ਜਦ ਸ਼ਾਹੂਕਾਰ ਦੇ ਚੁਬਾਰੇ ’ਚ ਬਿਨਾਂ ਖੋਫ ਰੰਗਰਲੀਆ ਮਨਾਉਦੇ ਨੌਜਵਾਨ ਜੋੜਿਆਂ ਦੇ ਰੰਗ ਵਿਚ ਪੈ ਗਿਆ ਭੰਗ, ਲੋਕਾਂ ਪਾਇਆ ਰੋਲਾ
ਤਪਾ ਮੰਡੀ, 7ਡੇਅ ਨਿਊਜ ਸਰਵਿਸ,
ਸਥਾਨਕ ਸ਼ਹਿਰ ਦੀ ਗਲੀ ਨੰਬਰ 4 ਅੰਦਰ ਬੀਤੇ ਕੱਲ ਆਥਣ ਵੇਲੇ ਹੰਗਾਮਾਂ ਖੜਾ ਹੋ ਗਿਆ ਜਦ ਗਲੀ ਨਿਵਾਸੀਆਂ ਨੂੰ ਇਕ ਸ਼ਾਹੂਕਾਰ ਦੇ ਪੁਰਾਣੇ ਮਕਾਨ ਦੇ ਚੁਬਾਰੇ ਵਿਚੋ ਕੁਝ ਵੱਖਰੇ ਤਰਾਂ ਦੀਆ ਆਵਾਜਾਂ ਸੁਣਾਈ ਦੇਣ ਲੱਗੀਆ, ਪਰ ਹੋਲੀ-ਹੋਲੀ ਇਹ ਘੁਸਰ ਮੁਸਰ ਇਕ ਤੋ ਦੂਜੇ ਘਰ ਅਤੇ ਦੂਜੇ ਤੋ ਤੀਜੇ ਘਰ ਤੱਕ ਉੱਪੜਣੀ ਸ਼ੁਰੂ ਹੋ ਗਈ ਅਤੇ ਆਖਿਰ ਗਲੀ ਨਿਵਾਸੀਆਂ ਦੇ ਰੋਹ ਦੀ ਆਵਾਜ ਰੰਗਰਲੀਆ ਵਿਚ ਡੁੱਬੇ ਜੋੜਿਆਂ ਤੱਕ ਪੁੱਜ ਗਈ ਭਾਵੇਂ ਕਾਮਵਾਸਨਾ ਵਿਚ ਲਿਪਤ (ਲੋਕਾਂ ਅਨੁਸਾਰ) ਇਨਾਂ ਜੋੜਿਆਂ ਨੇ ਚੁਬਾਰੇ ਵਿਚੋ ਨਿਕਲਣ ਲਈ ਵਿਉਤ ਘੜਣੀ ਸ਼ੁਰੂ ਕੀਤੀ ਪਰ ਉਦੋ ਤੱਕ ਮੁਹੱਲਾ ਨਿਵਾਸੀਆਂ ਦਾ ਹਜੂਮ ਬਾਹਰ ਤੱਕ ਇਕਠਾ ਹੋ ਗਿਆ ਸੀ। ਸੁਣਨ ਵਿਚ ਆਇਆ ਕਿ ਕੁਝ ਲੋਕਾਂ ਨੇ ਖਸਤਾ ਹਾਲਤ ਵਿਚ ਪਏ ਮਕਾਨ ਦੇ ਅੰਦਰ ਝਾਤੀ ਮਾਰੀ ਪਰ ਸਭ ਕੁੱਝ ਛੱਤ ਵਾਲੇ ਚੁਬਾਰੇ ਵਿਚ ਸੀ ਅਤੇ ਲੋਕਾਂ ਦੇ ਰੋਹ ਵਿਚ ਘਿਰਦਿਆਂ ਦੋਵੇ ਜੋੜਿਆਂ ਨੇ ਚੁਬਾਰੇ ਵਿਚ ਆਪਣਾ ਲੀੜਾ ਲੱਤਾ ਸਮੇਟ ਕੇ ਗੁਆਢੀਆਂ ਦੀ ਛੱਤ ’ਤੇ ਉੱਤਰਣ ਦੀ ਕੋਸ਼ਿਸ ਕੀਤੀ ਪਰ ਹਰੇ ਭਰੇ ਮਕਾਨ ਵਿਚ ਉੱਤਰਣ ਦਾ ਨੌਜਵਾਨ ਜੋੜਿਆਂ ਦਾ ਹੀਆ ਨਾ ਪਿਆ ਅਤੇ ਆਖਿਰ ਇਹ ਗੱਲ ਸੁਲਘਦੀ-ਸੁਲਘਦੀ ਕਾਫੀ ਵਧ ਗਈ ਭਾਵੇਂ ਲੋਕਾਂ ਅਨੁਸਾਰ ਉਨਾਂ ਪੁਲਿਸ ਤੱਕ ਪਹੁੰਚ ਕੀਤੀ ਪਰ ਪੁਲਿਸ ਨਾ ਪੁੱਜੀ ਅਤੇ ਚੁਬਾਰੇ ਵਿਚ ਇਕ ਜੋੜਾ ਬਾਹਰ ਆ ਗਿਆ। ਜਿਸ ਵਿਚੋ ਕੁੜੀ ਨੇ ਆਪਣੀ ਪਹਿਚਾਣ ਲੁਕਾਉਣ ਲਈ ਮਾਸਕ ਪਹਿਣਿਆ ਹੋਇਆ ਸੀ ਅਤੇ ਦੂਜਾ ਜੋੜਾ ਚੁਬਾਰੇ ਵਿਚਲੀ ਅਲਮਾਰੀ ਪਿੱਛੇ ਲੁੱਕ ਗਿਆ। ਮਾਮਲੇ ਸਬੰਧੀ ਗੁਆਢੀ ਚੋਧਰੀ, ਕਾਕਾ, ਲੋਹੇ ਵਾਲੇ ਆਦਿ ਨੇ ਦੱਸਿਆਂ ਕਿ ਉਕਤ ਵਰਤਾਰਾ ਪਿਛਲੇ ਕਾਫੀ ਸਮੇਂ ਤੋ ਚਲਦਾ ਆ ਰਿਹਾ ਹੈ, ਭਾਵੇਂ ਇਸ ਸਬੰਧ ਵਿਚ ਕਈ ਵਾਰ ਚੁਬਾਰੇ ਵਾਲਿਆਂ ਨੂੰ ਕਈ ਵਾਰ ਉਲਾਭਾ ਦਿੱਤਾ ਪਰ ਪਤਾ ਨਹੀ ਕਿਹੜੇ ਲਾਲਚ ਵਿਚ ਉਨਾਂ ਦੇ ਚੁਬਾਰੇ ਨੂੰ ਲੋਕ ਰੰਗਰਲੀਆ ਵਾਲੇ ਚੁਬਾਰੇ ਨਾਲ ਹੀ ਜਾਣਨ ਲੱਗੇ ਅਤੇ ਆਖਿਰ ਆਹ ਹਸ਼ਰ ਹੋਇਆ। ਘਟਨਾ ਤੋ ਬਾਅਦ ਇਕਠੇ ਹੋਏ ਲੋਕਾਂ ਵਿਚੋ ਕੁਝ ਵਿਆਕਤੀਆਂ ਨੇ ਇਨਾਂ ਜੋੜਿਆਂ ਨੂੰ ਜਾਣ ਦਿਓ, ਪਰ ਕੁਝ ਲੋਕ ਇਨਾਂ ਦੇ ਮਾਪਿਆਂ ਨੂੰ ਬੁਲਾ ਕੇ ਸਪੁਰਦ ਕਰਨ ਲਈ ਕਹਿ ਰਹੇ ਸਨ। ਹੁਣ ਮੁਹੱਲੇ ਵਾਲੇ ਇਸ ਚੁਬਾਰੇ ਦਾ ਪੱਕਾ ਇਲਾਜ ਕਰਨ ਲਈ ਕਮਰਕੱਸੇ ਕਸ ਰਹੇ ਹਨ। ਉਧਰ ਸਿਟੀ ਇੰਚਾਰਜ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਜਾਣਕਾਰੀ ਨਹੀ ਹੈ ਕਿਵੁਕਿ ਉਹ ਕੱਲ ਹਾਈਕੋਰਟ ਵਿਚ ਗਏ ਹੋਏ ਸਨ।