ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਤਪਾ ਮੰਡੀ, 7ਡੇਅ ਨਿੳੂੁਜ ਸਰਵਿਸ :- ਸਥਾਨਕ ਨਗਰ ਕੌਸਲ ਦੀ ਪ੍ਰਧਾਨਗੀ ਦਾ ਮਾਮਲਾ ਹੋਰ ਲਟਕਦਾ ਜਾ ਰਿਹਾ ਹੈ, ਕਿਉਕਿ ਇਸ ਵੇਲੇ ਦੋ ਜਾਂ ਤਿੰਨ ਨਹੀ ਬਲਕਿ ਅੱਧੀ ਦਰਜਣ ਕੌਸਲਰਾਂ ਦੇ ਮਨਾਂ ਅੰਦਰ ਪ੍ਰਧਾਨ ਬਣਨ ਦੀ ਲਾਲਸਾ ਨੇ ਜਨਮ ਲੈ ਲਿਆ ਹੈ। ਜਿਸ ਕਾਰਨ ਅੰਦਰਖਾਤੇ ਠਿੱਬੀਆ ਲਾਉਣ ਦਾ ਸਿਲਸਿਲਾ ਚੋਣਾਂ ਦੇ ਖਤਮ ਹੋਣ ਸਾਰ ਹੀ ਸ਼ੁਰੂ ਹੋ ਜਾਵੇਗਾ। ਸਾਲ ਭਰ ਤੋ ਖਲੀ ਪਈ ਪ੍ਰਧਾਨਗੀ ਦੀ ਕੁਰਸੀ ਆਪਣੇ 15 ਕੌਸਲਰਾਂ ਦੇ ਮੂੰਹ ਵਲ ਝਾਕ ਰਹੀ ਹੈ ਕਿ ਤੁਹਾਡੇ ਵਿਚੋ ਮੇਰੇ ਉਪਰ ਬੈਠਣ ਦਾ ਕੋਈ ਸਮਰੱਥ ਹੈ ਜਾਂ ਨਹੀ। ਅਪ੍ਰੈਲ 2023 ਤੋ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਵੱਲੋ ਦਿੱਤੇ ਪ੍ਰਧਾਨਗੀ ਪਦ ਦੇ ਅਸਤੀਫੇ ਤੋ ਬਾਅਦ ਇਹ ਮਾਮਲਾ ਅਜਿਹਾ ਲਟਕਿਆ ਕਿ ਚੰਗੇ-ਚੰਗਿਆਂ ਦੇ ਨੱਕ ਨੂੰ ਜੀਭ ਲੱਗ ਗਈ, ਪਰ ਪੱਲੇ ਕੱਖ ਨਾ ਪਿਆ, ਭਾਵੇਂ ਕਾਲਾ ਭੂਤ ਨੂੰ ਪ੍ਰਧਾਨਗੀ ਪਦ ਤੋ ਲਾਂਭੇਂ ਕਰਨ ਲਈ ਦਲ ਬਦਲੀਆ ਦਾ ਦੌਰ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਇਕ ਦਲਿਤ ਭਾਈਚਾਰੇ ਦੇ ਆਗੂ ਕਮ ਕੌਸਲਰ ਨੂੰ ਪ੍ਰਧਾਨਗੀ ਪਦ ਲਈ ਦਾਅਵੇਦਾਰ ਬਣਾ ਕੇ ਸਾਰੀ ਸਿਆਸੀ ਖੇਡ ਖੇਡੀ ਗਈ। ਜਿਸ ਤੋ ਬਾਅਦ ਪਰਦੇ ਪਿਛਲੀ ਧਿਰ ਨੇ ਉਸ ਨੂੰ ਪ੍ਰਧਾਨਗੀ ਪਦ ਤੇ ਬਿਠਾ ਕੇ ਖੁਦਮੁਖਤਿਆਰੀ ਚਲਾਉਣ ਬਾਰੇ ਸੋਚਿਆ ਸੀ ਪਰ ਵਿਚਕਾਰ ਦੀ ਇਕ ਕੌਸਲਰ ਦੇ ਪਤੀ ਨੇ ਸਾਰੀ ਖੇਡ ਹੀ ਪਲਟ ਕੇ ਰੱਖ ਦਿੱਤੀ ਜਦ ਸ਼ਹਿਰ ਦੇ ਮਸ਼ਹੂਰ ਡਾਕਟਰ ਪਰਿਵਾਰ ਦੀ ਨੂੰਹ ਨੂੰ ਪ੍ਰਧਾਨਗੀ ਪਦ ਲਈ ਦਾਅਵੇਦਾਰ ਬਣਾ ਦਿੱਤਾ ਗਿਆ। ਜਿਸ ਨੂੰ ਇਕ ਵਾਰੀ ਚਹੁੰ ਪਾਸਿਓ ਹਮਾਇਤ ਮਿਲਣੀ ਸ਼ੁਰੂ ਹੋ ਗਈ, ਇਥੋ ਤੱਕ ਕਿ ਹਲਕੇ ਦੇ ਨੁੰਮਾਇੰਦੇ ਨੇ ਵੀ ਉਸ ਵੇਲੇ ਬਹੁਮਤ ਹੋਣ ’ਤੇ ਹੱਥ ਰੱਖਣ ਦਾ ਇਸ਼ਾਰਾ ਕਰ ਦਿੱਤਾ ਜਦਕਿ ਸਿਆਸੀ ਖੇਡ ਵਿਚ ਅਸਿੱਧੇ ਤੌਰ ’ਤੇ ਕਈ ਧਿਰਾਂ ਡਾਕਟਰ ਦੀ ਹਮਾਇਤ ’ਤੇ ਵੀ ਕੰਮ ਕਰ ਰਹੀਆ ਸਨ ਪਰ ਦੂਜੇ ਪਾਸੇ ਟਕਸਾਲੀ ਆਗੂ ਹੋਣ ਦੇ ਨਾਹਰੇ ਹੇਠ ਇਕ ਹੋਰ ਧਿਰ ਨੂੰ ਕੁਝ ਲੋਕਾਂ ਨੇ ਸਿੰਗਾਰ ਲਿਆ। ਜਿਨ੍ਹਾਂ ਕੋਲ ਵੀ ਕਿਸੇ ਹੱਦ ਤੱਕ ਕਈ ਕੌਸਲਰ ਸਨ, ਪਰ ਖਿੱਚੋਤਾਣ ਵਿਚਕਾਰ ਨਗਰ ਕੌਸਲ ਪ੍ਰਧਾਨਗੀ ਲਈ ਤਾਰੀਖ ਬੰਝ ਗਈ ਸੀ ਪਰ ਦੂਜੀ ਧਿਰ ਬਿਨ੍ਹਾਂ ਸੱਕ ਪ੍ਰਧਾਨਗੀ ਪਦ ਲਈ ਤਾਰੀਖ ਅੱਗੇ ਪੁਆਉਣ ਵਿਚ ਸਫਲ ਹੋਈ। ਜਿਸ ਨਾਲ ਇਕ ਵਾਰ ਇਹ ਖੇਡ ਨੇ ਵੱਖਰਾ ਰੁਪ ਧਾਰਨ ਕੀਤਾ। ਪਰ ਇਸ ਦੌਰਾਨ ਕੁਝ ਦੂਰੀਆ ਅਤੇ ਸਿਆਸੀ ਲਕੀਰਾਂ ਸ਼ਹਿਰੀਆਂ ਅਤੇ ਕੌਸਲਰਾਂ ਵਿਚਕਾਰ ਅਜਿਹੀਆ ਖਿੱਚੀਆ ਗਈਆ, ਜਿਹੜੀਆ ਮਿਟਾਇਆ ਤੋ ਵੀ ਨਹੀ ਮਿਟ ਰਹੀਆ। ਪਰ ਹੁਣ ਇਕ ਵਾਰ ਫੇਰ ਸੰਸਦੀ ਚੋਣਾਂ ਵਿਚ ਇਹ ਮੁੱਦਾ ਗਰਮਾਇਆ ਨਜਰ ਆ ਰਿਹਾ ਹੈ ਕਿਉਕਿ ਪਿਛਲੇ ਦਿਨੀ ਤਪਾ ਪਿੰਡ ਵਿਚ ਆਪ ਦੀ ਇਕ ਆਗੂ ਦੇ ਗ੍ਰਹਿ ਵਿਖੇ ਹੋਈ ਵਿਰੋਧੀਆਂ ਜਾਂ ਬਾਗੀਆ ਦੀ ਮੀਟਿੰਗ ਵਿਚ ਹਲਕੇ ਦੇ ਨੁੰਮਾਇਦੇ ਨੂੰ ਵੀ ਬੁਲਾਇਆ ਗਿਆ ਅਤੇ ਕੁਝ ਸ਼ਰਤਾਂ ਤਹਿਤ ਸਾਂਝ ਪਾਈ ਗਈ। ਜਿਨ੍ਹਾਂ ’ਤੇ ਫਿਲਹਾਲ ਪੂੁਰਾ ਉੱਤਰਿਆ ਵੀ ਜਾ ਰਿਹਾ ਹੈ, ਪਰ ਐਨ ਵਿਚਕਾਰ ਦੀ ਇਕ ਹੋਰ ਖੇਡ ਸ਼ੁਰੂ ਹੋ ਗਈ ਹੈ। ਜਿਸ ਨੂੰ ਸੁਣ ਕੇ ਸਮੁੱਚੇ ਸ਼ਹਿਰੀਆਂ ਨੇ ਵੀ ਕੰਨ ਚੁੱਕ ਲਏ ਹਨ। ਇਸ ਵਿਚ ਕਿੰਨੀ ਕੁ ਸੱਚਾਈ ਹੈ ਰੱਬ ਜਾਣੇ। ਪਰ ਇਹ ਸੱਚ ਜਰੂਰ ਹੋ ਗਿਆ ਹੈ ਕਿ ਪ੍ਰਧਾਨਗੀ ਪਦ ਲਈ ਮੰਜੀਆਂ ਕਈ ਡਹਿ ਗਈਆ ਹਨ। ਸਿਆਸੀ ਮੇਲੇ ਵਿਚ ਸਜੀਆ ਇਨ੍ਹਾਂ ਦੁਕਾਨਾਂ ’ਤੇ ਵਿਕਣ ਵਾਲੇ ਮਾਲ ਦੀ ਵਿਕਰੀ ਫਿਲਹਾਲ ਪੂੁਰੀ ਤਰ੍ਹਾਂ ਠੱਪ ਹੈ, ਕਿਉਕਿ ਕਈ ਵਿਕੇ ਹੋਏ ਮਾਲ ਵੀ ਚੋਧਰੀ ਬਣਨ ਦੀ ਤਾਕ ਵਿਚ ਹਨ। ਉਧਰ ਇਸ ਸਭ ਵਿਚ ਸ਼ਹਿਰ ਦੇ ਇਕ ਸਮਾਜ ਸੇਵੀ ਕੌਸਲਰ ਦੀ ਭੂਮਿਕਾ ਹਮੇਸ਼ਾਂ ਸਰਾਹੁਣਯੋਗ ਰਹੀ ਹੈ, ਜੋ ਸੈਕੜੇ ਔਕੜਾ ਦੇ ਬਾਵਜੂਦ ਵੀ ਆਪਣੇ ਵਾਰਡ ਸਣੇ ਸਮੁੱਚੇ ਸ਼ਹਿਰ ਦੀਆ ਸਮੱਸਿਆਵਾਂ ਲਗਾਤਾਰ ਉਜਾਗਰ ਕਰਦਾ ਰਹਿੰਦਾ ਹੈ।
ਕੱਲ ਨੇ ਨਿਆਣੇ ਨੇ ਕਈਆ ਦੇ ਹੱਥ ਖੜੇ ਕਰਵਾਏ :- ਫਰਵਰੀ 2021 ਤੋ ਨਗਰ ਕੌਸਲ ਚੋਣ ਦੇ ਜਿੱਤਣ ਤੋ ਬਾਅਦ ਇਸ ਵਾਰ ਪ੍ਰਧਾਨਗੀ ਲਈ ਮੰਤਰੀ ਤੋ ਲੈ ਕੇ ਸੰਤਰੀ ਤੱਕ ਸਭ ਦੇ ਹੱਥ ਖੜ ਹੋ ਗਏ, ਕਈ ਰੰਗ ਰੁਪ ਬਦਲੇ, ਪਰ ਕਾਂਗਰਸ ਸਰਕਾਰ ਵਿਚਲੇ ਨੁੰਮਾਇਦਿਆਂ ਨੇ ਆਪਣੇ ਤਰੀਕੇ ਨਾਲ ਪ੍ਰਧਾਨਗੀ ਆਪਣੇ ਐਲਾਣੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੂੰ ਬਣਾਇਆ। ਜਿਸ ਨੇ ਦੋ ਵਰ੍ਹੇਂ ਪ੍ਰਧਾਨਗੀ ਪਦ ਨੂੰ ਸੰਭਾਲ ਕੇ ਰੱਖਿਆ, ਭਾਵੇਂ ਆਪ ਸਰਕਾਰ ਦੇ ਰਾਜ ਵਿਚ ਵੀ ਸਵਾ ਸਾਲ ਪ੍ਰਧਾਨ ਬਣਿਆ ਰਿਹਾ, ਪਰ ਆਖਿਰ ਅਪ੍ਰੈਲ 23 ਵਿਚ ਪ੍ਰਧਾਨਗੀ ਪਦ ਤੋ ਅਸਤੀਫਾ ਦਿੱਤਾ ਗਿਆ। ਫਰਵਰੀ 21 ਤੋ ਸਮੁੱਚੀ ਖੇਡ ਇਕ ਕੌਸਲਰ ਦੇ ਪਤੀ ਦੇ ਹੱਥਾਂ ਵਿਚ ਰਹੀ ਪਰ ਆਪ ਦੀ ਸਰਕਾਰ ਆਉਣ ’ਤੇ ਉਸ ਨੂੰ ਦਿਨੇ ਤਾਰੇ ਵਿਖਾਉਣ ਵਾਲਿਆਂ ਦੇ ਦਾਅਵੇ ਵਿਚਾਰੇ ਉਸ ਵੇਲੇ ਠੁੱਸ ਹੋ ਗਏ ਜਦ ਉਹ ਕੌਸਲਰ ਦਾ ਪਤੀ ਕਈ ਕੌਸਲਰਾਂ ਨੂੰ ਨਾਲ ਲੈ ਕੇ ਆਪ ਪਾਰਟੀ ਵਿਚ ਸ਼ਾਮਿਲ ਹੋ ਗਿਆ ਅਤੇ ਸਮੁੱਚੀ ਸਿਆਸੀ ਖੇਡ ਉਸ ਦੇ ਹੱਥ ਚਲੀ ਗਈ। ਉੱਲਟਾ ਤਾਰੇ ਵਿਖਾਉਣ ਵਾਲੇ ਖੁਦ ਤਾਰੇ ਵੇਖਣ ਲੱਗੇ। ਸਿਆਸੀ ਖੇਡ ਅਜਿਹੇ ਦੌਰ ਵਿਚ ਚਲੀ ਕਿ ਇਕ ਕੱਲ ਦਾ ਜੁਆਕ ਵੱਡੇ-2 ਮਹਾਂਰਥੀਆਂ ਤੋ ਸੰਭਲਦਾ ਨਜਰ ਨਾ ਆਇਆ। ਜਿਨ੍ਹਾਂ ਨੇ ਅੱਕ ਕਿ ਬੀਤੇ ਦਿਨੀ ਆਪਣੇ ਇਕਠ ਵਿਚ ਹਲਕੇ ਦੇ ਨੁੰਮਾਇਦੇ ਨੂੰ ਇਸ ’ਤੇ ਰੋਕ ਲਗਾਉਣ ਦੀ ਸ਼ਰਤ ਰੱਖ ਦਿੱਤੀ। ਚੋਣਾਂ ਤੋ ਬਾਅਦ ਇਹ ਮਾਮਲਾ ਕਿਧਰ ਨੂੰ ਰੁਖ ਲੈਣਾ ਹੈ। ਇਹ ਅਜੇ ਗਰਭ ਵਿਚ ਹੈ ਪਰ ਇਸ ਵਿਚ ਕੋਈ ਸੱਕ ਨਹੀ ਕਿ ਆਉਣ ਵਾਲੇ ਸਮੇਂ ਵਿਚ ਵੀ ਡਾਕਟਰ ਪਰਿਵਾਰ ਦੀ ਭੂਮਿਕਾ ਨੂੰ ਘਟਾ ਕੇ ਵੇਖਣਾ ਸਿਆਸੀ ਮੂਰਖਤਾ ਹੋਵੇਗੀ।