ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ
ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ
ਤਪਾ ਮੰਡੀ 9 ਮਈ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ /ਗੁਰਪ੍ਰੀਤ ਸਿੰਘ) :- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਅੱਜ ਜਿਲਾ ਬਰਨਾਲਾ ਦੇ ਹਲਕਾ ਭਦੌੜ ਅੰਦਰ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੈਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਪੁੱਜੀ। ਯਾਤਰਾ ਬਾਹਰਲੀ ਅਨਾਜ ਮੰਡੀ ਤੋ ਸ਼ੁਰੂ ਹੋ ਕੇ ਸ਼ਹਿਰ ਵਿਚਕਾਰ ਰੱਖੇ ਅੱਧੀ ਦਰਜਣ ਤੋ ਵੱਧ ਪਾਰਟੀ ਪ੍ਰੋਗਰਾਮਾਂ ਵਿਚ ਪੁੱਜੀ। ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਦੇ ਸੰਜੂ ਗੁਪਤਾ ਉਦਯੋਗਪਤੀ ਦੀ ਅਗਵਾਈ ਹੇਠ ਰੁਪ ਚੰਦ ਰੋਡ ’ਤੇ ਭਰਵਾਂ ਸੁਆਗਤ ਕੀਤਾ ਗਿਆ। ਗੁਪਤਾ ਪਰਿਵਾਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਯਾਤਰਾ ਵਿਚ ਸ਼ਾਮਿਲ ਹੋਏ ਸੈਕੜਿਆਂ ਦੀ ਤਾਦਾਦ ਵਿਚਲੇ ਵਾਹਨਾਂ ’ਤੇ ਸਵਾਰ ਅਕਾਲੀਆਂ ’ਤੇ ਫੁੱਲਾਂ ਦੀ ਵਰਖਾ ਕੀਤੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਪਤਾ ਪਰਿਵਾਰ ਨਾਲ ਅਕਾਲੀ ਦਲ ਦੇ ਸਬੰਧਾਂ
ਸਬੰਧੀ ਬੋਲਦਿਆਂ ਕਿਹਾ ਕਿ ਗੁਪਤਾ ਪਰਿਵਾਰ ਨਾਲ ਅਕਾਲੀ ਦਲ ਦੇ ਸਬੰਧ ਪਰਿਵਾਰਿਕ ਅਤੇ ਭਾਵਨਤਮਿਕ ਹਨ। ਜਿਨ੍ਹਾਂ ਨੇ ਹਰੇਕ ਵੇਲੇ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕੀਤਾ ਹੈ। ਬਾਦਲ ਨੇ ਆਪ ਪਾਰਟੀ ’ਤੇ ਵਰਦਿਆਂ ਕਿਹਾ ਕਿ ਪੰਜਾਬ ਜੋ ਅਕਾਲੀ ਦਲ ਦੇ ਰਾਜ ਵਿਚ ਤਰੱਕੀ ਅਤੇ ਵਿਕਾਸ ਪੱਖੋ ਅਸਮਾਨ ਨੂੰ ਛੂਹ ਰਿਹਾ ਸੀ ਨੂੰ ਪਹਿਲਾ ਕਾਂਗਰਸ ਦੇ ਪੰਜ ਸਾਲ ਦੇ ਰਾਜ ਨੇ ਅਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੱਕੀਆ ਬਰੇਕਾਂ ਮਾਰ ਦਿੱਤੀਆ ਹਨ। ਜਿਸ ਕਾਰਨ ਪੰਜਾਬ ਲਗਾਤਾਰ ਪਛੜਦਾ ਜਾ ਰਿਹਾ ਹੈ। ਉਨ੍ਹਾਂ ਇਕ ਵਾਰ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਦੇਸ਼ ਦੀ ਸਭ ਤੋ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਨਾਲ ਖੜਣਾ ਜਰੂਰੀ ਹੈ ਤਾਂ ਜੋ ਕੇਂਦਰ ਅਤੇ ਸੂਬਾ ਸਰਕਾਰ ਦਾ ਆਪਿਸੀ ਪੰਜਾਬ ਮਾਰੂ ਅੰਦਰੂਨੀ ਗਠਜੋੜ ਖਤਮ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਦੀ ਮੌਜੂਦਾ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਡਰ ਦੇ ਮਾਹੋਲ ਵਿਚ ਜਿੰਦਗੀ ਬਸਰ ਕਰ ਰਹੇ ਹਨ। ਜਿਸ ਕਾਰਨ ਅੱਜ ਪੰਜਾਬ ਵਿਚ ਉਦਯੋਗ ਹੋਰਨਾਂ ਸੂਬਿਆਂ ਵੱਲ ਹਿਜਰਤ ਕਰ ਰਿਹਾ ਹੈ, ਜੋ ਸੂਬੇ ਲਈ ਚਿੰਤਾਂ ਦਾ ਵਿਸ਼ਾ ਹੈ। ਉਧਰ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੈਟ ਰਾਹੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਤੋ ਬਾਅਦ ਇਕ ਵਾਰ ਫੇਰ ਹਲਕਾ ਭਦੌੜ ਅਕਾਲੀ ਦਲ ਦੀ ਜਿੱਤ ਵਿਚ ਆਪਣਾ ਬਣਦਾ ਯੋਗਦਾਨ ਪਾਵੇਗਾ। ਇਸ ਮੌਕੇ ਐਡਵੋਕੈਟ ਇਕਬਾਲ ਸਿੰਘ ਝੂੰਦਾ ਉਮੀਦਵਾਰ ਲੋਕ ਸਭਾ ਹਲਕਾ ਸੰਗਰੂੁਰ, ਬਾਬਾ ਬੂਟਾ ਸਿੰਘ ਤਾਜੋਕੇ ਮੁੱਖ ਸੇਵਾਦਾਰ ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਤਾਜੋਕੇ ਜਿਲ੍ਹਾ ਜਨਰਲ ਸਕੱਤਰ, ਬੀਰਇੰਦਰ ਸਿੰਘ ਜੈਲਦਾਰ ਸਾਬਕਾ ਪ੍ਰਧਾਨ, ਸੁਖਪਾਲ ਸਿੰਘ ਸਮਰਾ ਸਾਬਕਾ ਸਰਪੰਚ ਮੈਂਬਰ ਰਾਜਸੀ ਕਮੇਟੀ ਅਕਾਲੀ ਦਲ, ਰਾਜ ਕੁਮਾਰ ਗੁਪਤਾ, ਸ੍ਰੀਮਤੀ ਸਰਸਵਤੀ ਗੁਪਤਾ, ਸ੍ਰੀਮਤੀ ਸੋਨੀਆ ਗੁਪਤਾ, ਸ੍ਰੀਮਤੀ ਅੰਜੂ ਗੁਪਤਾ, ਪ੍ਰਦੀਪ ਗੁਪਤਾ, ਅਕਸ਼ਿਤ ਗੁਪਤਾ,ਅਨੁਭਵ ਗੁਪਤਾ, ਚੰਦਨ ਗੁਪਤਾ, ਦਿਪਿਨ ਗੁਪਤਾ, ਡਾ ਨਰੇਸ਼ ਬਾਂਸਲ, ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਪਰਮਜੀਤ ਸਿੰਘ ਟੀਟੂ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਲਾ, ਸਾਬਕਾ ਵਾਈਸ ਚੇਅਰਮੈਨ ਦਰਸ਼ਨ ਸਿੰਘ ਰੂੜੇਕੇ ਖੁਰਦ, ਗੁਰਤੇਜ ਸਿੰਘ ਸਰਾਂ ਪੱਖੋ, ਗੁਰਮੀਤ ਸਿੰਘ ਰੋੜ ਕੌਸਲਰ, ਕੁਲਵਿੰਦਰ ਸਿੰਘ ਢਿੱਲਵਾਂ ਸਣੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੀ ਕੌਰ ਕਮੇਟੀ, ਵਿੰਗਾਂ ਦੇ ਅਹੁਦੇਦਾਰ ਅਤੇ ਪਿੰਡ ਦੇ ਪੰਚ ਸਰਪੰਚ ਅਤੇ ਪਾਰਟੀ ਵਰਕਰ ਹਾਜਰ ਸਨ।