ਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ
ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨੈਣੇਵਾਲ ਦੇ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ
ਤਪਾ ਮੰਡੀ 19 ਅਕਤੂਬਰ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ,
ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਨੈਣੇਵਾਲ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਪੰਜਾਬ ਦੇ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਗਗਨਾ ਨੈਣੇਵਾਲ ਨੇ ਸਰਪੰਚੀ ਦੀ ਚੋਣ ਦੋਰਾਨ ਤਿਕੋਣੇ ਸਿਆਸੀ ਮੁਕਾਬਲੇ ਵਿਚ ਵੱਡੀ ਜਿੱਤ ਦਰਜ ਕੀਤੀ ਹੈ। ਚੋਣ ਦੌਰਾਨ ਪਿੰਡ ਦੇ ਵੋਟਰਾਂ ਨੇ ਗਗਨਦੀਪ ਸਿੰਘ ਦੇ ਹੱਕ ਵਿਚ ਵੱਡਾ ਫਵਤਾ ਜਾਰੀ ਕੀਤਾ ਕਿਉਕਿ ਦੋ ਤਿਹਾਈ ਵੋਟਾਂ ਇਸ ਉਮੀਦਵਾਰ ਨੂੰ ਪਈਆ ਜਦਕਿ ਬਾਕੀ ਇੱਕ ਹਿੱਸਾ ਦੋਵੇ ਉਮੀਦਵਾਰਾਂ ਦੇ ਹੱਕ ਵਿਚ ਪਈਆ। ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ ਨੈਣੇਵਾਲ ਨੇ ਇਸ ਜਿੱਤ ਦਾ ਸਿਹਰਾ ਪਿੰਡ ਵਾਸੀਆਂ ਦੇ ਸਿਰ ਜਿੱਥੇ ਬੰਨਿਆ, ਉਥੇ ਆਪਣੇ ਸਿਆਸੀ ਗੁਰੂ ਵਜੋ ਸੇਵਾਮੁਕਤ ਆਈ ਏ.ਐਸ ਅਧਿਕਾਰੀ ਅਤੇ ਸਾਬਕਾ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਵੱਲੋ ਦਿੱਤੇ ਗੁਣਾਂ ਨੂੰ ਇਸ ਚੋਣ ਵਿਚ ਵਰਤ ਕੇ ਸਿਆਸੀ ਵਿਰੋਧੀਆਂ ਨੂੰ ਮਾਤ ਦੇਣ ਵਿਚ ਸਫਲਤਾ ਹਾਸਿਲ ਹੋਈ। ਜਿੱਤ ਉਪਰੰਤ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ ਨੈਣੇਵਾਲ ਨੇ ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਕਿਹਾ ਕਿ ਪਿੰਡ ਵਾਸੀਆਂ ਨਾਲ ਮਿਲ ਕੇ ਪਿੰਡ ਦੀ ਵਿਕਾਸ ਅਤੇ ਤਰੱਕੀ ਪੱਖੋ ਨੁਹਾਰ ਬਦਲਣ ਵਿਚ ਗ੍ਰਾਮ ਪੰਚਾਇਤ ਹਰ ਸੰਭਵ ਯਤਨ ਕਰੇਗੀ ਜਦਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਖੇਡ ਮੈਦਾਨ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਬਤੌਰ ਸਰਪੰਚ ਪਿੰਡ ਦੇ ਲੋਕਾਂ ਤੋ ਸੁਝਾਅ ਲਏ ਜਾਣਗੇ ਤਾਂ ਜੋ ਪਿੰਡ ਦੇ ਸਾਂਝੇਂ ਕੰਮਾਂ ਵਿਚ ਉਨ੍ਹਾਂ ਸੁਝਾਅ ਤਜਰਬਿਆਂ ਦਾ ਲਾਭ ਉਠਾਇਆ ਜਾ ਸਕੇ। ਨੈਣੇਵਾਲ ਨੇ ਆਪਣੀ ਸਿਆਸੀ ਪਾਰੀ ਸਬੰਧੀ ਕਿਹਾ ਕਿ 2012 ਤੋ 2017 ਤੱਕ ਬਤੋਰ ਹਲਕਾ ਇੰਚਾਰਜ ਵਜੋ ਵਿਚਰਣ ਵਾਲੇ ਸਾਬਕਾ ਆਈ ਏ ਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੀ ਕਾਰਜਸ਼ੈਲੀ ਤੋ ਉਹ ਬਹੁਤ ਪ੍ਰਭਾਵਿਤ ਹੋਏ ਹਨ, ਕਿਉਕਿ ਸ਼ਾਇਦ ਉਨ੍ਹਾਂ ਦੇ 10 ਸਾਲ ਦੇ ਲੰਘੇ ਕਾਰਜਕਾਲ ਤੋ ਬਾਅਦ ਕਦੇ ਹਲਕੇ ਅੰਦਰ ਸੰਗਤ ਦਰਸ਼ਨ ਨਹੀ ਵੇਖੇ ਗਏ, ਪਰ ਉਨ੍ਹਾਂ ਦੇ ਸਮੇਂ ਦੋਰਾਨ ਹਫਤਾ, ਮਹੀਨੇ ਭਰ ਵਿਚ ਲੋਕਾਂ ਨਾਲ ਮਿਲਣੀ ਹੁੰਦੀ ਸੀ, ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਪਾ ਆਮਦ ਮੌਕੇ ਕਰੋੜਾਂ ਰੁੂਪੈ ਦੀਆ ਗ੍ਰਾਟਾਂ ਹਲਕਾ ਭਦੌੜ ਨੂੰ ਮਿਲੀਆ। ਜਿਸ ਵਿਚ ਮੇਰੇ ਪਿੰਡ ਨੂੰ ਵੀ ਗ੍ਰਾਂਟ ਮਿਲੀ , ਜੇਕਰ ਇਹ ਕਹਿ ਲਈਏ ਕਿ ਦਰਬਾਰਾ ਸਿੰਘ ਗੁਰੂ ਦੇ ਸਮੇਂ ਹੀ ਹਲਕੇ ਦਾ ਅਥਾਹ ਵਿਕਾਸ ਹੋਇਆ ਤਦ ਕੋਈ ਅਤਿਕਥਨੀ ਨਹੀ ਹੋਵੇਗੀ। ਜਿਸ ਕਾਰਨ ਉਨ੍ਹਾਂ ਦੇ ਲੋਕਾਂ ਦੇ ਸਾਂਝੇ ਅਤੇ ਨਿੱਜੀ ਕੰਮ ਕਰਨ ਦੇ ਤਰੀਕੇ ਨੇ ਮਨ ਅੰਦਰ ਜਜਬਾ ਪੈਦਾ ਕੀਤਾ ਕਿ ਆਪਣੇ ਪਿੰਡ ਨੂੰ ਵਿਕਾਸ ਦੀਆ ਲੀਹਾਂ ’ਤੇ ਤੋਰਣ ਲਈ ਹਰ ਸੰਭਵ ਯਤਨ ਸਾਥੀ ਪੰਚਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕੀਤੇ ਜਾਣਗੇ। ਇਸ ਮੌਕੇ ਨਵ ਨਿਯੁਕਤ ਸਰਪੰਚ ਨੈਣੇਵਾਲ ਨੂੰ ਉਨ੍ਹਾਂ ਦੇ ਸਮੱਰਥਕਾਂ ਅਤੇ ਪਿੰਡ ਵਾਸੀਆਂ ਨੇ ਹਾਰਾਂ ਨਾਲ ਲੱਦ ਕੇ ਭਰਵਾਂ ਸਵਾਗਤ ਕੀਤਾ।