ਬੱਲੋ ਵਿਖੇ ਗੁਰਦੁਆਰਾ ਭਵਸਾਗਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸ਼ਰਧਾਪੂਰਵਕ ਰੱਖੀ ਗਈ
ਬਠਿੰਡਾ 13 ਜਨਵਰੀ (ਸੁਭਾਸ਼ ਸਿੰਗਲਾ/ਗੁਰਪ੍ਰੀਤ ਗਿੱਲ) :-ਜਿਲੇਂ ਦੇ ਪਿੰਡ ਬੱਲੋ ਵਿਖੇ ਗੁਰਦੁਆਰਾ ਭਵਸਾਗਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਤਖਤ ਸ੍ਰੀ ਦਮਦਮਾ ਸਾਹਿਬ ਤੋ ਪੁੱਜੇ ਪੰਜ ਪਿਆਰਿਆਂ ਜੱਥੇਦਾਰ ਗੁਰਵਿੰਦਰ ਸਿੰਘ, ਭਾਈ ਕੇਵਲ ਸਿੰਘ, ਭਾਈ ਜਗਸੀਰ ਸਿੰਘ, ਭਾਈ ਕੁਲਦੀਪ ਸਿੰਘ ਅਤੇ ਭਾਈ ਅਮਨਦੀਪ ਸਿੰਘ ਨੇ ਬੜੀ ਸ਼ਰਧਾਭਾਵਨਾ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮਾਲਵਾ ਫੀਲਡ ਨਿਗਰਾਣ ਭਾਈ ਨਿਰਭੈ ਸਿੰਘ ਜਿਉਦ, ਪਿੰਡ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਬੱਲੋ ਸਣੇ ਗੁਰੂ ਘਰ ਦੀ ਲੋਕਲ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਰੱਖਿਆ। ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਗੁਰੂ ਘਰ ਵਿਖੇ ਸੰਗਤ ਨੇ ਨਤਮਸਤਕ ਹੋ ਕੇ ਹਾਜਰੀ ਭਰੀ। ਸਮਾਗਮ ਦੋਰਾਨ ਬੋਲਦਿਆਂ
ਭਾਈ ਨਿਰਭੈ ਸਿੰਘ ਜਿਉਦ ਮਾਲਵਾ ਫੀਲਡ ਨਿਗਰਾਣ ਨੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ,
ਉਥੇ ਗੁਰੂ ਘਰ ਦੇ ਸੇਵਕ ਗੁਰਮੀਤ ਸਿੰਘ ਬੱਲੋ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਗੁਰੂ ਘਰ ਦੀ ਇਮਾਰਤ ਪੁਰਾਣੀ ਸੀ, ਜਿਸ ਨੂੰ ਬਚਪਣ ਤੋ ਲੈ ਕੇ ਅੱਜ ਤੱਕ ਵੇਖਦੇ ਆ ਰਹੇ ਹਾਂ, ਸੋ ਸਮੇਂ ਦੀ ਨਜਾਕਤ ਅਤੇ ਲੋੜ ਅਨੁਸਾਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਨੇ ਜੋ ਉਦਮ ਚੁੱਕਿਆ ਹੈ ਵਧਾਈ ਦੇ ਪਾਤਰ ਹੋਣ ਦੇ ਨਾਲ ਸ਼ਲਾਘਾਯੋਗ ਵੀ ਹੈ ਕਿਉਕਿ ਗੁਰੂ ਸਾਹਿਬ ਹੀ ਸਾਡੀ ਜਿੰਦਗੀ ਦੇ ਰਾਹ ਦਸੇਰਾ ਹਨ, ਜਿਨਾਂ ਤੋ ਅਸੀ ਸਮੁੱਚੇ ਲੋਕ ਸੇਧ ਲੈ ਕੇ ਹੀ ਆਪਣਾ ਜੀਵਨ ਚਲਾਉਦੇ ਹਾਂ ਅਤੇ ਗੁਰੂ ਘਰ ਵਿਖੇ ਅਸੀ ਰੋਜਮਾਰਾਂ ਦੀ ਜਿੰਦਗੀ ਵਿਚ ਨਤਮਸਤਕ ਹੋਣ ਤੋ ਲੈ ਕੇ ਆਪਣੇ ਸੁੱਖ ਦੁੱਖ ਦੇ ਸਮਾਗਮਾਂ ਵੇਲੇ ਵੀ ਪੁੱਜਦੇ ਹਾਂ। ਉਨਾਂ ਪਿੰਡ ਵਾਸੀਆਂ ਨੂੰ ਆਪੀਲ ਕੀਤੀ ਕਿ ਅਜਿਹੇ ਸਾਂਝੇਂ ਕਾਰਜ ਕਿਸੇ ਵਿਆਕਤੀ ਵਿਸ਼ੇਸ ਜਾਂ ਸੰਸਥਾਂ ਦੀ ਜੁੰਮੇਵਾਰੀ ਨਹੀ ਬਲਕਿ ਸਮੁੱਚੇ ਨਗਰ ਦੇ ਸਾਝੇਂ ਕਾਰਜ ਹੁੰਦੇ ਹਨ, ਜਿਨਾਂ ਨੂੰ ਸਮੇਂ ਸਿਰ ਨੇਪਰੇ ਚਾੜਣ ਵਿਚ ਸਾਨੂੰ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਧਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆਂ ਕਿ ਸੰਗਤ ਦੇ ਸਹਿਯੋਗ ਨਾਲ ਜਲਦ ਹੀ ਉਕਤ ਦਰਬਾਰ ਸਾਹਿਬ ਦੀ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ। ਜਿਸ ਲਈ ਸਮੁੱਚੀ ਸੰਗਤ ਵੱਲੋ ਹਰ ਪ੍ਰਕਾਰ ਦੀ ਸੇਵਾ ਨਿਭਾਈ ਜਾ ਰਹੀ ਹੈ। ਸਮਾਗਮ ਦੌਰਾਨ ਸਕੱਤਰ ਭੂਪਿੰਦਰ ਸਿੰਘ ਚਾਉਕੇ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਦੋਰਾਨ ਪ੍ਰਬੰਧਕਾਂ ਵੱਲੋ ਪੰਜ ਪਿਆਰਿਆਂ ਨੂੰ ਸਿਰਪਾਓ ਦੀ ਬਖਸ਼ਿਸ ਵੀ ਕੀਤੀ ਗਈ। ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ ਮਾਨ, ਮਾਤਾ ਭਰਪੂਰ ਕੌਰ ਬੱਲੋ, ਕੌਰ ਸਿੰਘ ਖਜਾਨਚੀ, ਹਰਮੀਕ ਸਿੰਘ ਸਿੱਧੂ, ਮਨਦੀਪ ਸਿੰਘ ਰੁੱਪਲ, ਦਰਸ਼ਨ ਸਿੰਘ, ਕਰਮਜੀਤ ਸਿੰਘ ਫੌਜੀ, ਬੂਟਾ ਸਿੰਘ ਬੱਲੋ, ਗੁਰਮੀਤ ਸਿੰਘ ਸਾਬਕਾ ਸਰਪੰਚ, ਰਾਜ ਸਿੰਘ, ਬਹਾਦਰ ਸਿੰਘ ਸਣੇ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜਰ ਸਨ।