'ਆਪ' ਸਰਕਾਰ ਨੇ ਦੋ ਸਾਲਾਂ 'ਚ ਕੀਤੀ ਸੂਬੇ ਦੀ ਕਾਇਆਕਲਪ : ਪ੍ਰਧਾਨ ਮਨੀਸ਼ ਗਰਗ
ਭਦੌੜ, 30 ਮਈ () : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਭਦੌੜ ਦੇ ਵਾਰਡ ਨੰਬਰ 12 ਵਿਖੇ ਕੌੜਿਆਂ ਦੇ ਅਗਵਾੜ ਦੀ ਧਰਮਸ਼ਾਲਾ ਵਿੱਚ ਰਾਜਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੀ ਕਾਇਆਕਲਪ ਕੀਤੀ ਗਈ ਹੈ। ਆਪ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਨਾਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਸਕੂਲਾਂ ਅਤੇ ਹਸਪਤਾਲਾਂ ਨੂੰ ਅਪਗ੍ਰੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਕਲੀਨਿਕ ਵੀ ਖੋਲੇ ਗਏ ਹਨ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ 'ਝਾੜੂ' ਦਾ ਬਟਨ ਦਬਾ ਕੇ ਗੁਰਮੀਤ ਸਿੰਘ ਮੀਤ ਹੇਅਰ ਦਾ ਸਾਥ ਦਿੱਤਾ ਜਾਵੇ। ਇਸ ਮੌਕੇ ਅਸ਼ੋਕ ਰਾਮ ਮੀਤ ਪ੍ਰਧਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ, ਮੋਨੂੰ ਸ਼ਰਮਾ ਬਲਾਕ ਪ੍ਰਧਾਨ ਭਦੌੜ, ਕੀਰਤ ਸਿੰਗਲਾ ਜੁਆਇੰਟ ਸੈਕਟਰੀ ਲੀਗਲ ਸੈੱਲ ਪੰਜਾਬ, ਮੈਡਮ ਜਸਵੰਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸੇਵਕ ਸਿੰਘ ਛੰਨਾਂ ਜਿਲਾ ਪ੍ਰਧਾਨ ਐਸ ਸੀ ਵਿੰਗ, ਜੋਗਿੰਦਰ ਸਿੰਘ ਦੀਪਗੜ੍ਹ ਸਰਕਲ ਪ੍ਰਧਾਨ ਸ਼ਕਤੀ ਬੱਤਾ, ਬਾਬੂ ਪੀਨਾ ਨਾਥ, ਲਾਲੀ ਸ਼ਰਮਾ, ਬਿੰਦਰੀ ਸ਼ਰਮਾ, ਸੁਰਜੀਤ ਸਿੰਘ ਟਰੱਕ ਆਪ੍ਰੇਟਰ, ਕਾਲਾ ਸਿੰਘ ਟਰੱਕ ਆਪ੍ਰੇਟਰ, ਮਿੰਕੂ ਆਨੰਦ, 'ਆਪ' ਦੇ ਸੀਨੀਅਰ ਆਗੂ ਹੇਮ ਰਾਜ ਸ਼ਰਮਾ ਦਫਤਰ ਇੰਚਾਰਜ ਭਦੌੜ, ਸੁਖਵਿੰਦਰ ਸਿੰਘ ਪੰਜੂ ਆਪ ਆਗੂ, ਚਮਕੌਰ ਸਿੰਘ ਕੌਰਾ, ਅਮਨਦੀਪ ਸਿੰਘ ਦੀਪਾ ਇੰਚਾਰਜ ਸਪੋਰਟਸ ਵਿੰਗ, ਰਾਜਵਿੰਦਰ ਕੌਰ ਰੂਬੀ, ਗਗਨਦੀਪ ਪੰਜੂ ਬਲਾਕ ਪ੍ਰਧਾਨ ਸ਼ੋਸ਼ਲ ਮੀਡੀਆ, ਡਾ. ਸੁਖਵਿੰਦਰ ਸੋਨੂ ਹਲਕਾ ਪ੍ਰਧਾਨ ਮੁਸਲਿਮ ਵਿੰਗ, ਸਲੀਮ ਖਾਨ ਹਲਕਾ ਸਕੱਤਰ ਮੁਸਲਿਮ ਵਿੰਗ, ਕੁਲਦੀਪ ਸਿੰਘ, ਸੁਰਜੀਤ ਸਿੰਘ, ਵਲੰਟੀਅਰ ਨਛੱਤਰ ਸਿੰਘ, ਗੋਰਾ ਸਿੰਘ, ਵਿੱਕੀ ਸਿੰਘ, ਅਮਰਜੀਤ ਸਿੰਘ ਅੰਬਾ, ਕੁਲਦੀਪ ਸਿੰਘ ਵਿੱਕੀ, ਰਾਜੂ ਸਿੰਘ, ਗੋਪੀ ਸਿੰਘ, ਹਰਸ਼ਦੀਪ ਸਿੰਘ, ਸੁਖਦੀਪ ਖਾਨ, ਗੁਰਜੰਟ ਖਾਨ, ਭੂਰਾ ਖਾਨ, ਜਗਦੀਪ ਖਾਨ, ਹਰਬੰਤ ਸਿੰਘ, ਸੋਨੂ ਸਿੰਗਲਾ ਵਪਾਰੀ ਆਗੂ, ਰਜਿੰਦਰ ਕਾਲਾ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰਾਜ ਸਿੰਘ ਰਾਜੂ ਭਲੇਰੀਆ, ਕਾਕਾ ਸਿੰਘ ਭਲੇਰੀਆ, ਬਾਬਾ ਗੁਰਦੇਵ ਸਿੰਘ, ਰਾਜਦੀਪ ਸਿੰਘ ਚੀਮਾ ਸਣੇ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।