ਹਲਕਾ ਰਾਮਪੁਰਾ ਵਿਖੇ ਕੁੱਲ ਹਿੰਦ ਕਾਂਗਰਸ ਦੇ ਆਦੇਸ਼ਾਂ ’ਤੇ ਪੁੱਜੀ ਟੀਮ ਨੇ ਆਉਦੀਆ ਚੋਣਾਂ ਲਈ ਵਰਕਰ ਰਾਇਸ਼ੁਮਾਰੀ ਮੰਗੀ
ਹਲਕੇ ਦੇ ਪਾਰਟੀ ਆਗੂ/ਵਰਕਰ ਇਕੋ ਮੋਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹੱਕ ਵਿਚ ਨਿੱਤਰੇ
ਰਾਮਪੁਰਾ ਫੂਲ 22 ਨਵੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋ ਆਉਦੀਆ 2022 ਦੀਆ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਲਈ ਅਪਣੇ ਵਿੱਢੇ ਹਲਕੇ ਅਨੁਸਾਰ ਪਾਰਟੀ ਵਰਕਰਾਂ ਦੀ ਉਮੀਦਵਾਰਾਂ ਪ੍ਰਤੀ ਨਬਜ ਟਟੋਲਣ ਲਈ ਅੱਜ ਦੋ ਮੈਂਬਰੀ ਟੀਮ ਹਲਕਾ ਰਾਮਪੁਰਾ ਫੂਲ ਵਿਖੇ ਪੁੱਜੀ। ਜਿਸ ਵਿਚ ਹਰਿਆਣਾ ਤੋ ਵਿਧਾਇਕ ਸ਼ੀਸਪਾਲ ਕਿਹਰ ਵਾਲਾ ਅਤੇ ਪਾਰਟੀ ਦੇ ਹਲਕਾ ਅਬਜਰਬਰ ਕਮਲੇਸ਼ ਮੇਘਵਾਲ ਪ੍ਰਮੁੱਖ ਤੌਰ ’ਤੇ ਪੁੱਜੇ। ਜਿਨਾਂ ਨੇ ਹਲਕੇ ਅੰਦਰਲੇ ਪਾਰਟੀ ਵਿਚਲੇ ਮੋਹਰੀ ਕਤਾਰ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨਾਲ ਖੁੱਲੀ ਵਿਚਾਰ ਵਟਾਂਦਰਾਂ ਕਰਕੇ ਪਾਰਟੀ ਹਾਈਕਮਾਂਡ ਲਈ ਹਲਕੇ ਅੰਦਰੋ ਆਉਦੀਆ ਚੋਣਾਂ ਵਿਚ ਉਮੀਦਵਾਰ ਐਲਾਣਨ ਲਈ ਸੁਝਾਅ ਮੰਗੇ। ਮੀਟਿੰਗ ਵਿਚ ਰਾਮਪੁਰਾ ਅਤੇ ਭਗਤਾ ਭਾਈ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਨਗਰ ਪੰਚਾਇਤ ਭਗਤਾ ਭਾਈ, ਕੋਠਾ ਗੁਰੂ, ਮਲੂਕਾ, ਮਹਿਰਾਜ ਅਤੇ ਭਾਈਰੂਪਾ ਦੇ ਪ੍ਰਧਾਨ, ਮੀਤ ਪ੍ਰਧਾਨ, ਪਾਰਟੀ ਦੇ ਸ਼ਹਿਰੀ ਪ੍ਰਧਾਨ, ਜਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰ, ਕੌਸਲਰ, ਸਾਬਕਾ ਕੌਸਲਰ, ਗ੍ਰਾਮ ਪੰਚਾਇਤਾਂ ਦੇ ਸਰਪੰਚ, ਬਲਾਕ ਪ੍ਰਧਾਨ, ਵੱਖ ਵੱਖ ਪਾਰਟੀ ਵਿੰਗ ਸਣੇ ਯੂਥ ਕਾਂਗਰਸ ਦੇ ਆਗੂਆ ਨੇ ਪੰਚਾਇਤੀ ਧਰਮਸ਼ਾਲਾ ਵਿਚਲੇ ਸਮਾਗਮ ਵਿਚ ਸ਼ਿਰਕਤ ਕਰਕੇ ਹਾਈਕਮਾਂਡ ਤੋ ਪੁੱਜੀ ਟੀਮ ਸਾਹਮਣੇ ਅਪਣੇ ਵਿਚਾਰ ਰੱਖੇ। ਹਰਿਆਣਾ ਦੇ ਵਿਧਾਇਕ ਸ਼ੀਸਪਾਲ ਕਿਹਰ ਵਾਲਾ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਹਰੇਕ ਆਗੂ/ਵਰਕਰ ਨੂੰ ਖੁੱਲ ਹੈ ਕਿ ਉਹ ਹਲਕੇ ਦੇ ਮੌਜੂਦਾ ਹਾਲਾਤਾਂ, ਵਿਧਾਇਕ ਦੀ ਕਾਰੁਗਜਾਰੀ ਸਬੰਧੀ ਅਪਣੀ ਰਾਇਸ਼ੁਮਾਰੀ ਦੇ ਸਕਦਾ ਹੈ ਜਦਕਿ ਉਨਾਂ ਦੀ ਰਾਇਸ਼ੁਮਾਰੀ ਲੈਣ ਹੀ ਪਾਰਟੀ ਹਾਈਕਮਾਂਡ ਨੇ ਸਾਨੂੰ ਇਥੇ ਭੇਜਿਆ ਹੈ। ਜਿਸ ਲਈ ਬਿਨਾਂ ਕਿਸੇ ਝਿਜਕ ਤੋ ਉਹ ਅਪਣੀ ਰਾਇ ਮੰਚ ’ਤੇ ਰੱਖੇ ਕਿਉਕਿ ਕਾਂਗਰਸ ਆਜਾਦ ਵਿਚਾਰਾਂ ਵਾਲੀ ਪਾਰਟੀ ਹੈ, ਜੋ ਅਪਣੇ ਅਹੁਦੇਦਾਰਾਂ ਤੱਕ ਨੂੰ ਚੁਣੇ ਜਾਣ ਦਾ ਅਧਿਕਾਰ ਅਪਣੇ ਵਰਕਰ ਦੇ ਹੱਥ ਦਿੰਦੀ ਹੈ ਜਦਕਿ ਹੁਣ ਤਾਂ ਪੰਜਾਬ, ਪਾਰਟੀ ਅਤੇ ਵਰਕਰ ਦੇ ਭਵਿੱਖ ਦੀ ਗੱਲ ਹੈ। ਜਿਸ ਲਈ ਤੁਹਾਡੀ ਰਾਇ ਹੀ ਮਾਇਨੇ ਰੱਖਦੀ ਹੈ। ਉਧਰ ਪਾਰਟੀ ਦੇ ਹਲਕਾ ਅਬਜਰਬਰ ਕਮਲੇਸ਼ ਮੇਘਵਾਲ ਨੇ ਕਿਹਾ ਕਿ ਪਾਰਟੀ ਦੀ ਹਾਲਤ ਪੰਜਾਬ ਅੰਦਰ ਵਰਕਰਾਂ ਕਾਰਨ ਹੀ ਅੱਜ ਟੀਸੀ ’ਤੇ ਹੈ ਜੋ ਪਾਰਟੀ ਦੀ ਰੀੜ ਦੀ ਹੱਡੀ ਹਨ। ਜਿਸ ਕਾਰਨ ਭਵਿੱਖ ਵਿਚ ਵੀ ਪਾਰਟੀ ਹਾਈਕਮਾਂਡ ਅਪਣੇ ਵਰਕਰ ਦੀ ਰਾਇ ਨਾਲ ਹੀ ਟਿਕਟਾਂ ਦਾ ਫੈਸਲਾ ਕਰੇਗੀ ਅਤੇ ਹਲਕੇ ਵਿਚੋ ਜੈਤੂ ਹੋਣ ਦੇ ਨਾਲ ਪਾਰਟੀ ਵਰਕਰ ਦੀ ਬਾਂਹ ਫੜ ਕੇ ਰੱਖਣ ਵਾਲੇ
ਆਗੂ ਨੂੰ ਹੀ ਟਿਕਟ ਨਾਲ ਨਿਵਾਜਿਆ ਜਾਵੇਗਾ ਤਾਂ ਜੋ ਮੁੜ ਜਿੱਤ ਦਰਜ ਕਰਕੇ 2022 ਵਿਚ ਕਾਂਗਰਸ ਦੀ ਬਣਨ ਵਾਲੀ ਸਰਕਾਰ ਵਿਚ ਰਾਮਪੁਰਾ ਫੂਲ ਦਾ ਵੱਡਮੁੱਲਾ ਯੋਗਦਾਨ ਪਾਇਆ ਜਾ ਸਕੇ। ਪਾਰਟੀ ਵਰਕਰਾਂ ਦੀ ਰਾਇਸ਼ੁਮਾਰੀ ਲੈਣ ਆਈ ਟੀਮ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਸੰਜੀਵ ਢੀਗਰਾ ਟੀਨਾ, ਸ਼ਹਿਰੀ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਕਰਮਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ, ਰਾਕੇਸ਼ ਸਹਾਰਾ ਪ੍ਰਧਾਨ, ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਰਾਜਵੰਤ ਸਿੰਘ ਭਗਤਾ, ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ, ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਮੇਵਾ ਸਿੰਘ ਮਾਨ, ਸਾਬਕਾ ਕੋਸਲਰ ਸੁਖਦੇਵ ਸਿੰਘ ਸੁੱਖੀ ਫੂਲ ਸਣੇ
