ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ
7ਡੇਅ ਨਿੳੂਜ ਸਰਵਿਸ
ਤਪਾ ਮੰਡੀ :- ਇਲਾਕੇ ਦੀ ਮੰਨੀ ਪ੍ਰਮੰਨੀ ਸਮਾਜ ਸੇਵੀ ਸੰਸਥਾਂ ਸਹਾਰਾ ਵੈਲਫੇਅਰ ਕਲੱਬ ਦੀ ਪ੍ਰੇਰਨਾ ਸਦਕਾ ਇਕ ਲੋੜਵੰਦ ਅਗਾਂਹਵਧਣ ਦੀ ਇੱਛਾ ਵਾਲੇ ਵਿਦਿਆਰਥੀ ਦੀ ਆਰਥਿਕ ਸਹਾਇਤਾ ਲਈ ਸਮਾਜ ਸੇਵੀ ਭੂਤ ਪਰਿਵਾਰ ਅੱਗੇ ਆਇਆ। ਸਟੇਟ ਐਵਾਰਡੀ ਅਤੇ ਸੰਸਥਾਂ ਨਾਲ ਜੁੜੇ ਸਾਬਕਾ ਪ੍ਰਧਾਨ ਪਵਨ ਕੁਮਾਰ ਬਤਾਰਾ ਨੇ ਦੱਸਿਆਂ ਕਿ ਪਿੰਡ ਦਰਾਜ ਦੇ ਇਕ ਹੁਸ਼ਿਆਰ ਪੜਾਈ ਦੀ ਇੱਛਾ ਰੱਖਣ ਵਾਲੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਜੰਟਾਂ ਸਿੰਘ ਵਾਸੀਅਨ ਦਰਾਜ ਨੇ ਸੰਸਥਾਂ ਤੱਕ ਪਹੁੰਚ ਕਰਕੇ ਆਪਣੀ ਪੰਜਾਬੀ ਵਿਸ਼ੇ ਵਿਚ ਉੱਚ ਪੜਾਈ ਆਈ.ਏ.ਐਸ ਦੀ ਸਿਖਲਾਈ ਲਈ ਕੁਝ ਆਰਥਿਕ ਮੱਦਦ ਲਈ ਸਹਾਇਤਾ ਦੀ ਆਪੀਲ ਕੀਤੀ ਸੀ। ਜਿਸ ’ਤੇ ਸੰਸਥਾਂ ਨੇ ਭੂਤ ਪਰਿਵਾਰ ਨਾਲ ਸਪੰਰਕ ਸਾਧ ਕੇ ਇਸ ਵਿਦਿਆਰਥੀ ਦੀ ਸਹਾਇਤਾ ਲਈ ਅੱਗੇ ਆਉਣ ਲਈ ਬੇਨਤੀ ਕੀਤੀ। ਜਿਸ ’ਤੇ ਅਮਲ ਕਰਦਿ ਅੱਜ ਪਰਿਵਾਰ ਦੇ ਅਨਿਲ ਕੁਮਾਰ ਕਾਲਾ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਅਸ਼ੋਕ ਭੂਤ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਅਤੇ ਅਸ਼ਵਨੀ ਕੁਮਾਰ ਆਸ਼ੂ ਭੂਤ ਨੇ ਅੱਗੇ ਆ ਕੇ ਵਿਦਿਆਰਥੀ ਜਸਪ੍ਰੀਤ ਸਿੰਘ ਨੂੰ ਕਲੱਬ ਦੇ ਪ੍ਰਧਾਨ ਜੀਵਨ ਕੁਮਾਰ ਅਤੇ ਐਬੂਲੈਂਸ ਇੰਚਾਰਜ ਰਾਜ ਕੁਮਾਰ ਰਾਜੂ ਦੀ ਹਾਜਰੀ ’ਚ ਆਰਥਿਕ ਸਹਾਇਤਾ ਦਿੱਤੀ। ਉਨ੍ਹਾਂ ਕਲੱਬ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਰਾਹੀ ਇਸ ਸਮਾਜ ਸੇਵਾ ਰੁੂਪੀ ਕਾਰਜ ਵਿਚ ਹਿੱਸਾ ਪਿਆ। ਉਧਰ ਪਵਨ ਕੁਮਾਰ ਬਤਾਰਾ ਨੇ ਸਮੂਹ ਭੂਤ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ਵਨੀ ਕੁਮਾਰ ਬਹਾਵਲਪੁਰੀਆ ਸਮਾਜ ਸੇਵੀ ਵੀ ਹਾਜਰ ਸਨ।