ਰਾਜਸੀ ਹਵਾ, ’ ਧੀਏ ਕੰਮ ਕਰ ਨੂੰਹੇਂ ਕੰਨ ਧਰ ‘ ਹੁਣ ਨਗਰ ਕੋਸਲ ’ਚ ਵੀ ਖੇਡਿਆ ਜਾਵੇਗਾ ਰੰਗ
7ਡੇਅ ਨਿੳੂਜ ਸਰਵਿਸ,
ਟਰੱਕ ਯੂਨੀਅਨ ਤਪਾ ਦਾ ਲਟਕਦਾ ਆ ਰਿਹਾ ਮਾਮਲਾ ਆਖਿਰ ਨੇਪਰੇ ਚੜ ਗਿਆ, ਜਿਸ ਲਈ ਵਿਧਾਇਕ ਲਾਭ ਸਿੰਘ ਉਗੋਕੇ ਸਣੇ ਉਸ ਦੇ ਧੜੇ ਨੂੰ ਰਾਜਸੀ ਤੌਰ ’ਤੇ ਕਾਫੀ ਜੋਰ ਅਜਮਾਇਸ਼ ਕਰਨੀ ਪਈ, ਭਾਵੇਂ ਜੋਰ ਅਜਮਾਇਸ਼ ਦੌਰਾਨ ਕਈ ਵਾਰ ਸਫਲਤਾ ਨਾ ਮਿਲਣ ’ਤੇ ਰਾਜਸੀ ਹਵਾ ਵੀ ਪ੍ਰਭਾਵਿਤ ਹੁੰਦੀ ਰਹੀ, ਕਿਉਕਿ ਸਾਹਮਣੇ ਖੜੀ ਰਾਜਸੀ ਧਿਰ ਵੀ ਇਨ੍ਹਾਂ ਦੀ ਆਪਣੀ ਹੀ ਸੀ, ਪਰ ਸਿਆਸਤ ਵਿਚ ਸੁੱਬੀ ਤੋ ਸੱਪ ਕਦੋ ਬਣ ਜਾਵੇ ਕੁਝ ਨਹੀ ਕਿਹਾ ਜਾ ਸਕਦਾ, ਸ਼ਾਇਦ ਇਸ ਮਾਮਲੇ ਵਿਚ ਵੀ ਅਜਿਹਾ ਹੀ ਹੋ ਰਿਹਾ ਸੀ ਕਿਉਕਿ ਭਾਵੇਂ ਸਾਹਮਣੀ ਧਿਰ ਕੋਲ ਸ਼ਕਤੀ ਦੀ ਭਾਵੇਂ ਘਾਟ ਸੀ ਪਰ ਓਗਾ ਅਤੇ ਚੋਗਾ ਵਾਲਿਆਂ ਨੇ ਭਿੜਕਾਉਣ ਤੱਕ ਕੋਈ ਕਸਰ ਨਾ ਰਹਿਣ ਦਿੱਤੀ, ਪਰ ਆਖਿਰ ਕੁਝਕਿ ਦਿਨ ਪਹਿਲਾ ਕਾਬਜ ਧਿਰ ਨੂੰ ਪ੍ਰਸਾਸਨ ਵੱਲੋ ਬਿਠਾ ਕੇ ਸਮਝਾਉਣ ਅਤੇ ਉਨ੍ਹਾਂ ਦੀਆ ਕੁਝ ਜਾਇਜ ਮੰਗਾਂ ’ਤੇ ਗੌਰ ਫਰਮਾਉਣ ਤੋ ਬਾਅਦ ਪਹਿਲੀ ਧਿਰ ਨੇ ਵੀ ਸਮਝਦਾਰੀ ਵਿਖਾਉਦਿਆਂ ਆਪਣੇ ਕਦਮ ਪਿਛਾਂਹ ਨੂੰ ਖਿੱਚ ਲਏ। ਜਿਸ ਕਾਰਨ ਅਮਨ ਅਮਾਨ ਨਾਲ ਸਭ ਕੁਝ ਨੇਪਰੇ ਚੜਿਆ। ਪਰ ਇਸ ਤੋ ਬਾਅਦ ਸ਼ਹਿਰ ਦਾ ਇਕ ਹੋਰ ਰਾਜਸੀ ਮਸਲਾ ਜੋ ਮੂੰਹ ਅੱਡੀ ਖੜਾ ਹੈ, ਬਾਰੇ ਵੀ ਚੁੰਝ ਚਰਚਾ ਛਿੜ ਗਈ ਹੈ, ਕਿਉਕਿ ਸਿਆਣੇ ਇਕ ਅਖਾਣ ਪਾਉਦੇ ਹੁੰਦੇ ਨੇ’ ਧੀਏ ਕੰਮ ਕਰ ਨੂੰਹੇਂ ਕੰਨ ਧਰ ‘ ਸ਼ਾਇਦ ਇਥੇ ਵੀ ਇਹੋ ਸੁਨੇਹਾ ਜਾਂਦਾ ਹੈ ਕਿ ਹੁਣ ਟਰੱਕ ਯੂਨੀਅਨ ਤੋ ਬਾਅਦ ਸੱਤਾਧਾਰੀ ਧਿਰ ਆਖਿਰ ਵਿਧਾਇਕ ਲਾਭ ਸਿੰਘ ਉਗੋਕੇ ਖੁਦ ਅਤੇ ਉਨ੍ਹਾਂ ਦਾ ਧੜਾ ਨਗਰ ਕੌਸਲ ਤਪਾ ਦਾ ਪ੍ਰਧਾਨ ਵੀ ਜਲਦ ਆਪਣੀ ਪਸੰਦੀਦਾ ਵਿਅਕਤੀ ਨੂੰ ਬਣਾਉਣਗੇ, ਰਾਜਸੀ ਲੋਕ ਹੱਥਕੰਢੇ ਕਿਹੋ ਜਿਹੇ ਅਪਣਾਉਦੇ ਹੁੰਦੇ ਨੇ, ਇਹ ਕਿਸੇ ਤੋ ਭੁਲਿਆ ਹੋਇਆ ਨਹੀ, ਜੇਕਰ ਫਿਰ ਵੀ ਕਿਸੇ ਨੇ ਵੇਖਣਾ ਪਰਖਣਾ ਹੋਵੇ ਤਾਂ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖਿਆ ਜਾ ਸਕਦਾ ਹੈ। ਟਰੱਕ ਯੂਨੀਅਨ ’ਤੇ ਵਿਧਾਇਕ ਧੜੇ ਦੇ ਕਾਬਜ ਹੋਣ ਤੋ ਬਾਅਦ ੍ਰਹਵਾ ਦਾ ਰੁਖ ਬਦਲਿਆ ਨਜਰ ਆ ਰਿਹਾ ਹੈ। ਪਿਛਲੇ ਕੁਝ ਮਹੀਨੇ ਪਹਿਲਾ ਵਿਰੋਧ ਵਿਚ ਰਹੇ ਇਨ੍ਹਾਂ ਦੇ ਕੁਝ ਆਪਣੇ ਹੀ ਉਥੇ ਲੱਡੂਆਂ ਨਾਲ ਵਿਧਾਇਕ ਦੇ ਬੰਦਿਆਂ ਦਾ ਮੂੰਹ ਜਠਿਓਦੇ ਵੀ ਵੇਖੇ ਗਏ, ਜਦਕਿ ਇਕੋ ਦੁੱਕਾ ਨੇ ਆਪਣੇ ਤੇਵਰ ਵੀ ਢਿੱਲੇ ਕੀਤੇ ਹੋਏ ਹਨ। ਉਧਰ ਟਰੱਕ ਯੂਨੀਅਨ ਦੀ ਸ਼ਾਂਤੀ ਭਰੀ ਪ੍ਰਧਾਨਗੀ ਦੀ ਚੋਣ ਤੋ ਬਾਅਦ ਸ਼ੋਸ਼ਲ ਮੀਡੀਆ ’ਤੇ ਵੀ ਉਹ ਖੋਰੂੰ ਨਜਰ ਨਾ ਆਇਆ, ਜਿਸ ਲਈ ਅਕਸਰ ਇਹ ਪਾਰਟੀ ਜਾਣੀ ਜਾਂਦੀ ਹੈ। ਰਾਜਸੀ ਪੱਖ ਤੋ ਇਸ ਨੂੰ ਸਿਆਣਪ ਵੀ ਕਿਹਾ ਜਾ ਸਕਦਾ ਹੈ ਕਿਉਕਿ ਜਿਹੜਾ ਇਨਸਾਨ ਹਵਾ ਨੂੰ ਨਾ ਪਛਾਣੇ ਉਹ ਰਾਜਨੀਤਿਕ ਨਹੀ, ਜਿਸ ਕਾਰਨ ਆਉਦੇਂ ਦਿਨਾਂ ਵਿਚ ਸ਼ਾਇਦ ਨਗਰ ਕੌਸਲ ਅੰਦਰ ਵੀ ਗੁਲਾਲ ਪਹੁੰਚ ਜਾਵੇ ਅਤੇ ਸ਼ਹਿਰ ਅੰਦਰ ਵਿਕਾਸ ਦੀ ਖੜੋਤ ਨੂੰ ਤੋੜਿਆ ਜਾ ਸਕੇ।