ਦੂਹਰੇ ਕਤਲ ਕਾਂਡ ਵਾਲਾ ਡੇਰਾ ਠਾਕੂਰ ਦੁਆਰਾ ਮੁੜ ਚਰਚਾ ’ਚ, ਜੇਲ ਵਿਚ ਬੰਦ ਹਵਾਲਾਤ ਕੈਦੀ ਨੇ ਕੀਤੀ ਭੁੱਖ ਹੜਤਾਲ, ਮਾਮਲੇ ਦੀ ਮੁੜ ਜਾਂਚ ਦੀ ਮੰਗ
ਚੰਡੀਗੜ, 7ਡੇਅ ਨਿਊਜ ਸਰਵਿਸ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਦੇ ਬਹੁਚਰਚਿਤ ਰਾਮ ਮੰਦਿਰ ਡੇਰਾ ਠਾਕੁਰ ਦੁਆਰਾ ਅੰਦਰਲਾ ਵਿਖੇ ਮਈ 2017 ਵਿਚ ਡੇਰੇ ਦੇ ਕਬਜੇ ਨੂੰ ਲੈ ਕੇ ਤੜਕਸਾਰ ਹੋਏ ਦੋ ਕਤਲ ਦੇ ਮਾਮਲੇ ਨੇ ਨਵਾਂ ਮੌੜ ਲੈ ਕੇ ਮੁੜ ਚਰਚਾ ਛੇੜ ਦਿੱਤੀ ਹੈ। ਮਾਮਲੇ ਵਿਚ ਨਾਮਜਦ ਕੀਤੇ ਮੁੱਖ ਨੋਜਵਾਨ ਜੋ ਅੱਜਕੱਲ ਮਲੇਰਕੋਟਲਾ ਦੀ ਜੇਲ ਅੰਦਰ ਹਵਾਲਾਤੀ ਕੈਦੀ ਵਜੋ ਨਜਰਬੰਦ ਹੈ ਨੇ ਕੇਸ ਦੀ ਮੁੜ ਪੜਤਾਲ ਲਈ ਭੁੱਖ ਹੜਤਾਲ ਕਰ ਦਿੱਤੀ ਹੈ। ਜਿਸ ਦੀ ਪੁਸ਼ਟੀ ਜੇਲ ਸੁਪਰਡੈਂਟ ਨੇ ਵੀ ਕੀਤੀ ਹੈ ਜਦਕਿ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰਨਾਂ ਨੂੰ ਵੀ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਜੇਲ ਅੰਦਰ ਨਜਰਬੰਦ ਵਿਅਕਤੀਆਂ ਦੇ ਪਰਿਵਾਰ ਨੇ ਦੱਸਿਆਂ ਕਿ ਮਈ 2017 ਵਿਚ ਕੁਝ ਵਿਆਕਤੀਆਂ ਨੇ ਉਨਾਂ ’ਤੇ ਡੇਰੇ ਅੰਦਰ ਜਾਨ ਲੇਵਾ ਹਮਲਾ ਕੀਤਾ। ਜਿਸ ਦੌਰਾਨ ਚਲੀ ਗੋਲੀ ਵਿਚ ਦੋ ਵਿਆਕਤੀਆਂ ਦੀ ਮੌਤ ਹੋ ਗਈ ਸੀ ਅਤੇ ਪੁਲਿਸ ਵੱਲੋ ਡੇਰੇ ਦੇ ਮਹੰਤ ਰਮੇਸ਼ਵਰ ਦਾਸ ਅਤੇ ਉਸ ਦੇ ਭਰਾ, ਪਿਤਾ, ਤਾਏ ਦੇ ਪੁੱਤ, ਭੂਆ ਦੇ ਪੁੱਤ ਸਣੇ ਸਾਡੇ ਪਰਿਵਾਰ ਦੇ ਹੀ ਕੁੱਲ 9 ਵਿਆਕਤੀਆਂ ਨੂੰ ਮਾਮਲੇ ਵਿਚ ਨਾਮਜਦ ਕਰ ਦਿੱਤਾ ਪਰ ਪੁਲਿਸ ਨੇ ਬਾਅਦ ਵਿਚ ਉਕਤ ਕੇਸ ਵਿਚੋ ਤਿੰਨ ਵਿਆਕਤੀਆਂ ਨੂੰ ਬੇਗੁਨਾਹ ਕਰ ਦਿੱਤਾ ਜਦਕਿ ਡੇਰੇ ਦਾ ਮਹੰਤ ਅਜੇ ਤੱਕ ਪੁਲਿਸ ਦੀ ਗਿ੍ਰਫਤ ਤੋ ਪਰੇ ਹੈ। ਜਿਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਪੀੜਿਤ ਨੇ ਅੱਗੇ ਦੱਸਿਆਂ ਕਿ ਉਨਾਂ ਦੇ ਪਰਿਵਾਰ ਨਾਲ ਇਸ ਕੇਸ ਵਿਚ ਸਰਾਸਰ ਕਥਿਤ ਤੌਰ ’ਤੇ ਰਾਜਸੀ ਸ਼ਹਿ ’ਤੇ ਧੱਕਾ ਹੋਇਆ ਹੈ ਕਿਉਕਿ ਡੇਰੇ ’ਤੇ ਪਿਛਲੇ ਸਮੇਂ ਸਾਡਾ ਤਾਇਆ ਮਹੰਤ ਰਮੇਸ਼ਵਰ ਦਾਸ ਹੀ ਕਾਬਜ ਸੀ ਪਰ ਪੁਲਿਸ ਨੇ ਮਾਮਲੇ ਵਿਚ ਸਾਡਾ ਕਬਜਾ ਕਿਤੇ ਵੀ ਨਹੀ ਵਿਖਾਇਆ। ਪੀੜਿਤ ਨੇ ਅੱਗੇ ਦੱਸਿਆਂ ਕਿ ਮਾਮਲੇ ਵਿਚ ਨਾਮਜਦ ਕੀਤੇ ਵਿਆਕਤੀ ਬੇਕਸੂਰ ਹਨ, ਜਿਸ ਕਾਰਨ ਮਾਮਲੇ ਦੀ ਮੁੜ ਪੜਤਾਲ ਕਰਵਾਉਣੀ ਚਾਹੀਦੀ ਹੈ। ਪੀੜਿਤ ਨੇ ਮਾਮਲੇ ਦੀ ਮੁੜ ਪੜਤਾਲ ਲਈ ਸਰਕਾਰ ਤੋ ਗੁਹਾਰ ਲਗਾਈ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ, ਕਮਿਸ਼ਨ ਜਾਂ ਇਕ ਸਿੱਟ ਬਣਾ ਕੇ ਕਰਵਾਈ ਜਾਵੇ ਤਾਂ ਜੋ ਪਿਛਲੇ ਲੰਬੇਂ ਸਮੇਂ ਤੋ ਸਾਡੇ ਪਰਿਵਾਰਿਕ ਮੈਂਬਰ ਜੇਲ ਅੰਦਰ ਸੜ ਰਹੇ ਹਾਂ, ਨੂੰ ਇਨਸਾਫ ਮਿਲ ਸਕੇ।
ਕੀ ਸੀ ਮਾਮਲਾ : ਖੁੱਲੀ ਜਾਇਦਾਦ ਵਾਲੇ ਸ਼ਹਿਰ ਦੇ ਡੇਰਾ ਠਾਕੁਰ ਦੁਆਰਾ ਅੰਦਰਲਾ ਵਿਖੇ ਡੇਰੇ ਦੇ ਕਬਜੇ ਨੂੰ ਲੈ ਕੇ ਪਿਛਲੇ ਲੰਬੇਂ ਸਮੇਂ ਤੋ ਵਿਵਾਦ ਸੀ ਕਿਉਕਿ ਡੇਰੇ ਦਾ ਪ੍ਰਮੁੱਖ ਪੁਜਾਰੀ ਮਹੰਤ ਪਰਮਾਨੰਦ ਜੀ ਕਰੀਬ 20/22 ਵਰੇਂ ਪਹਿਲਾ ਬ੍ਰਹਮਲੀਨ ਹੋ ਗਏ ਸਨ। ਜਿਸ ਤੋ ਬਾਅਦ ਡੇਰੇ ਦਾ ਮਹੰਤ ਬਣਨ ਲਈ ਦੋ ਧਿਰਾਂ ਵਿਚਕਾਰ ਕਾਫੀ ਜਦੋ ਜਹਿੱਦ ਸ਼ੁਰੂ ਹੋਇਆ, ਕਿਉਕਿ ਇਕ ਧਿਰ ਵਿਚ ਮਹੰਤ ਦਾ ਭਤੀਜਾ ਰਮੇਸ਼ਵਰ ਦਾਸ ਅਤੇ ਦੂਜੇ ਪਾਸੇ ਬ੍ਰਹਮਲੀਨ ਮਹੰਤ ਪਰਮਾਨੰਦ ਦੇ ਭਾਣਜੇ ਦਾ ਮੁੰਡਾ ਮਹੰਤ ਗੋਪਾਲ ਦਾਸ ਆਹਮੋ ਸਾਹਮਣੇ ਸਨ ਜਦਕਿ ਦੋਵੇ ਧਿਰਾਂ ਵੱਲੋ ਮਾਣਯੋਗ ਅਦਾਲਤ ਦਾ ਵੀ ਸਹਾਰਾ ਲਿਆ ਗਿਆ ਅਤੇ ਭਾਰੀ ਗਿਣਤੀ ਵਿਚ ਇਕ ਦੂਜੇ ਨੂੰ ਅਦਾਲਤ ਵਿਚ ਚੁਣੋਤੀਆਂ ਦਿੱਤੀਆ ਗਈਆ। ਜਿਸ ਦੇ ਸਬੰਧ ਵਿਚ ਸਮੇਂ-2 ’ਤੇ ਫੈਸਲੇ ਆਏ। ਉਧਰ ਦੋਵੇ ਧਿਰਾਂ ਸਮੇਂ-2 ’ਤੇ ਡੇਰੇ ’ਤੇ ਕਾਬਜ ਰਹੀ। ਇਸੇ ਦੋਰਾਨ ਹੀ ਦੋਵੇ ਧਿਰਾਂ ਦੀ ਪਿੱਠ ’ਤੇ ਸਿਆਸੀ ਪਾਰਟੀਆ ਵੀ ਸਮੇਂ-2 ’ਤੇ ਰਹੀਆ ਹਨ, ਪਰ ਆਖਿਰ ਵਿਚ ਮਈ 2017 ਵਿਚ ਕਾਬਜ ਇਕ ਧਿਰ ਨੂੰ ਬਾਹਰ ਕਰਨ ਲਈ ਜਿਉ ਹੀ ਦੂਜੀ ਧਿਰ ਆਪਣੇ ਸਾਥੀਆਂ ਸਣੇ ਕਬਜਾ ਕਰਨ ਗਈ ਅਤੇ ਅੰਦਰੋ ਠਾਹ ਠੂਹ ਹੋ ਗਈ। ਜਿਸ ਵਿਚ ਮਹੰਤ ਗੋਪਾਲ ਦਾਸ ਦਾ ਛੋਟਾ ਭਰਾ ਲਛਮੀ ਨਰਾਇਣ ਸਣੇ ਇਕ ਹੋਰ ਡੇਰਾ ਹਮਾਇਤੀ ਗੋਲੀਬਾਰੀ ਵਿਚ ਮਾਰੇ ਗਏ। ਜਿਸ ਵਿਚ ਪੁਲਿਸ ਨੇ ਪੌਣੀ ਦਰਜਣ ਡੇਰੇ ਦੇ ਦੂਜੀ ਧਿਰ ਦੇ ਬੰਦਿਆਂ ਨੂੰ ਨਾਮਜਦ ਕਰ ਦਿੱਤਾ ਜਦਕਿ ਹੁਣ ਦੂਜੀ ਧਿਰ ਡੇਰੇ ’ਤੇ ਕਾਬਜ ਹੈ ਅਤੇ ਮਾਮਲਾ ਮਾਣਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ।
ਬੰਦ ਹਵਾਲਾਤੀ ਕੈਦੀਆਂ ਦੇ ਪਰਿਵਾਰ ਦਾ ਕੀ ਹੈ ਕਹਿਣਾ : ਮਾਮਲੇ ਵਿਚ ਨਾਮਜਦ ਰਘੂੰਨਦਨ ਦਾਸ ਦੀ ਪਤਨੀ ਅਤੇ ਹੇਮੰਤ ਕੁਮਾਰ ਉਰਫ ਮਾਧੋ ਅਤੇ ਭੁਬਨੇਸ਼ਵਰ ਦਾਸ ਉਰਫ ਸੁਦਾਮਾ ਦੀ ਮਾਂ ਜੰਗੀਰੋ ਅਤੇ ਮਾਧੋ ਦੀ ਪਤਨੀ ਅਮਨਦੀਪ ਕੌਰ ਨੇ ਕਿਹਾ ਕਿ ਉਕਤ ਮਾਮਲੇ ਦੀ ਮੁੜ ਪੜਤਾਲ ਹੋਣੀ ਚਾਹੀਦੀ ਹੈ। ਜਿਸ ਵਿਚ ਇਕ ਸਿੱਟ ਬਣਾ ਕੇ ਨਿਰਪੱਖ ਜਾਂਚ ਕਰਵਾਈ ਜਾਵੇ। ਜਿਸ ਦੇ ਲਈ ਮਾਣਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਐਡਵੋਕੇਟ ਜਨਰਲ ਕੋਲ ਪੱਤਰ ਰਾਹੀ ਗੁਹਾਰ ਲਗਾਈ ਹੈ ਕਿ ਉਕਤ ਮਾਮਲੇ ਦੀ ਜਾਂਚ ਕਰਕੇ ਨਿਰਦੋਸ਼ ਵਿਅਕਤੀਆਂ ਨੂੰ ਬਾਹਰ ਕੱਢਿਆ ਜਾਵੇ.
