ਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ
ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ
ਬਰਨਾਲਾ/ਤਪਾ ਮੰਡੀ, 16 ਅਕਤੂਬਰ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ,
ਜਿਲਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ਵਿਚ ਪੰਜ ਦਹਾਕਿਆਂ ਪਹਿਲਾ ਰੱਲਾ ਤੋ ਆ ਕੇ ਵਸੇ ਜੱਸਲ ਪਰਿਵਾਰ ਦੇ ਨੋਜਵਾਨ ਮੋਹਨ ਜੱਸਲ ਮੋਨੀ ਨੇ ਪਿੰਡ ਅੰਦਰਲੇ ਸਿਆਸੀ ਘਾਗਾਂ ਨੂੰ ਪੰਚਾਇਤੀ ਚੋਣਾਂ ਵਿਚ ਹਰਾ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ, ਜਿਸ ਦੀ ਗੂੰਜ ਸਿਆਸੀ ਸੱਥ ਵਿਚ ਵੱਖਰੇ ਰਾਗ ਅਲਾਪ ਰਹੀ ਹੈ। ਚਾਰ ਕੋਨੇ ਮੁਕਾਬਲੇ ਵਿਚ ਦਰਮਿਆਣੇ ਤਬਕੇ ਦੇ ਪਿੰਡ ਵਿਚਲੇ ਨੌਜਵਾਨਾਂ ਅਤੇ ਔਰਤਾਂ ਨੇ ਮੋਨੀ ਦੀ ਵਾਂਗਡੋਰ ਸੰਭਾਲੀ। ਜਿਨ੍ਹਾਂ ਨੇ ਸਾਹਮਣੇ ਵਾਲੀ ਪਾਸੇ ਪੈਸੇ ਵਾਲਿਆਂ ਸਣੇ ਪਿੰਡ ਦੀ ਕਈ ਵਾਰ ਵਾਂਗਡੋਰ ਸੰਭਾਲਣ ਵਾਲਿਆਂ ਨੂੰ ਕਿਨਾਰੇ ਲਾ ਕੇ ਸਰਪੰਚ ਵਜੋ ਮੋਨੀ ਦੀ ਜਿੱਤ ਦਰਜ ਕਰਵਾ ਦਿੱਤੀ। ਅੱਠ ਦਿਨ ਚਾਰੋ ਪਹਿਰ ਚੱਲੇ ਇਸ ਪੰਚਾਇਤੀ ਚੋਣ ਮੇਲੇ ਵਿਚ ਭਾਵੇਂ ਕਈ ਤਰ੍ਹਾਂ ਦੇ ਨਾਹਰੇ ਵਿਰੋਧੀ ਪੱਖ ਲਈ ਲੱਗਦੇ ਰਹੇ। ਜਿਨ੍ਹਾਂ ਵਿਚ ਮੋਨੀ ਜੱਸਲ ਨੂੰ ਪਿੰਡ ਤੋ ਬਾਹਰਲਾ, ਜਾਤ ਬਰਾਦਰੀ ਜਾਂ ਫੇਰ ਚੋਣ ਜਿੱਤਣ ਲਈ ਵਰਤੇ ਜਾਣ ਵਾਲੇ ਹਰ ਹਰਫੇ ਦੀ ਵਰਤੋ ਇਸ ਚੋਣ ਵਿਚ ਹੋਈ, ਜਿਸ ਦੇ ਚਲਦਿਆਂ ਸਰਪੰਚ ਉਮੀਦਵਾਰ ਡਾ ਸੁਖਮਹਿੰਦਰ ਸਿੰਘ ਦਾ ਪੱਲੜਾ ਮੁੱਢ ਤੋ ਹੀ ਭਾਰੀ ਦਰਸਾਇਆ ਜਾ ਰਿਹਾ ਸੀ, ਜਿਨ੍ਹਾਂ ਦੇ ਵੇਹੜੇ ਆਥਣ ਵੇਲੇ ਕਾਫੀ ਰੋਣਕਾਂ ਵੀ ਲੱਗਦੀਆ ਰਹੀਆ, ਦੂਜੇ ਪਾਸੇ ਸਾਬਕਾ ਸਰਪੰਚ ਅਤੇ ਉਮੀਦਵਾਰ ਦਰਸ਼ਨਪਾਲ ਸਿੰਘ ਪੱਖੋ ਦੇ ਰੋਡ ਸ਼ੋਅ ਦੌਰਾਨ ਵੀ ਭਰਵੇਂ ਇਕਠ ਨੇ ਇਕ ਵਾਰ ਤਾਂ ਦੰਦ ਜੋੜ ਦਿੱਤੇ ਸਨ, ਜਦਕਿ ਚੋਥੇ ਜੱਟ ਬਰਾਦਰੀ ਦੇ ਬਾਬਾ ਬਲਵੀਰ ਸਿੰਘ ਜੈ ਜੈ ਕਾਰ ਦੀ ਲੋਕਾਂ ਨੇ ਵੈਸੇ ਹੀ ਜੈ ਜੈ ਕਾਰ ਕਰ ਦਿੱਤੀ, ਪਰ ਮੋਨੀ ਖੁਦ ਅਤੇ ਸਮੱਰਥਕ ਮੁੱਢ ਤੋ ਲੈ ਕੇ ਆਖਿਰ ਤੱਕ ਅਡੋਲ ਰਹੇ ਅਤੇ ਆਪਣੇ ਕੰਮ ਵਿਚ ਲੱਗੇ ਰਹੇ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਕੱਟੜ ਆਗੂ/ਸਮੱਰਥਕ ਵਜੋ ਪਿੰਡ ਅੰਦਰ ਵਿਚਰਣ ਵਾਲੇ ਮੋਨੀ ਦੇ ਹੱਕ ਵਿਚ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਵੋਟ ਰਾਜ ਵਿਚ ਆਪਣੇ ਸਿਆਸੀ ਪੱਤੇ ਖੋਲਦਿਆਂ ਜਿੱਤ ਵਿਚ ਆਪਣਾ ਯੋਗਦਾਨ ਪਾਇਆ, ਪਰ ਇਸ ਚੋਣ ਨੇ ਇਹ ਤਾਂ ਸਾਬਿਤ ਕਰ ਦਿੱਤੇ ਕਿ ਸਿਆਸੀ ਧੁੰਨਤਰਾਂ ਨੂੰ ਵੀ ਚੋਣ ਮੈਦਾਨ ਵਿਚ ਅੰਨੇ ਦਾ ਜੱਫਾ ਵੀ ਹਰਾ ਸਕਦਾ ਹੈ। ਉਧਰ ਨਵ ਨਿਯੁਕਤ ਸਰਪੰਚ ਮੋਹਨ ਜੱਸਲ ਮੋਨੀ ਦਾ ਕਹਿਣਾ ਹੈ ਕਿ ਲੋਕਾਂ ਨਾ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।