ਹੋਰਨਾਂ ਬੁਲਾਰਿਆਂ ਨੇ ਸਾਂਝੇਂ ਤੋਰ ’ਤੇ ਵੱਡੀ ਗਿਣਤੀ ਵਿਚ ਬੈਠੇ ਹਾਜਰੀਨ ਦੀ ਤਰਫੋ ਕਿਹਾ ਕਿ ਹਲਕੇ ਅੰਦਰ
ਸਿਰਫ ’ਤੇ ਸਿਰਫ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਹੀ ਅਜਿਹੇ ਇਕੋ ਇਕ ਉਮੀਦਵਾਰ ਹਨ, ਜਿਨਾਂ ਨੇ ਪਹਿਲਾ ਵੀ ਕਾਂਗਰਸ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਖੁਦ 2002 ਤੋ ਆਜਾਦ ਚੋਣ ’ਚ ਦੋ ਸਾਬਕਾ ਕੈਬਨਿਟ ਮੰਤਰੀਆਂ ਨੂੰ ਹਰਾਉਣ ਉਪਰੰਤ ਕਾਂਗਰਸ ਵਿਚ ਰਲੇਵਾਂ ਕਰ ਲੈਣ ’ਤੇ ਤਿੰਨ ਵਾਰ ਦੀਆ ਵਿਧਾਨ ਸਭਾ ਚੋਣਾਂ 2007, 2012 ਅਤੇ 2017 ਵਿਚੋ ਦੋ ਵਾਰ ਵੱਡੀ ਜਿੱਤ ਦਰਜ ਕੀਤੀ ਅਤੇ ਪਾਰਟੀ ਹਾਈਕਮਾਂਡ ਨੂੰ ਆਗੂਆਂ ਨੇ ਵਿਸ਼ਵਾਸ਼ ਦੁਆਇਆ ਕਿ ਆਉਦੀਆ 2022 ਦੀਆ ਚੋਣਾਂ ਵਿਚ ਵੀ ਪਾਰਟੀ ਟਿਕਟ ’ਤੇ ਸਿਰਫ ਇਕੋ ਇਕ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਹੀ ਕਾਂਗਰਸ ਲਈ
ਜਿੱਤ ਦਰਜ ਕਰ ਸਕਦੇ ਹਨ ਜੋ ਹਲਕੇ ਦੇ ਇਕਲੇ ਇਕਲੇ ਪਾਰਟੀ ਵਰਕਰ ਦੇ ਨਾਲੋ ਨਾਲ ਹਲਕੇ ਦੇ ਹਰੇਕ ਵਸਿੰਦੇ ਤੱਕ ਨੂੰ ਜਾਣਨ, ਪਹਿਚਾਣਨ ਦੇ ਨਾਲ ਉਨਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਹਨ। ਹਲਕੇ ਦੇ ਪਾਰਟੀ ਬੁਲਾਰਿਆਂ ਨੇ ਅੱਗੇ ਕਿਹਾ ਕਿ ਹਲਕੇ ਅੰਦਰ ਕਿਸੇ ਪ੍ਰਕਾਰ ਦੀ ਧੜੇਬੰਦੀ ਨਹੀ ਹੈ ਅਤੇ ਹਲਕੇ ਦੇ ਕਾਂਗਰਸੀ ਵਰਕਰ ਇਕੋ ਮੋਰੀ ਲੰਘ ਕੇ ਇਨਾਂ ਦੀ ਜਿੱਤ ਲਈ ਮਿਹਨਤ ਕਰਨਗੇ ਅਤੇ ਪਹਿਲਾ ਵਾਂਗ ਵੱਡੀ ਜਿੱਤ ਦਰਜ ਕਰਵਾਉਣਗੇ। ਇਸ ਮੋਕੇ ਅਵਤਾਰ ਸਿੰਘ ਫੂਲੇਵਾਲਾ ਜਿਲਾ ਪ੍ਰੀਸ਼ਦ ਮੈਂਬਰ, ਖਰੈਤੀ ਲਾਲ ਰਾਮਪੁਰਾ ਪ੍ਰਧਾਨ, ਰੇਸ਼ਮ ਸਿੰਘ ਮਲੂਕਾ, ਜਗਸੀਰ ਸਿੰਘ ਜੱਗਾ ਮਲੂਕਾ ਪ੍ਰਧਾਨ, ਗੁਰਪ੍ਰੀਤ ਸਿੰਘ ਬੀਰਾ ਪ੍ਰਧਾਨ, ਅਮਰਿੰਦਰ ਸਿੰਘ ਰਾਜਾ, ਰਾਜਵੀਰ ਸਿੰਘ ਰਾਜਾ ਮੱਛੀ ਵਾਲਾ, ਤੀਰਥ ਸਿੰਘ ਸਿੱਧੂ ਪ੍ਰਧਾਨ, ਸੁਖਦੇਵ ਸਿੰਘ ਸੁੱਖੀ ਰਾਈਆ, ਕੁਲਦੀਪ ਗਰਗ ਰਾਈਆ, ਸਿੰਦਰਪਾਲ ਕੌਰ ਢਿਪਾਲੀ, ਰਿੰਪਲ ਭੱਲਾ ਸਣੇ ਵੱਡੀ ਗਿਣਤੀ ਵਿਚ ਪਾਰਟੀ ਆਗੂ/ਵਰਕਰ ਹਾਜਰ ਸਨ।