ਭਾਜਪਾ ਦੇ ਐੱਮ.ਐੱਸ.ਐੱਮ.ਈ. ਸੈੱਲ ਦੇ ਜਿਲਾ ਅਸ਼ਵਨੀ ਬਹਾਵਲਪੁਰੀਆ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ
ਤਪਾ ਮੰਡੀ 26 ਮਾਰਚ (ਲੁਭਾਸ ਸਿੰਗਲਾ/ਰੋਹਿਤ ਸਿੰਗਲਾ) : - ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ, ਉਦਯੋਗਪਤੀ ਅਤੇ ਸ੍ਰੀ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਭਾਜਪਾ ਹਾਈਕਮਾਂਡ ਵੱਲੋ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਨਿਯੁਕਤ ਕਰਨ ’ਤੇ ਇਕ ਯਾਦਗਾਰੀ ਸਨਮਾਨ ਸਮਾਰੋਹ ਗੋਇਲ ਰਾਇਸ ਮਿਲ ਵਿਖੇ ਹੋਇਆ। ਜਿਸ ਵਿਚ ਪਾਰਟੀ ਦੇ ਜਿਲਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਭਾਜਪਾ ਦੇ ਲੋਕਲ ਇਕਾਈ ਪੂਰੀ ਤਰ੍ਹਾਂ ਇਕਜੁਟ ਹੋ ਕੇ ਸਨਮਾਨ ਸਮਾਰੋਹ ਵਿਖੇ ਪੁੱਜੀ। ਸਨਮਾਨ ਸਮਾਰੋਹ ਵਿਚ ਸ਼ਹਿਰ ਦੀਆ ਵੱਖ ਵੱਖ ਵਪਾਰਿਕ ਜੱਥੇਬੰਦੀਆ ਦੇ ਨੁੰਮਾਇਦਿਆਂ ਨੇ ਵੀ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਆਪਣੇ ਸੰਬੋਧਨ ਵਿਚ ਸਭ ਤੋ ਪਹਿਲਾ ਪਾਰਟੀ ਵੱਲੋ ਸੂਬੇ ਅੰਦਰ ਭਾਜਪਾ ਵੱਲੋ ਇਕੱਲਿਆ ਚੋਣ ਲੜਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਇਸ ਨਾਲ ਪਾਰਟੀ ਸਿਆਸੀ ਤੌਰ ’ਤੇ ਵਧੇਰੇ ਤਾਕਤਵਾਰ ਹੋ ਕੇ ਨਿਕਲੇਗੀ। ਜਿਲਾ ਪ੍ਰਧਾਨ ਸ਼ੰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆ ਪ੍ਰਾਪਤੀਆ ਗਿਣਾਉਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਸੋਚ ਕਤਾਰ ਵਿਚ ਖੜੇ ਆਖਿਰੀ ਆਦਮੀ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕਰਕੇ ਉਸ ਦੇ ਜੀਵਨ ਪੱਧਰ ਨੂੰ ਉੱਚਾ ਚੁੋੱਕਣਾ ਹੈ, ਜਿਸ ਵਿਚ ਸਰਕਾਰ ਆਪਣੇ ਬਲਬੂਤੇ ’ਤੇ ਕਾਮਯਾਬ ਹੋ ਰਹੀ ਹੈ। ਉਨ੍ਹਾਂ ਆਪ ਸਰਕਾਰ ’ਤੇ ਵਰਦਿਆਂ ਕਿਹਾ ਕਿ ਬਦਲਾਅ ਦੇ ਨਾਂਅ ’ਤੇ ਰਾਜਨੀਤੀ ਵਿਚ ਆਈ ਉਕਤ ਪਾਰਟੀ ਨੇ ਜੋ ਭਿ੍ਰਸ਼ਟਾਚਾਰ ਕਰਕੇ ਕਲੰਕ ਖੱਟਿਆ ਹੈ, ਕਿਸੇ ਤੋ ਭੁਲਿਆ ਨਹੀ। ਉਨ੍ਹਾਂ ਨਵ ਨਿਯੁਕਤ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਮੁਬਾਰਕਬਾਦ ਅਤੇ ਥਾਪੜਾ ਦਿੰਦਿਆਂ ਕਿਹਾ ਕਿ ਵਪਾਰੀ ਅਤੇ ਆਮ ਵਰਗ ਦੇ ਲੋਕਾਂ ਦੇ ਕੰਮ ਕਰੋ, ਪਾਰਟੀ ਅਤੇ ਸਰਕਾਰ ਤੁੂਹਾਡੇ ਨਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਛੋਟੇ ਕਿਸਾਨ ਲਈ ਕੁਝ ਨਹਾੀ ਸੋਚਿਆ ਪਰ ਪਹਿਲੀ ਭਾਜਪਾ ਸਰਕਾਰ ਹੈ। ਜਿਸ ਨੇ ਛੋਟੇ ਅਤੇ ਦਰਮਿਆਣੀ ਕਿਸਾਨੀ ਲਈ ਅਨੇਕਾਂ ਯੋਜਨਾਵਾਂ ਚਲਾਈਆ। ਜਿਸ ਦਾ ਲਾਹਾ ਪੂਰੇ ਦੇਸ਼ ਦੇ ਕਿਸਾਨ ਲੈ ਰਹੇ ਹਨ ਪਰ ਅਫਸੋਸ ਕੁਝ ਧਿਰਾਂ ਇਸ ਉਪਰ ਸਿਆਸੀ ਰੋਟੀਆ ਸੇਕਣ ਤੋ ਵਾਂਝ ਨਹੀ ਆ ਰਹੀਆ।
ਉਨ੍ਹਾਂ ਵਪਾਰੀਆ ਨੂੰ ਖੁੱਲਾ ਸੱਦਾ ਦਿੱਤਾ ਕਿ ਪੂਰੇ ਦੇਸ਼ ਵਾਂਗ ਪੰਜਾਬ ਨੂੰ ਅੱਗੇ ਲਿਜਾਣ ਲਈ ਖੁੱਲ ਕੇ ਭਾਜਪਾ ਦਾ ਸਾਥ ਦਿਓ ਤਾਂ ਜੋ ਦੇਸ਼ ਅੰਦਰ 400 ਦਾ ਅੰਕੜਾ ਪਾਰ ਕਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਪੰਜਾਬ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਸਕੇ। ਉਨ੍ਹਾਂ ਵਪਾਰੀਆਂ ਦੇ ਭਾਜਪਾ ਰਾਜ ਵਿਚ ਕਈ ਹੱਲ ਹੋਏ ਮਸਲਿਆਂ ਦਾ ਜਿਕਰ ਵੀ ਕੀਤਾ। ਸਮਾਗਮ ਵਿਚ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਡਾ ਸ਼ਾਮ ਲਾਲ ਗੋੜ, ਗੁਰਦਰਸ਼ਨ ਸਿੰਘ, ਮਹਾਂ ਮੰਤਰੀ ਸੋਮ ਨਾਥ ਸ਼ਰਮਾ ਆਦਿ ਨੇ ਵੀ ਵਿਸਥਾਰਪੂਰਵਕ ਤਰੀਕੇ ਨਾਲ ਭਾਜਪਾ ਦੀਆ ਪ੍ਰਾਪਤੀਆ ਗਿਣਾਈਆ। ਉਧਰ ਭਾਜਪਾ ਦੇ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਆਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪਾਰਟੀ ਵੱਲੋ ਬਖਸ਼ੇ ਮਾਣ ਸਨਮਾਨ ਅਤੇ ਲੋਕਾਂ ਵੱਲੋ ਦਿੱਤੇ ਸਾਥ ਨੂੰ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਸਮਾਗਮ ਦੌਰਾਨ ਆਏ ਮੁੱਖ ਮਹਿਮਾਨ ਅਤੇ ਮੰਡਲ ਪ੍ਰਧਾਨ ਤਪਾ ਅਤੇ ਭਦੌੜ ਸਣੇ ਭਾਜਪਾ ਦੀਅ ਸੀਨੀਅਰ ਲੀਡਰਸ਼ਿਪ ਨੂੰ ਧਾਰਮਿਕ ਅਤੇ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਵੀਨ ਕੁਮਾਰ ਗੋਇਲ ਸੇਵਾਮੁਕਤ ਏ.ਡੀ.ਸੀ, ਸੰਜੀਵ ਕੁਮਾਰ ਜਿੰਦਲ ਪ੍ਰਧਾਨ ਰਾਇਸ ਮਿੱਲਰਜ, ਰਾਕੇਸ਼ ਗੋਇਲ ਭਾਜਪਾ ਆਗੂ ਅਤੇ ਸੀਨੀਅਰ ਪੱਤਰਕਾਰ, ਤਰਸੇਮ ਲਾਲ ਬਾਂਸਲ ਸਾਬਕਾ ਮੈਨੇਜਰ, ਕਾਕਾ ਰਾਮ ਗੋਇਲ, ਦਵਿੰਦਰ ਦਕਿਸ਼ਤ ਟੀਟੂ ਸਾਬਕਾ ਕੌਸਲਰ, ਰਮੇਸ਼ ਬਾਂਸਲ ਘੋਪਾ, ਹਰੀਸ਼ ਕੁਮਾਰ ਗੋਸ਼ਾ, ਸ਼ੰਟੀ ਬਹਾਵਲਪੁਰੀਆ, ਮੁਨੀਸ਼ ਗੋਇਲ ਕਾਕਾ, ਪ੍ਰਦੀਪ ਕੁਮਾਰ ਤਿੱਲੀ ਜਿਲਾ ਪ੍ਰਧਾਨ ਵਪਾਰ ਸੈਲ, ਸਾਹਿਲ ਬਾਂਸਲ ਮੰਡਲ ਪ੍ਰਧਾਨ, ਰਾਕੇਸ਼ ਕੁਮਾਰ ਤਾਜੋਕੇ ਭਾਜਪਾ ਆਗੂ, ਰਾਜੇਸ਼ ਕੁਮਾਰ ਆਰ.ਕੇ, ਵਿਜੈ ਮੌੜ, ਰਾਕੇਸ਼ ਸਿੰਗਲਾ, ਪ੍ਰਮੋਦ ਕੁਮਾਰ, ਰਮੇਸ਼ ਪੱਖੋ, ਮੁਨੀਸ਼ ਬਹਾਵਲਪੁਰੀਆ ਭੱਠੇ ਵਾਲੇ, ਅਸ਼ੋਕ ਘੜੈਲਾ, ਲਵਲੀ ਕੁਮਾਰ, ਰੌਕੀ ਢਿਲਵਾਂ, ਭੂਸ਼ਨ ਬਾਂਸਲ ਲੋਹੇ ਵਾਲਾ, ਯੋਗੇਸ਼ ਬੱਲੋ, ਗੋਲਡੀ ਸ਼ੀਸ਼ਿਆਂ ਵਾਲਾ, ਸੁਰਿੰਦਰ ਰੂੜੇਕੇ, ਮੋਨੂੰ, ਜਗਜੀਤ ਰਾਮ, ਨਾਗੋ ਬਾਰਦਾਨੇ ਵਾਲਾ, ਲਵਲੀ ਕੁਮਾਰ, ਰੌਕੀ ਢਿਲਵਾਂ, ਕੇਸ਼ਵ ਸ਼ਰਮਾ; ਪ੍ਰਵੀਨ ਮਹਿਤਾ ਸਣੇ ਵੱਡੀ ਗਿਣਤੀ ਵਿਚ ਮਿੱਲਰਜ ਅਤੇ ਵੱਖ ਵੱਖ ਵਪਾਰਿਕ ਜੱਥੇਬੰਦੀਆਂ ਦੇ ਆਗੂ ਅਤੇ ਸ਼ਹਿਰੀ ਹਾਜਰ ਸਨ।