹੀ ਪੱਲਿਓ ਖਰਚ ਕਰਕੇ ਦਿੱਲੀ ਵਿਖੇ ਪੁੱਜ ਕੇ ਭਾਜਪਾ ਖਿਲਾਫ ਆਪਣਾ ਰੋਸ ਜਾਹਿਰ ਕੀਤਾ। ਉਨ੍ਹਾਂ ਸੰਗਰੂੁਰ ਪਾਰਲੀਮਾਨੀ ਸੀਟ ਸਬੰਧੀ ਬੋਲਦਿਆਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ ਪੰਜਾਬ ਇਥੋ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ ਜਦਕਿ ਉਸ ਵਿਚ ਹਲਕਾ ਭਦੌੜ ਦਾ ਵੱਡਾ ਰੋਲ ਹੋਵੇਗਾ। ਇਸ ਮੌਕੇ ਹੈਰੀ ਧੂਰਕੋਟ ਨਿੱਜੀ ਸਹਾਇਕ, ਜਸਵਿੰਦਰ ਸਿੰਘ ਚੱਠਾ, ਡਾ ਬਾਲ ਚੰਦ ਬਾਂਸਲ, ਦੀਪਕ ਗੋਇਲ ਗੱਗ, ਸਿੰਕਦਰ ਸਿੰਘ ਗੋਲਡ ਸਮਿੱਥ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਹਲਕੇ ਦੇ ਪੰਚ ਸਰਪੰਚ ਹਾਜਰ ਸਨ।