ਵਿਧਾਇਕ ਲਾਭ ਸਿੰਘ ਉਗੋਕੇ ਨੇ ਨਗਰ ਕੌਂਸਲ ਅੰਦਰ ਸ਼ਹਿਰ ਦੀਆ ਸਮੱਸਿਆਵਾਂ ਬਾਰੇ ਅਧਿਕਾਰੀਆਂ-ਕਰਮਚਾਰੀਆਂ ਨਾਲ ਮੀਟਿੰਗ ਕੀਤੀ, ਕਈ ਮੁੱਦੇ ਉੱਭਰ ਕੇ ਸਾਹਮਣੇ ਆਏ
7ਡੇਅ ਨਿਉਜ ਸਰਵਿਸ,
ਸਥਾਨਕ ਨਗਰ ਕੌਂਸਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਗਰ ਕੌਂਸਲ ਦੇ ਅਧਿਕਾਰੀਆਂ-ਕਰਮਚਾਰੀਆਂ ਨਾਲ ਇਕ ਭਰਵੀਂ ਮੀਟਿੰਗ ਕੀਤੀ। ਮੀਟਿੰਗ ਦੋਰਾਨ ਸ਼ਹਿਰ ਅੰਦਰਲੇ ਸੀਵਰੇਜ, ਲਾਇਟਾਂ ਅਤੇ ਸੀਵਰੇਜ ਦੇ ਢੱਕਣਾਂ ਸਬੰਧੀ ਕਈ ਸੜਕਾਂ ‘ਤੇ ਆ ਰਹੀਆ ਸਮੱਸਿਆਵਾਂ ਸਬੰਧੀ ਖੁੱਲੀ ਵਿਚਾਰ ਚਰਚਾ ਹੋਈ। ਮੀਟਿੰਗ ਵਿਚ ਕੌਸਲਰ ਧਰਮਪਾਲ ਸ਼ਰਮਾ ਅਤੇ ਸਾਬਕਾ ਕੌਂਸਲਰ ਬੁੱਧ ਰਾਮ ਕਾਲਾ ਨੇ ਜਿੱਥੇ ਦਰਾਜ ਰੋਡ, ਰੇਲਵੇ ਗਲੀ ਆਦਿ ਦੇ ਚਲ ਰਹੇ ਕਾਰਜਾਂ ਸਬੰਧੀ ਹਾਜਰੀਨ ਸਾਹਮਣੇ ਚਾਣਨਾ ਪਾਇਆ, ਉਥੇ ਕੌਸਲਰ ਅਮਰਜੀਤ ਰਾਮ ਨੇ ਮਾਤਾ ਦਾਤੀ ਰੋਡ ’ਤੇ ਸੀਵਰੇਜ ਦੇ ਢੱਕਣਾਂ ਦੇ ਹੇਠਾਂ ਦੱਬ ਜਾਣ ਕਾਰਨ ਕਾਰਨ ਆ ਰਹੀ ਦਿੱਕਤ ਨੂੰ ਵਿਧਾਇਕ ਉਗੋਕੇ ਦੇ ਧਿਆਨ ਵਿਚ ਲਿਆਂਦਾ। ਜਿਸ ’ਤੇ ਵਿਧਾਇਕ ਉਗੋਕੇ ਨੇ ਹਦਾਇਤ ਜਾਰੀ ਕੀਤੀ ਕਿ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਜਦਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਜਾਣੂੰ ਕਰਵਾ ਕੇ ਇਨਾਂ ਕਾਰਜਾਂ ਨੂੰ ਠੀਕ ਕਰਵਾਇਆ ਜਾਵੇਗਾ।
