ਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂ
ਬਰਨਾਲਾ, 5 ਨਵੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ ਪੁੱਜ ਗਈ ਹੈ। ਜਿੱਥੇ ਖੁਦ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੁਹਿੰਮ ’ਚ ਜੁਟ ਗਏ ਹਨ। ਇਸੇ ਤਹਿਤ ਵਾਰਡ ਨੰਬਰ 31 ਵਿਖੇ ਕਾਲਾ ਢਿੱਲੋਂ ਦੀ ਧੀ ਗੁਰਵੀਨ ਕੌਰ ਢਿੱਲੋਂ ਵਲੋਂ ਘਰ-ਘਰ ਜਾ ਕੇ ਆਪਣੇ ਪਿਤਾ ਦੇ ਹੱਕ ’ਚ ਵੋਟਾਂ ਦੀ ਮੰਗ ਕੀਤੀ ਗਈ। ਗੁਰਵੀਨ ਕੌਰ ਢਿੱਲੋਂ ਨੇ ਕਿਹਾ ਕਿ ਸ਼ਹਿਰ ’ਚ ਜਿੱਥੇ ਕਿਤੇ ਵੀ ਲੋਕਾਂ ਨਾਲ ਧੱਕਾ ਹੋਇਆ ਤਾਂ ਮੇਰੇ ਪਿਤਾ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਲੋਕਾਂ ਦਾ ਡੱਟਕੇ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੇ ਰਹੇ। ਹੁਣ ਜਿਮਣੀ ਚੋਣ ’ਚ ਕਾਂਗਰਸ ਪਾਰਟੀ ਵਲੋਂ ਮੇਰੇ ਪਿਤਾ ਨੂੰ ਟਿਕਟ ਦੇਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਤਾਂ ਮੈਂ ਲੋਕਾਂ ਤੋਂ ਵੀ ਆਸ ਕਰਦੀ ਹਾਂ ਕਿ ਜਿਸ ਤਰ੍ਹਾਂ ਮੇਰੇ ਪਿਤਾ ਨੇ ਹਰ ਮੁਸ਼ਕਿਲ ਸਮੇਂ ’ਚ ਉਨ੍ਹਾਂ ਦਾ ਸਾਥ ਦਿੱਤਾ, ਹੁਣ ਲੋਕ ਵੀ ਮੇਰੇ ਪਿਤਾ ਦਾ ਸਾਥ ਦੇਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਵਿਧਾਨ ਸਭਾ ਭੇਜਣ, ਤਾਂ ਜੋ ਮੇਰੇ ਪਿਤਾ ਵਿਧਾਨ ਸਭਾ ਪੁੱਜ ਆਪਣੇ ਹਲਕੇ ਦੇ ਲੋਕਾਂ ਦੀ ਅਵਾਜ ਬੁਲੰਦ ਕਰਨਗੇ ਤੇ ਵਿਕਾਸ ਕਾਰਜਾਂ ’ਚ ਵੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਰਾਜਿੰਦਰ ਕੁਮਾਰ ਬਿੱਟੂ, ਦਰਸ਼ਨ ਕੁਮਾਰ, ਗੁਰਮੁੱਖ ਸਿੰਘ ਦਿਓਲ, ਗੁਰਸੇਵਕ ਸਿੰਘ ਮੰਗਾ, ਪ੍ਰਦੀਪ ਕੁਮਾਰ ਦੀਪਾ, ਸੰਦੀਪ ਕੁਮਾਰ, ਰਣਦੀਪ ਭਾਰਦਵਾਜ, ਮਿਲਾਪ ਸਿੰਘ ਸਣੇ ਵਡੀ ਗਿਣਤੀ ’ਚ ਕਾਂਗਰਸੀ ਆਗੂ/ਵਰਕਰ ਹਾਜ਼ਰ ਸਨ।