ਐਫ.ਸੀ.ਆਈ ਤਪਾ ਨੇ ਚਾੜਿਆ ਨਵਾਂ ਚੰਦ, ਮਾਲ ਗੱਡੀ ਨਾਲ ਇੰਜਣ ਲੱਗ ਜਾਣ ਤੋ ਬਾਅਦ ਕਿਉ ਪਾ ਰਹੀ ਸੀ ਅਨਾਜ
7ਡੇਅ ਨਿਊਜ ਸਰਵਿਸ
ਭਾਰਤੀ ਖਾਧ ਨਿਗਮ ਭਾਵ ਐਫ.ਸੀ.ਆਈ ਦੀ ਇਕਾਈ ਤਪਾ ਆਪਣੇ ਨਲਾਇਕੀਆਂ ਕਾਰਨ ਹਮੇਸ਼ਾਂ ਸੁਰਖੀਆ ਵਿਚ ਰਹਿੰਦੀ ਹੈ, ਕਦੇ ਬਾਹਰੀ ਰਾਜਾਂ ਨੂੰ ਭੇਜੇ ਜਾ ਰਹੇ ਅਨਾਜ ਦੀ ਗੁਣਵਤਾ ਜਾਂ ਫੇਰ ਉਸ ਦੀ ਸ਼ੋਟਰੇਜ ਕਾਰਨ ਕਈ ਵਾਰ ਵਿਵਾਦ ਵਿਚ ਆ ਚੁੱਕੀ ਹੈ ਅਤੇ ਅੱਜ ਐਫ.ਸੀ.ਆਈ ਦੇ ਠੇਕੇਦਾਰ ਨੂੰ ਜੁਰਮਾਨੇ ਤੋ ਬਚਾਉਣ ਲਈ ਇਕ ਨਿਵੇਕਲਾ ਕਾਰਨਾਮਾ ਸਾਹਮਣੇ ਆਇਆ। ਰੇਲਵੇ ਪਲੇਟ ਫਾਰਮ ’ਤੇ ਲੱਗੀ ਅਨਾਜ ਦੀ ਸਪੈਸ਼ਲ ਵਿਚ ਜੇਕਰ ਮਿੱਥੇ ਸਮੇਂ ਤੋ ਸਪੈਸ਼ਲ ਭਰਨ ਅਤੇ ਮਾਲ ਗੱਡੀ ਦੇ ਜਾਣ ਵਿਚ ਦੇਰੀ ਹੋ ਜਾਂਦੀ ਹੈ ਤਦ ਠੇਕੇਦਾਰ ਨੂੰ ਰੇਲਵੇ ਵਿਭਾਗ ਵੱਲੋ ਜੁਰਮਾਨਾ ਕੀਤਾ ਜਾਂਦਾ ਹੈ। ਪਰ ਅੱਜ ਠੇਕੇਦਾਰ ਨੇ ਐਫ.ਸੀ.ਆਈ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਪੈਸ਼ਲ ਦੇ ਪੂਰਨ ਤੌਰ ’ਤੇ ਭਰੇ ਜਾਣ ਤੋ ਪਹਿਲਾ ਹੀ ਰੇਲਵੇ ਵਿਭਾਗ ਤੋ ਮਾਲ ਗੱਡੀ ਨੂੰ ਲਿਜਾਣ ਵਾਲੇ ਇੰਜਣ (ਪਾਵਰ) ਮੰਗਵਾ ਲਈ ਕਿਉਕਿ ਪਾਵਰ ਦੀ ਮੰਗ ਲਈ ਐਫ.ਸੀ.ਆਈ ਵੱਲੋ ਸ਼ਪੇਸ਼ਲ ਭਰੇ ਹੋਣ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ। ਜਿਸ ਤੋ ਬਾਅਦ ਹੀ ਰੇਲਵੇ ਵਿਭਾਗ ਪਾਵਰ ਮੰਗਵਾਉਦਾ ਹੈ। ਪਰ ਇਥੇ ਜਦ ਅਜੇ ਸ਼ਪੈਸ਼ਲ ਭਰੀ ਵੀ ਨਹੀ ਸੀ ਅਤੇ ਪਾਵਰ ਮਾਲ ਗੱਡੀ ਨੂੰ ਖਿੱਚਣ ਲਈ ਲੱਗ ਗਹੀ ਤਦ ਐਨ ਆਖਿਰੀ ਅਨਾਜ ਦੇ ਭਰੇ ਟਰੱਕ ਮਾਲ ਗੱਡੀਆ ਦੀਆ ਬੋਘੀਆ ਨੂੰ ਲਗਾਏ ਗਏ ਜਦਕਿ ਪਾਵਰ ਲੱਗਣ ਤੋ ਪਹਿਲਾ ਪੂਰਨ ਮਾਲ ਗੱਡੀ ਦੇ ਡੱਬਿਆਂ ਨੂੰ ਸੀਲਬੰਦ ਕਰਲਾ ਅਤੇ ਅਜਿਹੇ ਹੋਰ ਅਨੇਕਾਂ ਕਾਰਜ ਹੁੰਦੇ ਹਨ, ਪਰ ਐਨ ਆਖਿਰੀ ਵੇਲੇ ਐਫ.ਸੀ.ਆਈ ਦੇ ਅਧਿਕਾਰੀਆਂ ਦੀ ਹਾਜਰੀ ਵਿਚ ਗੱਡੀ ਦੇ ਡੱਬਿਆਂ ਵਿਚ ਪੈਣ ਵਾਲੇ ਅਨਾਜ ਦੀ ਕੁਆਲਟੀ ਬਾਰੇ ਵੀ ਸ਼ੰਕਾਂ ਜਤਾਈ ਜਾ ਰਹੀ ਹੈ। ਹਾਜਰੀਨ ਲੋਕਾਂ ਦਾ ਕਹਿਣਾ ਹੈ ਕਿ ਐਫ.ਸੀ.ਆਈ ਗੰਖਤੁਪ ਕਰਕੇ ਆਖਿਰੀ ਵੇਲੇ ਆਪਣੇ ਘਟੀਆ ਅਨਾਜ ਨੂੰ ਮਾਲ ਗੱਡੀ ਵਿਚ ਲੋਡ ਕਰਦੀ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ, ਜੋ ਇਕ ਜਾਂਚ ਦਾ ਵਿਸ਼ਾ ਹੈ। ਉਧਰ ਜਿਕਰਯੋਗ ਹੈ ਕਿ ਐਫ.ਸੀ.ਆਈ ਦੇ ਪਿਛਲੇ ਦਿਨੀ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਜਦਕਿ ਕੁਝ ਸਮਾਂ ਪਹਿਲਾ ਸੀ.ਬੀ.ਆਈ ਵੀ ਐਫ.ਸੀ.ਆਈ ਨੂੰ ਆਪਣੇ ਹੱਥ ਵਿਖਾ ਚੁੱਕੀ ਹੈ।