ਸਰਕਾਰੀ ਅਦਾਰਿਆਂ ਵਿਚ ਕੌਮੀ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਰਚਣਹਾਰੇ ਡਾ.ਬੀ.ਆਰ.ਅੰਬੇਦਕਰ ਦੀਆ ਤਸਵੀਰਾਂ ਲੱਗਣੀਆ ਸ਼ੁਰੂ
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ
ਆਮ ਆਦਮੀ ਪਾਰਟੀ ਦੇ ਭਲਕੇ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸਰਕਾਰੀ ਦਫਤਰਾਂ ਅੰਦਰ ਮੁੱਖ ਮੰਤਰੀ, ਸਬੰਧਤ ਮਹਿਕਮੇ ਦੇ ਮੰਤਰੀ ਸਣੇ ਵਿਧਾਇਕਾਂ ਦੀਆ ਕੰਧਾਂ ’ਤੇ ਟੰਗੀਆ ਜਾਣ ਵਾਲੀਆ ਤਸਵੀਰਾਂ ਦੀ ਥਾਂ ਸ਼ਹੀਦ ਏ ਆਜਮ ਭਗਤ ਸਿੰਘ ਅਤੇ ਸੰਵਿਧਾਨ ਦੇ ਰਚਣਹਾਰੇ ਡਾ ਬੀ.ਆਰ.ਅੰਬੇਦਕਰ ਦੀ ਤਸਵੀਰ ਲਗਾਉਣ ਦੇ ਜਾਰੀ ਕੀਤੇ ਹੁਕਮ ਜਮੀਨੀ ਪੱਧਰ ’ਤੇ ਲਾਗੂ ਹੋਣੇ ਸ਼ੁਰੂ ਹੋ ਗਏ ਹਨ। ਜਿਸ ਦੇ ਤਹਿਤ ਹੀ ਸ਼ਹਿਰ ਅੰਦਰ ਪੁਲਿਸ ਚੌਂਕੀ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਧਰਮਪਾਲ ਸ਼ਰਮਾਂ ਕੌਸਲਰ ਅਤੇ ਹਰਦੀਪ ਪੁਰਬਾ ਕੌਸਲਰ ਨੇ ਪੁਲਿਸ ਦੇ ਸਹਿਯੋਗ ਨਾਲ ਲਗਾਈਆ। ਇਸ ਸਬੰਧੀ ਕੋਸਲਰ ਧਰਮਪਾਲ ਸ਼ਰਮਾ ਅਤੇ ਹਰਦੀਪ ਪੁਰਬਾ ਕੌਸਲਰ ਨੇ ਦੱਸਿਆਂ ਕਿ ਪਾਰਟੀ ਦੇ ਸੂਬਾ ਕਨਵੀਨਰ ਅਤੇ ਭਲਕੇ ਪੰਜਾਬ ਦੇ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਜਾਰੀ ਕੀਤੇ ਇਹ ਹੁਕਮ ਪੰਜਾਬ ਲਈ ਜਿੱਥੇ ਲਾਹੇਵੰਦ ਹਨ, ਉਥੇ ਸ਼ਹੀਦਾਂ ਸਣੇ ਭਾਰਤ ਦੇ ਕਰੋੜਾਂ ਲੋਕਾਂ ਨੂੰ ਉਨਾਂ ਦੇ ਹੱਕਾਂ ਬਾਰੇ ਜਾਣੂੰ ਕਰਵਾਉਣ ਵਾਲੇ ਸਤਿਕਾਰਯੋਗ ਵਿਅਕਤੀਆਂ ਪ੍ਰਤੀ ਵੀ ਸਤਿਕਾਰ ਅਤੇ ਪਿਆਰ ਹੈ। ਜਿਨਾਂ ਨੂੰ ਜਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ ਜਦਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਇਸ ਸਬੰਧੀ ਸਪੱਸਟ ਕੀਤਾ ਹੈ ਕਿ ਹਲਕੇ ਦੀ ਬਿਹਤਰੀ ਲਈ ਹਰ ਯਤਨ ਕੀਤੇ ਜਾਣਗੇ ਨਾ ਕਿ ਪਿਛਲੀਆ ਸਰਕਾਰਾਂ ਜਾਂ ਉਨਾਂ ਦੇ ਮੰਤਰੀਆਂ, ਸੰਤਰੀਆਂ ਵਾਂਗ ਫੋਕੀ ਸ਼ੋਹਰਤ ਹਾਸਿਲ ਕਰਨ ਲਈ ਡਰਾਮੇਬਾਜੀ ਕਰਨ ਦੀ ਆਪ ਨੂੰ ਲੋੜ ਹੈ। ਉਨਾਂ ਅੱਗੇ ਕਿਹਾ ਕਿ ਸ਼ਹਿਰ ਦੀ ਬਿਹਤਰੀ ਲਈ ਆਪ ਵਲੰਟੀਅਰਾਂ ਦੀ ਟੀਮ ਹਰ ਸੰਭਵ ਯਤਨ ਕਰੇਗੀ। ਇਸ ਮੋਕੇ ਪਾਰਟੀ ਵਰਕਰ ਵੀ ਹਾਜਰ ਸਨ।