ਆਪ ਪਾਰਟੀ ਨੇ ਸੰਗਰੂਰ ਜਿਮਣੀ ਚੋਣ ਲਈ ਉਮੀਦਵਾਰ ਦੇ ਨਾਂਅ ਦਾ ਕੱਛ ਵਿਚੋ ਮੂੰਗਲਾ ਕੱਢ ਮਾਰਿਆ, ਸਰਪੰਚ ਗੁਰਮੇਲ ਸਿੰਘ ਹੋਣਗੇ ਪਾਰਟੀ ਉਮੀਦਵਾਰ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਸੰਗਰੂਰ
ਸਿੱਧੂ ਮੂਸੇਵਾਲ ਦੀ ਅਣਕਿਆਸੀ ਮੌਤ ਤੋ ਬਾਅਦ ਪੰਜਾਬ ਅੰਦਰ ਹੋਰਨਾਂ ਮੁੱਦਿਆਂ ਨੂੰ ਲੈ ਕੇ ਭਖੀ ਸਿਆਸਤ ਵਿਚ ਵੀ ਬੇਹੱਦ ਠੰਡੀ ਚਲ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਸਦੀ ਹਲਕੇ ਸੰਗਰੂਰ ਅੰਦਰ ਆਉਣ ਵਾਲੀ 23 ਜੂਨ ਦੀ ਜਿਮਣੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪਾਰਟੀ ਉਮੀਦਵਾਰ ਵਜੋ ਭਾਵੇਂ ਪਹਿਲ ਕੀਤੀ ਹੈ, ਪਰ ਅਣਕਿਆਸੇ ਉਮੀਦਵਾਰ ਗੁਰਮੇਲ ਸਿੰਘ ਜਿਲਾ ਇੰਚਾਰਜ ਆਮ ਆਦਮੀ ਪਾਰਟੀ ਦਾ ਨਾਂਅ ਸਾਹਮਣੇ ਆ ਜਾਣ ਕਾਰਨ ਇਸ ਨੂੰ ਸਿਆਸੀ ਸਫਾਂ ਵਿਚ ਪਾਰਟੀ ਵੱਲੋ ਕੱਛ ਵਿਚੋ ਮੂੰਗਲਾ ਕੱਢ ਮਾਰਨ ਵਰਗਾ ਐਲਾਣ ਸਾਬਿਤ ਹੋ ਰਿਹਾ ਹੈ। ਪਾਰਟੀ ਉਮੀਦਵਾਰ ਦਾ ਐਲਾਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਆਪਣੇ ਸ਼ੋਸ਼ਲ ਮੀਡੀਆ ਪੇਜ ’ਤੇ ਪਾ ਕੇ ਪਾਰਟੀ ਉਮੀਦਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ। ਸਿਆਸੀ ਮਾਹਿਰਾਂ ਦੀ ਸੋਚ ਹੈ ਕਿ ਐਨੀ ਵੱਡੀ ਚੋਣ ਜਿਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਅਜੇ ਕੁਝ ਹੀ ਮਹੀਨੇ ਹੋਏ ਹਨ, ਤਦ ਉਸ ਵੇਲੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆਪਣੀ ਪਸੰਦੀਦਾ ਉਮੀਦਵਾਰ ਚੋਣ ਮੈਦਾਨ ਵਿਚ ਨਹੀ ਉਤਾਰ ਸਕੇ ਜਦਕਿ ਇਸ ਤੋ ਪਹਿਲਾ ਅੱਧੀ ਦਰਜਣ ਤੋ ਵਧੇਰੇ ਆਪ ਪਾਰਟੀ ਦੇ ਮੁੱਢਲੀ ਕਤਾਰ ਦੇ ਆਗੂ ਚੋਣ ਲੜਣ ਲਈ ਜੌੜੇ ਲਾਹ ਬੈਠੇ ਸੀ ਅਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਇਸ ਚੋਣ ਨੂੰ ਲੜਣ ਦੀ ਚਾਹਵਾਨ ਸੀ। ਜਿਨਾਂ ਨੂੰ ਪੂਰਨ ਆਸ ਸੀ ਕਿ ਪਾਰਟੀ ਉਨਾਂ ਦੀਆ ਪਿਛਲੇ ਸਮੇਂ ਤੋ ਨਿਭਾਈਆ ਜਾ ਰਹੀਆ ਸੇਵਾਵਾਂ ਨੂੰ ਵੇਖਦੇ ਹੋਏ ਉਨਾਂ ਨੂੰ ਸਿਆਸੀ ਮੈਦਾਨ ਵਿਚ ਉਤਾਰੇਗੀ ਪਰ ਅਜਿਹਾ ਨਹੀ ਹੋ ਸਕਿਆ। ਜਿਸ ਦਾ ਪ੍ਰਮੁੱਖ ਕਾਰਨ ਬੀਤੇ ਕੁਝ ਦਿਨ ਤੋ ਪੰਜਾਬ ਦੇ ਬਦਲੇ ਹਾਲਾਤਾਂ ਨੇ ਪੰਜਾਬ ਸਰਕਾਰ ਨੂੰ ਵਿਰੋਧੀਆਂ ਦੇ ਨਿਸ਼ਾਨੇ ’ਤੇ ਲਿਆ ਦਿੱਤਾ ਹੈ। ਜਿਸ ਦਾ ਵੱਡਾ ਵਿਰੋਧ ਸ਼ੋਸ਼ਲ ਮੀਡੀਆ ’ਤੇ ਵਿਖਾਈ/ਸੁਣਾਈ ਦੇਣ ਲੱਗਿਆ। ਉਧਰ ਗੁਰਮੇਲ ਸਿੰਘ ਸਰਪੰਚ ਨੂੰ ਪਾਰਟੀ ਵੱਲੋ ਲੋਕ ਸਭਾ ਦੀ ਜਿਮਣੀ ਚੋਣ ਲਈ ਉਸ ਵੇਲੇ ਉਮੀਦਵਾਰ ਐਲਾਣਿਆ ਗਿਆ ਜਦ ਕੁਝ ਮਹੀਨੇ ਪਹਿਲਾ ਬਣੀ ਸਰਕਾਰ ਸਾਹਮਣੇ ਕੋਈ ਵੱਡੀ ਚੁਣੋਤੀ ਦੇਣ ਵਾਲੀ ਵਿਰੋਧੀ ਧਿਰ ਨਹੀ ਸੀ ਕਿਉਕਿ ਪਾਟੋਧਾੜ ਵਿਚ ਖੱਖੜੀ ਕੁਰੇਲੇ ਹੋਈ ਵਿਰੋਧੀ ਧਿਰ ਕਾਂਗਰਸ, ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅ) ਸਣੇ ਕਈ ਹੋਰਨਾਂ ਆਜਾਦ ਅਤੇ ਛੋਟੇ ਵੱਡੇ ਧੜੇ ਕਿਸੇ ਵੀ ਰੂਪ ਵਿਚ ਇਕਠੇ ਨਹੀ ਹੋ ਸਕਦੇ ਪਰ ਇਸ ਦੇ ਬਾਵਜੂਦ ਵੀ ਆਪ ਪਾਰਟੀ ਨੇ ਆਪਣੇ ਅੱਧੀ ਦਰਜਣ ਮੋਹਰੀ ਆਗੂਆਂ ਦੀਆ ਆਸਾਂ ’ਤੇ ਪਾਣੀ ਫੇਰ ਕੇ ਸਭ ਤੋ ਛੋਟੀ ਪੰਚਾਇਤ ਭਾਵ ਸਰਪੰਚ ਨੂੰ ਦੇਸ਼ ਦੀ ਸਭ ਤੋ ਵੱਡੀ ਪੰਚਾਇਤ ਲਈ ਉਮੀਦਵਾਰ ਐਲਾਣਿਆ ਹੈ।
-----------------------