ਉਨਾਂ ਨਗਰ ਕੌਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਅਤੇ ਭਾਗ ਅਫਸਰ ਨਿਖਿਲ ਸ਼ਰਮਾ ਨੂੰ ਕਈ ਪ੍ਰਕਾਰ ਦੀਆ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਅੰਦਰਲੀਆ ਊਨਤਾਈਆ ਨੂੰ ਕਿਸੇ ਵੀ ਹਾਲ ਵਿਚ ਸਹਿਣ ਨਹੀ ਕੀਤਾ ਜਾਵੇਗਾ ਜਦਕਿ ਸ਼ਹਿਰ ਅੰਦਰ ਲੋੜੀਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇ, ਬੇ-ਫਾਲਤੂ ਕਾਰਜਾਂ ਨੂੰ ਬੰਦ ਕਰਕੇ ਪਿਛਲੇ ਲੰਬੇਂ ਸਮੇਂ ਤੋ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਲੋਕਾਂ ਨੂੰ ਨਗਰ ਕੌਂਸਲ ਵੱਲੋ ਦਿੱਤੀਆ ਜਾ ਰਹੀਆ ਸਹੂਲਤਾਵਾਂ ਦੇਣ ਨੂੰ ਪਹਿਲ ਦਿੱਤੀ ਜਾਵੇ। ਉਧਰ ਹਾਜਰੀਨ ਕੁਝ ਕੌਸਲਰਾਂ ਨੇ ਜਿੱਥੇ ਸ਼ਹਿਰ ਅੰਦਰ ਲਾਇਟਾਂ ਘੱਟ ਹੋਣ ਜਾਂ ਫੇਰ ਨਾ ਜਗਦੀਆ ਹੋਣ ਦਾ ਮਸਲਾ ਵਿਧਾਇਕ ਸਾਹਮਣੇ ਰੱਖਿਆ, ਜਿਸ ’ਤੇ ਉਨਾਂ ਅਧਿਕਾਰੀਆਂ ਨੂੰੂ ਇਸ ਮਸਲੇ ਦੇ ਜਲਦ ਹੱਲ ਕਰਵਾਉਣ ਲਈ ਕਿਹਾ, ਉਧਰ ਅਧਿਕਾਰੀਆਂ ਨੇ ਦੱਸਿਆਂ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਇਹ ਦਿੱਕਤ ਹੋ ਸਕਦੀ ਹੈ ਪਰ ਜਿਆਦਾਤਰ ਹਿੱਸਿਆਂ ਵਿਚ ਲਾਇਟਾਂ ਸਹੀ ਹਨ ਪਰ ਫੇਰ ਵੀ ਸ਼ਹਿਰ ਅੰਦਰਲੀਆ ਸਮੁੱਚੀਆ ਲਾਇਟਾਂ ਨੂੰ ਦਰੁੱਸਤ ਕਰ ਦਿੱਤਾ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਚੱਠਾ ਨੇ ਪਿੰਡ ਅੰਦਰ ਕੁਝ ਗਲੀਆ ਨੂੰ ਬੇਲੋੜਾ ਪੁੱਟ ਕੇ ਸੁੱਟਣ ਦਾ ਮਾਮਲਾ ਉਠਾਇਆ। ਜਿਸ ਨਾਲ ਕਿਸਾਨਾਂ ਨੂੰ ਕਣਕ ਦੀ ਢੋਅ ਢੁਆਈ ਵਿਚ ਭਾਰੀ ਦਿੱਕਤ ਆ ਰਹੀ ਹੈ। ਜਿਸ ’ਤੇ ਅਧਿਕਾਰੀਆਂ ਨੇ ਇਸ ਨੂੰ ਜਲਦ ਠੀਕ ਕਰਨ ਜਾਂ ਫੇਰ ਬਣਵਾਉਣ ਦਾ ਭਰੋਸਾ ਦਿਵਾਇਆ। ਉਧਰ ਸ਼ਹਿਰ ਅੰਦਰਲੇ ਨਜਾਇਜ ਕਬਜਿਆਂ ਸਣੇ ਕੁਝ ਲੋਕਾਂ ਵੱਲੋ ਆਪਣੇ ਘਰਾਂ ਦੀਆ ਦੇਹਲੀਆ ਅੱਗੇ ਸਰੀਏ ਜਾਂ ਫੇਰ ਗਾਡਰ ਲਾਉਣ ਦੇ ਮਾਮਲੇ ਲੇ ਵੀ ਤੂਲ ਫੜਿਆ। ਜਿਸ ’ਤੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਅਤੇ ਭਾਗ ਅਫਸਰ ਨਿਖਿਲ ਸ਼ਰਮਾ ਨੇ ਅਜਿਹੇ ਲੋਕਾਂ ਨਾਲ ਸਖਤੀ ਨਾਲ ਨਿਪਟਣ ਦੀ ਗੱਲ ਕਹਿੰਦਿਆਂ ਜਲਦ ਨੌਟਿਸ ਦੇਣ ਦੀ ਗੱਲ ਕਹੀ ਤਾਂ ਜੋ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੈ। ਮੀਟਿੰਗ ਦੌਰਾਨ ਕਈ ਕੌਂਸਲਰਾਂ ਨੇ ਆਪਣੇ ਰੌਸੇ ਵੀ ਜਾਹਿਰ ਕੀਤੇ। ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆਂ ਕਿ ਹਲਕਾ ਭਦੌੜ ਦੇ ਦੋਵੇ ਸ਼ਹਿਰਾਂ ਤਪਾ ਅਤੇ ਭਦੌੜ ਵਿਖੇ ਨਗਰ ਕੌਸਲ ਅੰਦਰ ਬੁੱਧਵਾਰ ਅਤੇ ਵੀਰਵਾਰ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਪੱਕੇ ਤੌਰ ’ਤੇ ਹਾਜਰ ਰਹਿਣਗੇ ਤਾਂ ਜੋ ਸ਼ਹਿਰੀਆਂ ਨੂੰ ਨਕਸੇ ਪਾਸ ਜਾਂ ਨਗਰ ਕੌਸਲ ਨਾਲ ਸਬੰਧਤ ਕੋਈ ਕੰਮਕਾਰ ਲਈ ਦਿੱਕਤ ਪੇਸ਼ ਨਾ ਆਵੈ, ਬਸ਼ਰਤੇ ਕਿ ਕੋਈ ਸਰਕਾਰੀ ਮੀਟਿੰਗ ਨਾ ਹੋਵੇ। ਉਨਾਂ ਅੱਗੇ ਕਿਹਾ ਕਿ ਸ਼ਹਿਰੀਆਂ ਦੀਆ ਸਮੱਸਿਆਵਾਂ ਅਤੇ ਚਲ ਰਹੇ ਵਿਕਾਸ ਕਾਰਜਾਂ ਦੇ ਨਿਰੀਖਣ ਲਈ ਮੀਟਿੰਗ ਕੀਤੀ ਸੀ। ਜਿਸ ਵਿਚ ਕਈ ਤਰਾਂ ਦੇ ਮੁੱਦਿਆਂ ਬਾਰੇ ਚਰਚਾ ਹੋਈ ਅਤੇ ਉਨਾਂ ਨੂੰ ਸਮੇਂ ਸਿਰ ਸੁਲਝਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆ ਹਨ। ਇਸ ਮੌਕੇ ਕੌਸਲਰ ਹਰਦੀਪ ਸਿੰਘ ਪੁਰਬਾ, ਮੁਨੀਸ਼ ਗਰਗ ਹਲਕਾ ਇੰਚਾਰਜ ਵਪਾਰ ਸੈਲ, ਕੁਲਵਿੰਦਰ ਚੱਠਾ, ਸਿੰਦਰਪਾਲ ਸਿੰਘ ਸਣੇ ਤਰਸੇਮ ਲਾਲ ਲੇਖਾਕਾਰ, ਸੁਰੇਸ਼ ਕੁਮਾਰ ਆਦਿ ਵੀ ਹਾਜਰ ਸਨ।