ਪਰਿਵਾਰ ਦਾ ਇਕੋ ਇਕ ਕਮਾਊ ਜੀਅ ਬੇਕਸੂਰ, ਜੇਲ ਵਿਚ ਬੰਦ : ਉਧਰ ਮਾਮਲੇ ਵਿਚ ਨਾਮਜਦ ਕੀਤੇ ਬਿੰਦਰ ਕੁਮਾਰ ਦੀ ਬਜੁਰਗ ਮਾਤਾ ਮੂਰਤੀ ਦੇਵੀ ਅਤੇ ਪਤਨੀ ਗੁਰਦੀਪ ਕੌਰ ਨੇ ਦਾਅਵਾ ਕੀਤਾ ਕਿ ਉਨਾਂ ਦਾ ਇਕੋ ਇਕ ਕਮਾਉਣ ਵਾਲਾ ਬਿੰਦਰ ਕੁਮਾਰ ਮਾਮਲੇ ਵਿਚ ਨਾਮਜਦ ਹੈ ਜਦਕਿ ਉਹ ਸੋ ਫੀਸਦੀ ਕਥਿਤ ਤੌਰ ’ਤੇ ਬੇਕਸੂਰ ਹੈ। ਉਸ ਦੇ ਪੰਜ ਵਰਿਆਂ ਤੋ ਜੇਲ ਅੰਦਰ ਬੰਦ ਹੋਣ ਕਾਰਨ ਪਰਿਵਾਰ ਦਾ ਗੁਜਾਰਾ ਔਖਾ ਹੋਣ ਦੇ ਨਾਲ ਪਰਿਵਾਰ ਠੇਬੇ ਖਾਣ ਲਈ ਮਜਬੂੁਰ ਹੋ ਗਿਆ ਹੈ ਜਦਕਿ ਦੋ ਬੱਚਿਆਂ ਦੀ ਪੜਾਈ ਅੱਧ ਵੱਟੇ ਰਹਿ ਗਈ ਹੈ। ਉਨਾਂ ਅੱਗੇ ਕਿਹਾ ਬਰਨਾਲਾ ਤਹਿਸੀਲ ਅੰਦਰ ਅਰਜੀ ਨਵੀਸ ਬਣ ਕੇ ਸਾਰਾ ਦਿਨ ਗੁਜਾਰਣ ਵਾਲੇ ਬਿੰਦਰ ਕੁਮਾਰ ਨੂੰ ਪਤਾ ਨਹੀ ਕਿਉ ਪੁਲਿਸ ਨੇ ਮਾਮਲੇ ਵਿਚ ਨਾਮਜਦ ਕੀਤਾ। ਜਿਸ ਨਾਲ ਪਰਿਵਾਰ ਤਬਾਹੀ ਦੇ ਕੰਡੇ ਪੁੱਜ ਗਿਆ ਹੈ। ਉਨਾਂ ਮਾਮਲੇ ਦੀ ਮੁੜ ਪੜਤਾਲ ਦੀ ਮੰਗ ਕੀਤੀ।
ਕੀ ਕਹਿਣਾ ਹੈ ਜੇਲ ਸੁਪਰਡੈਂਟ ਦਾ :- ਉਧਰ ਮਲੇਰਕੋਟਲਾ ਜੇਲ ਦੇ ਸੁਪਰਡੈਂਟ ਹਰਪ੍ਰੀਤ ਸਿੰਘ ਨੇ ਮਾਮਲੇ ਸਬੰਧੀ ਦੱਸਿਆਂ ਕਿ ਉਕਤ ਕੈਦੀ ਨੇ 15 ਤਾਰੀਖ ਨੂੰ ਭੁੱਖ ਹੜਤਾਲ ਕੀਤੀ ਸੀ। ਉਨਾਂ ਅੱਗੇ ਦੱਸਿਆਂ ਕਿ ਕਰੋਨਾ ਤੋ ਬਾਅਦ ਕਿਸੇ ਨੂੰ ਕੈਦੀ ਨਾਲ ਮਿਲਾਇਆ ਤਾਂ ਨਹੀ ਜਾ ਸਕਦਾ ਕਿਉਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਕੈਦੀ ਨੂੰ ਮਿਲਾਉਣ ’ਤੇ ਪਾਬੰਦੀ ਹੈ। -ਚਲਦਾ