ਪੱਖੋ ਕਲਾਂ ਦੀ ਸਰਪੰਚੀ ਲਈ ਦੋ ਧਿਰਾਂ ਵਿਚ ਜਬਰਦਸਤ ਸਿਆਸੀ ਟੱਕਰ,
ਤਪਾ ਮੰਡੀ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਜਿਲਾ ਬਰਨਾਲਾ ਵਿਚਲੇ ਆਰਥਿਕ ਪੱਖੋਂ ਮਜਬੂਤ ਅਤੇ ਅਗਾਹਵਧੂ ਸਮਝੇ ਜਾਂਦੇ ਪਿੰਡ ਪੱਖੋ ਕਲਾਂ ਵਿਖੇ ਸਰਪੰਚੀ ਦੀ ਚੋਣ ਨੂੰ ਲੈ ਕੇ ਦੋ ਧਿਰਾਂ ਵਿਚ ਸਿੱਧਾ ਮੁਕਾਬਲਾ ਵਿਖਾਈ ਦੇਣ ਲੱਗ ਪਿਆ ਭਾਵੇਂ ਚੋਣ ਮੈਦਾਨ ਵਿਚ ਦੋ ਤੋਂ ਜਿਆਦਾ ਉਮੀਦਵਾਰਾਂ ਨੇ ਸਿਆਸੀ ਮੈਦਾਨ ਮਲਿਆ ਹੋਇਆ ਹੈ ਜਦਕਿ ਕੱਲ ਤੱਕ ਦਾ ਨਾਮਜਾਦਗੀਆਂ ਦਾਖਲ ਕਰਨ ਦਾ ਸਮਾਂ ਅਜੇ ਹੋਰ ਬਾਕੀ ਹੈ ਕਿਸੇ ਹੋਰ ਧਿਰਾਂ ਦੇ ਵੀ ਚੋਣ ਮੈਦਾਨ ਵਿਚ ਆਉਣ ਦੇ ਅਸਾਰ ਬਣ ਸਕਦੇ ਹਨ ਪਰ ਫਿਲਹਾਲ ਨਾਮਜਾਦਗੀਆਂ ਦਾਖਲ ਕਰਨ ਦੇ ਵੇਲੇ ਤੱਕ ਪਿੰਡ ਦੇ ਸਾਬਕਾ ਸਰਪੰਚ ਦਰਸਨਪਾਲ ਸਿੰਘ ਪੱਖੋ ਕਲਾਂ ਅਤੇ ਸਿਹਤ ਵਿਭਾਗ ਵਿਚੋਂ ਸੇਵਾਮੁਕਤ ਹੋਏ ਅਧਿਕਾਰੀ ਡਾ ਸੁਖਮੋਹਿਦਰ ਸਿੰਘ ਵਿਚਕਾਰ ਸਿਆਸੀ ਮੈਦਾਨ ਵਿਚ ਗਹਿਗੱਚ ਮੁਕਾਬਲਾ ਵਿਖਾਈ ਦੇ ਰਿਹਾ ਹੈ। ਦੋ ਵਾਰ ਚੋਣ ਲੜ ਕੇ ਜਿੱਤਣ ਵਾਲੇ ਸਿਆਸੀ ਅਤੇ ਸਮਾਜਿਕ ਆਗੂ ਦਰਸਨਪਾਲ ਸਿੰਘ ਪੱਖੋ ਨੇ ਦੱਸਿਆ ਕਿ ਉਹਨਾਂ ਦੀ ਆਪਣੀ ਇਹ ਬਤੌਰ ਸਰਪੰਚ ਤੀਜੀ ਚੋਣ ਹੈ ਜਦਕਿ ਉਹਨਾਂ ਪਹਿਲਾ ਦੋ ਚੋਣਾਂ ਲੜੀਆਂ ਹਨ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਦੋਵਾਂ ਵਿਚ ਹੀ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਜੇਕਰ ਵਿਕਾਸ ਦੀ ਗੱਲ ਕਰੀਏ ਤਦ ਉਹਨਾਂ ਕਿਹਾ ਕਿ 1993 ਤੋਂ 98 ਅਤੇ 2003 ਤੋਂ 2008 ਤੱਕ ਦੇ ਆਪਣੇ ਦੋਵੇ ਕਾਰਜਕਾਲ ਦੌਰਾਨ ਅਨੇਕਾਂ ਵਿਕਾਸ ਕਾਰਜ ਕਰਵਾਏ। ਜਿਨਾਂ ਨਾਲ ਪਿੰਡ ਦੀ ਵੱਖਰੀ ਪਛਾਣ ਬਣੀ। ਉਮੀਦਵਾਰ ਦਰਸਨਪਾਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਵਾਰ ਵੀ ਮੁੱਢਲੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਪਿਆਰ ਅਤੇ ਹੁੰਗਾਰਾ ਪਹਿਲਾਂ ਤੋਂ ਵੀ ਵਧੇਰੇ ਮਿਲ ਰਿਹਾ ਹੈ ਜਦਕਿ ਲੋਕਾਂ ਦੇ ਦੁੱਖ ਸੁੱਖ ਵਿਚ ਸਰੀਕ ਹੋਣ ਤੋਂ ਬਗੈਰ ਸਾਂਝੇ ਅਤੇ ਨਿਜੀ ਕੰਮਾਂ ਲਈ ਉਹਨਾਂ ਆਪਣੀ ਜਿੰਦਗੀ ਦਾ ਵੱਡਾ ਹਿੱਸਾ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੈ ਚੋਣਾਂ ਦੌਰਾਨ ਨਸਿਆਂ ਤੋ ਦੂਰੀ ਅਤੇ ਲੋਕ ਮੁੱਦਿਆਂ ਉੱਪਰ ਹੀ ਚੋਣ ਲੜੀ ਹੈ। ਜਿਕਰਯੋਗ ਇਹ ਵੀ ਹੈ ਕਿ ਦਰਸਨਪਾਲ ਸਿੰਘ ਸਾਬਕਾ ਸਰਪੰਚ ਦੀ ਚੋਣ ਲਈ ਪਿੰਡ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੀਆ ਕਈ ਧਿਰਾਂ ਨੇ ਸਿਆਸੀ ਤੌਰ ਤੇ ਕਮਾਂਡ ਸੰਭਾਲੀ ਹੋਈ ਹੈ। ਉਧਰ ਦੂਜੇ ਪਾਸੇ ਡਾ ਸੁਖਮਹਿੰਦਰ ਸਿੰਘ ਵੀ ਆਪਣੇ ਸਮਰਥਕਾਂ ਨਾਲ ਆਪਣੀ ਚੋਣ ਮੁਹਿੰਮ ਨੂੰ ਭਖਾਉਣ ਵਿਚ ਲੱਗਿਆ ਹੋਇਆ ਹੈ ਪਰ ਸਮੁੱਚੀ ਤਸਵੀਰ 7 ਅਕਤੂਬਰ ਨੂੰ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਹੀ ਨਿਖਰੇਗੀ। ਉਧਰ ਤੀਜੀ ਧਿਰ ਤੋ ਇਕ ਹੋਰ ਉਮੀਦਵਾਰ ਵੀ ਘਰ ਘਰ ਪਹੁੰਚ ਕੇ ਆਪਣੇ ਕਾਰਜਾਂ ਨੂੰ ਗਿਣਾਉਣ ’ਤੇ ਲੱਗਿਆ ਹੋਇਆ ਹੈ।