ਪੰਜਾਬ ’ਚ ਆਪ ਦੀ ਚਲੀ ਸੁਨਾਮੀ, ਅਕਾਲੀ ਦਲ ਦਾ ਮੁੰਕਮਲ ਸਫਾਇਆ, ਕਾਂਗਰਸ ਹੋਂਦ ਨਾ ਬਚਾ ਸਕੀ,
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ
ਪੰਜਾਬ ਵਿਧਾਨ ਸਭਾ ਦੀਆ ਚੋਣਾਂ ਦੇ ਨਤੀਜਿਆਂ ਨੇ ਮੀਡੀਆ ਦੀਆ ਸਰਵੈ ਰਿਪੋਰਟਾਂ ’ਤੇ ਦੱਬ ਕੇ ਮੋਹਰ ਲਗਾ ਦਿੱਤੀ ਹੈ। ਜਿਸ ਵਿਚ ਆਮ ਆਦਮੀ ਪਾਰਟੀ ਦੀ ਵਿਖਾਈ ਦਿੱਤੀ ਸਿਆਸੀ ਹਨੇਰੀ ਨੇ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਣ ਸਮਾਜ ਪਾਰਟੀ ਨੂੰ ਜਿੱਥੇ ਪੂਰੀ ਤਰਾਂ ਸਿਆਸੀ ਤੌਰ ’ਤੇ ਖਾਤਮੇ ਵੱਲ ਧੱਕ ਦਿੱਤਾ ਹੈ, ਉਥੇ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਸਣੇ ਭਾਜਪਾ ਨੂੰ ਵੀ ਤਕੜਾ ਸਿਆਸੀ ਝਟਕਾ ਦਿੰਦਿਆਂ ਸਿਆਸੀ ਸਫਾਇਆ ਕਰ ਦਿੱਤਾ ਹੈ, ਜਦਕਿ ਕਾਂਗਰਸ ਦੀਆ ਸਭ ਆਸਾਂ ’ਤੇ ਪਾਣੀ ਫੇਰ ਕੇ ਵੱਡੀ ਜਿੱਤ ਦਰਜ ਕਰ ਦਿੱਤੀ। ਪੰਜਾਬ ਵਿਚ ਚਲੇ ਰੁਝਾਣਾਂ ਅਨੁਸਾਰ ਆਮ ਆਦਮੀ ਪਾਰਟੀ 92 ਸੀਟਾਂ ’ਤੇ ਬਹੁਮਤ ਹਾਸਿਲ ਕਰਨ ਵੱਲ ਵੱਧ ਗਈ ਜਦਕਿ ਕਾਂਗਰਸ ਇਨਾਂ ਚੋਣਾਂ ਵਿਚ ਵਿਰੋਧੀ ਧਿਰ ਦੀ ਭੂਮਿਕਾ ਵਿਚ ਨਜਰ ਆਵੇਗੀ, ਜਿਸ ਕੋਲ ਆਖਿਰੀ ਵੇਲੇ ਤੱਕ 18 ਸੀਟਾਂ ’ਤੇ ਬਹੁਮਤ ਮਿਲਦਾ ਵਿਖਾਈ ਦਿੱਤਾ। ਇਨਾਂ ਚੋਣਾਂ ਵਿਚ ਵੱਡੀਆ ਰਵਾਇਤੀ ਸਿਆਸੀ ਪਾਰਟੀਆਂ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀਆਂ ਸਣੇ ਪੰਜਾਬ ਕੈਬਨਿਟ ਸਣੇ ਸਾਬਕਾ ਕੈਬਨਿਟ ਮੰਤਰੀ ਚੋਣ ਹਾਰੇ।
ਆਮ ਆਦਮੀ ਪਾਰਟੀ ਦੀ ਸਭ ਤੋ ਵੱਡੀ ਸਿਆਸੀ ਹਨੇਰੀ ਮਾਲਵੇ ਵਿਚ ਵਿਖਾਈ ਦਿੱਤੀ, ਆਮ ਆਦਮੀ ਪਾਰਟੀ ਨੇ ਲੰਬੀ ਵਿਧਾਨ ਸਭਾ ਹਲਕੇ ਤੋ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੀ ਲਗਭਗ ਆਖਿਰੀ ਸਿਆਸੀ ਚੋਣ ਹਾਰ ਗਏ, ਅਨੇਕਾਂ ਸਿਆਸੀ ਹਨੇਰੀਆਂ ਵਿਚ ਚੋਣ ਜਿੱਤਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹਲਕਾ ਲੰਬੀ ਤੋ ਉਮੀਦਵਾਰ ਬਣੇ ਸਨ, ਜਿਨਾਂ ਨੂੰ ਸਿਆਸੀ ਟੱਕਰ ਦੇਣ ਲਈ ਮਰਹੂਮ ਜਗਦੇਵ ਸਿੰਘ ਖੁੱਡੀਆ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆ ਜੋ ਚੋਣਾਂ ਤੋ ਕੁਝ ਦਿਨ ਪਹਿਲਾ ਆਪ ਪਾਰਟੀ ਵਿਚ ਰਲੇਵਾਂ ਕਰਕੇ ਟਿਕਟ ਲੈਣ ਵਿਚ ਸਫਲ ਰਿਹਾ ਅਤੇ ਸਿਆਸੀ ਤੌਰ ’ਤੇ ਜਾਣੇ ਜਾਂਦੇ ਧੁਨੰਤਰ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਅਸੈਂਬਲੀ ਦੀਆ ਪੋੜੀਆ ਚੜੇ, ਉਧਰ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਅਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਲਾਲਬਾਦ ਤੋ ਆਪਣੇ ਵਿਰੋਧੀ ਜਗਦੀਪ ਗੋਲਡੀ ਕੰਬੋਜ ਨੇ ਭਾਰੀ ਬਹੁਮਤ ਨਾਲ ਹਰਾਇਆ। ਉਧਰ ਇਨਾਂ ਚੋਣਾਂ ਵਿਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਦੋਵੇ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋ ਜਿੱਥੇ ਚੋਣ ਹਾਰ ਗਏ, ਉਥੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸਾਬਕਾ ਵਜੀਰ ਬਿਕਰਮ ਸਿੰਘ ਮਜੀਠੀਆ ਅਮਿ੍ਰਤਸਰ ਪੂਰਬੀ ਤੋ ਆਪਿਸੀ ਖਹਿਬਾਜੀ ਦੇ ਨਾਲੋ ਨਾਲ ਦੋਵੇ ਹੀ ਹਾਰ ਗਏ ਜਦਕਿ ਦੋਵਾਂ ਉਮੀਦਵਾਰਾਂ ਨੂੰ ਡਾ ਜੀਵਨਜੌਤ ਕੌਰ ਆਪ ਪਾਰਟੀ ਦੀ ਉਮੀਦਵਾਰ ਜੇਤੂ ਰਹੇ। ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਆਪਣੇ ਜੱਦੀ ਹਲਕੇ ਲਹਿਰਾਗਾਗਾ ਤੋ ਤੀਜੇ ਨੰਬਰ ’ਤੇ ਰਹੀ ਜਦਕਿ ਉਨਾਂ ਦੇ ਵਿਰੋਧ ਵਿਚ ਖੜੇ ਪਰਮਿੰਦਰ ਸਿੰਘ ਢੀਡਸਾਂ ਸਾਬਕਾ ਖਜਾਨਾ ਮੰਤਰੀ ਜੋ ਅਕਾਲੀ ਦਲ ਤੋ ਬਾਗੀ ਹੋ ਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋ ਚੋਣ ਮੈਦਾਨ ਵਿਚ ਨਿੱਤਰੇ ਹੋਏ ਸਨ ਵੀ ਚੋਣ ਹਾਰ ਗਏ ਜਦਕਿ ਨਵੇਂ ਚਿਹਰੇ ਵਜੋ ਨਿੱਤਰੇ ਵਰਿੰਦਰ ਗੋਇਲ ਇਥੇ ਜੇਤੂ ਰਹੇ।
+------------
