ਨੌਜਵਾਨ ਅਰਵਿੰਦ ਰੰਗੀ ਨੇ ਹਲਕਾ ਵਿਧਾਇਕ ਉਗੋਕੇ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਨੂੰ ਅਪਣਾਇਆ
ਨੋਜਵਾਨ ਅਰਵਿੰਦ ਰੰਗੀ ਦੇ ਰਲੇਵੇਂ ਨੂੰ ਸਿਆਸੀ ਪੱਖ ਤੋ ਕਾਫੀ ਅਹਿਮੀਅਤ ਨਾਲ ਦੇਖਿਆ ਜਾ ਰਿਹਾ ਹੈ,
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ/ਰੋਹਿਤ ਸਿੰਗਲਾ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਅੰਦਰਲੀ ਲੋਕਲ ਸਿਆਸਤ ਨੇ ਇਕ ਵਾਰ ਮੁੜ ਅੰਗੜਾਈ ਲਈ ਹੈ। ਜਿਸ ਵਿਚ ਇਕ ਕੌਸਲਰ ਦੇ ਪਤੀ ਅਤੇ ਯੂਥ ਕਾਗਰਸ ਦੇ ਸਾਬਕਾ ਬਲਾਕ ਪ੍ਰਧਾਨ ਅਰਵਿੰਦ ਕੁਮਾਰ ਰੰਗੀ ਜੋ ਪਿਛਲੇ ਸਮੇਂ ਭਾਰਤੀ ਜਨਤਾ ਪਾਰਟੀ ਵਿਚ ਸਮੂਲੀਅਤ ਕਰ ਗਿਆ ਸੀ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਿਚ ਆਪ ਪਾਰਟੀ ਅੰਦਰ ਸਮੂਲੀਅਤ ਕਰ ਲਈ ਹੈ। ਪਾਰਟੀ ਵਿਚ ਨੌਜਵਾਨ ਰੰਗੀ ਦੇ ਰਲੇਵੇਂ ਵੇਲੇ ਲੰਘੀਆ ਫਰਵਰੀ 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਆਪ ਪਾਰਟੀ ਦੀ ਬਿਨਾਂ ਸ਼ਰਤ ਹਮਾਇਤ ਕਰਨ ਸਮਾਜ ਸੇਵੀ ਕੌਸਲਰ ਧਰਮਪਾਲ ਸ਼ਰਮਾ ਵੱਲੋ ਵੀ ਮੁੜ ਖੁਦ ਨੂੰ ਪਾਰਟੀ ਚੋਣ ਚਿੰਨ ਵਾਲੀ ਪੱਟੀ ਪਾ ਕੇ ਰੀਨਿਊ ਕੀਤਾ ਗਿਆ ਹੈ। ਵਿਧਾਇਕ ਉਗੋਕੇ ਨੇ ਕਿਹਾ ਕਿ ਆਪ ਪਾਰਟੀ ਨਾਲ ਲੋਕਾਂ ਅਤੇ ਖਾਸਕਰ ਨੋਜਵਾਨਾਂ ਦਾ ਜੁੜਣਾ ਪਾਰਟੀ ਦੇ ਚੜਦੀ ਕਲਾ ਦਾ ਸੁਨੇਹਾ ਹੈ ਕਿਉਕਿ ਡੁੱਬਣ ਵਾਲੀਆ ਪਾਰਟੀਆਂ ਵਿਚੋ ਜਾਗਦੀਆ ਜਮੀਰਾਂ ਅਤੇ ਸਾਫ ਸੁਥਰੀਆਂ ਦਿੱਖ ਵਾਲੇ ਲੋਕ ਆਪ ਵਿਚ ਰਲ ਰਹੇ ਹਨ। ਉਧਰ ਨੋਜਵਾਨ ਅਰਵਿੰਦ ਰੰਗੀ ਨੇ ਆਪਣੇ ਰਲੇਵੇਂ ਨੂੰ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਦਾ ਰਾਹ ਦੱਸਿਆਂ ਹੈ, ਉਨਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਪਾਰਦਰਸ਼ੀ ਅਤੇ ਸਾਫ ਸੁਥਰੇ ਈਮਾਨਦਾਰੀ ਦੇ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਅਜਿਹਾ ਹੀ ਮਾਹੌਲ ਸ਼ਹਿਰ ਅੰਦਰ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਿਚ ਦਿੱਤਾ ਜਾਵੇਗਾ। ਉਧਰ ਧਰਮਪਾਲ ਸ਼ਰਮਾ ਨੇ ਕਿਹਾ ਕਿ ਆਪ ਪਾਰਟੀ ਵਿਚ ਊਚ, ਨੀਚ, ਜਾਤ ਧਰਮ, ਫਿਰਕੇ ਨੂੰ ਛੱਡ ਕੇ ਸਾਫ ਸੁਥਰੇ ਅਕਸ ਵਾਲੇ ਮਿਹਨਤੀ ਲੋਕਾਂ ਦੀ ਕਦਮ ਪੈਂਦੀ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਅਸੀ ਸਭ ਭਰਾ ਮਿਲ ਕੇ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਵਾਗੇਂ। ਨੋਜਵਾਨ ਅਰਵਿੰਦ ਰੰਗੀ ਦੇ ਰਲੇਵੇਂ ਨੂੰ ਸਿਆਸੀ ਪੱਖ ਤੋ ਕਾਫੀ ਅਹਿਮੀਅਤ ਨਾਲ ਦੇਖਿਆ ਜਾ ਰਿਹਾ ਹੈ, ਭਾਵੇਂ ਇਸ ਦਾ ਸਿੱਟਾ ਤਾਂ ਸਮਾਂ ਆਉਣ ’ਤੇ ਹੀ ਨਿਕਲੇਗਾ।
ਉਧਰ ਰੰਗੀ ਨੂੰ ਆਪ ਪਾਰਟੀ ਵਿਚ ਸਮੂਲੀਅਤ ਲਈ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਨਜਰ ਆਇਆ। ਇਸ ਮੌਕੇ ਮੁਨੀਸ਼ ਕੁਮਾਰ ਹਲਕਾ ਆਗੂ, ਸਕੱਤਰ ਜਸਵਿੰਦਰ ਸਿੰਘ ਚੱਠਾ, ਨਰਾਇਣ ਸਿੰਘ ਪੰਧੇਰ, ਹਰਦੀਪ ਸਿੰਘ ਪੁਰਬਾ, ਸਿੰਕਦਰ ਸਿੰਘ ਗੋਲਡ ਸਮਿੱਥ, ਕੁਲਦੀਪ ਕੁਮਾਰ ਬੋਬਾ, ਕੁਲਵਿੰਦਰ ਚੱਠਾ, ਕਾਲਾ ਚੱਠਾ, ਬਲਜੀਤ ਬਾਸੀ, ਭੂਪਿੰਦਰ ਸਿੰਘ, ਨਵੀਨ ਕੁਮਾਰ ਸਣੇ ਆਪ ਪਾਰਟੀ ਦੀ ਪੂਰਨ ਲੋਕਲ ਟੀਮ ਹਾਜਰ ਸੀ।
----------------------