ਰਾਮਪੁਰਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਦਾ ਪਰਦਾਫਾਸ਼
5000 ਨਸ਼ੀਲੀਆ ਗੋਲੀਆ ਅਤੇ 4000 ਨਸ਼ੀਲੇ ਕੈਪਸੂਲ, ਇੱਕ ਕਾਰ ਸਮੇਤ ਦੋਸ਼ੀ ਗ੍ਰਿਫਤਾਰ
ਰਾਮਪੁਰਾ ਫੂਲ,25 ਸਤੰਬਰ, 7 ਡੇਅ ਨਿਊਜ਼ ਸਰਵਿਸ
ਅਮਨੀਤ ਕੌਂਡਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੇ ਗਾਂਧੀ IPS ਐਸ.ਪੀ (ਇੰਨਵੈ:) ਬਠਿੰਡਾ ਦੀ ਰਹਿਨੁਮਾਈ ਹੇਠ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਰਦੀਪ ਸਿੰਘ ਪੀ.ਪੀ.ਐਸ.ਡੀ.ਐੱਸ.ਫੂਲ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-2 ਬਠਿੰਡਾ ਦੀ ਪੁਲਿਸ ਪਾਰਟੀ ਥਾਣਾ ਦਿਆਲਪੁਰਾ ਦੇ ਏਰੀਆ ਵਿੱਚ ਗਸ਼ਤ ਕਰਦੇ ਹੋਏ ਪਟੜੀ ਪੁਲ ਸੂਆ ਪਿੰਡ ਕੋਠਾਗੁਰੂ ਥਾਣਾ ਦਿਆਲਪੁਰਾ ਵਿਖੇ ਪੁੱਜੇ ਜਿੱਥੇ ਸੜਕ ਦੇ ਖੱਬੇ ਪਾਸੇ ਸੂਆ ਪਟੜੀ ਪਾਸ ਕੱਚੇ ਥਾਂ ਤੇ ਇੱਕ ਕਾਰ ਸਵਿਫਟ ਡਿਜਾਇਰ ਖੜ੍ਹੀ ਦਿਖਾਈ ਦਿੱਤੀ, ਜਿੱਥੇ ਇੱਕ ਨੌਜਵਾਨ ਉਕਤ ਕਾਰ ਦੀ ਡਿੱਗੀ ਵਿੱਚ ਪਏ ਗੱਟਾ ਪਲਾਸਟਿਕ ਰੰਗ ਚਿੱਟਾ ਨਾਲ ਛੇੜਛਾੜ ਕਰ ਰਿਹਾ ਸੀ, ਦਿਖਾਈ ਦਿੱਤਾ, ਜਿਸ ਨੂੰ ਸਮੇਤ ਸਵਿਫਟ ਡਿਜਾਇਰ ਕਾਰ ਦੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਲਖਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੋਠਾਗੁਰੂ ਕਾ ਦੱਸਿਆ ਅਤੇ ਕਾਬੂ ਕੀਤੇ ਵਿਅਕਤੀ ਨੇ ਆਪਣੀ ਅਤੇ ਆਪਣੀ ਕਾਰ ਦੀ ਤਲਾਸੀ ਕਿਸੇ ਗਜ਼ਟਿਡ ਅਫਸਰ ਦੇ ਸਾਹਮਣੇ ਕਰਵਾਉਣ ਦੀ ਇੱਛਾ ਜਾਹਰ ਕੀਤੀ। ਜਿਸ ਤੇ ਇਤਲਾਹ ਮਿਲਣ ਤੇ ਪਰਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਰਾਮਪੁਰਾ ਫੂਲ ਮੌਕਾ ਪਰ ਪੁੱਜੇ। ਜਿੰਨਾਂ ਦੀ ਹਾਜਰੀ ਵਿੱਚ ਲਖਵੀਰ ਸਿੰਘ ਦੇ ਕਬਜ਼ੇ ਵਿੱਚਲੀ ਕਾਰ ਦੀ ਡਿੱਗੀ ਵਿੱਚ ਪਏ ਗੱਟਾ ਪਲਾਸਟਿਕ ਵਿੱਚ 5000 ਨਸ਼ੀਲੀਆ ਗੋਲੀਆ (ਟਰਾਮਾਡੋਲ) ਅਤੇ 4000 ਨਸ਼ੀਲੇ ਕੈਪਸੂਲ (ਪ੍ਰੈਗਾਬਾਲਿਨ) ਬਰਾਮਦ ਕਰਕੇ ਜਿਸ ਤੇ ਮੁਕੱਦਮਾ ਨੰਬਰ 81 U/S 22(C)NDPS ਐਕਟ ਅਧੀਨ ਥਾਣਾ ਦਿਆਲਪੁਰਾ ਵਿਖੇ ਦਰਜ ਕੀਤਾ ਗਿਆ। ਲਖਵੀਰ ਸਿੰਘ ਨੂੰ ਮਾਨਯੋਗ ਅਦਾਲਤ ਫੂਲ ਵਿਖੇ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰਦੀਪ ਸਿੰਘ ਉਪ ਕਪਤਾਨ ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਲਖਵੀਰ ਸਿੰਘ ਤੇ ਪਹਿਲਾਂ ਵੀ ਬਾਜਾਖਾਨਾ ਅਤੇ ਦਿਆਲਪੁਰਾ ਭਾਈਕਾ ਥਾਣੇ ਵਿਚ ਮੁਕੱਦਮੇ ਦਰਜ ਹਨ।