ਅਕਾਲੀ ਦਲ ਦੇ ਪ੍ਰਧਾਨ ਨੇ ਐਸ.ਜੀ.ਪੀ.ਸੀ ਦਾ ਵੱਕਾਰ ਵੀ ਦਾਅ ’ਤੇ ਲਾਇਆ, ਦੋ ਸਾਬਕਾ ਪ੍ਰਧਾਨ ਹਾਰੇ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨਾਂ ਚੋਣਾਂ ਨੂੰ ਜਿੱਤਣ ਲਈ ਹਰੇਕ ਹਰਬਾ ਵਰਤਿਆ ਭਾਵੇਂ ਸਭ ਕੁਝ ਧਰਿਆ ਧਰਾਇਆ ਰਹਿ ਗਿਆ ਕਿਉਕਿ ਅਕਾਲੀ ਦਲ ਨੂੰ ਕੋਈ ਵੀ ਬਚਾਅ ਨਾ ਸਕਿਆ। ਇਸੇ ਤਹਿਤ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ MOREPIC1) ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ
ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਇਨਾਂ ਚੋਣਾਂ ਵਿਚ ਉਤਾਰਿਆ ਗਿਆ। ਜਿਸ ਵਿਚ ਬੀਬੀ ਜਗੀਰ ਕੌਰ ਆਪਣੇ ਰਵਾਇਤੀ ਸਿਆਸੀ ਵਿਰੋਧੀ ਸੁਖਪਾਲ ਸਿੰਘ ਖਹਿਰਾ ਤੋ ਚੋਣ ਹਾਰ ਗਏ ਜਦਕਿ ਲਹਿਰਾਗਾਗਾ ਹਲਕੇ ਤੋ ਚੋਣ ਲੜਣ ਵਾਲੇ ਭਾਈ ਗੋਬਿੰਦ ਸਿੰਘ ਲੋਗੋਵਾਲ ਲਹਿਰਾਗਾਗਾ ਹਲਕੇ ਤੋ ਚੋਥੇ ਨੰਬਰ ’ਤੇ ਆਏ, ਜਿੱਥੇ ਇਕ ਅੱਗਰਵਾਲ ਪਰਿਵਾਰ ਦੇ ਨਵੇਂ ਨਕੌਰ ਸਿਆਸੀ ਆਗੂ ਵਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਤੋ ਚੋਣ ਹਾਰ ਗਏ।
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਜਿੱਤਣ ਵਿਚ ਸਫਲ ਰਹੇ
ਭਾਜਪਾ ਦੇ
ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਪਠਾਨਕੋਟ ਹਲਕੇ ਤੋ ਜਿੱਤ ਦਰਜ ਕੀਤੀ ਹੈ। ਜਿਸ ਨੇ ਆਪਣੇ ਵਿਰੋਧੀ ਕਾਂਗਰਸ ਦੇ ਅਮਿਤ ਵਿੱਜ ਨੂੰ ਹਰਾ ਕੇ ਅਸੈਂਬਲੀ ਵਿਚ ਆਪਣੀ ਵਿਸ਼ੇਸ ਥਾਂ ਬਣਾਈ ਜਦਕਿ ਹੋਰਨਾਂ ਸਿਆਸੀ ਪਾਰਟੀਆ ਦੇ ਆਗੂ ਇਨਾਂ ਚੋਣਾਂ ਵਿਚ ਆਪਣੀ ਸਿਆਸੀ ਹੋਂਦ ਨਾ ਬਚਾ ਸਕੇ। ਜਿਨਾਂ ਵਿਚ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ, ਬਸਪਾ ਦੇ ਨਾਲੋ ਨਾਲ MOREPIC4) ਸ੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੀ ਹਲਕਾ ਅਮਰਗੜ ਤੋ ਚੋਣ ਹਾਰ ਗਏ ਹਨ।