ਹਲਕਾ ਭਦੌੜ ’ਚ ਕਾਂਗਰਸ ਨੂੰ ਚੋਣ ਨਤੀਜੇ ਤੋ ਪਹਿਲਾ ਹੀ ਵਧਾਈਆ ਮਿਲਣ ਲੱਗੀਆ, ਪੈਣ ਲੱਗੇ ਭੰਗੜੇ
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ,
ਜੀ ਬਿਲਕੁਠ ਠੀਕ ਨੇ ਉਕਤ ਸ਼ਬਦ, ਹਲਕਾ ਭਦੌੜ ਵਿਚ ਕਾਂਗਰਸ ਨੂੰ ਚੋਣ ਨਤੀਜਿਆਂ ਤੋ ਪਹਿਲਾ ਹੀ ਵਧਾਈਆ ਮਿਲਣ ਲੱਗ ਪਈਆ ਹਨ, ਪਰ ਕੋਈ ਇਹ ਨਾ ਮੰਨ ਲਵੇ ਕਿ ਇਹ ਵਧਾਈਆ ਕਾਂਗਰਸ ਦੇ ਹਲਕਾ ਉਮੀਦਵਾਰ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਦੀਆ ਨੇ, ਕਿਉਕਿ ਉਕਤ ਵਧਾਈਆ ਜਾਂ ਕੁਝ ਹੋਰ ਤਾਂ 10 ਤਾਰੀਖ ਨੂੰ ਈ.ਵੀ.ਐਮ ਦੇ ਖੁੱਲਣ ਤੋ ਬਾਅਦ ਹੀ ਹਲਕੇ ਵਿਚ ਚੋਣ ਲੜ ਰਹੇ ਕਿਸੇ ਉਮੀਦਵਾਰ ਦੀ ਜਿੱਤ ਵਾਲੇ ਨੂੰ ਮਿਲਣੀਆ ਹਨ, ਪਰ ਕਾਂਗਰਸ ਨੂੰ ਮਿਲ ਰਹੀਆ ਵਧਾਈਆ ਹਲਕੇ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਕਾਂਗਰਸ ਆਗੂ ਨਿਰਮਲ ਸਿੰਘ ਨਿੰਮਾਂ ਨੂੰ ਤਾਜੇ ਕੀਤੇ ਵਿਆਹ ਦੀਆ ਹਨ,
ਕਿਉਕਿ ਸਾਬਕਾ ਵਿਧਾਇਕ ਨਿੰਮਾਂ ਦੀ ਸ਼ੋਸ਼ਲ ਮੀਡੀਆ ’ਤੇ ਵਿਆਹ ਦੀ ਇਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ, ਭਾਵੇਂ ਇਹ ਉਨਾਂ ਦਾ ਨਿੱਜੀ ਮਾਮਲਾ ਹੈ, ਪਰ ਕਿਸੇ ਵਿਆਹ ਵਿਚ ਸ਼ਿਰਕਤ ਕਰਨ ਵਾਲੇ ਸੱਜਣ ਨੇ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ ਦੇ ਉਸ ਗਾਣੇ ’ ਮੁੰਡੇ ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ ’ ’ਤੇ ਨਿੰਮਾ ਅਤੇ ਉਨਾਂ ਦੀ ਨਵ ਵਿਆਹੀ ਵਹੁਟੀ ਦੇ ਪੈਰ ਗਾਣੇ ’ਤੇ ਥਿਰਕੇ ਸਨ। ਜਿਸ ਨੂੰ ਕਿਸੇ ਵਿਆਹ ਵਿਚਲੇ ਸੱਜਣ ਨੇ ਸ਼ੂਟ ਕਰਕੇ ਨਿੰਮਾਂ ਦੇ ਵਿਆਹ ਦੀ ਖੁਸ਼ੀ ਲੋਕਾਂ ਨਾਲ ਸਾਂਝੀ ਕਰ ਦਿੱਤੀ। ਜਿਸ ਤੋ ਬਾਅਦ ਸਾਬਕਾ ਵਿਧਾਇਕ ਨਿੰਮਾਂ ਨੂੰ ਵਧਾਈਆ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ। ਜਿਕਰਯੋਗ ਹੈ ਕਿ
ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾਂ 1992 ਵਿਚ
ਬਹੁਜਨ ਸਮਾਜ ਪਾਰਟੀ ਦੇ ਚੌਣ ਚਿੰਨ ’ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਪੰਜਾਬ ਦੇ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਇਨਾਂ ਦੀ ਕਾਫੀ ਨੇੜਤਾ ਸੀ। ਜਿਨਾਂ ਨੇ ਪੀਪਲਜ ਪਾਰਟੀ ਵਿਚ ਵੀ ਉਨਾਂ ਨਾਲ ਕੰਮ ਕੀਤਾ ਅਤੇ ਮਨਪ੍ਰੀਤ ਬਾਦਲ ਦੇ ਕਾਂਗਰਸ ਵਿਚ ਰਲੇਵਾਂ ਕਰ ਲੈਣ ’ਤੇ ਇਨਾਂ ਨੇ ਵੀ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਜਿਸ ਦੇ ਚਲਦਿਆਂ ਹੀ ਇਨਾਂ ਨੂੰ 2017 ਵਿਚ ਇਕ ਵਾਰ ਹਲਕਾ ਭਦੌੜ ਤੋ ਕਾਂਗਰਸ ਨੇ ਆਪਣਾ ਉਮੀਦਵਾਰ ਵੀ ਐਲਾਣ ਦਿੱਤਾ ਸੀ ਪਰ ਆਖਿਰੀ ਵੇਲੇ ਇਨਾਂ ਦੀ ਟਿਕਟ ਬਦਲ ਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੂੰ ਉਮੀਦਵਾਰ ਬਣਾ ਦਿੱਤਾ ਸੀ ਅਤੇ ਪਿਛਲੇ ਸਮੇਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ ਪਰ ਮੁੱਖ ਮੰਤਰੀ ਚੰਨੀ ਦੇ ਕਾਂਗਰਸ ਉਮੀਦਵਾਰ ਵਜੋ ਹਲਕਾ ਭਦੌੜ ਤੋ ਉਮੀਦਵਾਰ ਬਣਨ ਸਾਰ ਹੀ ਸਾਬਕਾ ਵਿਧਾਇਕ ਨਿੰਮਾਂ ਨੇ ਮੁੱਖ ਮੰਤਰੀ ਚੰਨੀ ਦੀ ਹਾਜਰੀ ਵਿਚ ਤਪਾ ਰੈਲੀ ਵਿਖੇ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਦੱਸਣਯੋਗ ਇਹ ਵੀ ਹੈ ਕਿ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਦੀ ਧਰਮਪਤਨੀ ਜੋ ਪੇਂਡੂ ਪੰਚਾਇਤ ਅਤੇ ਵਿਕਾਸ ਵਿਭਾਗ ਵਿਚ ਉੱਚ ਅਹੁਦੇ ’ਤੋ ਸੇਵਾਮੁਕਤ ਹੋਏ ਸਨ, ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ। ਜਿਸ ਕਾਰਨ ਹੀ ਨਿੰਮਾ ਨੂੰ ਇੱਕਲਾਪਣ ਖਟਕ ਰਿਹਾ ਸੀ। ਜਿਸ ਦੀ ਭਰਪਾਈ ਉਕਤ ਵਿਆਹ ਨੇ ਪੂਰੀ ਕਰ ਦਿੱਤੀ। --
ਮੁਬਾਰਕਾਂ, ਨਵ ਵਿਆਹੀ ਜੌੜੀ ਨੂੰ ਸਾਡੇ ਵੱਲੋ ਵੀ