ਸਾਬਕਾ ਕੈਬਨਿਟ ਮੰਤਰੀ ਕਾਂਗੜ੍ਹ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦੌਰਾਨ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਅਤੇ ਲੋਕਾਂ ਦਾ ਜਨ ਸੈਲਾਬ ਉਮੜਿਆ
ਕੈਪਟਨ ਅਤੇ ਸੁਖਬੀਰ ਦੀ ਸਾਂਝ ਜਗ ਜਾਹਿਰ ਹੋਈ, ਜੋ ਆਪਣੀਆ ਘਰਵਾਲੀਆ ਨੂੰ ਮੁੜ ਸੰਸਦ ਮੈਂਬਰ ਬਣਾਉਣ ਲਈ ਹਰ ਸਮਝੋਤੇ ਲਈ ਤਿਆਰ -ਬਾਜਵਾ
ਰਾਜਾ ਵੜਿੰਗ ਨੇ ਆਪ ਸਰਕਾਰ ’ਤੇ ਸਿਆਸੀ ਨਿਸ਼ਾਨੇ ਸਾਧੇ
ਕਾਂਗੜ੍ਹ ਪਰਿਵਾਰ ਨੂੰ ਹਮੇਸ਼ਾਂ ਹਲਕੇ ਦੇ ਲੋਕਾਂ ਨੇ ਅਥਾਹ ਪਿਆਰ ’ਤੇ ਸਤਿਕਾਰ ਦਿੱਤਾ, ਜਿਸ ਲਈ ਲੋਕਾਂ ਦੇ ਰਿਣੀ ਰਹਾਗੇਂ-ਸਾਬਕਾ ਮੰਤਰੀ ਕਾਂਗੜ੍ਹ
ਬਠਿੰਡਾ 23 ਫਰਵਰੀ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ/ਕੁਲਦੀਪ ਗਰਗ) : - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਉਪਰੰਤ ਆਪਣੀ ਗ੍ਰਹਿ ਵਿਖੇ ਰੱਖੀ ਪਲੇਠੀ ਵਰਕਰ ਮਿਲਣੀ ਨੂੰ ਸੰਬੋਧਨ ਕਰਨ ਲਈ ਸੂਬਾਈ ਕਾਂਗਰਸ ਲੀਡਰਸ਼ਿਪ ਅਤੇ ਹਲਕੇ ਦੇ ਲੋਕਾਂ ਦਾ ਵੱਡਾ
ਜਨ ਸੈਲਾਬ ਉਮੜਿਆ। ਜਿਸ ਦੀ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਸੁਣਾਈ ਦਿੱਤੀ। ਵੱਡੀ ਗਿਣਤੀ ਵਿਚ ਜੁੜੇ ਹਲਕਾ ਫੂਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਵਿਚ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰਦਿਆਂ ਕਿਹਾ ਕਿ ਸਰਕਾਰ ਦੀ ਸਮਝ ਨਹੀ ਆ ਰਹੀ ਕਿਉਕਿ ਇਹ ਹਰਿਆਣਾ ਸਰਹੱਦ ’ਤੇ ਆਪਣੀਆ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋ ਕੀਤੇ ਜਾ ਰਹੇ ਸਘੰਰਸ਼ ਵਿਚ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਦੀ ਮੌਤ ਅਤੇ ਸੇਥੜੇ ਕਿਸਾਨਾਂ ਦੇ ਜਖਮੀ ਇਥੋ ਤੱਕ ਕੇ ਕਈਆ ਦੇ ਲਾਪਤਾ ਹੋਣ ਦੇ ਬਾਵਜੂਦ ਵੀ ਚੁੱਪ ਧਾਰੀ ਬੈਠੇ ਹਨ, ਜਦਕਿ ਸੂਬਾ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਹਰਿਆਣਾ ਦੇ ਗ੍ਰਹਿ ਮੰਤਰੀ ਸਣੇ ਹੋਰਨਾਂ ਅਜਿਹੀਆ ਕਾਰਵਾਈਆ ਨੂੰ ਅੰਜਾਮ ਦੇਣ ਵਾਲੇ ਅਧਿਕਾਰੀਆਂ ਖਿਲਾਫ ਪੁਲਿਸ ਮਾਮਲੇ ਦਰਜ ਕਰਦੇ ਕਿ ਪੰਜਾਬ ਦੀ ਹੱਦ ਅੰਦਰ ਆਪਣੀਆ ਹੱਕੀ ਮੰਗਾਂ ਲਈ ਸਘੰਰਸ਼ ਕਰਨ ਵਾਲੇ ਲੋਕਾਂ ’ਤੇ ਡਰੋਨ ਰਾਹੀ ਗੋਲੇ ਜਾਂ ਫੇਰ ਗੋਲੀਆ ਮਾਰੀਆ ਜਾ ਰਹੀਆ ਹਨ। ਜਿਸ ਨੂੰ ਕਾਂਗਰਸ ਪਾਰਟੀ ਕਦਇ ਬਰਦਾਸ਼ਤ ਨਹੀ ਕਰੇਗੀ ਕਿਉਕਿ ਕਾਂਗਰਸ ਨੇ ਪਹਿਲਾ ਵੀ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਵੇਲੇ ਕਿਸਾਨ ਸਘੰਰਸ਼ ਦੀ ਖੁੱਲ ਕੇ ਹਮਾਇਤ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਖੇਤੀ ਕਾਨੂੰਨ ਦਾ ਫੈਸਲਾ ਵਾਪਿਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਬਾਜਵਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿਆਸੀ ਤੰਜ ਕਸਦਿਆਂ ਕਿਹਾ ਕਿ ਕਿੰਝ ਉਹ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਨੂੰ ਸਹੀ ਠਹਿਰਾ ਕੇ ਆਪਣੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਮੁੜ ਸੰਸਦ ਮੈਂਬਰ ਬਣਾਉਣ ਲਈ ਤਾਣਾ ਬਾਣਾ ਬੁਣ ਰਹੇ ਹਨ। ਉਧਰ ਸੁਖਬੀਰ ਬਾਦਲ ਵੀ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਕੈਬਨਿਟ ਮੰਤਰੀ ਬਣਾਉਣ ਲਈ ਕਾਹਲੇ ਹਨ, ਜਿਨ੍ਹਾਂ ਨੂੰ ਪੰਜਾਬ ਦਾ ਕੋਈ ਫਿਕਰ ਨਹੀ, ਜੇ ਫਿਕਰ ਹੈ ਤਾਂ ਸਿਰਫ ਆਪਣੇ ਟੱਬਰ ਦਾ। ਬਾਜਵਾ ਨੇ ਗੁਰਪ੍ਰੀਤ ਸਿੰਘ ਕਾਂਗੜ ਦੀ ਤਾਰੀਫ ਕਰਦਿਆਂ ਕਿਹਾ ਕਿ ਸਿਰਫ ਹਲਕਾ ਫੂਲ ਤੱਕ ਹੀ ਸੀਮਿਤ ਨਾ ਰਹੋ, ਆਲੇ ਦੁਆਲੇ ਦੇ ਕਈ ਹਲਕਿਆਂ ਅੰਦਰ ਤੁਹਾਡਾ ਵੱਡਾ ਅਸਰ ਰਸੂਖ ਹੈ। ਜਿਸ ਦਾ ਫਾਇਦਾ ਕਾਂਗਰਸ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਜੋ ਸਿਆਸੀ ਹਵਾ ਦਾ ਰੁਖ ਵਿਖਾਈ ਦੇ ਰਿਹਾ ਹੈ, ਉਸ ਤੋ ਸਪੱਸ਼ਟ ਹੋ ਰਿਹਾ ਹੈ ਕਿ ਕਾਂਗਰਸ ਸਮੁੱਚੀਆ 13 ਲੋਕ ਸਭਾ ਸੀਟਾਂ ’ਤੇ ਆਉਦੀਆ ਆਮ ਚੋਣਾਂ ਵਿਚ ਜਿੱਤ ਦਰਜ ਕਰੇਗੀ। ਉਨ੍ਹਾਂ ਕਾਂਗੜ ਨੂੰ ਮਸ਼ਕਰੀ ਕਰਦਿਆਂ ਕਿਹਾ ਕਿ ਜੇ ਭਾਜਪਾ ਵਿਚ ਹੀ ਰਹਿੰਦੇ ਤਾਂ ਚੰੜੀਗੜ੍ਹ ਜਾਂ ਕਾਂਗੜ੍ਹ ਤੱਕ ਹੀ ਸੀਮਿਤ ਰਹਿ ਜਾਣਾ ਸੀ ਕਿਉਕਿ ਜੋ ਹਾਲ ਕਿਸਾਨ ਪੰਜਾਬ ਅੰਦਰ ਭਾਜਪਾਈਆ ਦਾ ਕਰਨਗੇ, ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਬਾਜਵਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਅੰਦੋਲਣ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆ ਨੀਤੀਆ ਖਿਲਾਫ ਲੋਕ ਲਹਿਰ ਖੜੀ ਕੀਤੀ ਜਾ ਸਕੇ। ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਕਾਂਗੜ੍ਹ ਜਮੀਨੀ ਪੱਧਰ ’ਤੇ ਜੁੜੇ ਹੋਏ ਆਗੂ ਹਨ, ਜਿਨ੍ਹਾਂ ਨੇ ਰਾਜਨੀਤੀ ਵਿਚ ਵੱਡੇ ਉਤਰਾਅ ਚੜਾਅ ਵੇਖੇ ਹਨ ਜਦਕਿ ਰਾਜਨੀਤੀ ਵਿਚ ਵੱਡੇ ਵੱਡੇ ਦਿੱਗਜਾਂ ਨੂੰ ਮਾਤ ਦੇ ਕੇ ਮਾਲਵੇ ਅੰਦਰ ਕਾਂਗਰਸ ਨੂੰ ਕਈ ਦਹਾਕਿਆਂ ਤੱਕ ਮਜਬੂਤ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੇ ਹੱਥ ਦੀ ਕਠਪੁਤਲੀ ਬਣ ਚੁੱਕਿਆ ਹੈ। ਜਿਸ ਨੂੰ ਆਪਣੀਆ ਹੱਕੀ ਮੰਗਾਂ ਲਈ ਸਘੰਰਸ਼ ਕਰ ਰਹੇ ਕਿਸਾਨਾਂ ਦੇ ਜਾਨ ਮਾਲ ਦੀ ਕੋਈ ਪ੍ਰਵਾਹ ਨਹੀ ਕਿਉਕਿ ਨੋਜਵਾਨ ਕਿਸਾਨ ਦੀ ਹੋਈ ਮੌਤ, ਜਖਮੀਆਂ ਅਤੇ ਮਾਲੀ ਤੌਰ ’ਤੇ ਹੋਏ ਕਿਸਾਨੀ ਦੇ ਨੁਕਸਾਨ ਦੀ ਕੋਈ ਪ੍ਰਵਾਹ ਨਹੀ। ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਕਾਂਗੜ੍ਹ ਨੂੰ ਤਕੜੇ ਹੋ ਕੇ ਪਾਰਟੀ ਨੂੰ ਆਪਣੀਆ ਸੇਵਾਵਾਂ ਦੇਣ ਦੀ ਗੱਲ ’ਤੇ ਜੋਰ ਦਿੱਤਾ।
ਉਧਰ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਸੂਬਾ ਪਾਰਟੀ ਹਾਈਕਮਾਂਡ ਸਣੇ ਵੱਡੀ ਗਿਣਤੀ ਵਿਚ ਜੁੜੇ ਵਰਕਰਾਂ ਦਾ ਪਹੁੰਚਣ ’ਤੇ ਧੰਨਵਾਦ ਕਰਨ ਦੇ ਨਾਲੋ ਨਾਲ ਪਿਛਲੇ ਸਮੇਂ ਭਾਜਪਾ ਵਿਚ ਆਪਣੀ ਸਮੂਲੀਅਤ ਲਈ ਖੁੱਲੇ ਤੌਰ ’ਤੇ ਇਸ ਨੂੰ ਆਪਣੀ ਸਿਆਸੀ ਗਲਤੀ ਵਜੋ ਵੀ ਸਵੀਕਾਰ ਕੀਤਾ। ਉਨ੍ਹਾਂ ਅੱਗੇ ਤੋ ਕਾਂਗਰਸ ਲਈ ਪਹਿਲਾ ਨਾਲੋ ਵੀ ਜਿਆਦਾ ਜੋਰ ਨਾਲ ਪੰਜਾਬ, ਹਲਕੇ ਅਤੇ ਪਾਰਟੀ ਲਈ ਕੰਮ ਕਰਨ ਦਾ ਭਰੋਸਾ ਦਿਵਾਇਆ।
ਕਾਂਗੜ੍ਹ ਨੇ ਕਿਹਾ ਕਿ ਕਾਂਗੜ੍ਹ ਪਰਿਵਾਰ ਦੇ ਘਰ ਦੇ ਬੂਹੇ ਹਮੇਸ਼ਾਂ ਹਲਕੇ ਦੇ ਲੋਕਾਂ ਲਈ ਪਹਿਲਾ ਵੀ ਖੁੱਲੇ ਸਨ ਅਤੇ ਅੱਗੇ ’ਤੋ ਵੀ ਖੁੱਲੇ ਰਹਿਣਗੇ। ਇਸ ਮੌਕੇ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ, ਹੰਸ ਰਾਜ ਜੋਸਨ ਸਾਬਕਾ ਮੰਤਰੀ, ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਕੁਸਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ, ਅਜੀਤਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ, ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ, ਨਰਿੰਦਰ ਭੁਲੇਰੀਆ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਹਰਮਨਵੀਰ ਸਿੰਘ ਜੈਸੀ ਕਾਂਗੜ੍ਹ, ਰਾਜਨ ਗਰਗ ਜਿਲਾ ਪ੍ਰਧਾਨ, ਸੰਜੀਵ ਢੀਗਰਾ ਟੀਨਾ ਸਾਬਕਾ ਚੇਅਰਮੈਨ, ਵਿੱਕੀ ਜੇਠੀ ,ਪਰਮਿੰਦਰ ਸਿੰਘ ਡਿੰਪਲ ਕੁਆਡੀਨੇਟਰ ਹਲਕਾ ਰਾਮਪੁਰਾ ਫੂਲ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ ਭਾਈ, ਇੰਦਰਜੀਤ ਸਿੰਘ ਜੱਗਾ ਸਰਪੰਚ ਭੋਡੀਪੁਰਾ, ਗੁਰਦੀਪ ਸਿੰਘ ਬਿੱਟਾ ਕੋਠਾਗੁਰੂ , ਇੰਦਰਜੀਤ ਸਿੰਘ ਢਿੱਲੋਂ, ਅਵਤਾਰ ਸਿੰਘ ਗੋਨਿਆਣਾ, ਪਰਮਿੰਦਰ ਸਿੰਘ ਸਰਪੰਚ ਜਲਾਲ, ਚਰਨਜੀਤ ਸਿੰਘ ਜਟਾਣਾ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਸਰਪੰਚ ਰਾਈਆਂ, ਜਸਵੀਰ ਸਿੰਘ ਮਹਿਰਾਜ, ਜਗਜੀਤ ਸਿੰਘ ਕੌਇਰ ਸਿੰਘ ਵਾਲਾ, , ਰਾਜਾ ਗਿੱਲ ਰਾਮਪੁਰਾ ਫੂਲ, ਤਿੱਤਰ ਮਾਨ ਸਣੇ ਵੱਡੀ ਗਿਣਤੀ ਵਿਚ ਹਲਕੇ ਦੇ ਵੱਖ ਵੱਖ ਪਿੰਡਾਂ ਵਿਚਲੇ ਪੰਚ, ਸਰਪੰਚ ਅਤੇ ਪਾਰਟੀ ਵਰਕਰ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਕਰਮਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਨਿਭਾਈ