ਆਪ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਥਾਣੇ, ਕਚਿਹਰੀਆਂ ਅਤੇ ਤਹਿਸੀਲਾਂ ਵਿਚ ਧੱਕੇ ਨਹੀ ਖਾਣੇ ਪੈਣਗੇ, ਲੋਕਾਂ ਦੇ ਦਰਾਂ ’ਤੇ ਅਧਿਕਾਰੀ ਕਰਨਗੇ ਕੰਮ-ਵਿਧਾਇਕ ਲਾਭ ਸਿੰਘ ਉਗੋਕੇ
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ
ਵਿਧਾਨ ਸਭਾ ਹਲਕਾ ਭਦੌੜ ਦੇ ਨਵ ਨਿਯੁਕਤ ਆਪ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣਾ ਅਹੁਦਾ ਸੰਭਾਲਣ ਤੋ ਪਹਿਲਾ ਹੀ ਸਰਕਾਰੀ ਹਸਪਤਾਲ ਤਪਾ ਵਿਖੇ ਆਪਣੇ ਸਾਥੀਆਂ ਸਣੇ ਫੇਰੀ ਪਾਈ, ਜਿੱਥੇ ਹਸਪਤਾਲ ਵਿਚ ਤੈਨਾਤ ਸੀਨੀਅਰ ਮੈਡੀਕਲ ਅਫਸੋਰ ਡਾ ਨਵਜੋਤਪਾਲ ਸਿੰਘ ਭੁੱਲਰ ਨੇ ਸਟਾਫ ਨਾਲ ਮਿਲ ਕੇ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਆਪਣੇ ਕੀਤੇ ਵਾਅਦਿਆਂ ਅਨੁਸਾਰ ਲੋਕਾਂ ਨੂੰ ਸਿਹਤ ਅਤੇ ਸਿੱਖਿਆਂ ਸਹੂਲਤਾਂ ਦੇਣ ਲਈ ਪੂਰੀ ਤਰਾਂ ਵਚਣਵੱਧ ਹੈ, ਜਿਸ ਦੇ ਤਹਿਤ ਹੀ ਹਲਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਵਾਂ ਨੂੰ ਹੋਰ ਵੀ ਵਧੇਰੇ ਵਧੀਆ ਢੰਗ ਨਾਲ ਲਾਗੂ ਕਰਵਾਉਣ ਲਈ ਇਥੇ ਪੁੱਜੇ ਹਾਂ ਕਿਉਕਿ ਤਪਾ ਅਤੇ ਭਦੌੜ ਦੋਵੇ ਹੀ ਹਲਕੇ ਦੇ ਵੱਡੇ ਹਸਪਤਾਲਾਂ ਅੰਦਰ ਡਾਕਟਰਾਂ ਦੀਆ ਕਈ ਅਸਾਮੀਆਂ ਖਾਲੀਆ ਹਨ, ਜਿਨਾਂ ਨੂੰ ਭਰਨ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆ ਕੇ ਦਿੱਤਾ ਹੈ, ਤਾਂ ਜੋ ਹਰੇਕ ਬਿਮਾਰੀ ਦਾ ਮਾਹਿਰ ਡਾਕਟਰ ਹਸਪਤਾਲ ਵਿਚ ਹੋਵੇ ਅਤੇ ਲੋਕਾਂ ਨੂੰ ਇਨਾਂ ਸਹੂਲਤਾਵਾਂ ਦਾ ਫਾਇਦਾ ਮਿਲ ਸਕੇ। ਉਨਾਂ ਐਸ.ਐਮ.