ਤਾਜੋਕੇ ’ਚ ਭਾਜਪਾ ਦਾ ਬੂਥ ਪੁੱਟਣ ਦੇ ਮਾਮਲੇ ’ਚ ਭਾਕਿਯੂ ਨੇ ਨਾਮਜਦ ਧਿਰ ਦੇ ਹੱਕ ਵਿਚ ਲਾਇਆ ਧਰਨਾ
ਸੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ
7ਡੇਅ ਨਿੳੂਜ ਸਰਵਿਸ,
ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਚੋਣਾਂ ਵਾਲੇ ਦਿਨ ਭਾਵ ਪਹਿਲੀ ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਿੰਡ ਅੰਦਰ ਲੱਗੇ ਪੋਲੰਗ ਬੂਥ ਨੂੰ ਪੁੱਟਣ ਦਾ ਮਾਮਲਾ ਖਤਮ ਹੋਣ ਦਾ ਨਾਂਅ ਹੀ ਨਹੀ ਲੈ ਰਿਹਾ। ਜਿਸ ਵਿਚ ਭਾਜਪਾ ਵਰਕਰ ਕਮ ਬੂਥ ਲਗਾਉਣ ਵਾਲੇ ਪਿੰਡ ਦੇ ਹੀ ਵਸਨੀਕ ਨੌਜਵਾਨ ਲਾਜਪਤ ਰਾਏ ਪੁੱਤਰ ਸੱਤਪਾਲ ਸ਼ਰਮਾ ਨਾਲ ਕੁੱਟਮਾਰ ਕਰਨ ਦੇ ਦੋਸ਼ ਅਧੀਨ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੇ ਬਿਆਨਾਂ ’ਤੇ ਪਿੰਡ ਦੇ ਹੀ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਤਾਜੋਕੇ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ 341, 323 ਸਣੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਛੱਡ ਦਿੱਤੀ ਗਈ ਸੀ, ਭਾਵੇਂ ਇਸ ਮਾਮਲੇ ਵਿਚ ਤਪਾ ਥਾਣੇ ਅੰਦਰ ਦਰਜ ਹੋਣ ’ਤੇ ਨਾਮਜਦ ਵਿਅਕਤੀ ਦੀ ਗਿ੍ਰਫਤਾਰੀ ਨਹੀ ਹੋਈ ਸੀ। ਪਰ ਅੱਜ ਮੁੜ ਉਕਤ ਮਾਮਲਾ ਉਸ ਵੇਲੇ ਗਰਮਾ ਗਿਆ ਜਦ ਭਾਕਿਯੂ ਸਿੱਧੂਪੁਰ ਦੀ ਅਗਵਾਈ ਹੇਠ ਜਿਲਾ ਬਰਨਾਲਾ ਦੇ ਵੱਖ ਵੱਖ ਬਲਾਕਾਂ ਦੇ ਆਗੂਆਂ ਨੇ ਪਿੰਡ ਵਾਸੀਆਂ ਅਤੇ ਨਾਮਜਦ ਵਿਅਕਤੀ ਦੇ ਪਰਿਵਾਰ ਨੂੰ ਨਾਲ ਲੈ ਕੇ ਥਾਣਾ ਤਪਾ ਦਾ ਘਿਰਾਓ ਕਰਕੇ ਪੁਲਿਸ ਪ੍ਰਸਾਸਨ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ। ਕਈ ਘੰਟਿਆਂ ਤੱਕ ਥਾਣੇ ਦੇ ਅੰਦਰ ਘਿਰਾਓ ਵਿਖਾਈ ਦਿੱਤਾ। ਨਾਮਜਦ ਵਿਅਕਤੀ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਤਾਜੋਕੇ ਨੇ ਮੀਡੀਆ ਨੂੰ ਦੱਸਿਆਂ ਕਿ ਉਸ ’ਤੇ ਲਗਾਏ ਕੁੱਟਮਾਰ ਦੇ ਦੋਸ਼ ਸਰਾਸਰ ਗਲਤ ਹਨ ਕਿਉਕਿ ਉਕਤ ਮਾਮਲੇ ਦੀ ਸੱਚਾਈ ਤੋ ਬਹੁਤ ਧਿਰਾਂ ਅਜੇ ਜਾਣੂੰ ਨਹੀ ਹਨ, ਅਸਲੀਅਤ ਇਹ ਹੈ ਕਿ ਉਕਤ ਵਿਅਕਤੀ ਨੂੰ ਕਿਸਾਨ ਜੱਥੇਬੰਦੀਆਂ ਵੱਲੋ ਭਾਜਪਾ ਦੇ ਵਿਰੋਧ ਕਰਨ ਅਤੇ ਰੋਸ ਵਜੋ ਪਿੰਡਾਂ ਅੰਦਰ ਕਿਤੇ ਵੀ ਬੂਥ ਨਾ ਲਾਉਣ ਦੇ ਮਤੇ ਪਾਸ ਹੋਏ ਸਨ, ਪਰ ਉਕਤ ਵਿਅਕਤੀ (ਮੁੱਦਈ) ਦਾ ਪਰਿਵਾਰ ਜੋ ਪਹਿਲਾ ਆਪ ਪਾਰਟੀ ਦਾ ਸਮੱਰਥਕ ਸੀ, ਰਾਤੋ ਰਾਤ ਭਾਜਪਾ ਵਿਚ ਰਲਿਆ ਅਤੇ ਉਨ੍ਹਾਂ ਨੇ ਹੀ ਭਾਜਪਾ ਦਾ ਪੋਲੰਗ ਬੂਥ ਲਗਾਇਆ, ਜਿਸ ਨੂੰ ਮਨਾ ਕਰਨ ’ਤੇ ਉਨ੍ਹਾਂ ਇਕ ਵਾਰ ਬੂਥ ਨੂੰ ਹਟਾ ਲਿਆ ਸੀ ਪਰ ਬਾਅਦ ਵਿਚ ਮੇਰੇ ਨਾਲ ਗਾਲੀ ਗਲੋਚ ਕਰਨ ’ਤੇ ਹੀ ਅਸੀ ਹੱਥੋਪਾਈ ਹੋਏ, ਜਦਕਿ ਉਕਤ ਵਿਅਕਤੀ ਸਾਡੇ ਘਰ ਆ ਕੇ ਮੇਰੀ ਨੌਜਵਾਨ ਨਬਾਲਿਗ ਧੀ ਦੇ ਨਾਲ ਕੁੱਟਮਾਰ ਕਰਕੇ ਅਤੇ ਮੇਰੀ ਪਤਨੀ ਦੇ ਕੱਪੜੇ ਫਾੜ ਕੇ ਗਿਆ। ਪਰ ਸਭ ਦੀ ਰਿਪੋਰਟ ਥਾਣਾ ਤਪਾ ਅੰਦਰ ਲਿਖਵਾਉਣ ਦੇ ਬਾਵਜੂਦ ਪ੍ਰਸ਼ਾਸਨ ਨੇ ਸਾਡੀ ਇਕ ਨੀ ਸੁਣੀ। ਉਧਰ ਕਾਫੀ ਲੰਬੀ ਚਲੀ ਜਦੋ ਜਹਿੱਦ ਤੋ ਬਾਅਦ ਆਖਿਰ ਲੋਕਲ ਪੁਲਿਸ ਪ੍ਰਸਾਸਨ ਸਣੇ ਸੀ.ਆਈ.ਏ ਸਟਾਫ ਦੇ ਕੁਝ ਅਧਿਕਾਰੀ ਵੀ ਮਾਮਲੇ ਨੂੰ ਸ਼ਾਂਤ ਕਰਨ ਲਈ ਥਾਣੇ ਪੁੱਜੇ ਹੋਏ ਸਨ। ਮਾਮਲੇ ਸਬੰਧੀ ਭਾਕਿਯੂ ਅਤੇ ਪੁਲਿਸ ਪ੍ਰਸ਼ਾਸਨ ਨਾਲ ਹੋਈ ਮਾਮਲੇ ਸਬੰਧੀ ਮੀਟਿੰਗ ਬਾਰੇ ਮੀਡੀਆ ਨੂੰ ਦੱਸਿਆਂ ਕਿ ਉਕਤ ਮਾਮਲੇ ਨੂੰ ਕੱਲ ਤੱਕ ਨਿਪਟਾ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਭਾਕਿਯੂ ਸਿੱਧੂਪੁਰ ਨੇ ਧਰਨਾ ਚੁੱਕ ਲਿਆ ਸੀ।