ਟਰੱਕ ਯੂਨੀਅਨ ਤਪਾ ਦਾ ਮਾਮਲਾ ਉਲਝਿਆ, ਸ਼ੀਲਾ ਭੂਤ ਅਤੇ ਚੱਠਾ ਹੱਥ ਵਾਂਗਡੋਰ ਫੜਾਉਣ ਦੇ ਯਤਨ ਅਤੇ ਢਿਲੋ/ਪੰਧੇਰ ਵੱਲੋ ਵਿਰੋਧ ਦੇ ਯਤਨ ਜਾਰੀ
7ਡੇਅ ਨਿੳੂਜ ਸਰਵਿਸ, ਤਪਾ ਮੰਡੀ
ਸਥਾਨਕ ਟਰੱਕ ਯੂਨੀਅਨ ਵਿਖੇ ਪਿਛਲੇ ਲੰਬੇਂ ਸਮੇਂ ਤੋ ਪ੍ਰਧਾਨਗੀ ਪਦ ਲਈ ਚਲਦੀ ਘੇਸ-2 ਆਖਿਰ ਅੱਜ ਇਕ ਨਵੇਂ ਰੂਪ ਵਿਚ ਵਿਖਾਈ ਦਿੱਤੀ। ਜਿਸ ਵਿਚ ਟਕਸਾਲੀ ਆਪ ਪਾਰਟੀ ਆਗੂ ਜਸਵਿੰਦਰ ਸਿੰਘ ਚੱਠਾ ਅਤੇ ਸੁਸ਼ੀਲ ਕੁਮਾਰ ਭੂਤ ਆਪਣੇ ਵੱਡੀ ਗਿਣਤੀ ਵਿਚ ਸਮੱਰਥਕਾਂ ਨਾਲ ਆਥਣ ਦੀ ਪੁਕਾਰ ਵੇਲੇ ਟਰੱਕ ਯੂਨੀਅਨ ਵਿਚ ਪੁੱਜੇ। ਜਿਨ੍ਹਾਂ ਨੇ ਟਰੱਕ ਯੂਨੀਅਨ ਦੀ ਸਟੇਜ ’ਤੇ ਜਾਣਾ ਚਾਹਿਆ, ਭਾਵੇਂ ਪਹਿਲਾ ਕਾਬਜ ਧੜੇ ਵਿਚਲੇ ਪ੍ਰਧਾਨ ਤੇਜਿੰਦਰ ਸਿੰਘ ਢਿਲੋ ਅਤੇ ਨਰਾਇਣ ਪੰਧੇਰ ਅਤੇ ਉਨ੍ਹਾਂ ਦੇ ਸਮੱਰਥਕਾਂ ਸਣੇ ਕੁਝ ਟਰੱਕ ਅਪ੍ਰੇਟਰਾਂ ਨੇ ਉਨ੍ਹਾਂ ਦਾ ਰਾਹ ਰੋਕਣਾ ਚਾਹਿਆ, ਪਰ ਅੱਖ ਦੇ ਝਪਕੇ ਨਾਲ ਹੀ ਉਕਤ ਵਿਅਕਤੀ ਸਟੇਜ ’ਤੇ ਜਾ ਉਪੜੇ। ਜਿਨ੍ਹਾਂ ਨੇ ਸਟੇਜ ’ਤੇ ਜਾ ਕੇ ਸੁਸ਼ੀਲ ਭੂਤ ਅਤੇ ਜਸਵਿੰਦਰ ਚੱਠਾ ਦਾ ਹਾਰ ਪਾ ਕੇ ਬਤੌਰ ਦੋਵਾਂ ਨੂੰ ਪ੍ਰਧਾਨ ਐਲਾਣ ਦਿੱਤਾ। ਜਿਨ੍ਹਾਂ ਦੇ ਹੱਕ ਵਿਚ ਉਨ੍ਹਾਂ ਦੇ ਸਮੱਰਥਕਾਂ ਨੇ ਨਾਹਰੇਬਾਜੀ ਵੀ ਕੀਤੀ। ਉਧਰ ਸਟੇਜ ’ਤੇ ਨਵੇਂ ਚੁਣੇ ਗਏ ਪ੍ਰਧਾਨਾਂ ਦੇ ਹਾਰ ਪੈਦਿਆਂ ਵੇਖਿਆ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਨੇ ਆਖਿਰ ਵੇਲੇ ਤੱਕ ਪੂਰਨ ਜੋਰ ਨਾਲ ਮੁੜ ਸਟੇਜ ’ਤੇ ਜਾਣਾ ਚਾਹਿਆ, ਪਰ ਪੁਕਾਰ ਵਾਲੀ ਸਟੇਜ ’ਤੇ ਐਨੀ ਜਬਰਦਸਤ ਨਾਕਾਬੰਦੀ ਕੀਤੀ ਹੋਈ ਸੀ ਕਿ ਖੁੱਲੇ ਸ਼ਰੀਰਾਂ ਵਾਲੇ ਨੋਜਵਾਨਾਂ ਨੇ ਸੂਈ ਦੇ ਨੱਕੇ ਜਿੰਨ੍ਰੀ ਵੀ ਥਾਂ ਇਨ੍ਹਾਂ ਨੂੰ ਸਟੇਜ ’ਤੇ ਜਾਣ ਲਈ ਥਾਂ ਨਾ ਦਿੱਤੀ। ਪਹਿਲਾ ਕਾਬਜ ਧੜਾ ਅਤੇ ਪੁਲਿਸ ਵਿਚਕਾਰ ਵਿਚ ਹਲਕੀ ਜਿਹੀ ਤਤਕਾਰ ਵੀ ਹੁੰਦੀ ਰਹੀ। ਨਵ ਨਿਯੁਕਤ ਬਣੇ ਪ੍ਰਧਾਨ ਸੁਸ਼ੀਲ ਭੂਤ ਅਤੇ ਜਸਵਿੰਦਰ ਚੱਠਾ ਨੇ ਕਿਹਾ ਕਿ ਸਰਕਾਰ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦੀਆ ਹਦਾਇਤਾਂ ਤਹਿਤ ਟਰੱਕ ਅਪ੍ਰੇਟਰਾਂ ਦੀ ਭਲਾਈ ਲਈ ਕੰਮ ਕਰਾਗੇਂ।
ਉਧਰ ਤੇਜਿੰਦਰ ਸਿੰਘ ਢਿਲਵਾਂ ਅਤੇ ਨਰਾਇਣ ਪੰਧੇਰ ਨੇ ਕਿਹਾ ਕੁਝ ਗੈਰ ਅਪ੍ਰੇਟਰ ਆ ਕੇ ਇਥੇ ਕਬਜਾ ਕਰਨਾ ਚਾਹੁੰਦੇ ਹਨ, ਪਰ ਅਪ੍ਰੇਟਰ ਉਨ੍ਹਾਂ ਨਾਲ ਹਨ। ਉਧਰ ਟਰੱਕ ਯੂਨੀਅਨ ਵੇਖਦੇ ਹੀ ਵੇਖਦੇ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ, ਜਿੱਥੇ ਸਟੇਜ ’ਤੇ ਕਾਬਜ ਨਵੀ ਧਿਰ ਰਹੀ, ਉਥੇ ਦਫਤਰ ਵਾਲੇ ਪਾਸੇ ਆਪ ਪਾਰਟੀ ਦੀ ਇਕ ਮਹਿਲਾ ਆਗਵੂ ਬੈਠੀ ਰਹੀ। ਅੰਤ ਵੇਲੇ ਪੁਲਿਸ ਅਧਿਕਾਰੀ ਅਤੇ ਸੀ.ਆਈ.ਏ ਸਟਾਫ ਤੋ ਪੁਲਿਸ ਪੁੱਜੀ। ਜਿਨ੍ਹਾਂ ਨੇ ਦੋਵੇ ਧਿਰਾਂ ਨੂੰ ਯੂਨੀਅਨ ਵਿਚੋ ਇਕ ਵਾਰ ਬਾਹਰ ਕਰਕੇ ਯੂਨੀਅਨ ਦੀਆ ਕੁੰਜੀਆਂ ਯੂਨੀਅਨ ਨੂੰ ਚਲਾ ਰਹੇ ਦੋ ਮੁਨਸ਼ੀਆਂ ਦੇ ਹੱਥ ਸੰਭਾ ਦਿੱਤੀਆ, ਭਾਵੇਂ ਇਸ ਮਾਮਲੇ ਵਿਚ ਪ੍ਰਸ਼ਾਸਨ ਨੇ ਪੰਜ ਦਿਨ ਤੱਕ ਉਕਤ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਧਰ ਅਸਲ ਸੱਚ ਇਹ ਹੈ ਕਿ ਯੂਨੀਅਨ ’ਤੇ ਕਾਬਜ ਸਿਰਫ ਉਹੀ ਧਿਰ ਰਹੇਗੀ, ਜਿਹੜੀ ਆਉਦੇਂ ਦਿਨਾਂ ਵਿਚ ਕਣਕ ਦੇ ਸੀਂਜਣ ਦੇ ਗੱਲੇ ਦੀ ਵੰਡ ਕਰੇਗਾ।
-------------------