ਪੰਜਾਬ ਸਰਕਾਰ ਵੱਲੋ ਇੰਦਰਜੀਤ ਸਿੰਘ ਮਾਨ ਭਗਤਾ ਦੀ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਵਜੋ ਨਿਯੁਕਤੀ, ਚਹੁੰ ਪਾਸੇ ਖੁਸ਼ੀ ਦੀ ਲਹਿਰ
ਪੰਜਾਬ ਸਰਕਾਰ ਅਤੇ ਖਾਦੀ ਬੋਰਡ ਦੀਆ ਲੋਕ ਭਲਾਈ ਨੀਤੀਆ ਦਾ ਲਾਭ ਜਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚਾਵਾਗਾਂ-ਇੰਦਰਜੀਤ ਮਾਨ ਚੇਅਰਮੈਨ
ਬਠਿੰਡਾ, 31 ਅਗਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਉਸ ਵੇਲੇ ਖੁਸ਼ੀ ਦੀ ਲਹਿਰ ਦੋੜ ਗਈ ਜਦ ਪੰਜਾਬ ਸਰਕਾਰ ਵੱਲੋ ਐਲਾਣੀਆ ਪੰਜਾਬ ਪੱਧਰ ਦੀਆ ਚੇਅਰਮੈਨੀਆਂ ਵਿਚ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਪ ਆਗੂ ਅਤੇ ਆਮ ਆਦਮੀ ਪਾਰਟੀ ਦੇ ਯੂੁਥ ਵਿੰਗ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨ ਭਗਤਾ ਭਾਈਕਾ ਨੂੰ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ (ਪੰਜਾਬ ਖਾਦੀ ਐਂਡ ਵਿਲੈਜ ਇੰਡਸਟਰੀ ਬੋਰਡ) ਦੇ ਇੰਡਸਟਰੀ ਐਂਡ ਕਾਮਰਸ ਵਿਭਾਗ ਦਾ ਚੇਅਰਮੈਨ ਨਾਮਜਦ ਕੀਤਾ ਗਿਆ। ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਆਗੂੁਆਂ ਅਤੇ ਵਲੰਟੀਅਰਾਂ ਨੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ। ਨਵ ਨਿਯੁਕਤ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋ ਕੀਤੀ ਨਿਯੁਕਤੀ ’ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਰਨੈਲ ਸਿੰਘ ਕਨਵੀਨਰ ਆਪ ਪਾਰਟੀ ਪੰਜਾਬ, ਰਾਜ ਸਭਾ ਮੈਂਬਰ ਰਾਘਵ ਚੱਢਾ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਬਠਿੰਡਾ ਦੇ ਇੰਚਾਰਜ ਅਤੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਸਣੇ ਪੰਜਾਬ ਦੀ ਸਮੁੱਚੀ ਕੈਬਨਿਟ, ਵਿਧਾਇਕ ਅਤੇ ਆਪ ਪਾਰਟੀ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਜਿਨਾਂ ਨੇ ਉਨਾਂ ਨੂੰ ਐਨਾ ਵੱਡਾ ਮਾਣ ਬਖਸ਼ਿਆ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਦਿੱਤੀ ਜੁੰਮੇਵਾਰੀ ਨੂੰ ਜਿੱਥੇ ਤਨਦੇਹੀ ਨਾਲ ਨਿਭਾਇਆ ਜਾਵੇਗਾ, ਉਥੇ ਪੰਜਾਬ ਸਰਕਾਰ ਅਤੇ ਖਾਦੀ ਬੋਰਡ ਵੱਲੋ ਲੋਕ ਭਲਾਈ ਲਈ ਚਲਾਈਆ ਸਕੀਮਾਂ ਨੂੰ ਵੀ ਜਮੀਨੀ ਪੱਧਰ ’ਤੇ ਲਾਗੂ ਕਰਕੇ ਆਮ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਉਧਰ ਇੰਦਰਜੀਤ ਸਿੰਘ ਮਾਨ ਭਗਤਾ ਭਾਈਕਾ ਨੂੰ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ (ਪੰਜਾਬ ਖਾਦੀ ਐਂਡ ਵਿਲੈਜ ਇੰਡਸਟਰੀ ਬੋਰਡ) ਦੇ ਇੰਡਸਟਰੀ ਐਂਡ ਕਾਮਰਸ ਵਿਭਾਗ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਅਜਾਇਬ ਸਿੰਘ ਸਾਬਕਾ ਕੌਸਲਰ, ਮਨੀ ਭਗਤਾ, ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ, ਅਵਤਾਰ ਸਿੰਘ ਤਾਰੀ, ਮਾਸਟਰ ਚਰਨਜੀਤ ਸਿੰਘ, ਹਰਪਾਲ ਸਿੰਘ, ਨਿੰਦਰਪਾਲ ਸਿੰਘ, ਰਾਮ ਸਿੰਘ, ਹਰਜੀਤ ਸਿੰਘ ਲਹਿਰਾ ਮੁਹੱਬਤ ਟੀਮ, ਮਨਜਿੰਦਰ ਸਿੰਘ ਭਗਤਾ ਸਣੇ ਸਮੁੱਚੇ ਹਲਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਇੰਦਰਜੀਤ ਸਿੰਘ ਮਾਨ ਦਾ ਜਿਲੇਂ ਅੰਦਰ ਕਾਫੀ ਵੱਡਾ ਸਿਆਸੀ ਪ੍ਰਭਾਵ ਹੈ। ਜਿਸ ਨੇ 2022 ਦੀਆ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਲਈ ਕਾਫੀ ਮਿਹਨਤ ਕਰਕੇ ਆਪਣਾ ਸਾਰਥਿਕ ਰੋਲ ਨਿਭਾਇਆ। ਜਿਸ ’ਤੇ ਪਾਰਟੀ ਹਾਈਕਮਾਂਡ ਅਤੇ ਪੰਜਾਬ ਸਰਕਾਰ ਵੱਲੋ ਉਨਾਂ ਨੂੰ ਚੇਅਰਮੈਨੀ ਨਾਲ ਨਿਵਾਜਿਆ ਗਿਆ। ਪਾਰਟੀ ਵਲੰਟੀਅਰਾਂ ਦਾ ਕਹਿਣਾ ਹੈ ਕਿ ਇੰਦਰਜੀਤ ਸਿੰਘ ਮਾਨ ਦੀ ਬਤੋਰ ਚੇਅਰਮੈਨ ਵਜੋ ਨਿਯੁਕਤੀ ਨਾਲ ਬਠਿੰਡਾ ਜਿਲੇਂ ਅੰਦਰ ਪਾਰਟੀ ਦੀ ਸਿਆਸੀ ਪਕੜ ਹੋਰ ਵੀ ਵਧੇਰੇ ਮਜਬੂਤ ਹੋਵੇਗੀ।