ਓ ਡਾ ਨਵਜੋਤਪਾਲ ਸਿੰਘ ਭੁੱਲਰ ਨੂੰ ਵੀ ਹਸਪਤਾਲ ਵਿਚਲੀਆ ਹੋਰਨਾਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਤਾਂ ਜੋ ਸਰਕਾਰ ਦੇ ਧਿਆਨ ਵਿਚ ਲਿਆ ਕੇ ਉਨਾਂ ਦਾ ਹੱਲ ਕਰਵਾਇਆ ਜਾ ਸਕੇ। ਵਿਧਾਇਕ ਲਾਭ ਸਿੰਘ ਉਗੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆ ਸਰਕਾਰਾਂ ਨੇ ਡੱਕਾ ਦੂਹਰਾ ਨਹੀ ਕੀਤਾ, ਪਰ ਪੰਜਾਬ ਦੇ ਲੋਕਾਂ ਨੇ ਜੋ ਆਮ ਆਦਮੀ ਪਾਰਟੀ ਵਿਚ ਭਰੋਸਾ ਜਤਾਇਆ ਹੈ ’ਤੇ ਖਰਾ ਉਤਰਿਆ ਜਾਵੇਗਾ। ਉਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਲਕਾ ਭਦੌੜ ਦੇ ਲੋਕਾਂ ਦਾ ਦੇਣ ਕਦਇ ਨਹੀ ਦਿੱਤਾ ਜਾ ਸਕਦਾ, ਜਿਨਾਂ ਨੇ ਐਨੇ ਵੱਡੇ ਧਨਾਢ (ਫਰਜੀ ਬਣੇ ਗਰੀਬਾਂ) ਦੇ ਮੁਕਾਬਲੇ ਉਨਾਂ ਦੀਆ ਝੋਲੀਆ ਵੋਟਾਂ ਨਾਲ ਭਰ ਦਿੱਤੀਆ ਜਦਕਿ ਮੇਰੇ ਕੋਲ ਉਸ ਵੇਲੇ ਲੋਕਾਂ ਨੂੰ ਦਿਵਾਉਣ ਲਈ ਸਿਵਾਏ ਵਿਸ਼ਵਾਸ਼ ਦੇ ਕੁਝ ਨਹੀ ਸੀ ਪਰ ਹੁਣ ਮੈਂ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਵਾਂਗ ਸੰਭਾਲ ਕੇ ਰੱਖਾਗਾਂ ਅਤੇ ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਹਲਕੇ ਦੇ ਲੋਕਾਂ ਦੇ ਸਾਂਝੇਂ ਅਤੇ ਲੋੜੀਦੇ ਸਮਾਜਿਕ ਕਾਰਜ ਉਨਾਂ ਦੇ ਦਰਾਂ ’ਤੇ ਜਾ ਕੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਦਫਤਰਾਂ, ਥਾਣਿਆਂ ਅਤੇ ਕਚਿਹਰੀਆਂ ਵਿਚ ਧੱਕੇ ਨਹੀ ਖਾਣੇ ਪੈਣਗੇ। ਇਸ ਮੋਕੇ ਬੁੱਧ ਰਾਮ ਕਾਲਾ ਸਾਬਕਾ ਕੌਸਲਰ, ਧਰਮਪਾਲ ਸ਼ਰਮਾਂ ਕੌਸਲਰ, ਜਸਵਿੰਦਰ ਸਿੰਘ ਚੱਠਾ ਸੀ: ਆਗੂ ਆਪ, ਤੇਜਿੰਦਰ ਢਿਲੋ, ਜਗਦੀਪ ਸਿੰਘ ਜੱਗੀ ਕੌਸਲਰ ਭਦੌੜ, ਨਰਾਇਣ ਪੰਧੇਰ ਸਿਟੀ ਪ੍ਰਧਾਨ, ਹਰਦੀਪ ਪੁਰਬਾ ਕੌਸਲਰ, ਕੁਲਵਿੰਦਰ ਸਿੰਘ ਚੱਠਾ, ਬਲਜੀਤ ਸਿੰਘ ਬਾਸੀ, ਜਸਵੀਰ ਸਿੰਘ ਜੱਸੀ ਪੁਰਬਾ, ਹਰਜੀਤ ਸਿੰਘ ਪੁਰਬਾ, ਚੰਚਲ ਕੁਮਾਰ ਰਾਜੂ, ਰਮਣੀਕ ਸ਼ਰਮਾ ਮੰਤਰੀ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।