ਸਿਆਸਤ ਅਤੇ ਸਮਾਜ ਸੇਵਾ ਦਾ ਸੁਮੇਲ
ਲੋਕ ਪੱਖੀ ਮੁੱਦੇ ਚੁੱਕਣ ਵਾਲਾ ਰਾਮਪੁਰਾ ਫੂਲ ਦਾ ਪ੍ਰਧਾਨ ਸੁਨੀਲ ਕੁਮਾਰ ਬਿੱਟਾ
ਰਾਮਪੁਰਾ ਫੂਲ (ਬਠਿੰਡਾ) 5 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਜਿਲ੍ਹੇਂ ਦੇ ਸਭ ਤੋ ਵੱਡੇ ਸ਼ਹਿਰ ਰਾਮਪੁਰਾ ਜਿਸ ਨੂੰ ਜਿਲ੍ਹੇਂ ਦੀ ਸਿਆਸਤ ਦਾ ਧੁਰਾ ਵੀ ਕਿਹਾ ਜਾਂਦਾ ਹੈ। ਇਸ ਦੇ ਪ੍ਰਧਾਨਾਂ ਦੀ ਗੱਲ ਦੂਰ ਦੁਰੇਡੇ ਤੱਕ ਚਲਦੀ ਹੈ। ਸਹਿਰ ਅੰਦਰ ਪਿਛਲੇ ਢਾਈ ਦਹਾਕਿਆਂ ਤੋ ਜਿਆਦਾ ਸਿਆਸਤ ਅਤੇ ਸਮਾਜ ਸੇਵਾ ਵਿਚ ਰੁਝੇ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਦੀ ਦਿੱਖ ਕਦੋ ਪ੍ਰਧਾਨ ਵਾਲੀ ਬਣ ਗਈ ਸ਼ਾਇਦ ਬਿੱਟਾ ਨੂੰ ਵੀ ਪਤਾ ਨੀ ਹੋਣਾ। 1997 ਵਿਚ ਭਾਜਪਾ ਤੋ ਆਪਣੇ ਸਿਆਸੀ ਸਫਰ ਦੀ ਸੁਰੂਆਤ ਕਰਨ ਵਾਲੇ ਸੁਨੀਲ ਕੁਮਾਰ ਬਿੱਟਾ ਨੇ ਆਪਣੀ ਪਹਿਲੀ ਚੋਣ ਵਿਚ ਹੀ ਰਾਮਪੁਰਾ ਅੰਦਰ ਕਮਲ ਦਾ ਫੁੱਲ ਖਿੜਾ ਦਿੱਤਾ, ਭਾਵੇਂ ਉਸ ਵੇਲੇ ਭਾਜਪਾ ਦਾ ਮਾਲਵੇ ਅੰਦਰ ਵੀ ਕੋਈ ਪ੍ਰਭਾਵ ਨਹੀ ਸੀ। ਇਕ ਕੌਸਲਰ ਵਜੋ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਕਰਵਾ ਕੇ ਨਿਮਾਣਾ ਖੱਟਿਆ। ਜਿਸ ਕਾਰਨ ਦੂਜੀ ਵਾਰ ਸਿਆਸੀ ਚਾਲਬਾਜੀਆ ਦੇ ਚਲਦਿਆਂ ਇਨ੍ਹਾਂ ਦਾ ਘਰੈਲੂ ਵਾਰਡ ਔਰਤਾਂ ਲਈ ਰਾਂਖਵਾਂ ਕਰ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਕਿਸੇ ਹੋਰ ਵਾਰਡ ਤੋ ਚੋਣ ਲੜਣੀ ਪਈ। ਜਿਸ ਦੇ ਚਲਦਿਆਂ ਬਿੱਟਾ ਚੋਣ ਹਾਰ ਗਿਆ, ਪਰ ਲੋਕ ਸੇਵਾ ਨਾਲ ਜੁੜੇ ਬਿੱਟਾ ਨੇ ਆਪਣੀ ਹਾਰ ਤੋ ਸਬਕ ਲੈਦਿਆਂ ਲੋਕਾਂ ਵਿਚਕਾਰ ਹੋਰ ਵਧੇਰੇ ਤਕੜਾ ਹੋ ਕੇ ਮਿਲਣਾ ਸ਼ੁਰੂ ਕੀਤਾ। ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਲਈ ਬਿੱਟਾ ਨਾ ਦਿਨ ਵੇਖਦਾ ਨਾ ਰਾਤ, ਆਖਿਰ 2008 ਦੀਆ ਨਗਰ ਕੌਸਲ ਚੋਣਾਂ ਵਿਚ ਬਿੱਟਾ ਮੁੜ ਭਾਜਪਾ ਦੇ ਚੋਣ ਚਿੰਨ੍ਹ ’ਤੇ ਚੋਣ ਮੈਦਾਨ ਵਿਚ ਨਿੱਤਰ ਆਏ, ਜਿੱਥੋ ਜਿੱਤ ਦਰਜ ਕੀਤੀ ਅਤੇ ਨਗਰ ਕੌਸਲ ਵਿਖੇ ਇਸੇ ਪਾਰੀ ਦੌਰਾਨ 2010 ਵਿਚ ਮੀਤ ਪ੍ਰਧਾਨ ਵਜੋ ਆਪਣੀਆ ਸੇਵਾਵਾਂ ਨਿਭਾਈਆ ਅਤੇ 2015 ਦੀਆ ਚੋਣਾਂ ਵਿਚ ਬਿੱਟਾ ਨੇ ਅਕਾਲੀ ਦਲ ਨਾਲ ਪਾਰਟੀ ਦੀ ਚਲੀ ਆਉਦੀ ਸਿਆਸੀ ਸਾਂਝ ਤਹਿਤ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਚੋਣ ਲੜਣ ਦਾ ਮਨ ਬਣਾਇਆ ਅਤੇ ਸ਼ਹਿਰੀਆਂ ਨੇ ਲੋਕਾਂ ਪ੍ਰਤੀ ਕੀਤੀਆ ਸੇਵਾਵਾਂ ਬਦਲੇ ਇਨ੍ਹਾਂ ਨੂੰ ਨਿਰਵਿਰੋਧ ਕੌਸਲਰ ਚੁਣਿਆ। ਉਧਰੋ ਸਰਕਾਰ ਅਤੇ ਕੋਸਲਰਾਂ ਨੇ ਸੁਨੀਲ ਕੁਮਾਰ ਬਿੱਟਾ ਨੂੰ ਬਤੋਰ ਪ੍ਰਧਾਨ ਆਦਰ ਸਨਮਾਨ ਦਿੱਤਾ ਅਤੇ ਢਾਈ ਵਰ੍ਹਿਆਂ ਤੱਕ ਪ੍ਰਧਾਨ ਰਹਿ ਕੇ ਸ਼ਹਿਰ ਅੰਦਰਲੇ ਅਨੇਕਾਂ ਵਿਕਾਸ ਕਾਰਜ ਕਰਵਾਏ। ਪ੍ਰਧਾਨ ਬਿੱਟਾ ਨੇ 2019 ਵਿਚ ਹਲਕਾ ਰਾਮਪੁਰਾ ਫੂਲ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਅਗਵਾਈ ਹੇਠ ਕਾਂਗਰਸ ਵਿਚ ਸਮਲੀਅਤ ਕਰਕੇ ਸ਼ਹਿਰੀ ਪ੍ਰਧਾਨ ਵਜੋ ਪਾਰਟੀ ਦਾ ਝੰਡਾ ਬੁਲੰਦ ਕੀਤਾ। ਦੇਸ਼ ਅੰਦਰ ਫੈਲੀ ਕਰੋਨਾ ਮਹਾਂਮਾਰੀ ਦੌਰਾਨ ਜਦ ਲੋਕਾਂ ਨੇ ਆਪਣੇ ਰਿਸ਼ਤੇ ਨਾਤਿਆ ਤੋ ਵੀ ਮੂੰਹ ਮੋੜ ਲਿਆ ਸੀ ਉਸ ਵੇਲੇ ਨਿਧੜਕ ਹੋ ਕੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਇਨ੍ਹਾਂ ਨੇ ਲੋਕ ਸੇਵਾ ਨੂੰ ਸਮਰਪਿਤ ਭਾਵਨਾ ਨਾਲ ਕੰਮ ਕੀਤਾ। ਜਿਸਦੇ ਬਦਲੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜਿਲਾ ਪੁਲਿਸ ਮੁੱਖੀ ਬਠਿੰਡਾ ਨੇ ਪ੍ਰਧਾਨ ਬਿੱਟਾ ਨੂੰ ਗਰੀਨ ਪਾਸ ਜਾਰੀ ਕੀਤਾ। ਜਿਸ ਰਾਹੀ ਇਹ ਦੇਸ਼ ਦੇ ਕਿਸੇ ਕੋਨੇ ਵੀ ਜਾ ਸਕਦੇ ਸਨ। ਰਾਮਪੁਰਾ ਫੂਲ ਅੰਦਰ ਪਿਛਲੇ ਸਮੇਂ ਸੀਵਰੇਜ ਅਤੇ ਸੜੀਆ ਮੋਟਰਾਂ ਦੇ ਮਸਲੇ ਜੋ ਮੂੰਹ ਅੱਡੀ ਖੜੇ ਸਨ, ਬਾਰੇ ਬੁਹਤੇ ਸਿਆਸੀ ਲੀਡਰਾਂ ਨੇ ਚੁੱਪ ਧਾਰ ਲਈ ਸੀ, ਬਾਰੇ ਵੀ ਬਿੱਟਾ ਨੇ ਨਿਧੜਕ ਹੋ ਕੇ ਮੋਟਰਾਂ ਵਾਲੇ ਟੋਇਆ ਵਿਚ ਉੱਤਰ ਕੇ ਵੀਡੀਓ ਰਾਹੀ ਸਭ ਕੁਝ ਉਜਾਗਰ ਕਰ ਦਿੱਤਾ ਸੀ। ਜਿਸ ਨੇ ਮੌਜੂਦਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀਆ ਪੋਲਾਂ ਖੋਲ ਕੇ ਰੱਖ ਦਿੱਤੀਆ ਸਨ। ਜਿਸ ਕਾਰਨ ਜਾਗਰੁਕ ਹੋਏ ਸ਼ਹਿਰੀਆਂ ਨੇ ਇਨ੍ਹਾਂ ਮੱਚੀਆ ਮੋਟਰਾਂ ਅਤੇ ਸੀਵਰੇਜ ਦੀ ਦਰੁੱਸਤੀ ਲਈ ਬਥੇਰਾ ਪਿੱਟ ਸਿਆਪਾ ਕੀਤਾ। ਪ੍ਰਧਾਨ ਬਿੱਟਾ ਦਾ ਕਹਿਣਾ ਹੈ ਕਿ ਉਹ ਹੁਣ ਆਜਾਦ ਤੋਰ ’ਤੇ ਸ਼ਹਿਰੀਆਂ ਦੀ ਸੇਵਾ ਲਈ ਹਾਜਰ ਰਹਿਣਗੇ।